ਅਰਬ ਯਹੂਦੀ
ਅਰਬ ਯਹੂਦੀ (Arabic: اليهود العرب al-Yahūd al-ʿArab; ਹਿਬਰੂ: יהודים ערבים Yehudim `Aravim ) ਇੱਕ ਸ਼ਬਦ ਹੈ ਜੋ ਅਰਬ ਸੰਸਾਰ ਵਿੱਚ ਵਸਦੇ ਜਾਂ ਉਤਪੰਨ ਹੋਏ ਯਹੂਦੀਆਂ ਦੇ ਹਵਾਲਾ ਨਾਲ ਵਰਤਿਆ ਜਾਂਦਾ ਹੈ।[1] ਇਹ ਸ਼ਬਦ ਵਿਵਾਦਪੂਰਨ ਹੋ ਸਕਦਾ ਹੈ, ਕਿਉਂਕਿ ਅਰਬ ਬਹੁਗਿਣਤੀ ਦੇਸ਼ਾਂ ਦੇ ਮੂਲ ਦੇ ਬਹੁਤ ਸਾਰੇ ਯਹੂਦੀ ਆਪਣੇ ਆਪ ਨੂੰ ਅਰਬ ਨਹੀਂ ਸਮਝਦੇ।[2]
ਅਰਬ-ਬਹੁਗਿਣਤੀ ਦੇਸ਼ਾਂ ਵਿੱਚ ਰਹਿੰਦੇ ਯਹੂਦੀ ਅਰਬੀ ਬੋਲਦੇ ਹਨ, ਬਹੁਤ ਸਾਰੀਆਂ ਅਰਬੀ ਬੋਲੀਆਂ ਵਿੱਚੋਂ ਇੱਕ ਦੀ ( ਜੂਡੋ-ਅਰਬੀ ਭਾਸ਼ਾਵਾਂ ਵੀ ਦੇਖੋ) ਆਪਣੀ ਮੁਢਲੀ ਕਮਿਊਨਿਟੀ ਭਾਸ਼ਾ ਵਜੋਂ ਵਰਤੋਂ ਕਰਦੇ ਹਨ, ਜਦ ਕਿ ਇਬਰਾਨੀ ਨੂੰ ਸਾਹਿਤਕ ਅਤੇ ਸਭਿਆਚਾਰਕ ਉਦੇਸ਼ਾਂ (ਸਾਹਿਤ, ਦਰਸ਼ਨ, ਕਵਿਤਾ, ਆਦਿ) ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੇ ਸਭਿਆਚਾਰ ਦੇ ਬਹੁਤ ਸਾਰੇ ਪਹਿਲੂਆਂ (ਸੰਗੀਤ, ਕੱਪੜੇ, ਭੋਜਨ, ਪ੍ਰਾਰਥਨਾ ਸਥਾਨਾਂ ਅਤੇ ਘਰਾਂ ਦਾ ਆਰਕੀਟੈਕਚਰ, ਆਦਿ) ਦੀ ਸਥਾਨਕ ਅਰਬ ਆਬਾਦੀ ਨਾਲ ਸਾਂਝ ਹੈ। ਉਹ ਆਮ ਤੌਰ 'ਤੇ ਸਫ਼ਰਦੀ ਯਹੂਦੀ ਮੱਤ ਦਾ ਪਾਲਣ ਕਰਦੇ ਹਨ ਅਤੇ ਮਿਜ਼ਰਾਹੀ ਯਹੂਦੀਆਂ ਵਿਚੋਂ ਇੱਕ ਵੱਡਾ ਸਮੂਹ ਬਣਦੇ ਹਨ। 1948 ਵਿੱਚ ਨਵੇਂ ਯਹੂਦੀ ਰਾਜ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਜ਼ਿਆਦਾਤਰ ਆਬਾਦੀ ਨੂੰ ਜਾਂ ਤਾਂ ਜ਼ਬਰਦਸਤੀ ਬਾਹਰ ਭਜਾ ਦਿੱਤਾ ਗਿਆ ਸੀ ਜਾਂ ਸਵੈ-ਇੱਛਾ ਨਾਲ ਛੱਡ ਕੇ ਨਵੇਂ ਯਹੂਦੀ ਰਾਜ,ਜਾਂ ਪੱਛਮੀ ਯੂਰਪ ਵਿੱਚ ਅਤੇ ਕੁਝ ਸੰਯੁਕਤ ਰਾਜ ਅਤੇ ਲਾਤੀਨੀ ਅਮਰੀਕਾ ਚਲੇ ਗਏ ਸਨ। ਇਹ ਸ਼ਬਦ ਆਧੁਨਿਕ ਯੁੱਗ ਤਕ ਆਮ ਨਹੀਂ ਵਰਤਿਆ ਜਾਂਦਾ ਸੀ।
ਅਜੋਕੇ ਦਹਾਕਿਆਂ ਵਿਚ, ਕੁਝ ਯਹੂਦੀਆਂ ਨੇ ਆਪਣੇ ਆਪ ਨੂੰ ਅਰਬ ਦੇ ਯਹੂਦੀਆਂ ਵਜੋਂ ਪਛਾਣ ਮੰਨੀ ਹੈ, ਜਿਵੇਂ ਕਿ ਐਲਾ ਸ਼ੋਹਤ, ਜੋ ਜ਼ੀਓਨਿਸਟ ਸਥਾਪਨਾ ਦੁਆਰਾ ਯਹੂਦੀਆਂ ਨੂੰ ਅਸ਼ਕੇਨਾਜ਼ੀਮ ਜਾਂ ਮਿਜ਼ਰਾਹਿਮ ਵਜੋਂ ਸ਼੍ਰੇਣੀਬੱਧ ਕਰਨ ਦੇ ਉਲਟ ਇਸ ਪਦ ਦੀ ਵਰਤੋਂ ਕਰਦੀ ਹੈ; ਉਸ ਦਾ ਮੰਨਣਾ ਹੈ, ਇਨ੍ਹਾਂ ਮਗਰ ਵਾਲਿਆਂ ਦਾ ਵੀ ਅਰਬਾਂ ਵਾਂਗ ਦਮਨ ਕੀਤਾ ਜਾਂਦਾ ਹੈ। ਦੂਜੇ ਯਹੂਦੀ, ਜਿਵੇਂ ਕਿ ਐਲਬਰਟ ਮੈਮੀ, ਕਹਿੰਦੇ ਹਨ ਕਿ ਅਰਬ ਦੇਸ਼ਾਂ ਵਿੱਚ ਯਹੂਦੀ ਅਰਬ ਦੇ ਯਹੂਦੀ ਹੋਣਾ ਪਸੰਦ ਕਰਦੇ, ਪਰ ਅਰਬ ਮੁਸਲਮਾਨਾਂ ਦੁਆਰਾ ਸਦੀਆਂ ਤੋਂ ਕੀਤੀ ਜਾ ਰਹੀ ਦੁਰਵਰਤੋਂ ਨੇ ਇਸ ਨੂੰ ਰੋਕਿਆ, ਅਤੇ ਹੁਣ ਬਹੁਤ ਦੇਰ ਹੋ ਚੁੱਕੀ ਹੈ।
ਸਭਿਆਚਾਰ ਵਿੱਚ
[ਸੋਧੋ]ਵੀਹਵੀਂ ਸਦੀ ਦੇ ਮੱਧ ਤਕ ਜੂਡੀਓ-ਅਰਬੀ ਆਮ ਤੌਰ ਤੇ ਬੋਲਿਆ ਜਾਂਦਾ ਸੀ। ਇਜ਼ਰਾਈਲ ਪਹੁੰਚਣ ਤੋਂ ਬਾਅਦ ਅਰਬ ਦੇਸ਼ਾਂ ਤੋਂ ਆਏ ਯਹੂਦੀਆਂ ਨੇ ਪਾਇਆ ਕਿ ਜੂਡੀਓ-ਅਰਬੀ ਦੀ ਵਰਤੋਂ ਨੂੰ ਨਿਰ-ਉਤਸਾਹਿਤ ਕੀਤਾ ਗਿਆ ਸੀ ਅਤੇ ਇਸ ਦੀ ਵਰਤੋਂ ਅਪ੍ਰਚਲਤ ਹੋ ਗਈ ਸੀ। ਅਰਬ ਦੇਸ਼ਾਂ ਵਿੱਚ ਯਹੂਦੀਆਂ ਦੀ ਆਬਾਦੀ ਬੁਰੀ ਤਰ੍ਹਾਂ ਨਾਲ ਘੱਟ ਗਈ।[3] ਇੱਥੋਂ ਤੱਕ ਕਿ ਜਿਹੜੇ ਅਰਬ ਵਿੱਚ ਰਹੇ ਵੀ ਉਨ੍ਹਾਂ ਨੇ ਵੀ ਜੂਡੀਓ-ਅਰਬੀ ਪਛਾਣ ਨੂੰ ਤਿਆਗ ਦਿੱਤਾ।
ਅਰਬ ਰਾਸ਼ਟਰਵਾਦ ਵਿੱਚ
[ਸੋਧੋ]ਪੱਛਮੀ ਦੇਸ਼ਾਂ ਵਿੱਚ ਰਹਿੰਦੇ ਮੱਧ ਪੂਰਬੀ ਮੂਲ ਦੇ ਯਹੂਦੀਆਂ ਦੁਆਰਾ ਪਹਿਲੀ ਵਿਸ਼ਵ ਜੰਗ ਦੇ ਦੌਰਾਨ ਇਸ ਪਦ “ਅਰਬ ਯਹੂਦੀ” ਦੀ ਵਰਤੋਂ ਇਸ ਕੇਸ ਦੀ ਹਮਾਇਤ ਕਰਨ ਲਈ ਕੀਤੀ ਗਈ ਸੀ ਕਿ ਉਹ ਤੁਰਕ ਨਹੀਂ ਸਨ ਅਤੇ ਉਹ ਪਰਦੇਸੀ ਨਹੀਂ ਮੰਨੇ ਜਾਣੇ ਚਾਹੀਦੇ ਸੀ।
ਹਵਾਲੇ
[ਸੋਧੋ]- ↑ Salim Tamari. "Ishaq al-Shami and the Predicament of the Arab Jew in Palestine" (PDF). Jerusalem Quarterly. p. 11. Archived from the original (PDF) on 2007-09-28. Retrieved 2007-08-23.
- ↑ "There Is More to the 'Arab Jews' Controversy Than Just Identity". The Forward.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
<ref>
tag defined in <references>
has no name attribute.