ਅਲੋਪ ਹੋ ਰਿਹਾ ਪੰਜਾਬੀ ਵਿਰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਲੋਪ ਹੋ ਰਿਹਾ ਪੰਜਾਬੀ ਵਿਰਸਾ[ਸੋਧੋ]

ਭਾਵੇਂ ਇਹ ਗੱਲ ਬਿਲਕੁਲ ਸੱਚ ਹੈ ਕਿ ਕਿਸੇ ਵੀ ਸੱਭਿਆਚਾਰ ਵਿੱਚ ਲਗਾਤਾਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਸਮੇਂ ਦੇ ਨਾਲ ਨਾਲ ਵਿਕਾਸ ਦੀ ਹੋੜ ਵਿਚ ਜਾਂ ਸਾਇੰਸ ਦੀ ਉਨਤੀ ਸਦਕਾ ਮਨੁੱਖ ਪੁਰਾਣੇ ਰੀਤੀ ਰਿਵਾਜਾਂ, ਸਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਤੋਂ ਕੁਦਰਤੀ ਤੋਰ ਤੇ ਦੂਰ ਹੁੰਦਾ ਚਲਿਆ ਜਾਂਦਾ ਹੈ। ਆਪਣੇ ਸਭਿਆਚਾਰ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣ ਲਈ, ਮਨੁੱਖ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸਭਿਆਚਾਰ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਜੋ ਆਪਣੇ ਪਿਛੋਕੜ ਭੁੱਲ ਜਾਂਦੀਆਂ ਹਨ ਉਹ ਵਿਗਿਆਨਕ ਉਨਤੀ ਦੇ ਬਾਵਜੂਦ ਵੀ ਉਨਤ ਕੌਮਾਂ ਨਹੀਂ ਅਖਵਾਉਂਦੀਆਂ। ਇਸ ਲੇਖ ਰਾਹੀਂ ਮੈਂ ਪੰਜਾਬੀ ਵਿਰਸੇ ਦੀਆਂ ਜਾਂ ਵਿਸਾਰਦੀਆਂ ਜਾਂ ਰਹੀਆਂ ਵਸਤੂਆਂ ਦਾ ਜ਼ਿਕਰ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਇਹਨਾਂ ਸਭ ਦੇ ਬਾਰੇ ਗਿਆਨ ਹੋ ਸਕੇ ।[1]

1 ਕਾਂਠੇ , ਝਾਂਜਰਾਂ ਅਤੇ ਤਵੀਤੀਆਂ :[ਸੋਧੋ]

ਕਾਂਠਾ ਕਦੇ ਪੰਜਾਬੀ ਸਭਿਆਚਾਰ ਦੀ ਸ਼ਾਨ ਹੋਇਆ ਕਰਦਾ ਸੀ ਇਹ ਆਦਮੀ ਦੀ ਗਲ ਪਾਉਣ ਵਾਲਾ ਮਰਦ ਗਹਿਣਾ ਸੀ ਜਿਸ ਨੂੰ ਪਹਿਨ ਕੇ ਗੱਭਰੂ ਆਪਣੀ ਨਿਵੇਕਲੀ ਪਹਿਚਾਣ ਮਹਿਸੂਸ ਕਰਦਾ ਸੀ । ਤਾਹੀਂ ਸਭਿਆਚਾਰਕ ਗੀਤਾਂ ਦੀ ਪਹਿਚਾਣ ਬਣ ਗਿਆ ਇਹ ਕਾਂਠਾ-

ਕਾਂਠੇ ਵਾਲਾ ਆ ਗਿਆ ਪ੍ਰਹਾਉਣਾ

ਨੀ ਮਾਏ ਤੇਰੇ ਕੰਮ ਨਾ ਮੁੱਕੇ।

ਝਾਂਜਰਾਂ ਵੀ ਔਰਤਾਂ ਦਾ ਦਿਲ ਖਿਚਵਾਂ ਗਹਿਣਾ ਹੁੰਦਾ ਸੀ ਤੇ ਹਰ ਔਰਤ ਦੀ ਰੀਝ ਵੀ ਹੁੰਦੀ ਸੀ ਝਾਂਜਰਾਂ ਵੀ ਲੋਕ ਗੀਤਾ ਦੀ ਸ਼ਾਨ ਬਣ ਗਈਆਂ।

ਲੰਗ ਗਈਓ ਪੈਰ ਦੱਬ ਕੇ

ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ।

ਪੁਰਾਣੇ ਸਮੇਂ ਵਿਚ ਨੋਜਵਾਨ ਮੁੰਡਿਆਂ ਨੂੰ ਸੋਨੇ ਦੀਆਂ ਚਮਕਦੀਆਂ ਤਵੀਤੀਆਂ ਪਾਉਣ ਦਾ ਬਹੁਤ ਸ਼ੋਕ ਸੀ ਤਵੀਤੀਆਂ ਪਾ ਕੇ ਉਹ ਮੁਟਿਆਰਾਂ ਦੇ ਖਿੱਚ ਦਾ ਕਾਰਨ ਬਣਦੇ ਹਨ।

ਮੁੰਡਾ ਮੋਹ ਲਿਆ, ਤਵੀਤੀਆਂ ਵਾਲਾ,

ਦਮੜੀ ਦਾ ਸ਼ੱਕ ਮੱਲਕੇ।

ਅੱਜ ਕੱਲ ਇਹ ਸਭਿਆਚਾਰਕ ਨਿਸ਼ਾਨੀਆਂ , ਬਿਤੇ ਸਮੇਂ ਦੀ ਗੱਲ ਬਣ ਕੇ ਰਹਿ ਗਈਆਂ ਹਨ। ਤੇ ਸਾਡੇ ਵਿਰਸੇ ਵਿਚੋਂ ਪੂਰੀ ਤਰ੍ਹਾਂ ਵਿਸਾਰ ਗਇਆਂ ਹਨ।[2]

2 ਹਾਰੇ , ਦੰਦੋੜੀ ਅਤੇ ਝਿਲਿਆਨੀ :[ਸੋਧੋ]

ਪਿੰਡਾਂ ਵਿੱਚ ਕੱਚੇ ਹਾਰੇ ਤੇ ਝਿਲਿਆਨੀਆਂ ਆਮ ਘਰਾਂ ਵਿਚ ਮਿਲਦੀਆਂ ਸਨ। ਕੱਚਿਆਂ ਘਰਾਂ ਦੇ ਵਿੱਚ ਕੱਚੀਆਂ ਰਸੋਈਆਂ ਨੂੰ ਝਿਲਿਆਨੀ ਕਿਹਾ ਜਾਂਦਾ ਸੀ ਇਸੇ ਤਰ੍ਹਾਂ ਔਰਤਾਂ ਆਪਣੇ ਆਪ ਹੀ ਮਿੱਟੀ ਦੇ ਹਾਰੇ ਬਣਾ ਲੈਂਦੀਆਂ ਸਨ ਅਤੇ ਇਹਨਾਂ ਵਿੱਚ ਦੁੱਧ ਦੀਆਂ ਦੰਦੋੜੀਆਂ ਰੱਖ ਕੇ ਦੁੱਧ ਸਾਰਾ ਸਾਰਾ ਦਿਨ ਕੜਦਾ ਰਹਿੰਦਾ । ਅੱਜ ਕੱਲ ਪਿੰਡਾਂ ਨੇ ਖੂਬ ਤਰੱਕੀ ਕਰ ਲਈ ਤੇ ਅੱਜ ਕੱਲ ਪੰਜਾਬ ਵਿੱਚ ਇਹ ਸਭ ਕੁਝ ਵੇਖਣ ਨੂੰ ਨਹੀਂ ਮਿਲਦਾ। ਏਹੀ ਕਾਰਨ ਹੈ ਕਿ ਪੰਜਾਬ ਵਿੱਚ ਦਹੀਂ ਤੇ ਲੱਸੀ ਦੀ ਥੁੜ ਮਹਿਸੂਸ ਹੁੰਦੀ ਹੈ।[ਸੋਧੋ]


3. ਉੱ[ਸੋਧੋ]

ਉਖਲੀ-ਸੋਟੇ , ਭੜੋਲੇ ਅਤੇ ਮਿੱਟੀ ਦੇ ਪਹਿੜੇ :[ਸੋਧੋ]

ਕਦੇ ਸਮਾਂ ਸੀ ਕਿ ਤਕਰੀਬਨ ਹਰ ਘਰ ਵਿੱਚ ਉਖੱਲੀ - ਸੋਟੇ ਆਮ ਮਿਲਦੇ ਸਨ ਪਰ ਅੱਜ ਕੱਲ ਪੱਕੀਆਂ ਅਤੇ ਰੈਡੀਮੇਟ ਰਸੋਈਆਂ ਆਉਣ ਨਾਲ ਇਹ ਸਭ ਸਾਡੇ ਵਿਰਸੇ ਦੀ ਭੁਲੀ ਯਾਦ ਬਣ ਕੇ ਰਹਿ ਗਏ ਹਨ।

4. ਖੇਸ , ਦੋਲੇ , ਚੌਤਹੀਆਂ ਤੇ ਗਲੀਚੇ :[ਸੋਧੋ]

ਪੁਰਾਣੇ ਸਮੇਂ ਵਿੱਚ ਠੰਡ ਤੋਂ ਬਚਣ ਲਈ ਖੇਸ ਇੱਕ ਅਹਿਮ ਰੋਲ ਅਦਾ ਕਰਦਾ ਸੀ ਇਸੇ ਤਰ੍ਹਾਂ ਫ਼ਸਲਾ ਪੱਕੀਆਂ ਤੇ ਜਿਨਸਾਂ ਨੂੰ ਘਰ ਲਿਆਉਣ ਲਈ , ਪੰਡਾਂ ਬਨਣ ਲਈ ਵੱਡੇ ਵੱਡੇ ਮਜਬੂਤੂਤ ਦੇਸੀ ਸੂਤ ਦੇ ਦੋਲੇ ਕੰਮ ਆਉਂਦੇ। ਚੌਤਹੀਆਂ , ਮੰਜਿਆਂ ਉਪਰ ਵਛਾਉਣ ਦੇ ਕੰਮ ਆਉਂਦੀਆਂ ਹਨ । ਪਿੰਡਾਂ ਵਿੱਚ ਗਲੀਚੇ ਪਲੰਗਾਂ ਤੇ ਵਿਛਾਉਣ ਲਈ ਵਰਤੇ ਜਾਂਦੇ ਸਨ ਪਰ ਅੱਜ ਕੱਲ ਤਾਂ ਇਹ ਅਲੋਪ ਹੀ ਨਜ਼ਰ ਆਉਂਦੇ ਹਨ।

5. ਰੱਥ - ਗੱਡੇ ਅਤੇ ਠੋਕਰਾਂ:[ਸੋਧੋ]

ਭਾਵੇਂ ਕਿਤੇ ਕਿਤੇ ਕਿਸੇ ਪਿੰਡ ਵਿਚ ਸਭਿਆਚਾਰਕ ਮੇਲਿਆਂ ਜਾਂ ਵਿਰਾਸਤੀ ਨੁਮਾਇਸ਼ਾਂ ਵਿਚ ਸਾਨੂੰ ਪੁਰਾਣੇ ਰੱਥ , ਗੱਡੇ ਅਤੇ ਠੋਕਰਾਂ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ, ਅੱਜ ਕੱਲ ਪਿੰਡਾਂ ਵਿਚੋਂ ਇਹ ਅਲੋਪ ਹੀ ਹੋ ਗਏ ਹਨ । ਅੱਜ ਕੱਲ ਦੇ ਬੱਚਿਆਂ ਲਈ ਤਾਂ ਇਹ ਰੱਥ , ਗੱਡੇ ਅਤੇ ਠੋਕਰਾਂ ਅਜੀਬ ਹੀ[3] ਲੱਗਦੀਆਂ ਹਨ। [4][ਸੋਧੋ]

ਖੂਹ[ਸੋਧੋ]

ਖੂਹ ਦਾ ਪੰਜਾਬੀ ਸਭਿਆਚਾਰ ਵਿੱਚ ਅਹਿਮ ਸਥਾਨ ਹੈ ਸਧਾਰਨ ਸ਼ਬਦਾਂ ਵਿਚ ਖੂਹ ਦਾ ਅਰਥ ਧਰਤੀ ਦੇ ਅੰਦਰ ਤਰਤੀਬ ਨਾਲ ਪੁਟਿਆ ਗਿਆ ਟੋਆ ਕੀਤਾ ਜਾਂਦਾ ਹੈ। ਪੁਰਾਤਨ ਕਾਲ ਵਿੱਚ ਖੂਹ ਪੰਜਾਬੀ ਸਭਿਆਚਾਰ ਦਾ ਚਮਕਦਾ ਧਰੂ ਤਾਰਾ ਸੀ ਉਹ ਹੁਣ ਘੱਟ ਹੀ ਨਜ਼ਰ ਆਉਂਦਾ ਹੈ ਜੇਕਰ ਕਿਸੇ ਥਾਂ ਖੂਹ ਮੌਜੂਦ ਵੀ ਹੈ ਤਾਂ ਉਸ ਉਪਰ ਜਲ ਬੰਨ ਦਿੱਤਾ ਜਾਂਦਾ ਹੈ ਇਹ ਮਾੜੀ ਘਟਨਾ ਦੇ ਡਰ ਕਾਰਨ ਕੀਤਾ ਜਾਂਦਾ ਹੈ ਆਧੁਨਿਕ, ਤਕਨੀਕੀਕਰਨ ਦੇ ਅਧੀਨ ਮਾਨਵੀ ਸੋਚ ਨੇ ਆਪਣੀ ਸਹੂਲਤ ਦੇ ਮੱਦੇ ਨਜ਼ਰ ਨਵੇਂ ਸਰੋਤ ਨੂੰ ਆਜ਼ਾਦ ਕੀਤਾ ਹੈ ਨਵੇਂ ਸਰੋਤ ਦਾ ਵਿਕਾਸ ਕੁਦਰਤੀ ਕਰੋਪੀ ਅਧੀਨ ਆਉਣ ਵਾਲੀਆਂ ਔਕੜਾਂ ਵੱਲ ਸੰਕੇਤ ਕਰਦਾ ਹੈ ਹੁਣ ਮਨੁੱਖ ਆਧੁਨਿਕ ਸਰੋਤਾਂ ਤੇ ਨਿਰਭਰ ਹੋ ਰਿਹਾ ਹੈ ਪੰਜਾਬੀ ਅੰਤਰਮੁਖੀ ਆਪਣੇ ਸਭਿਆਚਾਰਿਕ ਵਿਰਸੇ ਤੋਂ ਮੂੰਹ ਮੋੜ ਰਹੇ ਹਨ ਇਸ ਤੇ ਗੋਰ ਕਰਨ ਦੀ ਲੋੜ ਹੈ[5]

ਨ।

  1. ਗੋਸਲ, ਪ੍ਰਿ ਬਹਾਦਰ ਸਿੰਘ (2015). ਝਲਕ ਪੰਜਾਬੀ ਵਿਰਸੇ ਦੀ. ਚੰਡੀਗੜ੍ਹ: ਤ੍ਰਲੋਚਨ ਪਬਲਿਸ਼ਰਜ ਚੰਡੀਗੜ੍ਹ. p. 79. ISBN 978-81-7914-731-3. 
  2. ਗੋਸਲ, ਪ੍ਰਿ ਬਹਾਦਰ ਸਿੰਘ (2015). ਝਲਕ ਪੰਜਾਬੀ ਵਿਰਸੇ ਦੀ. ਚੰਡੀਗੜ੍ਹ: ਤ੍ਰਲੋਚਨ ਪਬਲਿਸ਼ਰਜ ਚੰਡੀਗੜ੍ਹ. pp. 79,80. ISBN 978-81-7914-731-3. 
  3. ਗਿੱਲ, ਡਾ ਅਮਰਜੀਤ (2014 ਜੂਨ). ਪੰਜਾਬੀ ਵਿਰਸਾ. ਲੁਧਿਆਣਾ: ਲਾਹੋਰ ਬੁੱਕਸ ਲੁਧਿਆਣਾ. pp. 27,37. ISBN 978-81-7647-364-4.  Check date values in: |date= (help)
  4. ਗੋਸਲ, ਪ੍ਰਿ ਬਹਾਦਰ ਸਿੰਘ (2015). ਝਲਕ ਪੰਜਾਬੀ ਵਿਰਸੇ ਦੀ. ਚੰਡੀਗੜ੍ਹ: ਤ੍ਰਲੋਚਨ ਪਬਲਿਸ਼ਰਜ , ਚੰਡੀਗੜ੍ਹ. pp. 79,80,81,82. ISBN 978-81-7914-731-3. 
  5. ਗਿੱਲ, ਡਾ ਅਮਰਜੀਤ (2014). ਪੰਜਾਬੀ ਵਿਰਸਾ. ਲੁਧਿਆਣਾ: ਲਾਹੋਰ ਬੁੱਕਸ ਲੁਧਿਆਣਾ. pp. 27,37. ISBN 978-81-7647-364-4.