ਅਮੀਰਾ ਨੂਰ ਅਲ-ਦੀਨ
ਅਮੀਰਾ ਨੂਰ ਅਲ-ਦੀਨ | |
---|---|
أميرة نور الدين | |
ਜਨਮ | 1925 ਬਗ਼ਦਾਦ, ਇਰਾਕ |
ਮੌਤ | ਅਪਰੈਲ 2020[1] ਬਗ਼ਦਾਦ, ਇਰਾਕ |
ਰਾਸ਼ਟਰੀਅਤਾ | ਇਰਾਕੀ |
ਅਲਮਾ ਮਾਤਰ | ਕਾਹਿਰਾ ਯੂਨੀਵਰਸਿਟੀ |
ਪੇਸ਼ਾ | ਕਵੀ ਅਤੇ ਅਕਾਦਮਿਕ |
ਅਮੀਰਾ ਨੂਰ ਅਲ-ਦੀਨ ਦਾਊਦ (1925 – ਅਪ੍ਰੈਲ 2020) ਇੱਕ ਇਰਾਕੀ ਕਵਿਤਰੀ ਸੀ। ਉਸਦਾ ਜਨਮ ਬਗ਼ਦਾਦ ਵਿੱਚ ਹੋਇਆ। ਸੈਕੰਡਰੀ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ, ਉਹ 1943 ਵਿੱਚ ਕਾਹਿਰਾ ਦੀ ਕਾਹਿਰਾ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਗਈ, ਅਤੇ 1947 ਵਿੱਚ ਅਰਬੀ ਭਾਸ਼ਾ ਅਤੇ ਸਾਹਿਤ ਵਿੱਚ ਬੀਏ, ਅਤੇ 1957 ਵਿੱਚ ਉਸੇ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਕੀਤੀ। ਉਸਨੇ ਸੈਕੰਡਰੀ ਸਕੂਲਾਂ ਵਿੱਚ ਅਰਬੀ ਦੀ ਅਧਿਆਪਕਾ, ਫਿਰ ਬਗਦਾਦ ਦੀ ਆਰਟਸ ਫੈਕਲਟੀ ਵਿੱਚ, ਫਿਰ ਇੰਸਟੀਚਿਊਟ ਆਫ਼ ਅਪਲਾਈਡ ਆਰਟਸ ਦੀ ਡੀਨ ਵਜੋਂ ਕੰਮ ਕੀਤਾ। ਕਈ ਇਰਾਕੀ ਅਤੇ ਅਰਬ ਰਸਾਲਿਆਂ ਅਤੇ ਅਖਬਾਰਾਂ ਵਿੱਚ ਉਸਦੀਆਂ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ। [2]
ਜੀਵਨ
[ਸੋਧੋ]ਅਮੀਰਾ ਬਿੰਤ ਨੂਰ ਅਲ-ਦੀਨ / ਨੂਰੇਦੀਨ ਦਾਊਦ ਦਾ ਜਨਮ ਬਗਦਾਦ ਵਿੱਚ ਮੂਲ ਰੂਪ ਵਿੱਚ ਮੋਸੁਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ, ਉਸਦੇ ਪਿਤਾ ਪੜ੍ਹਾਈ ਕਰਨ ਲਈ ਓਟੋਮੈਨ ਯੁੱਗ ਦੇ ਅੰਤਲੇ ਸਮੇਂ ਵਿੱਚ ਬਗ਼ਦਾਦ ਆਏ ਸਨ। ਅਮੀਰਾ ਨੂਰੇਦੀਨ ਨੇ ਹਾਈ ਸਕੂਲ ਤੱਕ ਬਗ਼ਦਾਦ ਵਿੱਚ ਪੜ੍ਹਾਈ ਕੀਤੀ, ਫਿਰ 1943 ਵਿੱਚ ਕਾਹਿਰਾ ਚਲੀ ਗਈ ਅਤੇ ਕਾਹਿਰਾ ਯੂਨੀਵਰਸਿਟੀ ਵਿੱਚ ਕਲਾ ਵਿੱਚ ਬੈਚੂਲਰ ਦੀ ਡਿਗਰੀ ਅਤੇ ਫਿਰ 1947 ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇਰਾਕ ਦੇ ਸੈਕੰਡਰੀ ਸਕੂਲ ਵਿੱਚ ਅਰਬੀ ਸਾਹਿਤ ਦੇ ਅਧਿਆਪਕ ਵਜੋਂ ਅਤੇ ਫਿਰ ਬਗਦਾਦ ਯੂਨੀਵਰਸਿਟੀ ਦੇ ਆਰਟਸ ਫੈਕਲਟੀ ਵਿੱਚ, ਫਿਰ ਇੰਸਟੀਚਿਊਟ ਆਫ਼ ਅਪਲਾਈਡ ਆਰਟਸ ਦੇ ਡੀਨ ਵਜੋਂ ਕੰਮ ਕੀਤਾ। ਅਰਬੀ ਤੋਂ ਇਲਾਵਾ, ਉਸਨੇ ਤੁਰਕੀ, ਫ਼ਾਰਸੀ, ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਮੁਹਾਰਤ ਹਾਸਲ ਕੀਤੀ। ਉਹ 1984 ਵਿੱਚ ਸੇਵਾਮੁਕਤ ਹੋ ਗਈ, ਅਤੇ 1996 ਵਿੱਚ ਇਰਾਕੀ ਅਕੈਡਮੀ ਆਫ਼ ਸਾਇੰਸਜ਼ ਦੀ ਇੱਕ ਸਰਗਰਮ ਮੈਂਬਰ ਨਿਯੁਕਤ ਕੀਤੀ ਗਈ।
ਲਿਖਤਾਂ
[ਸੋਧੋ]- ਅਪੀਲਾਂ ਅਤੇ ਪਰਛਾਵੇਂ , ਕਾਵਿ ਸੰਗ੍ਰਹਿ।
ਮੁਹੰਮਦ ਇਕਬਾਲ ਦੀ ਕਵਿਤਾ ਬਾਰੇ ਵੀ ਇੱਕ ਕਿਤਾਬ।
ਹਵਾਲੇ
[ਸੋਧੋ]- ↑ رحيل الشاعرة العراقية أميرة نور الدين[permanent dead link]
- ↑ "من 1996 ولغاية الآن". iraqacademy.iq. Archived from the original on 19 April 2019.