ਅਰਮੀਨੀਆ ਦਾ ਜਨਤਕ ਰੇਡੀਓ
ਅਰਮੀਨੀਆ ਦਾ ਪਬਲਿਕ ਰੇਡੀਓ ਇੱਕ ਜਨਤਕ ਰੇਡੀਓ ਪ੍ਰਸਾਰਕ ਹੈ। ਇਹ ਸਾਲ 1926 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਦੇਸ਼ ਦੇ ਸਭ ਤੋਂ ਵੱਡੇ ਰੇਡੀਓ ਪ੍ਰਸਾਰਕਾਂ ਵਿੱਚੋਂ ਇੱਕ ਹੈ, ਜਿਸਦੇ ਘੱਟੋ-ਘੱਟ ਤਿੰਨ ਰਾਸ਼ਟਰੀ ਨੈੱਟਵਰਕ ਹਨ।
ਸ਼ੁਰੂਆਤੀ ਸਾਲ
[ਸੋਧੋ]1 ਸਤੰਬਰ 1926 ਨੂੰ, ਆਰਮੀਨੀਆ ਵਿੱਚ ਪਹਿਲਾ ਪ੍ਰਯੋਗਾਤਮਕ ਰੇਡੀਓ ਪ੍ਰੋਗਰਾਮ ਯੇਰੇਵਨ ਦੀ ਆਵਾਜ਼ (Voice of Yerevan) ਪ੍ਰਸਾਰਿਤ ਕੀਤਾ ਗਿਆ ਜਿਸ ਦੀ ਮਿਆਦ 25 ਮਿੰਟ ਸੀ। ਪਹਿਲੇ ਟੈਸਟ ਪ੍ਰੋਗਰਾਮ ਮੁੱਖ ਤੌਰ ‘ਤੇ ਲੋਕ ਸੰਗੀਤਕ ਸਨ, ਜੋ ਸਥਾਨਕ ਖ਼ਬਰਾਂ ਨਾਲ ਨਿਯਮਤ ਰੂਪ ਵਿੱਚ ਰੋਕੇ ਜਾਂਦੇ ਸਨ, ਇਸ ਨਾਲ ਅਰਮੀਨੀਆ ਵਿੱਚ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਹੋਇਆ।
15 ਜੂਨ, 1927 ਨੂੰ, ਅਰਮੀਨੀਆਈ ਰਿਪਬਲਿਕਨ ਰੇਡੀਓ ਨੇ ਆਪਣੇ ਪ੍ਰੋਗਰਾਮਾਂ ਦਾ ਨਿਯਮਿਤ ਪ੍ਰਸਾਰਣ ਕਰਨਾ ਸ਼ੁਰੂ ਕੀਤਾ। ਪਹਿਲੇ ਸਾਲਾਂ ਵਿੱਚ ਸਿਰਫ਼ ਯੇਰੇਵਨ ਅਤੇ ਆਲੇ-ਦੁਆਲੇ ਦੇ ਪਿੰਡ ਹੀ ਪ੍ਰਸਾਰਣ ਘੇਰੇ ਵਿੱਚ ਸ਼ਾਮਲ ਸਨ। ਰੇਡੀਓ ਪ੍ਰੇਮੀਆਂ ਦੇ ਇੱਕ ਸਮੂਹ ਦੀਆਂ ਕੋਸ਼ਿਸ਼ਾਂ ਕਾਰਨ, 1927 ਵਿੱਚ 25 ਤੋਂ ਵੱਧ ਪਿੰਡਾਂ ਵਿੱਚ ਰੇਡੀਓ ਸੇਵਾ ਮੁਹੱਈਆ ਕਰਵਾਈ ਗਈ ਅਤੇ ਅਗਲੇ ਸਾਲ ਹੋਰ 40 ਪਿੰਡਾਂ ਵਿੱਚ ਰੇਡੀਓ ਦੇ ਪ੍ਰੋਗਰਾਮ ਲੋਕਾਂ ਤੱਕ ਪਹੁੰਚੇ।
6 ਅਪ੍ਰੈਲ, 1927 ਨੂੰ, ਰਾਸ਼ਟਰੀ ਪ੍ਰਿੰਟ ਮੀਡੀਆ ਨੇ ਪਹਿਲਾ ਰੇਡੀਓ ਪ੍ਰੋਗਰਾਮ ਪ੍ਰਸਾਰਣ ਕੀਤਾ ਜਿਸ ਵਿੱਚ ਖ਼ਬਰਾਂ ਅਤੇ ਸੰਗੀਤ ਸਮਾਰੋਹ ਸ਼ਾਮਲ ਸਨ।
ਰੇਡੀਓ ਦਿਵਸ
[ਸੋਧੋ]ਰੇਡੀਓ ਦਿਵਸ ਰੇਡੀਓ ਦੇ ਵਿਕਾਸ ਦਾ ਜਸ਼ਨ ਹੈ। ਇਹ 7 ਮਈ ਨੂੰ ਮਨਾਇਆ ਜਾਂਦਾ ਹੈ, ਇਹ ਉਹ ਦਿਨ ਸੀ ਜਦੋਂ 1895 ਵਿੱਚ ਅਲੈਕਜ਼ੈਂਡਰ ਪੋਪੋਵ ਨੇ ਆਪਣੀ ਖੋਜ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਸੀ। ਰੇਡੀਓ ਦਿਵਸ ਪਹਿਲੀ ਵਾਰ 1945 ਵਿੱਚ ਸੋਵੀਅਤ ਯੂਨੀਅਨ ਵਿੱਚ ਮਨਾਇਆ ਗਿਆ ਸੀ। ਇਹ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਰੇਡੀਓ ਦੀ ਮਹੱਤਤਾ ਅਤੇ ਭੂਮਿਕਾ ਨੂੰ ਦਰਸਾਉਂਦਾ ਹੈ।
ਰਾਸ਼ਟਰੀ ਸਟੇਸ਼ਨ
[ਸੋਧੋ]
- ਪਹਿਲਾ ਪ੍ਰੋਗਰਾਮ - ਇੱਕ ਵਿਭਿੰਨ ਫਾਰਮੈਟ ਵਾਲਾ ਫਲੈਗਸ਼ਿਪ ਸਟੇਸ਼ਨ
- ਮਾਈ ਰੇਡੀਓ - ਨੌਜਵਾਨਾਂ ਤੇ ਆਧਾਰਿਤ ਸੰਗੀਤ ਸਟੇਸ਼ਨ
- ਰੇਡੀਓ ਅਰੇਵਿਕ - ਬੱਚਿਆਂ ਲਈ ਸੰਗੀਤ ਅਤੇ ਪ੍ਰੋਗਰਾਮਿੰਗ
- ਯੇਜ਼ੀਦੀ ਰੇਡੀਓ - ਅਰਮੇਨੀਆ ਵਿੱਚ ਯਜ਼ਿਦੀ ਲਈ ਸਟੇਸ਼ਨ
- ਰੇਡੀਓ ਸੱਭਿਆਚਾਰ - ਸੱਭਿਆਚਾਰ, ਕਲਾ ਅਤੇ ਸ਼ਾਸਤਰੀ ਸੰਗੀਤ
ਅੰਤਰਰਾਸ਼ਟਰੀ ਸੇਵਾ
[ਸੋਧੋ]ਅਰਮੀਨੀਆ ਦਾ ਰਾਸ਼ਟਰੀ ਪਬਲਿਕ ਰੇਡੀਓ - ਇੱਕ ਰਾਸ਼ਟਰੀ ਪ੍ਰਸਾਰਣ ਸੇਵਾ ਹੈ, ਜੋ 1967 ਵਿੱਚ ਰੇਡੀਓ ਯੇਰੇਵਨ ਦੇ ਲੇਬਲ ਹੇਠ ਸਥਾਪਿਤ ਕੀਤੀ ਗਈ ਸੀ। ਇਹ ਕਈ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦਾ ਹੈ, ਜਿਸ ਵਿੱਚ ਅਰਮੀਨੀਆਈ, ਕੁਰਦੀ, ਅਰਬੀ, ਅਜ਼ਰਬਾਈਜਾਨੀ, ਅੰਗਰੇਜ਼ੀ, ਫਾਰਸੀ, ਫ੍ਰੈਂਚ, ਜਾਰਜੀਅਨ, ਜਰਮਨ, ਰੂਸੀ, ਸਪੈਨਿਸ਼ ਅਤੇ ਤੁਰਕੀ ਸ਼ਾਮਲ ਹਨ।
ਇਹ ਵੀ ਵੇਖੋ
[ਸੋਧੋ]- ਅਰਮੀਨੀਆ ਦਾ ਮੀਡੀਆ
- ਅਰਮੀਨੀਆ ਦਾ ਪਬਲਿਕ ਟੈਲੀਵਿਜ਼ਨ
- ਰੇਡੀਓ ਯੇਰੇਵਨ ਚੁਟਕਲੇ
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ (Armenian ਵਿੱਚ)
- International Public Radio of Armenia (archived)
- Public Radio of Armenia - Listen Live