ਅਭਿਵਿਅੰਜਨਾਵਾਦ
ਅਭਿਵਿਅੰਜਨਾਵਾਦ (ਅੰਗਰੇਜੀ: ਐਕਸਪ੍ਰੈਸਨਿਜਮ), ਇਟਲੀ, ਜਰਮਨੀ ਅਤੇ ਆਸਟਰੀਆ ਵਿੱਚੋਂ ਉਤਪਨ, ਮੁੱਖ ਤੌਰ 'ਤੇ ਮੱਧ ਯੂਰਪ ਦੀ ਇੱਕ ਚਿੱਤਰ - ਮੂਰਤੀ - ਸ਼ੈਲੀ ਹੈ ਜਿਸਦਾ ਪ੍ਰਯੋਗ ਸਾਹਿਤ, ਨਾਚ ਅਤੇ ਸਿਨਮੇ ਦੇ ਖੇਤਰ ਵਿੱਚ ਵੀ ਹੋਇਆ ਹੈ। ਇਹ 20ਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਜਰਮਨੀ ਵਿੱਚੋਂ ਉਗਮਿਆ ਆਧੁਨਿਕਤਾਵਾਦੀ ਅੰਦੋਲਨ ਸੀ। ਇਹ ਮੁੱਖ ਤੌਰ 'ਤੇ ਭਾਵੁਕ ਪ੍ਰਭਾਵ ਤੀਖਣ ਕਰਨ ਵੱਲ ਸੇਧਿਤ ਅੰਤਰਮੁਖੀ ਅੰਦੋਲਨ ਸੀ।[1] ਅਭਿਵਿਅੰਜਨਾਵਾਦ ਕਲਾਕਾਰਾਂ ਦਾ ਮਨਸ਼ਾ ਅਰਥ ਉਜਾਗਰ ਕਰਨਾ ਸੀ,[2] ਬਾਹਰਮੁਖੀ ਯਥਾਰਥ ਨਹੀਂ।[2][2][3] ਸਿਧਾਂਤਕ ਤੌਰ 'ਤੇ ਇਸ ਦਾ ਸਾਹਿਤਕ ਸੂਤਰੀਕਰਨ ਇਟਲੀ ਦੇ ਚਿੰਤਕ ਬੇਨੇਦਿਤੋ ਕਰੋਚੇ ਨੇ ਕੀਤਾ। ਉਸ ਦੇ ਅਨੁਸਾਰ ਅੰਤ:ਪ੍ਰਗਿਆ ਦੇ ਪਲਾਂ ਵਿੱਚ ਆਤਮਾ ਦੀ ਸਹਿਜ ਅਨੁਭੂਤੀ ਹੀ ਅਭਿਵਿਅੰਜਨਾ ਹੈ। ਕਲਾ ਦੇ ਖੇਤਰ ਵਿੱਚ ਇਸਨੂੰ ਆਵਾਂ ਗਾਰਦ (Avant-garde) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅਭਿਵਿਅੰਜਨਾਵਾਦ ਦੀ ਮੂਲ ਧਾਰਨਾ ਹੈ ਕਿ ਕਲਾ ਦਾ ਅਨੁਭਵ ਬਿਜਲੀ ਦੀ ਕੜਕ ਦੀ ਤਰ੍ਹਾਂ ਹੁੰਦਾ ਹੈ, ਇਸ ਲਈ ਇਹ ਸ਼ੈਲੀ ਵਰਣਨਾਤਮਕ ਅਤੇ ਚਸ਼ਮੀ ਨਾ ਹੋਕੇ ਵਿਸ਼ਲੇਸ਼ਣਾਤਮਕ ਅਤੇ ਅੰਤਰੀਵ ਹੁੰਦੀ ਹੈ। ਇਹ ਉਸ ਪ੍ਰਭਾਵਵਾਦੀ (ਇੰਪ੍ਰੈਸਨਿਸਟਕ) ਸ਼ੈਲੀ ਦੇ ਵਿਪਰੀਤ ਹੈ ਜਿਸ ਵਿੱਚ ਕਲਾਕਾਰ ਦੀ ਰੁਚੀ ਪ੍ਰਕਾਸ਼ ਅਤੇ ਗਤੀ ਵਿੱਚ ਹੀ ਕੇਂਦਰਿਤ ਹੁੰਦੀ ਹੈ। ਇੱਥੇ ਤੱਕ ਸੀਮਿਤ ਨਾ ਹੋਕੇ ਅਭਿਵਿਅੰਜਨਾਵਾਦੀ ਪ੍ਰਕਾਸ਼ ਦਾ ਪ੍ਰਯੋਗ ਬਾਹਰੀ ਰੂਪ ਨੂੰ ਪਾੜ ਕੇ ਅੰਦਰਲੀ ਸਚਾਈ ਪ੍ਰਾਪਤ ਕਰ ਲੈਣ, ਆਂਤਰਿਕ ਸੱਚ ਨਾਲ ਸਾਖਸ਼ਾਤ ਭੇਂਟ ਕਰਨ ਅਤੇ ਗਤੀ ਦੇ ਭਾਵਪ੍ਰੇਖਣ ਆਤਮ ਚੀਨਣ ਲਈ ਕਰਦਾ ਹੈ। ਉਹ ਰੂਪ, ਰੰਗ ਆਦਿ ਦੇ ਵਿਰੂਪਣ ਦੁਆਰਾ ਵਸਤਾਂ ਦਾ ਸੁਭਾਵਕ ਸਰੂਪ ਨਸ਼ਟ ਕਰ ਕੇ ਅਨੇਕ ਆਂਤਰਿਕ ਆਵੇਗਾਤਮਕ ਸੱਚ ਢੂੰਡਦਾ ਹੈ।
ਚੋਣਵੀਆਂ ਅਭਿਵਿਅੰਜਨਾਵਾਦੀ ਮੂਰਤਾਂ[ਸੋਧੋ]
ਔਗਸਟ ਮੈਕੇ, ਹਰੀ ਜੈਕਟ ਵਾਲੀ ਮਹਿਲਾ, 1913
- Fighting Forms.jpg
ਫਰਾਂਜ਼ ਮਾਰਕ, ਲੜ ਰਹੇ ਰੂਪ, 1914.
ਅਰਨਸਟ ਲੁਡਵਿਗ ਕਿਰਚਨਰ, ਨੋਲਨਡੋਰਫ਼ਪਲਾਤਜ਼, 1912
ਅਰਨਸਟ ਲੁਡਵਿਗ ਕਿਰਚਨਰ, ਸੈਨਿਕ ਰੂਪ ਵਿੱਚ ਸਵੈਚਿਤਰ, 1915