ਸਮੱਗਰੀ 'ਤੇ ਜਾਓ

ਅਲੈਕਸੀ ਨਿਕੋਲਾਏਵਿਚ ਤਾਲਸਤਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੈਕਸੀ ਨਿਕੋਲਾਏਵਿਚ ਤਾਲਸਤਾਏ
ਅਲੈਕਸੀ ਨਿਕੋਲਾਏਵਿਚ ਤਾਲਸਤਾਏ
ਅਲੈਕਸੀ ਨਿਕੋਲਾਏਵਿਚ ਤਾਲਸਤਾਏ
ਜਨਮਅਲੈਕਸੀ ਨਿਕੋਲਾਏਵਿਚ ਤਾਲਸਤਾਏ
(1883-01-10)10 ਜਨਵਰੀ 1883
ਪੁਗਾਚਿਓਵ, ਸਮਾਰਾ ਗਵਰਨੋਰੇਟ (ਤਦ ਨਿਕੋਲਾਏਵਸਕ ) , ਰੂਸੀ ਸਾਮਰਾਜ
ਮੌਤ23 ਫਰਵਰੀ 1945(1945-02-23) (ਉਮਰ 62)
ਮਾਸਕੋ, ਰੂਸ
ਕਿੱਤਾਨਾਵਲਕਾਰ, ਕਵੀ, ਪੱਤਰਕਾਰ, ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾਰੂਸੀ
ਕਾਲ1907–1945
ਸ਼ੈਲੀਵਿਗਿਆਨਿਕ ਗਲਪ, ਇਤਿਹਾਸਕ ਨਾਵਲ
ਜੀਵਨ ਸਾਥੀJ. Rožanska
ਦਸਤਖ਼ਤ

ਅਲੈਕਸੀ ਨਿਕੋਲਾਏਵਿਚ ਤਾਲਸਤਾਏ (ਰੂਸੀ: Алексе́й Никола́евич Толсто́й; 10 ਜਨਵਰੀ 1883 10 January 1883 [ਪੁ.ਕ. 29 December 1882]O. S.10 January 1883 [ਪੁ.ਕ. 29 December 1882] – 23 ਫਰਵਰੀ 1945),ਕਾਮਰੇਡ ਕਾਉਂਟ ਨਾਮ ਨਾਲ ਜਾਣਿਆ ਜਾਣ ਲੱਗਾ ਸੀ, ਇੱਕ ਰੂਸੀ ਅਤੇ ਸੋਵੀਅਤ ਲੇਖਕ ਸੀ ਜਿਸਨੇ ਬਹੁਤ ਸਾਰੀਆਂ ਵਿਧਾਵਾਂ ਵਿੱਚ ਲਿਖਿਆ ਸੀ ਪਰ ਵਿਗਿਆਨਿਕ ਗਲਪ ਅਤੇ ਇਤਿਹਾਸਕ ਨਾਵਲ ਵਿੱਚ ਵਿਸ਼ੇਸ਼ ਤੌਰ ਤੇ ਮਾਹਿਰ ਸੀ। 

ਦੂਜੇ ਵਿਸ਼ਵ ਯੁੱਧ ਦੌਰਾਨ, ਉਸਨੇ ਇੱਕ ਅਸਧਾਰਨ ਸਟੇਟ ਕਮਿਸ਼ਨ ਵਿੱਚ ਕੰਮ ਕੀਤਾ, ਜਿਸ ਨੇ "ਬਿਨਾਂ ਵਾਜਬ ਸ਼ੱਕ" ਦੇ ਜਰਮਨ ਕਾਬਜਾਂ ਦੁਆਰਾ ਗੈਸ ਵੈਨਾਂ ਵਿੱਚ ਲੋਕਾਂ ਨੂੰ ਜਨਤਕ ਤੌਰ ਤੌਰ ਤੇ ਖਤਮ ਕਰ ਦੇਣ ਦੀ ਗੱਲ ਪੱਕੀ ਕਰ ਦਿੱਤੀ। ਸਤਾਵਰੋਪੋਲ ਖੇਤਰ ਵਿੱਚ ਕੀਤੇ ਗਏ ਅਤਿਆਚਾਰਾਂ ਦੀ ਜਾਂਚ ਵਿੱਚ ਉਸ ਦਾ ਕੰਮ ਸੋਵੀਅਤ ਵਕੀਲਾਂ ਦੁਆਰਾ ਨਾਜ਼ੀ ਜੰਗੀ ਅਪਰਾਧੀਆਂ ਦੇ ਨਿਊਰੇਮਬਰਗ ਟਰਾਇਲਾਂ ਵਿੱਚ ਮੰਨਿਆ ਗਿਆ ਸੀ। 

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਮਾਪੇ [ਸੋਧੋ]

ਅਲੈਕਸੀ ਕਾਉਂਟ ਨਿਕੋਲੇ ਅਲੈਗਜ਼ੈਂਡਰੋਵਿਚ ਤਾਲਸਤਾਏ (1849-1900) ਅਤੇ ਐਲੇਗਜ਼ੈਂਡਰ ਲਿਓਨਤੀਏਵਨਾ ਤੁਰਗਨੇਵਾ (1854-1906) ਦਾ ਪੁੱਤਰ ਸੀ। ਉਸ ਦੀ ਮਾਂ ਦਸੰਬਰਵਾਦੀ ਨਿਕੋਲੇ ਤੁਰਗੇਨੇਵ ਦੀ ਇੱਕ ਭਾਣਜੀ ਅਤੇ ਮਸ਼ਹੂਰ ਰੂਸੀ ਲੇਖਕ ਇਵਾਨ ਤੁਰਗਨੇਵ ਦੀ ਰਿਸ਼ਤੇਦਾਰ ਸੀ। ਉਸ ਦਾ ਪਿਤਾ ਰੂਸੀ ਕੁਲੀਨਾਂ ਦੇ ਤਾਲਸਤਾਏ ਪਰਵਾਰ ਦਾ ਸੀ ਅਤੇ ਉਹ ਲਿਓ ਤਾਲਸਤਾਏ ਦਾ ਦੂਰ ਦਾ ਰਿਸ਼ਤੇਦਾਰ ਸੀ। ਲੇਖਕ ਅਤੇ ਇਤਿਹਾਸਕਾਰ ਨਿਕੋਲਾਈ ਤਾਲਸਤਾਏ, ਇੱਕ ਦੂਰ ਦੇ ਰਿਸ਼ਤੇਦਾਰ ਦੇ ਅਨੁਸਾਰ:

ਅਲੈਕਸੀ ਤਾਲਸਤਾਏ ਦੇ ਜਨਮ ਦੇ ਹਾਲਾਤ ਇੱਕ ਦੂਜੇ ਰਿਸ਼ਤੇਦਾਰ, ਅਲੇਕਸੀ ਕਾਂਸਤਾਂਤੀਨੋਵਿਚ, ਮਹਾਨ ਗੀਤ ਕਵੀ, ਜਿਸ ਦੇ ਨਾਮ ਤੇ ਉਸ ਦਾ ਨਾਂ ਰੱਖਿਆ ਗਿਆ ਸੀ, ਨਾਲ ਬਹੁਤ ਮਿਲਦੇ-ਜੁਲਦੇ ਹਨ। ਉਸ ਦਾ ਪਿਤਾ ਇੱਕ ਐਸ਼ੀ-ਘੋੜ-ਸਵਾਰ ਫ਼ੌਜੀ ਅਫਸਰ ਸੀ, ਜਿਸਦੀਆਂ ਭਿਆਨਕ ਜ਼ਿਆਦਤੀਆਂ ਉਸ ਦੇ ਹੁਸਾਰ ਸਾਥੀਆਂ ਲਈ ਬਰਦਾਸ਼ਤ ਤੋਂ ਬਾਹਰ ਸਾਬਤ ਹੋਈਆਂ। ਉਹ ਆਪਣੀ ਰੈਜਮੈਂਟ ਅਤੇ ਦੋ ਰਾਜਧਾਨੀਆਂ ਨੂੰ ਛੱਡਣ ਲਈ ਮਜਬੂਰ ਸੀ ਅਤੇ ਸਮਰਾ, ਰੂਸ ਵਿੱਚ ਇੱਕ ਜਾਗੀਰ ਤੇ ਚਲਾ ਗਿਆ। ਉੱਥੇ ਉਸ ਦੀ ਅਲੈਗਜੈਂਡਰਾ ਲੀਓਤੀਏਵਨਾ ਤੁਰਗਰਨੇਵ ਨਾਲ ਮੁਲਾਕਾਤ ਹੋਈ ਅਤੇ ਉਸ ਨਾਲ ਵਿਆਹ ਕਰਵਾ ਲਿਆ। ਉਹ ਇੱਕ ਚੰਗੇ ਪਰ ਘੱਟ ਸਾਧਨਾਂ ਵਾਲੇ ਪਰਿਵਾਰ ਦੀ ਜ਼ਿੰਦਾਦਿਲ ਕੁੜੀ ਸੀ। ਉਸਦੇ ਉਸ ਤੋਂ ਦੋ ਪੁੱਤਰ, ਅਲੈਗਜ਼ੈਂਡਰ ਅਤੇ ਮਸਤੀਸਲਾਵ ਅਤੇ ਇੱਕ ਧੀ ਐਲੀਜਾਬੈਥ ਨੇ ਜਨਮ ਲਿਆ। ਪਰ ਤਾਲਸਤਾਈਆਂ ਦੇ ਅਵਾਰਾ ਖੂਨ ਨੇ ਉਸ ਨੂੰ ਮੌਜੂਦਾ ਘਰੇਲੂ ਇਕਸੁਰਤਾ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ। ਇੱਕ ਸਾਲ ਦੇ ਅੰਦਰ ਸੇਵਾਮੁਕਤ ਹੁਸਾਰ ਨੂੰ ਸਮਰਾ ਦੇ ਗਵਰਨਰ ਦੀ ਬੇਇੱਜ਼ਤੀ ਲਈ ਕੋਸਤਰੋਮਾ ਭੇਜ ਦਿੱਤਾ ਗਿਆ ਸੀ। ਜਦੋਂ ਆਖ਼ਰਕਾਰ ਉਸਦੀ ਵਾਪਸੀ ਦੀ ਵਿਵਸਥਾ ਕੀਤੀ ਗਈ ਸੀ, ਤਾਂ ਉਸਨੇ ਇੱਕ ਸੰਗੀ-ਕੁਲੀਨ ਨੂੰ ਇੱਕ ਡੂਅਲ ਲਈ ਭੜਕਾ ਕੇ ਜਸ਼ਨਮਨਾਇਆ। ਐਲੇਗਜ਼ੈਂਡਰਾ ਅਲੈਕਸੀ ਅਪੋਲੋਨੋਵਿਚ ਬੋਸਤਰੋਮ ਨਾਲ ਪਿਆਰ ਵਿੱਚ ਉਲਝ ਗਈ। ਮਈ 1882 ਵਿਚ, ਆਪਣੇ ਚੌਥੇ ਬੱਚੇ ਦੇ ਨਾਲ ਪਹਿਲਾਂ ਹੀ ਦੋ ਮਹੀਨਿਆਂ ਦੀ ਗਰਭਵਤੀ, ਉਹ ਆਪਣੇ ਪ੍ਰੇਮੀ ਦੀਆਂ ਬਾਹਾਂ ਵਿੱਚ ਚਲੀ ਗਈ। ਕਾਉਂਟ ਨੇ ਬੋਸਤਰੋਮ ਨੂੰ ਇੱਕ ਰਿਵਾਲਵਰ ਨਾਲ ਧਮਕਾਇਆ ਪਰ ਅਦਾਲਤਾਂ ਨੇ ਉਸ ਨੂੰ ਵਰੀ ਕਰ ਦਿੱਤਾ। ਧਾਰਮਿਕ ਸੰਸਕ੍ਰਿਤਕ ਅਦਾਲਤ ਨੇ ਤਲਾਕ ਦੇ ਦਿੱਤਾ, ਇਹ ਫੈਸਲਾ ਕੀਤਾ ਕਿ ਦੋਸ਼ੀ ਪਤਨੀ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਆਉਣ ਵਾਲੇ ਬੱਚੇ ਨੂੰ ਰੱਖਣ ਲਈ, ਅਲੇਗਜੈਂਡਰਾ ਨੂੰ ਇਹ ਦਾਅਵਾ ਕਰਨ ਲਈ ਮਜਬੂਰ ਹੋਣਾ ਪਿਆ ਕਿ ਇਹ ਬੋਸਤਰੋਮ ਦਾ ਬੱਚਾ ਸੀ। ਸਮਾਜ ਨੇ ਅਤੇ ਇੱਥੋਂ ਤਕ ਕਿ, ਕੁਝ ਸਾਲਾਂ ਤਕ, ਉਸਦੇ ਆਪਣੇ ਮਾਤਾ-ਪਿਤਾ ਨੇ ਵੀ ਉਸ ਨੂੰ ਛੇਕ ਦਿੱਤਾ, ਉਹ ਆਪਣੇ ਪ੍ਰੇਮੀ ਦੇ ਨਾਲ ਨਿਕੋਲਾਏਵਕ ਚਲੀ ਗਈ, ਜਿਥੇ ਉਹ ਇੱਕ ਮਾਮੂਲੀ ਸਰਕਾਰੀ ਅਹੁਦੇ ਤੇ ਨੌਕਰੀ ਕਰਦਾ ਸੀ।[1] 

ਸ਼ੁਰੂਆਤੀ ਜੀਵਨ [ਸੋਧੋ]

ਰੂਸੀ ਅਮੀਰਸ਼ਾਹੀ ਅਤੇ ਚਰਚ ਦੋਨਾਂ ਵਲੋਂ ਉਨ੍ਹਾਂ ਨੂੰ ਨਾਮਨਜ਼ੂਰੀ ਦੇ ਕਾਰਨ, ਅਲੇਸੇਈ ਬੋਸਤਰੋਮ ਅਤੇ ਅਲੈਗਜੈਂਡਰਾ ਤਾਲਸਤਾਏ ਨੇ ਅਲੈਕਸੀ ਨੂੰ ਇੱਕ ਪੱਕੇ ਨਾਸਤਿਕ ਅਤੇ ਰਾਜਾਸ਼ਾਹੀ-ਵਿਰੋਧੀ ਮਾਹੌਲ ਵਿੱਚ ਪਾਲਿਆ। ਅਲੈਕਸੀ ਬਾਅਦ ਦੇ ਸਾਲਾਂ ਵਿੱਚ ਜ਼ੋਰ ਦੇ ਕੇ ਕਿਹਾ ਕਰਦਾ ਸੀ ਕਿ ਉਹ ਕਾਰਲ ਮਾਰਕਸ ਅਤੇ ਪਲੈਖਾਨੋਵ ਦੀਆਂ ਲਿਖਤਾਂ ਦੇ ਵੀ ਬਹੁਤ ਪ੍ਰਸ਼ੰਸਕ ਸਨ। ਭਾਵੇਂ ਕਿ ਉਹ ਅਧਿਕਾਰਤ ਰੂਪ ਵਿੱਚ ਕਾਉਂਟ ਤਾਲਸਤਾਏ ਦੇ ਪੁੱਤਰ ਦੇ ਰੂਪ ਵਿੱਚ ਰਜਿਸਟਰਡ ਹੋਇਆ ਸੀ, ਤੇਰਾਂ ਸਾਲ ਦੀ ਉਮਰ ਤੱਕ, ਅਲੈਕਸੀ ਬੋਸਤਰੋਮ ਦੇ ਨਾਂ ਹੇਠ ਜੀਵਿਆਸੀ ਅਤੇ ਕਦੇ ਸ਼ੱਕ ਨਹੀਂ ਸੀ ਕਿ ਅਲੈਕਸੀ ਬੋਸਤਰੋਮ ਉਸਦਾ ਬਾਇਓਲੋਜੀਕਲ ਪਿਤਾ ਨਹੀਂ ਸੀ। ਸੱਚਾਈ ਪਤਾ ਲੱਗਣ ਤੋਂ ਬਾਅਦ ਵੀ ਉਹ ਅਲੈਕਸੀ ਬੋਸਤਰੋਮ ਨੂੰ ਆਪਣਾ ਅਸਲ ਪਿਤਾ ਸਮਝਦਾ ਸੀ ਅਤੇ ਉਸ ਨੇ ਹਮੇਸ਼ਾ ਕਾਉੰਟ ਨਿਕੋਲਾਈ ਤਾਲਸਤਾਏ ਜਾਂ ਆਪਣੇ ਵੱਡੇ ਭਰਾਵਾਂ ਨੂੰ ਮਿਲਣ ਤੋਂ ਇਨਕਾਰ ਕੀਤਾ। 

ਹਵਾਲੇ[ਸੋਧੋ]

  1. Tolstoy (1983), pp. 283–84