ਅਮੂਰਤ ਕਿਰਤ ਅਤੇ ਸਮੂਰਤ ਕਿਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਟਾਂਦਰੇ ਦੇ ਮਕਸਦਾਂ ਲਈ ਕਿਰਤ ਦਾ ਦੁਵੱਲਾ ਸੁਭਾ

ਅਮੂਰਤ ਕਿਰਤ ਅਤੇ ਸਮੂਰਤ ਕਿਰਤ (ਅੰਗਰੇਜ਼ੀ: Abstract labour and concrete labour) ਕਾਰਲ ਮਾਰਕਸ ਦੇ ਆਰਥਿਕ ਵਿਸ਼ਲੇਸ਼ਣ ਵਿੱਚ ਦਰਸਾਇਆ ਗਿਆ ਇੱਕ ਅਹਿਮ ਫਰਕ ਹੈ ਜਿਸ ਰਾਹੀਂ ਕਾਰਲ ਮਾਰਕਸ ਨੇ ਕਿਰਤ ਦੇ ਦੁਵੱਲੇ ਸੁਭਾ ਨੂੰ ਉਜਾਗਰ ਕੀਤਾ।

ਮੁੱਢ[ਸੋਧੋ]

ਮਾਰਕਸ ਨੇ ਪਹਿਲੀ ਦਫ਼ਾ ਇਹ ਫਰਕ ਆਪਣੀ ਰਚਨਾ 'ਰਾਜਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ' (A Contribution to the Critique of Political Economy) (1859)ਵਿੱਚ ਕੀਤਾ ਸੀ ਅਤੇ ਫਿਰ ਕੈਪੀਟਲ ਦੇ ਪਹਿਲੇ ਅਧਿਆਏ ਵਿੱਚ ਹੋਰ ਵੀ ਵਿਸਥਾਰ ਨਾਲ ਇਸ ਬਾਰੇ ਚਰਚਾ ਕੀਤੀ। ਮਾਰਕਸ ਨੇ ਲਿਖਿਆ ਹੈ:

ਇੱਕ ਪਾਸੇ, ਸਰੀਰਕਿਰਿਆਤਮਕ ਦ੍ਰਿਸ਼ਟੀ ਤੋਂ ਹਰ ਪ੍ਰਕਾਰ ਦੀ ਮਿਹਨਤ ਮਨੁੱਖ ਦੀ ਕਿਰਤ - ਸ਼ਕਤੀ ਨੂੰ ਖਰਚ ਕਰਨਾ ਹੈ, ਅਤੇ ਇੱਕਰੂਪ, ਅਮੂਰਤ ਮਨੁੱਖੀ-ਕਿਰਤ ਦੇ ਰੂਪ ਵਿੱਚ ਉਹ ਜਿਨਸਾਂ ਦੇ ਮੁੱਲ ਨੂੰ ਪੈਦਾ ਕਰਦੀ ਹੈ ਅਤੇ ਉਸਦਾ ਨਿਰਮਾਣ ਕਰਦੀ ਹੈ। ਦੂਜੇ ਪਾਸੇ, ਹਰ ਪ੍ਰਕਾਰ ਦੀ ਕਿਰਤ ਮਨੁੱਖ ਦੀ ਕਿਰਤ-ਸ਼ਕਤੀ ਨੂੰ ਇੱਕ ਖਾਸ ਢੰਗ ਨਾਲ ਅਤੇ ਇੱਕ ਨਿਸ਼ਚਿਤ ਉਦੇਸ਼ ਨੂੰ ਸਾਹਮਣੇ ਰੱਖਕੇ ਖਰਚ ਕਰਨਾ ਹੈ, ਅਤੇ ਆਪਣੇ ਇਸ ਰੂਪ ਵਿੱਚ, ਯਾਨੀ ਮੂਰਤ, ਲਾਭਦਾਇਕ ਕਿਰਤ ਦੇ ਰੂਪ ਵਿੱਚ, ਉਹ ਵਰਤੋਂ-ਮੁੱਲਾਂ ਨੂੰ ਪੈਦਾ ਕਰਦੀ ਹੈ। [...] ਪਹਿਲੀ ਨਜ਼ਰ ਵਿੱਚ ਜਿਨਸ ਦੋ ਚੀਜਾਂ – ਵਰਤੋਂ-ਮੁੱਲ ਅਤੇ ਵਟਾਂਦਰਾ-ਮੁੱਲ – ਦੇ ਸੰਸ਼ਲੇਸ਼ਣ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਸੀ. ਬਾਅਦ ਵਿੱਚ ਅਸੀਂ ਇਹ ਵੀ ਵੇਖਿਆ ਕਿ ਕਿਰਤ ਦਾ ਵੀ ਉਹੋ ਜਿਹਾ ਹੀ ਦੋਹਰਾ ਚਰਿਤਰ ਹੈ, ਕਿਉਂਕਿ ਜਿੱਥੇ ਤੱਕ ਕਿ ਉਹ ਮੁੱਲ ਦੇ ਰੂਪ ਵਿੱਚ ਵਿਅਕਤ ਹੁੰਦੀ ਹੈ, ਉੱਥੇ ਤੱਕ ਉਸ ਵਿੱਚ ਉਹ ਗੁਣ ਨਹੀਂ ਹੁੰਦੇ, ਜੋ ਵਰਤੋਂ-ਮੁੱਲ ਦੇ ਸਿਰਜਣਹਾਰ ਹੋਣ ਦੇ ਨਾਤੇ ਉਸ ਵਿੱਚ ਹੁੰਦੇ ਹਨ। ਜਿਨਸਾਂ ਵਿੱਚ ਬਿਰਾਜਮਾਨ ਕਿਰਤ ਦੀ ਇਸ ਦੋਹਰੀ ਪ੍ਰਕਿਰਤੀ ਵੱਲ ਇਸ਼ਾਰਾ ਸਭ ਤੋਂ ਪਹਿਲਾਂ ਮੈਂ ਕੀਤਾ ਸੀ ਅਤੇ ਉਸਦਾ ਆਲੋਚਨਾਤਮਕ ਅਧਿਅਨ ਵੀ ਸਭ ਤੋਂ ਪਹਿਲਾਂ ਮੈਂ ਹੀ ਕੀਤਾ ਸੀ [...] ਇਹ ਗੱਲ ਹਾਲਾਂਕਿ ਰਾਜਨੀਤਕ ਅਰਥ ਸ਼ਾਸਤਰ ਨੂੰ ਸਪੱਸ਼ਟ ਤੌਰ ਤੇ ਸਮਝਣ ਦੀ ਧੁਰੀ ਹੈ..[੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png