ਅਲਜੀਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ
الجمهورية الجزائرية الديمقراطية الشعبية
ਅਲ-ਜਮਹੂਰੀਆ ਅਲ-ਜਜ਼ਾਇਰੀਆ ਅਦ-ਦਿਮੂਕ੍ਰਾਤੀਆ ਅਸ਼-ਸ਼ਬੀਆ
République algérienne démocratique et populaire
ਝੰਡਾ Emblem
ਨਆਰਾ: بالشّعب وللشّعب   (ਅਰਬੀ ਬੋਲੀ)
"ਲੋਕਾਂ ਦੁਆਰਾ ਅਤੇ ਲੋਕਾਂ ਲਈ"
[1][2]
ਐਨਥਮ: "Kassaman"
"ਅਸੀਂ ਪ੍ਰਣ ਲੈਂਦੇ ਹਾਂ"
ਰਾਜਧਾਨੀ
and largest city
ਅਲਜੀਅਰਜ਼
36°42′N 3°13′E / 36.700°N 3.217°E / 36.700; 3.217
ਐਲਾਨ ਬੋਲੀਆਂ ਅਰਬੀ[3]
ਰਾਸ਼ਟਰੀ ਭਾਸ਼ਾਵਾਂ ਬਰਬਰ
ਫ਼੍ਰਾਂਸੀਸੀ (ਯਥਾਰਥ ਵਿੱਚ)
ਜ਼ਾਤਾਂ ਅਰਬੀ-ਬਰਬਰ ੯੯%
ਯੂਰਪੀ ੧% ਤੋਂ ਘੱਟ
ਡੇਮਾਨਿਮ ਅਲਜੀਰੀਆਈ
ਸਰਕਾਰ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਅਬਦਲਾਜ਼ੀਜ਼ ਬੂਤਫ਼ਲੀਕਾ
 •  ਪ੍ਰਧਾਨ ਮੰਤਰੀ ਅਬਦਲਮਲਿਕ ਸਲਾਲ
ਕਾਇਦਾ ਸਾਜ਼ ਢਾਂਚਾ ਸੰਸਦ
 •  ਉੱਚ ਮਜਲਸ ਰਾਸ਼ਟਰ ਦਾ ਕੌਂਸਲ
 •  ਹੇਠ ਮਜਲਸ ਲੋਕਾਂ ਦੀ ਰਾਸ਼ਟਰੀ ਸਭਾ
ਸੁਤੰਤਰਤਾ ਫ਼ਰਾਂਸ ਤੋਂ
 •  ਮਾਨਤਾ ਪ੍ਰਾਪਤੀ ੩ ਜੁਲਾਈ ੧੯੬੨ 
 •  ਘੋਸ਼ਣਾ ੫ ਜੁਲਾਈ ੧੯੬੨ 
ਰਕਬਾ
 •  ਕੁੱਲ 23,81,741 km2 (੧੦ਵਾਂ)
9,19,595 sq mi
 •  ਪਾਣੀ (%) ਨਾ-ਮਾਤਰ
ਅਬਾਦੀ
 •  ੨੦੧੨ ਅੰਦਾਜਾ ੩੭,੧੦੦,੦੦੦[4]
 •  ੧੯੯੮ ਮਰਦਮਸ਼ੁਮਾਰੀ ੨੯,੧੦੦,੮੬੭
 •  ਗਾੜ੍ਹ ੧੪.੬/km2 (੨੦੪ਵਾਂ)
./sq mi
GDP (PPP) ੨੦੧੧ ਅੰਦਾਜ਼ਾ
 •  ਕੁੱਲ $੨੬੩.੬੬੧ ਬਿਲੀਅਨ[5] (੩੭ਵਾਂ)
 •  ਫ਼ੀ ਸ਼ਖ਼ਸ $੭,੩੩੩[5] (੧੦੦ਵਾਂ)
GDP (ਨਾਂ-ਮਾਤਰ) ੨੦੧੧ ਅੰਦਾਜ਼ਾ
 •  ਕੁੱਲ $੧੯੦.੭੦੯ ਬਿਲੀਅਨ[5] (੪੯ਵਾਂ)
 •  ਫ਼ੀ ਸ਼ਖ਼ਸ $੫,੩੦੪[5] (੯੩ਵਾਂ)
ਜੀਨੀ (੧੯੯੫)35.3[6]
Error: Invalid Gini value
HDI (੨੦੧੧)ਵਾਧਾ 0.698[7]
Error: Invalid HDI value · ੯੬ਵਾਂ
ਕਰੰਸੀ ਅਲਜੀਰੀਆਈ ਦਿਨਾਰ (DZD)
ਟਾਈਮ ਜ਼ੋਨ ਕੇਂਦਰੀ ਯੂਰਪੀ ਸਮਾਂ (UTC+੦੧)
ਡਰਾਈਵ ਕਰਨ ਦਾ ਪਾਸਾ right[8]
ਕੌਲਿੰਗ ਕੋਡ ੨੧੩
ISO 3166 ਕੋਡ DZ
ਇੰਟਰਨੈਟ TLD .dz, الجزائر.
ਆਧੁਨਿਕ ਆਦਰਸ਼ ਅਰਬੀ ਸਰਕਾਰੀ ਭਾਸ਼ਾ ਹੈ।[9]
ਬਰਬਰ ਨੂੰ ਇੱਕ-ਚੌਥਾਈ ਅਬਾਦੀ ਬੋਲਦੀ ਹੈ ਅਤੇ ਇਸਨੂੰ ੮ ਮਈ ੨੦੦੨ ਦੀ ਸੰਵਿਧਾਨਕ ਸੋਧ ਤੋਂ ਬਾਅਦ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੈ।[10] ਅਲਜੀਰੀਆਈ ਅਰਬੀ (ਜਾਂ ਦਾਰਜਾ) ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਚਾਹੇ ਫ਼੍ਰਾਂਸੀਸੀ ਨੂੰ ਕੋਈ ਸਰਕਾਰੀ ਰੁਤਬਾ ਪ੍ਰਾਪਤ ਨਹੀਂ ਹੈ ਪਰ ਅਲਜੀਰੀਆ ਦੁਨੀਆਂ ਵਿੱਚ ਫ਼੍ਰਾਂਸੀਸੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਦੂਜੇ ਸਥਾਨ ਤੇ ਹੈ।[11] ਅਤੇ ਇਹ ਅਜੇ ਵੀ ਸਰਕਾਰੀ ਕੰਮਾਂ, ਸੱਭਿਆਚਾਰ, ਮੀਡੀਆ (ਅਖ਼ਬਾਰ), ਅਤੇ ਸਿੱਖਿਆ ਪ੍ਰਣਾਲੀ ਵਾਸਤੇ ਵਰਤੀ ਜਾਂਦੀ ਹੈ ਅਤੇ ਇਸ ਕਰਕੇ ਇਸਨੂੰ ਯਥਾਰਥ ਸਹਿ-ਸਰਕਾਰੀ ਭਾਸ਼ਾ ਮੰਨਿਆ ਜਾ ਸਕਦਾ ਹੈ। ਕਬੀਲ ਭਾਸ਼ਾ ਜੋ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਬਰਬਰ ਬੋਲੀ ਹੈ, ਨੂੰ ਕਬੀਲੀਆ ਦੇ ਹਿੱਸਿਆਂ ਵਿੱਚ ਪੜਾਇਆ ਜਾਂਦਾ ਹੈ ਅਤੇ ਅੰਸ਼ਕ ਸਹਿ-ਸਰਕਾਰੀ (ਕੁਝ ਬੰਦਸ਼ਾਂ ਸਮੇਤ) ਭਾਸ਼ਾ ਹੈ।

ਅਲਜੀਰੀਆ (ਅਰਬੀ: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ[12] ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿੱਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।

ਵਰਤਮਾਨ ਅਲਜੀਰੀਆ ਦਾ ਖੇਤਰ ਬਹੁਤ ਸਾਰੀਆਂ ਪੁਰਤਨ ਸੱਭਿਤਾਵਾਂ, ਜਿਵੇਂ ਕਿ ਅਤੇਰਿਆਈ ਅਤੇ ਕੈਪਸੀਅਨ, ਦੀ ਪਿੱਠ-ਭੂਮੀ ਸੀ। ਇਸ ਇਲਾਕੇ ਉੱਤੇ ਬਹੁਤ ਸਾਰੀਆਂ ਸਲਤਨਤਾਂ ਅਤੇ ਰਾਜ-ਕੁਲਾਂ ਦਾ ਸ਼ਾਸਨ ਰਿਹਾ ਹੈ ਜਿਸ ਵਿੱਚ ਨੁਮਿਦੀਆਈ, ਕਰਥਾਗਿਨਿਆਈ, ਰੋਮਨ, ਵੰਡਲ, ਬਿਜ਼ਾਂਤੀਨ, ਅਰਬੀ ਉਮੱਯਦ, ਬਰਬਰ ਫ਼ਾਤਿਮੀਦ ਤੇ ਅਲਮੋਹਾਦ ਅਤੇ ਪਿਛੇਤੇ ਤੁਰਕੀ ਔਟੋਮਨ ਸ਼ਾਮਲ ਹਨ।

ਅਲਜੀਰੀਆ ੪੮ ਸੂਬਿਆਂ ਅਤੇ ੧੫੪੧ ਪਰਗਣਿਆਂ ਵਾਲਾ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ ਹੈ। ੩.੭ ਕਰੋੜ ਤੋਂ ਵੱਧ ਅਬਾਦੀ ਨਾਲ ਇਹ ਵਿਸ਼ਵ ਦਾ ੩੪ਵਾਂ ਸਭ ਤੋਂ ਵੱਧ ਅਬਾਦੀ ਵਾਲ ਦੇਸ਼ ਹੈ। ਭਾਸ਼ਾਈ ਤੌਰ ਤੇ ਇਹ ਅਰਬੀ ਮੁਲਕ ਹੈ ਜਿਸਦੀਆਂ ਕੁਝ ਸਥਾਨਕ ਉਪ-ਬੋਲੀਆਂ ਹਨ। ਇਸਦੀ ਅਰਥਚਾਰਾ ਤੇਲ-ਅਧਾਰਤ ਹੈ ਜੋ ਡੱਚ ਰੋਗ (ਅਰਥ-ਸ਼ਾਸਤਰ ਦੀ ਇੱਕ ਧਾਰਨਾ) ਤੋਂ ਪ੍ਰਭਾਵਤ ਹੈ। ਸੋਨਾਤਰਾਚ, ਜੋ ਕਿ ਰਾਸ਼ਟਰੀ ਤੇਲ-ਕੰਪਨੀ ਹੈ, ਅਫ਼ਰੀਕਾ ਵਿੱਚ ਸਭ ਤੋਂ ਵੱਡੀ ਹੈ। ਇਸਦੀ ਸੈਨਾ ਅਫ਼ਰੀਕਾ ਅਤੇ ਅਰਬ-ਜਗਤ ਵਿੱਚ ਮਿਸਰ ਤੋਂ ਬਾਅਦ ਸਭ ਤੋਂ ਵੱਡੀ ਹੈ ਅਤੇ ਰੂਸ ਤੇ ਚੀਨ ਇਸਦੇ ਯੁੱਧਨੀਤਕ ਇਤਿਹਾਦੀ ਮੁਲਕ ਅਤੇ ਸ਼ਸਤਰ ਪੂਰਤੀਕਰਤਾ ਹਨ।

੨,੩੮੧,੭੪੧ ਵਰਗ ਕਿਮੀ ਦੇ ਖੇਤਰਫਲ ਨਾਲ ਇਹ ਦੁਨੀਆਂ ਦਾ ਦਸਵਾਂ ਸਭ ਤੋਂ ਵੱਡਾ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਮੁਲਕ ਹੈ[13]। ਇਸਦੀਆਂ ਹੱਦਾਂ ਉੱਤਰ-ਪੂਰਬ ਵੱਲ ਤੁਨੀਸੀਆ, ਪੂਰਬ ਵੱਲ ਲੀਬੀਆ, ਪੱਛਮ ਵੱਲ ਮਰਾਕੋ, ਦੱਖਣ-ਪੱਛਮ ਵੱਲ ਪੱਛਮੀ ਸਹਾਰਾ, ਮਾਰੀਟੇਨੀਆ ਅਤੇ ਮਾਲੀ, ਦੱਖਣ-ਪੂਰਬ ਵੱਲ ਨਾਈਜਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ। ਅੰਦਾਜੇ ਅਨੁਸਾਰ ੨੦੧੨ ਤੱਕ ਇਸਦੀ ਕੁੱਲ ਅਬਾਦੀ ੩.੭੧ ਕਰੋੜ ਹੈ[4]। ਇਹ ਅਫ਼ਰੀਕੀ ਸੰਘ, ਅਰਬ ਸੰਗਠਨ, ਤੇਲ ਨਿਰਯਾਤੀ ਮੁਲਕਾਂ ਦਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਅਤੇ ਅਰਬ ਮਘਰੇਬ ਸੰਘ ਦਾ ਸੰਸਥਾਪਕ ਮੈਂਬਰ ਹੈ।

ਨਾਮ ਉਤਪਤੀ[ਸੋਧੋ]

ਦੇਸ਼ ਦਾ ਨਾਮ ਅਲਜੀਅਰਜ਼ ਸ਼ਹਿਰ ਤੋਂ ਆਇਆ ਹੈ। ਸਭ ਤੋਂ ਵੱਧ ਪ੍ਰਚੱਲਤ ਨਾਮ-ਉਤਪਤੀ ਸ਼ਹਿਰ ਦਾ ਨਾਮ ਅਲ-ਜਜ਼ਾਈਰ (الجزائر, "ਟਾਪੂ") ਨਾਲ ਜੋੜਦੀ ਹੈ, ਜੋ ਕਿ ਇਸ ਸ਼ਹਿਰ ਦੇ ਪੁਰਾਣੇ ਨਾਮ ਜਜ਼ਾਈਰ ਬਨੀ ਮਜ਼ਘਾਨਾ (جزائر بني مزغنة, " ਮਜ਼ਘਾਨਾ ਕਬੀਲੇ ਦੇ ਟਾਪੂ") ਦਾ ਛਾਂਗਿਆ ਹੋਇਆ ਰੂਪ ਹੈ[14][15], ਜਿਸਨੂੰ ਅਲ-ਇਦਰੀਸੀ ਵਰਗੇ ਮੱਧ-ਕਾਲੀ ਭੂਗੋਲ-ਸ਼ਾਸਤਰੀ ਵਰਤਦੇ ਸਨ। ਕੁਝ ਹੋਰ ਲੋਕ ਇਸਦੀ ਉਤਪਤੀ "Ldzayer" ਤੋਂ ਮੰਨਦੇ ਹਨ ਜੋ ਇਸ ਦੇਸ਼ ਦਾ ਮਘਰੇਬੀ ਅਰਬੀ ਅਤੇ ਬਰਬਰ ਵਿੱਚ ਨਾਮ ਹੈ ਜੋ ਸ਼ਾਇਦ ਜ਼ਿਰੀਦ ਰਾਜ-ਕੁੱਲ ਦੇ ਰਾਜੇ ਅਤੇ ਅਲਜੀਅਰਜ਼ ਦੇ ਸੰਸਥਾਪਕ ਜ਼ੀਰੀ ਇਬਨ-ਮਨਦ ਨਾਲ ਸਬੰਧਤ ਹੈ।[16]

ਸੂਬੇ ਅਤੇ ਜ਼ਿਲ੍ਹੇ[ਸੋਧੋ]

ਅਲਜੀਰੀਆ ੪੮ ਸੂਬਿਆਂ (ਵਿਲਾਇਆ), ੫੫੩ ਜ਼ਿਲ੍ਹਿਆਂ (ਦਾਇਰਾ) ਅਤੇ ੧੫੪੧ ਨਗਰਪਾਲਿਕਾਵਾਂ (ਬਲਾਦੀਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬੇ, ਜ਼ਿਲ੍ਹੇ ਅਤੇ ਨਗਰਪਾਲਿਕਾ ਦਾ ਨਾਂ ਉਸਦੇ ਕੇਂਦਰ ਦੇ ਨਾਂ ਪਿੱਛੋਂ ਰੱਖਿਆ ਜਾਂਦਾ ਹੈ ਜੋ ਕਿ ਆਮ ਤੌਰ ਤੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ। ਅਲਜੀਰੀਆਈ ਸੰਵਿਧਾਨ ਅਨੁਸਾਰ ਸੂਬਾ ਉਹ ਖੇਤਰੀ ਸਮੂਹਿਕਤਾ ਹੈ ਜਿਸਨੂੰ ਕੁਝ ਆਰਥਕ ਖੁੱਲ੍ਹ ਦਿੱਤੀ ਗਈ ਹੋਵੇ।

ਜਨਤਕ ਸੂਬਾਈ ਸਭਾ ਹਰੇਕ ਸੂਬੇ ਦਾ ਪ੍ਰਬੰਧ ਕਰਨ ਵਾਲੀ ਸਿਆਸੀ ਇਕਾਈ ਹੈ ਜਿਸਦਾ ਮੁਖੀ ਚੋਣਾਂ ਦੁਆਰਾ ਚੁਣਿਆ ਜਾਂਦਾ ਹੈ। ਇਹ ਸੰਪੂਰਨ ਮੱਤ-ਅਧਿਕਾਰ ਦੇ ਅਧਾਰ ਤੇ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ। ਵਾਲੀ (ਰਾਜਪਾਲ) ਹਰੇਕ ਸੂਬੇ ਦਾ ਸੰਚਾਲਨ ਕਰਦਾ ਹੈ। ਇਹ ਅਲਜੀਰੀਆਈ ਰਾਸ਼ਟਰਪਤੀ ਦੁਆਰਾ ਜਨਤਕ ਸੂਬਾਈ ਸਭਾ ਦੇ ਫ਼ੈਸਲਿਆਂ ਨੂੰ ਸੰਭਾਲਦਾ ਹੈ।

ਪ੍ਰਬੰਧਕੀ ਟੁਕੜੀਆਂ ਸੁਤੰਤਰਤਾ ਤੋਂ ਬਾਅਦ ਬਹੁਤ ਵੇਰ ਬਦਲੀਆਂ ਹਨ। ਨਵੇਂ ਸੂਬਿਆਂ ਨੂੰ ਦਾਖ਼ਲ ਕਰਨ ਵੇਲੇ ਪੁਰਾਣੇ ਸੂਬਿਆਂ ਦਾ ਅੰਕ ਅਛੋਹ ਰੱਖਿਆ ਜਾਂਦਾ ਹੈ। ਇਸ ਕਰਕੇ ਨਾਮ ਵਰਨਮਾਲਾਈ ਤਰਤੀਬ ਵਿੱਚ ਨਹੀਂ ਹਨ। ਆਪਣੇ ਅਧਿਕਾਰਕ ਅੰਕਾਂ ਸਮੇਤ ਇਹ ਸੂਬੇ ਹਨ:

# ਸੂਬਾ ਖੇਤਰਫਲ (ਕਿਮੀ2) ਅਬਾਦੀ ਨਕਸ਼ਾ # ਸੂਬਾ ਖੇਤਰਫਲ (ਕਿਮੀ2) ਅਬਾਦੀ
ਅਦਰਾਰ ੪੦੨,੧੯੭ ੪੩੯,੭੦੦
Algeria provinces numbered2.png
੨੫ ਕਾਂਸਟੈਂਟੀਨ ੨,੧੮੭ ੯੪੩,੧੧੨
ਸ਼ਲੈਫ਼ ੪,੯੭੫ ੧,੦੧੩,੭੧੮ ੨੬ ਮੇਦੇਆ ੮,੮੬੬ ੮੩੦,੯੪੩
ਲਘੂਆਤ ੨੫,੦੫੭ ੪੭੭,੩੨੮ ੨੭ ਮੋਸਤਗਨੇਮ ੨,੨੬੯ ੭੪੬,੯੪੭
ਊਮ ਅਲ ਬੂਆਘੀ ੬,੭੬੮ ੬੪੪,੩੬੪ ੨੮ ਮ'ਸੀਲਾ ੧੮,੭੧੮ ੯੯੧,੮੪੬
ਬਤਨਾ ੧੨,੧੯੨ ੧,੧੨੮,੦੩੦ ੨੯ ਮਸਕਾਰਾ ੫,੯੪੧ ੭੮੦,੯੫੯
ਬੇਜਾਈਆ ੩,੨੬੮ ੯੧੫,੮੩੫ ੩੦ ਊਅਰਗਲਾ ੨੧੧,੯੮੦ ੫੫੨,੫੩੯
ਬਿਸਕ੍ਰਾ ੨੦,੯੮੬ ੭੩੦,੨੬੨ ੩੧ ਓਰਾਨ ੨,੧੧੪ ੧,੫੮੪,੬੦੭
ਬੇਸ਼ਾਰ ੧੬੧,੪੦੦ ੨੭੪,੮੬੬ ੩੨ ਅਲ ਬਯਾਦ ੭੮,੮੭੦ ੨੬੨,੧੮੭
ਬਲੀਦਾ ੧,੬੯੬ ੧,੦੦੯,੮੯੨ ੩੩ ਇਲੀਜ਼ੀ ੨੮੫,੦੦੦ ੫੪,੪੯੦
੧੦ ਬੂਈਰਾ ੪,੪੩੯ ੬੯੪,੭੫੦ ੩੪ ਬੋਰਜ ਬੂ ਅਰੇਰਿਜ ੪,੧੧੫ ੬੩੪,੩੯੬
੧੧ ਤਮਨਰਸਸੈਤ ੫੫੬,੨੦੦ ੧੯੮,੬੯੧ ੩੫ ਬੂਮੈਰਦੇਸ ੧,੫੯੧ ੭੯੫,੦੧੯
੧੨ ਤੇਬੈਸਾ ੧੪,੨੨੭ ੬੫੭,੨੨੭ ੩੬ ਅਲ ਤਾਰੇਫ਼ ੩,੩੩੯ ੪੧੧,੭੮੩
੧੩ ਤਲੈਮਸਨ ੯,੦੬੧ ੯੪੫,੫੨੫ ੩੭ ਤਿੰਦੂਫ਼ ੫੮,੧੯੩ ੧੫੯,੦੦੦
੧੪ ਤਿਆਰੇਤ ੨੦,੬੭੩ ੮੪੨,੦੬੦ ੩੮ ਤਿਸੇਮਸਿਲਤ ੩,੧੫੨ ੨੯੬,੩੬੬
੧੫ ਤੀਜ਼ੀ ਊਜ਼ੂ ੩,੫੬੮ ੧,੧੧੯,੬੪੬ ੩੯ ਅਲ ਊਐਦ ੫੪,੫੭੩ ੬੭੩,੯੩੪
੧੬ ਅਲਜੀਅਰਜ਼ ੨੭੩ ੨,੯੪੭,੪੬੧ ੪੦ ਖ਼ੇਨਚੇਲਾ ੯,੮੧੧ ੩੮੪,੨੬੮
੧੭ ਜੈਲਫ਼ਾ ੬੬,੪੧੫ ੧,੨੨੩,੨੨੩ ੪੧ ਸੂਕ ਅਹਰਾਸ ੪,੫੪੧ ੪੪੦,੨੯੯
੧੮ ਜਿਜੇਲ ੨,੫੭੭ ੬੩੪,੪੧੨ ੪੨ ਤਿਪਾਜ਼ਾ ੨,੧੬੬ ੬੧੭,੬੬੧
੧੯ ਸੇਤੀਫ਼ ੬,੫੦੪ ੧,੪੯੬,੧੫੦ ੪੩ ਮੀਲਾ ੯,੩੭੫ ੭੬੮,੪੧੯
੨੦ ਸਾਈਦਾ ੬,੭੬੪ ੩੨੮,੬੮੫ ੪੪ ਆਈਨ ਦੈਫ਼ਲਾ ੪,੮੯੭ ੭੭੧,੮੯੦
੨੧ ਸਕਿਕਦਾ ੪,੦੨੬ ੯੦੪,੧੯੫ ੪੫ ਨਾਮਾ ੨੯,੯੫੦ ੨੦੯,੪੭੦
੨੨ ਸੀਦੀ ਬਲ ਆਬੇਸ ੯,੧੫੦ ੬੦੩,੩੬੯ ੪੬ ਐਂ ਤਿਮੂਸ਼ੌਂ ੨,੩੭੬ ੩੮੪,੫੬੫
੨੩ ਅਨਬ] ੧,੪੩੯ ੬੪੦,੦੫੦ ੪੭ ਘਰਦਾਈਆ ੮੬,੧੦੫ ੩੭੫,੯੮੮
੨੪ ਗੁਐਲਮਾ ੪,੧੦੧ ੪੮੨,੨੬੧ ੪੮ ਰੇਲੀਜ਼ਾਨ ੪,੮੭੦ ੭੩੩,੦੬੦

ਹਵਾਲੇ[ਸੋਧੋ]

 1. (28 November 1996). Constitution of Algeria, Art. 11 (in Arabic).Office of President of Algeria. Retrieved 15 September 2011.
 2. (28 November 1996). Constitution of Algeria Art. 11. Office of President of Algeria. Retrieved 15 September 2011.
 3. (28 November 1996). Constitution of Algeria Art. 3. Office of President of Algeria. Retrieved 21 September 2011.
 4. 4.0 4.1 Staff (undated). "Population et Démographie" [Population and Democraphics] (in French). Algerian Office of National Statistics. Retrieved 15 September 2011.  Unknown parameter |trans_title= ignored (help); Check date values in: |date= (help)
 5. 5.0 5.1 5.2 5.3 "Algeria". International Monetary Fund. Retrieved 17 April 2012. 
 6. Staff (undated). "Distribution of Family Income – Gini Index". The World Factbook. Central Intelligence Agency. Archived from the original on 23 July 2010. Retrieved 1 September 2009.  Check date values in: |date= (help)
 7. "Human Development Report 2011. Human Development Index Trends" (PDF). United Nations. Retrieved 2 November 2011. 
 8. Could the UK drive on the right? map at the BBC
 9. Staff (10 April 2010). "Présentation de l'Algérie" (["Presentation of Algeria"]) (ਫ੍ਰਾਂਸੀਸੀ ਵਿੱਚ). French Ministry of Foreign and European Affairs. Retrieved 15 September 2011.
 10. "L'Algérie crée une académie de la langue amazigh" (in French).
 11. "La mondialisation, une chance pour la francophonie" (in French).
 12. Radicati di Brozolo, Luca G. (1990). "Benemar v. Embassy of the Democratic and Popular Republic of Algeria". American Journal of International Law. 84 (2): 573–577. doi:10.2307/2203476. 
 13. CIA World Factbook. Retrieved 10 July 2012.
 14. al-Idrisi, Muhammad (12th century). Nuzhat al-Mushtaq.  Check date values in: |date= (help)
 15. Abderahman, Abderrahman (1377). History of Ibn Khaldun – Volume 6. 
 16. Etymologie du toponyme "Aldjazair". Scribd.com. Retrieved on 14 May 2012.