ਅਲੀਸ਼ੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਅਲੀਸ਼ੇਰ ਲਹਿਰਾਗਾਗਾ-ਜਾਖਲ ਮੁੱਖ ਸੜਕ ਤੋੋਂ ਸਵਾ ਕੁ ਕਿਲੋਮੀਟਰ ਦੂਰ ਹੈ। ਪਿੰਡ ਦੀ ਆਬਾਦੀ 2 ਹਜ਼ਾਰ ਹੈ। ਪਿੰਡ ਵਿੱਚ ਸੱਤ ਵਾਰਡ ਹਨ। ਧਾਰਮਿਕ ਸਥਾਨਾਂ ਵਿੱਚ ਗੁਰਦੁਆਰਾ, ਸਮਾਧ, ਮੰਦਰ ਤੇ ਪੀਰਖਾਨਾ ਹੈ। ਪੰਚਾਇਤੀ ਜ਼ਮੀਨ 21 ਏਕੜ ਹੈ।

ਪਿੰਡ ਦਾ ਇਤਿਹਾਸ[ਸੋਧੋ]

ਪਿੰਡ ਕਰੀਬ 400 ਸਾਲ ਪੁਰਾਣਾ ਹੈ। ਕਿਸੇ ਸਮੇਂ ਇਹ ਮੁਸਲਮਾਨਾਂ ਦਾ ਪਿੰਡ ਸੀ ਅਤੇ ਇੱਥੇ ਸਿੱਧ ਬਾਬੇ ਦਾ ਡੇਰਾ ਸੀ। ਕਹਿੰਦੇ ਹਨ ਕਿ ਅਕਬਰ ਦੇ ਸਮੇਂ ਹਾਲਾ ਭਰਨ ਦੀ ਚਰਚਾ ਹੁੰਦੀ ਸੀ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਹੱਦ ’ਤੇ ਚੰਬਲ ਨਦੀ ਨੇੜਿਓਂ ਗੜ੍ਹ, ਮਾਨ ਅਤੇ ਮੋਗੇ ਗੋਤ ਦੇ ਜੱਟ ਉਥੋਂ ਉਜੜ ਕੇ ਬਰੇਟਾ ਨੇੜਲੇ ਪਿੰਡ ਖੁਡਾਲ ਆਏ ਸਨ ਅਤੇ ਉਹਨਾਂ ਨਾਲ ਪੰਡਤ ਗੋਡਾ ਰਾਮ ਵੀ ਆਪਣੀ ਪਰਿਵਾਰ ਨਾਲ ਆਇਆ ਪਰ ਉਹ ਖਡਿਆਲ ਆ ਕੇ ਬ੍ਰਾਹਮਣ ਜੱਟਾਂ ਨਾਲ ਰੁੱਸ ਕੇ ਨੇੜੇ ਪਿੰਡ ਅਲੀਸ਼ੇਰ ਦੇ ਸਿੱਧ ਡੇਰੇ ਵਿੱਚ ਆ ਕੇ ਬੈਠ ਗਿਆ। ਜਦੋਂ ਜੱਟਾਂ ਨੂੰ ਬ੍ਰਾਹਮਣ ਦੇ ਚਲੇ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਪਰ ਲੋਕਾਂ ਦੀ ਬੇਨਤੀ ’ਤੇ ਅੱਗੇ ਨਾ ਜਾਣ ਦਾ ਵਾਅਦਾ ਕੀਤਾ ਅਤੇ ਅਲੀਸ਼ੇਰ ਵਿੱਚ ਹੀ ਵਸ ਗਿਆ।

ਪਿੰਡ ਬਾਰੇ[ਸੋਧੋ]

ਮੰਨਿਆ ਜਾਂਦਾ ਹੈ ਕਿ ਪਿੰਡ ਦਾ ਨਾਮ ਅਲੀਸ਼ੇਰ ਅਲੀ ਨਾਂ ਦੇ ਪੀਰ ਦੇ ਨਾਮ ’ਤੇ ਪਿਆ ਸੀ ਜਿਹਨਾਂ ਦੀ ਕਬਰ ਪਿੰਡ ਵਿੱਚ ਹੀ ਹੈ। ਪੈਪਸੂ ਮੁਜ਼ਾਰਾ ਲਹਿਰ ਦਾ ਯੋਧਾ ਬੰਤ ਰਾਮ ਇਸੇ ਪਿੰਡ ਦਾ ਵਸਨੀਕ ਸੀ ਜਿਹੜਾ ਬ੍ਰਿਟਿਸ਼ ਹਾਕਮਾਂ ਸਮੇਂ ਫ਼ੌਜ ਵਿੱਚ ਭਰਤੀ ਹੋ ਗਿਆ ਸੀ ਪਰ ਅਣਖੀ ਹੋਣ ਕਰਕੇ ਬਹੁਤਾ ਸਮਾਂ ਨੌਕਰੀ ਨਾ ਕਰ ਸਕਿਆਂ ਅਤੇ ਅਪਸ਼ਬਦ ਬੋਲਣ ਕਰਕੇ ਕਰਨਲ ਦੇ ਲੋਹੇ ਦਾ ਸਰੀਆਂ ਮਾਰਨ ਕਰਕੇ ਕਈ ਸਾਲ ਜੇਲ੍ਹ ਭੁਗਤਣੀ ਪਈ। ਬਾਅਦ ਵਿੱਚ ਪੈਪਸੂ ਮੁਜ਼ਾਰਾ ਲਹਿਰ ਵਿੱਚ ਸ਼ਾਮਲ ਹੋਕੇ ਬਾਬਾ ਬੂਝਾ ਸਿੰਘ, ਤੋਜਾ ਸਿੰਘ ਸੁਤੰਤਤਰ ਤੇ ਬਚਨ ਸਿੰਘ ਬਖ਼ਸ਼ੀਵਾਲਾ ਨਾਲ ਕੰਮ ਕਰਦਾ ਰਿਹਾ ਅਤੇ ਹਥਿਆਰਬੰਦ ਜਥੇ ਨੇ ਦਲੇਰੀ ਨਾਲ ਜਿੱਤਾਂ ਪ੍ਰਾਪਤ ਕੀਤੀਆਂ। ਉਸ ਦੀ ਯਾਦ ਵਿੱਚ ਲਹਿਰਾਗਾਗਾ-ਜਾਖਲ ਮੁੱਖ ਸੜਕ ’ਤੇ ਅੱਡੇ ਕੋਲ ਯਾਦਗਾਰੀ ਗੇਟ ਬਣਿਆ ਹੋਇਆ ਹੈ।