ਅਬਰਾਹਮ ਪੰਡਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਬ੍ਰਾਹਿਮ ਪੰਡਿਤ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਾਓ ਸਾਹਿਬ ਅਬ੍ਰਾਹਮ ਪੰਡਿਤ (ਤਮਿਲ: ஆபிரகாம் பண்டிதர், ਅਗਸਤ ੨, ੧੮੫੯ - ਅਗਸਤ ੩੧, ੧੯੧੯) ਇੱਕ ਤਮਿਲ ਸੰਗੀਤਕਾਰ ਸਨ ਅਤੇ ਮਦ੍ਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ ਤੋਂ ਰਵਾਇਤੀ ਦੁਆਈਆਂ ਦੇ ਪਜ਼ਸ਼ਕ ਜਾਂ ਪ੍ਰੈਕਟੀਸ਼ਨਰ ਸਨ।

ਜੀਵਨੀ[ਸੋਧੋ]

ਅਬ੍ਰਾਹਮ ਪੰਡਿਤ ਦਾ ਜਨਮ ਸੰਬਾਵਾਰ ਵਾਦਾਕਾਰੀ, ਤਿਰੂਨੇਲਵੇਲੀ ਜ਼ਿਲੇ ਵਿੱਚ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਸੀ: ਵੀ: ਈ: ਐਸ: ਸਧਾਰਣ ਸਿੱਖਿਅਕ ਪ੍ਰਸ਼ਿਕਸ਼ਣ ਸਕੂਲ (CVES Normal Teachers Training School), ਦਿਨਡੀਗਲ ਵਿਖੇ ਕੀਤੀ ਅਤੇ ੧੮੭੬ ਵਿਚ, ਉਸੇ ਕਾਲਜ ਵਿੱਚ ਅਧਿਆਪਕ ਲਗ ਗਏ। ਉਹ ਡਾਕਟਰਾਂ ਦੇ ਟੱਬਰ ਨਾਲ ਸੰਬੰਧਿਤ ਸਨ ਅਤੇ ਉਹਨਾਂ ਦੀ ਦਿਲਚਸਪੀ ਸਿਧ ਇਲਾਜ ਵਿੱਚ ਸੀ। ੧੮੭੯ ਵਿਚ, ਉਹ ਸੁਰੁਲੀ ਪਹਾੜਾਂ ਤੇ ਜਾਦੀ ਬੂਟੀਆਂ ਦੀ ਖੋਜ ਕਰਨ ਗਏ। ਉਥੇ ਉਹ ਸਿਧਾਰ ਕਰੁਨਾਂਧਰ ਨੂੰ ਮਿਲੇ ਅਤੇ ਉਹਨਾਂ ਦੇ ਚੇਲੇ ਬਣ ਗਏ। ਆਪਣੀ ਪੜ੍ਹਾਈ ਖਤਮ ਕਰਕੇ ਉਹ ਤਨਜੋਰ ਚਲੇ ਗਏ ਅਤੇ ਲੇਡੀ ਨੇਪੀਅਰ ਜਨਾਨਾ ਸਕੂਲ ਵਿੱਚ ਤਮਿਲ ਭਾਸ਼ਾ ਦੇ ਸਿਖਿਅਕ ਲੱਗ ਗਏ। ਉਹਨਾਂ ਦੀ ਪਤਨੀ ਉਸੇ ਸਕੂਲ ਦੀ ਸੰਚਾਲਕ ਸਨ। ੧੮੯੦ ਵਿਚ, ਦੂਆਈਆਂ ਦੀ ਖੋਜ ਕਾਰਣ ਉਹਨਾ ਨੇ ਪੜ੍ਹਨਾ ਛੱਡ ਦਿਤਾ। ਉਹਨਾਂ ਨੇ ਤਨਜੋਰ ਦੇ ਬਾਹਰਲੇ ਪਾਸੇ ਦੁਆਈਆਂ ਦੇ ਬੂਟੇ ਲਾਉਣ ਲਈ ਫਾਰਮ ਬਣਾਇਆ। ੧੯੦੯ ਵਿਚ, ਉਪਨਿਵੇਸ਼ਕ ਸਰਕਾਰ ਨੇ ਉਹਨਾਂ ਨੂੰ "ਰਾਓ ਸਾਹਿਬ" ਦੀ ਉਪਾਧੀ ਦਿਤੀ। ੧੯੧੧ ਵਿਚ, ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਕੀਤਾ।

੧੮੯੨ ਵਿੱਚ ਪੰਡਿਤ ਨੇ ਤਮਿਲ ਸੰਗੀਤ ਸਿਖਣਾ ਸ਼ੁਰੂ ਕੀਤਾ। ਉਹਨਾਂ ਨੇ ਸਦਾਯੰਦੀ ਭੱਟਰ ਤੋਂ ਸਿਖਿਆ। ਉਹਨਾਂ ਦਾ ਇੰਤਕਾਲ ੧੯੧੯ ਵਿੱਚ ਹੋਇਆ।