ਅਰਧਚਾਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਚਾਲਕ, ਅਰਧਚਾਲਕ ਅਤੇ ਕੁਚਾਲਕ ਦੇ ਬੈਂਡਾਂ ਦੀ ਤੁਲਣਾ

ਅਰਧਚਾਲਕ(ਅੰਗਰੇਜ਼ੀ:Semiconductor) ਉਹਨਾਂ ਪਦਾਰਥਾਂ ਨੂੰ ਕਹਿੰਦੇ ਹਨ ਜਿਹਨਾਂ ਦੀ ਬਿਜਲਈ ਚਾਲਕਤਾ ਚਾਲਕਾਂ (ਜਿਵੇਂ ਤਾਂਬਾ) ਤੋਂ ਘੱਟ ਪਰ ਅਚਾਲਕਾਂ (ਜਿਵੇਂ ਕੱਚ) ਤੋਂ ਜਿਆਦਾ ਹੁੰਦੀ ਹੈ। (ਸਾਪੇਖਿਕ ਪ੍ਰਤੀਰੋਧ ਅਕਸਰ 10−5 ਤੋਂ 108 ਓਮ-ਮੀਟਰ ਦੇ ਵਿੱਚ) ਸਿਲੀਕਾਨ, ਜਰਮੇਨੀਅਮ, ਕੈਡਮੀਅਮ ਸਲਫਾਈਡ, ਗੈਲੀਅਮ ਆਰਸੇਨਾਈਡ ਆਦਿ ਅਰਧਚਾਲਕ ਪਦਾਰਥਾਂ ਦੇ ਕੁੱਝ ਉਦਾਹਰਨ ਹਨ। ਅਰਧਚਾਲਕਾਂ ਵਿੱਚ ਚਾਲਨ ਬੈਂਡ ਅਤੇ ਸੰਯੋਜਕ ਬੈਂਡ ਦੇ ਵਿੱਚ ਇੱਕ ਬੈਂਡ ਗੈਪ ਹੁੰਦਾ ਹੈ ਜਿਸਦਾ ਮਾਨ 0 ਤੋਂ 6 ਇਲੈਕਕਟਰਾਨ-ਵੋਲਟ ਦੇ ਵਿੱਚ ਹੁੰਦਾ ਹੈ। (Ge 0.7 eV, Si 1.1 eV, GaAs 1.4 eV, GaN 3.4 eV, AlN 6.2 eV).