ਅਮੀਨਾ ਅਲ-ਸਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮੀਨਾ ਅਲ-ਸਦਰ
ਜਨਮ1937
Kazimiyah, Iraq
ਮੌਤ1980 (ਉਮਰ 42–43)

ਅਮੀਨਾ ਹੈਦਰ ਅਲ-ਸਦਰ (ਅਰਬੀ: آمنة حيدر الصدر), ਬਿੰਤ ਅਲ-ਹੁਦਾ ਅਲ-ਸਦਰ (بنت الهدى الصدربنت الهدى الصدر) ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇੱਕ ਇਰਾਕੀ ਸਿੱਖਿਅਕ ਅਤੇ ਸਿਆਸੀ ਕਾਰਕੁਨ ਸੀ, ਜਿਸ ਨੂੰ ਸੱਦਾਮ ਹੁਸੈਨ ਨੇ।980 ਵਿਚ ਇਸ ਦੇ ਭਰਾ, ਅਯਾਤੁੱਲਾ ਸਈਦ ਮੁਹੰਮਦ ਬਾਕਿਰ ਅਲ-ਸਦਰ ਦੇ ਨਾਲ ਫਾਹੇ ਲਾ ਦਿੱਤਾ ਸੀ।

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਅਮੀਨਾ ਹੈਦਰ ਅਲ-ਸਦਰ 1938 ਵਿਚ ਕਾਜ਼ਿਮੀਆ, ਬਗਦਾਦ ਵਿੱਚ ਪੈਦਾ ਹੋਈ ਸੀ, ਜਿੱਥੇ ਉਸ ਨੇ ਬਾਅਦ ਕੁੜੀਆਂ ਲਈ ਕੀ ਇਸਲਾਮਿਕ ਸਕੂਲ ਸਥਾਪਤ ਕਰਨੇ ਸੀ। ਬਿੰਤ ਅਲ-ਹੁਦਾ ਨੇ ਇਰਾਕ ਦੀਆਂ ਮੁਸਲਿਮ ਔਰਤਾਂ ਵਿਚ ਇਸਲਾਮਿਕ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ ਆਪਣੀ ਉਮਰ ਦੇ ਵੀਹਵਿਆਂ ਵਿੱਚ ਸੀ ਜਦੋਂ ਉਹ ਨਜਫ਼ ਦੇ ਧਾਰਮਿਕ ਬੁੱਧੀਜੀਵੀਆਂ ਦੁਆਰਾ ਛਾਪੇ ਜਾਂਦੇ ਅਲ-ਆਦਵਾ ਵਿਚ ਲੇਖ ਲਿਖਣ ਲੱਗ ਪਈ ਸੀ। ਉਹ 1977 ਵਿਚ ਸਫਰ ਵਿਦਰੋਹ ਵਿਚ ਹਿੱਸਾ ਲੈਣ ਲਈ ਵੀ ਪ੍ਰਸਿੱਧ ਸੀ।

ਬਿੰਤ ਅਲ-ਹੁਦਾ ਸਿੱਖਣ ਲਈ ਗੰਭੀਰ ਪਿਆਰ ਨਾਲ ਵੱਡੀ ਹੋਈ। ਛੇਤੀ ਹੀ ਉਹ ਉਸ ਮੁਸਲਿਮ ਔਰਤਾਂ ਦੀਆਂ ਤਕਲੀਫ਼ਾਂ ਅਤੇ ਉਹਨਾਂ ਮਹਾਨ ਆਫ਼ਤਾਂ ਬਾਰੇ ਜਾਣੂ ਹੋ ਗਈ, ਜੋ ਉਹਨਾਂ ਦੇ ਦੇਸ਼ ਵਿਚ ਇਸਲਾਮਿਕ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾ ਰਹੀਆਂ ਸਨ।

1980 ਵਿੱਚ, ਧਾਰਮਿਕ ਲੀਡਰ ਅਯਾਤੁੱਲਾ ਸਈਦ ਮੁਹੰਮਦ ਬਾਕਿਰ ਅਲ-ਸਦਰ ਅਤੇ ਉਸਦੀ ਭੈਣ ਬਿੰਤ-ਅਲ-ਹੁੱਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਇਰਾਕੀ ਸ਼ਾਸਨ ਨੇ ਉਹਨਾਂ ਨੂੰ ਫਾਂਸੀ ਦੇ ਦਿੱਤੀ। ਸ਼ਾਸਨ ਨੇ ਉਸ ਦੀ ਲਾਸ ਵੀ ਦਿੱਤੀ, ਪਰ ਉਸ ਦੀ ਕਬਰ ਵਾਦੀ ਅੱਲਸਲਾਮ, ਨਜਫ ਵਿਚ ਹੈ।

ਰਚਨਾਵਾਂ[ਸੋਧੋ]

  • ਇੱਕ ਬਚਨ ਅਤੇ ਇੱਕ ਕਾਲ - 60ਵਿਆਂ ਵਿੱਚ ਪ੍ਰਕਾਸ਼ਿਤ ਪਹਿਲੀ ਕਿਤਾਬ। 
  • ਨੇਕੀ ਦੀ ਜਿੱਤ
  • ਇੱਕ ਔਰਤ ਨਬੀ ਦੇ ਨਾਲ
  • ਦੋ ਔਰਤਾਂ ਅਤੇ ਇੱਕ ਆਦਮੀ - ਸਿੱਖਿਆ ਅਤੇ ਸੇਧ ਬਾਰੇ ਇੱਕ ਕਹਾਣੀ 
  • ਅਸਲੀਅਤ ਦੀ ਤਨਾਜ਼ੇ
  • ਸੱਚ ਦੇ ਜਾਨਣਹਾਰ  - 1979 ਵਿਚ ਪ੍ਰਕਾਸ਼ਿਤ
  • ਮੱਕੇ ਦੀਆਂ ਪਹਾੜੀਆਂ ਦੀਆਂ ਯਾਦਾਂ - 1973 ਵਿਚ ਮੱਕਾ ਦੀ  ਆਪਣੀ ਤੀਰਥ ਯਾਤਰਾ ਦੇ ਬਾਅਦ ਲਿਖੀ ਗਈ।
  •  ਹਸਪਤਾਲ ਵਿੱਚ ਇਕ ਮੀਟਿੰਗ
  • ਖੋਈ ਹੋਈ ਭੂਆ
  • ਜੇ ਮੈਂਨੂੰ ਪਤਾ ਹੁੰਦਾ 
  • ਖੇਡ
  • ਬਹਾਦਰ ਮੁਸਲਿਮ ਔਰਤ 
  • ਅੰਦਰੂਨੀ ਬਹਿਸ
  • ਗੁੰਮ ਹੋਈ ਡਾਇਰੀ
  • ਇੱਕ ਪਤਨੀ ਦੀ ਚੋਣ
  • ਇਰਾਦੇ
  • ਰੂਹਾਨੀ ਯਾਤਰਾ
  • ਇੱਕ ਬੁਰਾ ਸੌਦਾ
  • ਦਾਤll
  • ਲਾੜੀ ਨੂੰ ਮਿਲਣ ਜਾਣਾ 
  • ਅੰਦਰੂਨੀ ਬਹਿਸ
  • ਆਖ਼ਰੀ ਦਿਨ
  • ਔਖਾ ਸਮਾਂ 
  • ਇੱਕ ਨਵੀਂ ਸ਼ੁਰੂਆਤ
  • ਆਖ਼ਰੀ ਘੰਟੇ
  • ਤਨਾਜ਼ੇ ਨਾਲ ਸੰਘਰਸ਼ ਕਰਦਿਆਂ
  • ਵਿਹਲ
  • ਅਕਿਰਤਘਣਤਾ
  • ਪੱਕਾ ਸਟੈਂਡ
  • ਖਤਰਨਾਕ ਖੇਡ 
  • ਇੱਕ ਮੁਸਲਿਮ ਵਿਦਿਆਰਥੀ ਦੀ ਡਾਇਰੀ

ਵਿਚਾਰ[ਸੋਧੋ]

ਅਮੀਨਾ ਹੈਦਰ ਅਲ-ਸਾਰ ਇੱਕ ਮੁਜਾਹਾਦਾ ਸੀ। ਆਪਣੇ ਵਿਚਾਰਾਂ, ਆਪਣੀ ਸਿਰਜਣਾਤਮਕਤਾ ਅਤੇ ਆਪਣੀ ਤਿੱਖੀ ਬੁੱਧ ਦੇ ਸਦਕਾ, ਉਸਨੇ ਸਾਮਰਾਜਵਾਦ ਦੇ ਤਾਨਾਸ਼ਾਹਾਂ ਨਾਲ ਨਿਪਟਿਆ ਅਤੇ ਆਧੁਨਿਕਤਾ ਦੇ 'ਨੈਤਿਕ ਨਿਘਾਰ' ਦਾ ਮੁਕਾਬਲਾ ਕੀਤਾ। ਉਸ ਦਾ ਜਿਹਾਦ ਇੱਕ ਬੌਧਿਕ ਜਹਾਦ ਵਿਚ ਸੀ। ਆਦਰਸ਼ਾਂ ਦੇ ਦੋ ਸੈੱਟਾਂ ਵਿਚਕਾਰ ਲੜਾਈ: ਇੱਕ ਦੁਨਿਆਵੀ ਅਤੇ ਭੌਤਿਕਵਾਦੀ ਮੁੱਲਾਂ ਦਾ, ਅਤੇ ਦੂਜਾ ਅਧਿਆਤਮਕ ਅਤੇ ਰੂਹਾਨੀ ਬੁਲੰਦੀ ਦਾ। ਇਸ ਸੰਘਰਸ਼ ਦੇ ਪੂਰੇ ਪਿੰਡੇ ਦੇ ਦੌਰਾਨ ਹੀ ਸੀ ਕਿ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਬੇਸ਼ਕ, ਸਹਾਇਤਾ ਅਤੇ ਮਾਰਗਦਰਸ਼ਨ ਉਸ ਦੇ - ਭਰਾਵਾਂ ਸਈਦ ਇਸਮਾਇਲ ਅਲ ਸਦਰ ਅਤੇ ਅਯੋਤੁੱਲਾ ਸੱਯਦ ਮੁਹੰਮਦ ਬਾਕਿਰ ਅਲ ਸਦਰ ਦਾ ਮਿਲਿਆ। ਉਹ ਬਹੁਤ ਛੋਟੀ ਉਮਰ ਵਿੱਚ ਹੀ ਭਰਪੂਰ ਲਿਖਣ ਵਾਲੀ ਲੇਖਕ ਬਣ ਗਈ ਸੀ। ਉਸ ਦੀਆਂ ਕਹਾਣੀਆਂ ਸੌਖੀ ਭਾਸ਼ਾ ਵਿੱਚ ਲਿਖੀਆਂ ਗਈਆਂ ਸਨ, ਪਰ ਸਮਾਜਕ ਪੱਧਰ ਤੇ ਗੁੰਝਲਦਾਰ ਆਦਰਸ਼ਾਂ ਅਤੇ ਨੈਤਿਕਤਾ ਨੂੰ ਨਜਿੱਠਦੀਆਂ ਸਨ। ਆਪਣੀ ਕਲਮ ਦੀ ਸ਼ਕਤੀ ਨਾਲ, ਉਸਨੇ ਔਰਤਾਂ ਦੇ ਲਈ ਇੱਕ ਸਿਹਤਮੰਦ, ਤੰਦਰੁਸਤ, ਸੰਜਮੀ ਪ੍ਰਣਾਲੀ ਪੇਸ਼ ਕੀਤੀ ਅਤੇ ਇੱਕ ਨਿਰਪੱਖ ਸਮਾਜ ਨੂੰ ਬਣਾਉਣ ਅਤੇ ਸਾਂਭਣ ਵਿੱਚ ਉਹਨਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ, ਉਸ ਦੀਆਂ ਲਿਖਤਾਂ ਚਾਨਣ ਦੀਆਂ ਮਸਾਲਾਂ ਬਣ ਗਈਆਂ ਜੋ ਮੁਸਲਿਮ ਔਰਤਾਂ ਲਈ ਅੱਗੇ ਵਧਣ ਦਾ ਮਾਰਗ ਦਰਸਾਉਣ ਲੱਗੀਆਂ।

ਹਵਾਲੇ[ਸੋਧੋ]

ਬਾਹਰੀ ਲਿੰਕ [ਸੋਧੋ]