ਅਸ਼ਫ਼ਾਕ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਸ਼ਫ਼ਾਕ ਅਹਿਮਦ (ਸ਼ਾਹਮੁਖੀ اشفاق احمد) (ਜਨਮ : 22 ਅਗਸਤ , 1925 - ਮੌਤ: 7 ਸਤੰਬਰ , 2004) ਉਰਦੂੂ ਅਤੇ ਪੰਜਾਬੀ ਜ਼ੁਬਾਨਾਂ ਦਾ ਪਾਕਿਸਤਾਨੀ ਲੇਖਕ, ਨਾਟਕਕਾਰ ਅਤੇ ਨਾਵਲਕਾਰ ਹੈ। ਉਸ ਦੁਆਰਾ ਰਚਿਤ 'ਏਕ ਮੁਹੱਬਤ ਸੌ ਅਫਸਾਨੋ ਸੀ' ਪਾਕਿਸਤਾਨ ਟੈਲੀਵਿਜ਼ਨ ਦਾ ਸਦਾ ਬਹਾਰ ਨਾਟਕ ਧਾਰਾਵਾਹਿਕ ਹੈ।[1]

ਲੇਖਕ
ਅਸ਼ਫ਼ਾਕ ਅਹਿਮਦ
Ashfaq ahmad.jpg
ਜਨਮ(1925-08-22)22 ਅਗਸਤ 1925
ਫਿਰੋਜ਼ਪੁਰ, ਪੂਰਬੀ ਪੰਜਾਬ
ਮੌਤ7 ਸਤੰਬਰ 2004(2004-09-07) (ਉਮਰ 79)
ਲਾਹੌਰ, ਪਾਕਿਸਤਾਨ
ਰਿਹਾਇਸ਼ਲਾਹੌਰ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਐੱਮ. ਏ. ਉਰਦੂ ਸਾਹਿਤ
ਅਲਮਾ ਮਾਤਰਸਰਕਾਰੀ ਕਾਲਜ ਲਾਹੌਰ
ਪੇਸ਼ਾਲੇਖਕ
ਪ੍ਰਸਿੱਧੀ ਗਲਪ, ਨਾਟਕ
ਪੁਰਸਕਾਰਸਿਤਾਰਾ-ਏ-ਇਮਤਿਆਜ਼

ਜਨਮ[ਸੋਧੋ]

ਉਹਨਾਂ ਦਾ ਜਨਮ ਭਾਰਤ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਛੋਟੇ ਜਿਹੇ ਪਿੰਡ ਕਾਨਪੁਰ ਵਿਚ ਡਾ. ਮੁਹੰਮਦ ਖਾਨ ਦੇ ਘਰ 22 ਅਗਸਤ 1925 ਦਿਨ ਸੋਮਵਾਰ ਨੂੰ ਹੋਇਆ ਸੀ। ਅਸ਼ਫਾਕ ਅਹਿਮਦ ਇਕ ਪਠਾਨ ਘਰ ਵਿੱਚ ਪੈਦਾ ਹੋਇਆ ਸੀ। ਉਸਦੇ ਪਿਤਾ ਇੱਕ ਮਿਹਨਤੀ ਅਤੇ ਸਖ਼ਤ ਸੁਭਾਅ ਵਾਲੇ ਪਠਾਨ ਸਨ। ਉਹਨਾਂ ਦੇ ਘਰ ਦਾ ਵਾਤਾਵਾਰਣ ਰਵਾਇਤੀ ਕਿਸਮ ਦਾ ਸੀ। ਉਹਨਾਂ ਦੇ ਪਿਤਾ ਦੀ ਮਰਜ਼ੀ ਦੇ ਵਿਰੁੱਧ ਘਰ ਵਿੱਚ ਕੁਝ ਹੋ ਸਕਣਾ ਅਸੰਭਵ ਸੀ। ਇਸ ਕਾਰਨ ਅਸ਼ਫ਼ਾਕ ਦਾ ਬਚਪਨ ਕਾਫ਼ੀ ਪਾਬੰਦੀਆਂ ਵਿਚ ਗੁਜ਼ਰਿਆ।

ਸਿੱਖਿਆ[ਸੋਧੋ]

ਅਸ਼ਫਾਕ ਅਹਿਮਦ ਦੇ ਜਨਮ ਤੋਂ ਕੁਝ ਅਰਸਾ ਬਾਅਦ ਉਸਦੇ ਪਿਤਾ ਡਾ: ਮੁਹੰਮਦ ਖਾਨ ਕਾਨਪੁਰ (ਭਾਰਤ) ਤੋਂ ਫਿਰੋਜ਼ਪੁਰ ਆ ਵਸੇ ਸਨ। ਅਸ਼ਫਾਕ ਅਹਿਮਦ ਨੇ ਆਪਣੇ ਵਿਦਿਅਕ ਜੀਵਨ ਦੀ ਸ਼ੁਰੂਆਤ ਇਥੇੇ ਫਿਰੋਜ਼ਪੁਰ ਤੋਂ ਹੀ ਕੀਤੀ। ਉਹਨਾਂ ਨੇ ਫਿਰੋਜ਼ਪੁਰ ਦੇ ਕਸਬੇ ਮੁਕਤਸਰ (ਅੱਜਕੱਲ੍ਹ ਜ਼ਿਲ੍ਹਾ) ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਹਮੀਦ ਦੇ ਅਨੁਸਾਰ "ਅਸ਼ਫਾਕ ਅਹਿਮਦ ਦਾ ਹਵੇਲੀ ਵਰਗਾ ਜੱਦੀ ਘਰ ਮੁਹੱਲਾ ਹਜੌਰੀ ਪੱਟੀ ਵਿਚ ਸਥਿਤ ਸੀ। ਇਸ ਇਕ ਮੰਜ਼ਿਲਾ ਮਕਾਨ ਦੇ ਸਾਹਮਣੇ ਇਕ ਵਾੜ ਸੀ ਜਿਸ ਵਿਚ ਘੋੜੇ, ਮੱਝ ਅਤੇ ਹੋਰ ਜਾਨਵਰ ਬੰਨ੍ਹੇ ਹੋਏ ਸਨ। ਅਸ਼ਫਾਕ ਅਹਿਮਦ ਨੇ 1943 ਵਿਚ ਮੁਕਤਸਰ ਦੇ ਇਕ ਸਕੂਲ ਵਿਚ ਆਪਣੀ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।"[2] ਅਸ਼ਫਾਕ ਅਹਿਮਦ ਫਿਰੋਜ਼ਪੁਰ ਦੇ ਰਾਮ ਸਿੱਖ ਦਾਸ ਕਾਲਜ ਵਿਚ ਵੀ ਪੜ੍ਹਦਾ ਰਿਹਾ। ਇਸ ਤੋਂ ਇਲਾਵਾ, ਉਸਨੇ ਫਿਰੋਜ਼ਪੁਰ ਦੇ ਆਰਐਸਡੀ ਕਾਲਜ ਤੋਂ ਬੀ. ਏ. ਦੀ ਪ੍ਰੀਖਿਆ ਪਾਸ ਕੀਤੀ। ਪਾਕਿਸਤਾਨ ਦੇ ਗਠਨ ਤੋਂ ਬਾਅਦ ਅਸ਼ਫਾਕ ਅਹਿਮਦ ਆਪਣੇ ਪਰਿਵਾਰ ਨਾਲ ਫਿਰੋਜ਼ਪੁਰ (ਭਾਰਤ) ਤੋਂ ਪਾਕਿਸਤਾਨ ਚਲੇ ਗਏ। ਪਾਕਿਸਤਾਨ ਆਉਣ ਤੋਂ ਬਾਅਦ ਅਸ਼ਫਾਕ ਅਹਿਮਦ ਨੇ ਸਰਕਾਰੀ ਕਾਲਜ ਲਾਹੌਰ ਦੇ “ਉਰਦੂ ਵਿਭਾਗ” ਵਿਚ ਦਾਖਲਾ ਲੈ ਲਿਆ। ਉਸ ਵਕਤ ਇੱਥੇ ਕੁਲ ਛੇ ਵਿਦਿਆਰਥੀ ਹੀ ਪੜ੍ਹ ਰਹੇ ਸਨ। ਅੰਗਰੇਜ਼ੀ ਅਧਿਆਪਕ ਕਾਲਜ ਵਿਚ ਉਰਦੂ ਪੜ੍ਹਾਉਂਦੇ ਸਨ। ਉਸ ਸਮੇਂ ਦੇ ਪ੍ਰਸਿੱਧ ਅਧਿਆਪਕ ਪ੍ਰੋ: ਸਿਰਾਜੁੱਦੀਨ, ਖਵਾਜਾ ਮਨਜ਼ੂਰ ਹੁਸੈਨ, ਆਫਤਾਬ ਅਹਿਮਦ ਅਤੇ ਮਕਬੂਲ ਬੇਗ ਬਦਖਸ਼ਾਨੀ ਫ਼ਾਰਸੀ ਦੇ ਅਧਿਆਪਕ ਸਨ। ਉਸ ਵਕਤ, ਬਾਨੋ ਕੁਦਸੀਆ (ਅਸ਼ਫਾਕ ਅਹਿਮਦ ਦੀ ਪਤਨੀ) ਨੇ ਵੀ ਉਰਦੂ ਐਮ.ਏ. ਵਿਚ ਦਾਖਲਾ ਲਿਆ ਸੀ, ਜਦੋਂ ਬਾਨੋ ਨੇ ਪਹਿਲੇ ਸਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਤਾਂ ਅਸ਼ਫਾਕ ਅਹਿਮਦ ਲਈ ਮੁਕਾਬਲੇ ਦਾ ਇੱਕ ਸੁਹਾਵਣਾ ਮਾਹੌਲ ਬਣਾਇਆ ਗਿਆ ਸੀ। ਉਸਨੇ ਆਪਣੀ ਪੜ੍ਹਾਈ 'ਤੇ ਵੀ ਧਿਆਨ ਦੇਣਾ ਸ਼ੁਰੂ ਕੀਤਾ। ਨਤੀਜੇ ਵਜੋਂ, ਅਸ਼ਫਾਕ ਅਹਿਮਦ ਸਾਲ ਦੇ ਅੰਤ ਵਿਚ ਪਹਿਲੇ ਸਥਾਨ 'ਤੇ ਰਿਹਾ। ਬਾਨੂ ਕੁਦਸੀਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਹ ਉਹ ਸਮਾਂ ਸੀ ਜਦੋਂ ਓਰੀਐਂਟਲ ਕਾਲਜ ਪੰਜਾਬ ਯੂਨੀਵਰਸਿਟੀ ਵਿਚ ਉਰਦੂ ਦੀਆਂ ਕਲਾਸਾਂ ਅਜੇ ਸ਼ੁਰੂ ਨਹੀਂ ਹੋਈਆਂ ਸਨ।

ਉੱਚ-ਸਿੱਖਿਆ[ਸੋਧੋ]

ਸਰਕਾਰੀ ਕਾਲਜ ਲਾਹੌਰ ਤੋਂ ਅਸ਼ਫ਼ਾਕ ਅਹਿਮਦ ਨੇ ਆਪਣੀ ਐੱਮ. ਏ. ਦੀ ਪੜ੍ਹਾਈ ਕੀਤੀ। ਉਸਨੇ ਰੋਮ ਯੂਨੀਵਰਸਿਟੀ, ਇਟਲੀ ਤੋਂ ਇਟਾਲੀਅਨ ਅਤੇ ਗ੍ਰੇਅ ਨੋਬਲ ਯੂਨੀਵਰਸਿਟੀ, ਫਰਾਂਸ ਤੋਂ ਫ੍ਰੈਂਚ ਦੇ ਡਿਪਲੋਮਾ ਕੋਰਸ ਕੀਤੇ। ਨਿਉ ਯਾਰਕ ਯੂਨੀਵਰਸਿਟੀ ਤੋਂ ਉਸਨੇ ਟੀ.ਵੀ. ਪ੍ਰਸਾਰਨ ਵਿਚ ਉੱਚ ਪੱਧਰੀ ਸਿਖਲਾਈ ਹਾਸਿਲ ਕੀਤੀ।

ਉਸਨੇ ਦਿਆਲ ਸਿੰਘ ਕਾਲਜ ਲਾਹੌਰ ਵਿਚ ਉਰਦੂ ਲੈਕਚਰਾਰ ਵਜੋਂ ਦੋ ਸਾਲ ਨੌਕਰੀ ਕੀਤੀ। ਇਸ ਉਪਰੰਤ ਉਹ ਯੂਨੀਵਰਸਿਟੀ ਆਫ਼ ਰੋਮ ਵਿਚ ਉਰਦੂ ਅਧਿਆਪਕ ਨਿਯੁਕਤ ਹੋ ਗਿਆ। ਰੋਮ ਤੋਂ ਵਾਪਸ ਆਉਣ ਬਾਅਦ ਉਸਨੇ ਉਰਦੂ ਵਿਚ 'ਦਸਤਾਨਗੋ' ਨਾਮੀ ਸਾਹਿਤਕ ਰਸਾਲਾ ਛਾਪਨਾ ਸ਼ੁਰੂ ਕੀਤਾ, ਜੋ ਕਿ ਉਰਦੂ ਦੇ ਮੁੱਢਲੇ ਰਸਾਲਿਆਂ ਵਿਚੋਂ ਇਕ ਹੈ। ਉਸਨੇ ਹਫ਼ਤਾਵਾਰੀ ਲਾਇਲ ਓ ਨਾਹਰ ਦੀ ਦੋ ਸਾਲ ਸੰਪਾਦਨਾ ਦਾ ਕਾਰਜ ਵੀ ਕੀਤਾ। 1967 ਵਿਚ ਉਹ ਸੈਂਟਰਲ ਉਰਦੂ ਬੋਰਡ ਦੇ ਸੰਚਾਲਕ ਦੇ ਪਦ ਵਜੋਂ ਨਿਯੁਕਤ ਹੋਇਆ, ਇਸੇ ਬੋਰਡ ਨੂੰ ਬਾਅਦ ਵਿਚ ਉਰਦੂ ਸਾਇੰਸ ਬੋਰਡ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਦੇ ਕਾਰਜਕਾਲ ਦੌਰਾਨ ਉਸਨੂੰ ਸੰਘੀ ਸਿੱਖਿਆ ਮੰਤਰਾਲੇ ਦਾ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਸੀ।

ਵਿਆਹੁਤਾ ਜੀਵਨ[ਸੋਧੋ]

ਅਸ਼ਫ਼ਾਕ ਅਹਿਮਦ ਦਾ ਵਿਆਹ ਬਾਨੋ ਕੁਦਸੀਆ ਨਾਲ ਹੋਇਆ। ਬਾਨੋ ਕੁਦਸੀਆ ਸਰਕਾਰੀ ਕਾਲਜ ਲਾਹੌਰ ਵਿਚ ਐਮ.ਏ. ਦੌਰਾਨ ਉਸ ਦੀ ਜਮਾਤਨ ਸੀ। ਬਾਨੂ ਕੁਦਸੀਆ ਫਿਰੋਜ਼ਪੁਰ ਪੂਰਬੀ ਪੰਜਾਬ (ਭਾਰਤ) ਨਾਲ ਸਬੰਧਤ ਸਨ। ਉਹ ਵੀ ਵੰਡ ਉਪਰੰਤ ਪਾਕਿਸਤਾਨ ਆ ਕੇ ਲਾਹੌਰ ਵਸ ਗਏ ਸਨ। ਐਮ. ਏ. ਦੀ ਵਾਕਫ਼ੀਅਤ ਬਾਦ ਦੋਵੇਂ ਏਨੇ ਨਜ਼ਦੀਕ ਹੋ ਗਏ ਕਿ ਉਨ੍ਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਅਸ਼ਫ਼ਾਕ ਅਹਿਮਦ ਦਾ ਪਿਤਾ ਗੈਰ ਪਠਾਣ ਲੜਕੀ ਨਾਲ ਵਿਆਹ ਕਰਾਉਣ ਦੇ ਹੱਕ ਵਿੱਚ ਨਹੀਂ ਸੀ। ਮੁਮਤਾਜ਼ ਮੁਫਤੀ ਦੇ ਅਨੁਸਾਰ "ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਿਵਾਰ ਗੈਰ-ਪਠਾਣ ਲੜਕੀ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਵੇਗਾ। ਉਹ ਇਹ ਵੀ ਜਾਣਦਾ ਸੀ ਕਿ ਉਹ ਕਦੇ ਵੀ ਘਰ ਵਿੱਚ ਆਪਣੇ ਪਿਆਰ ਦਾ ਐਲਾਨ ਕਰਨ ਦੀ ਹਿੰਮਤ ਨਹੀਂ ਕਰੇਗਾ, ਫਿਰ ਵੀ ਹਾਲਾਤ ਅਜਿਹੇ ਪੈਦਾ ਹੋਏ ਕਿ ਉਹ ਪਿਆਰ ਵਿੱਚ ਸਫਲ ਹੋ ਗਿਆ। ਹਾਲਾਂਕਿ, ਵਿਆਹ ਤੋਂ ਬਾਅਦ ਉਸਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ।"

ਸਾਹਿਤਕ ਖੇਤਰ[ਸੋਧੋ]

ਅਸ਼ਫਾਕ ਅਹਿਮਦ ਉਨ੍ਹਾਂ ਕੁਝ ਇਕ ਲੇਖਕਾਂ ਵਿਚੋਂ ਹਨ ਜੋ ਪਾਕਿਸਤਾਨ ਦੀ ਸਥਾਪਨਾ ਤੋਂ ਤੁਰੰਤ ਬਾਅਦ ਸਾਹਿਤਕ ਮੁਹਾਜ਼ 'ਤੇ ਉਭਰੇ ਸਨ। ਉਸਨੇ ਆਪਣੇ ਰਚਨਾਤਮਕ ਅਮਲ ਸਦਕਾ ਅਦਬੀ ਖੇਤਰ ਵਿਚ ਆਪਣਾ ਨਾਮ ਸਥਾਪਤ ਕੀਤਾ। ਉਹ ਵਿਸ਼ੇਸ਼ਕਰ ਰੇਡਿਉ ਨਾਟਕਾਂ ਸਦਕਾ ਲੁਕਾਈ ਤੱਕ ਪਹੁੰਚਿਆ। "ਉਸਦੇ ਨਾਟਕਾਂ ਵਿਚ ਪੰਜਾਬੀ ਰਹਿਤਲ ਦੇ ਵਿਭਿੰਨ ਪਹਿਲੂ ਪੇਸ਼ ਹੋਏ ਹਨ। ਜਿਸਨੂੰ ਉਸਨੇ ਵਿਅੰਗ ਦੀ ਪੁੱਠ ਦੇ ਕੇ ਸੰਚਾਰ-ਯੋਗਤਾ ਨਾਲ ਪ੍ਰਸਤੁਤ ਕੀਤਾ ਹੈ। ਅਸ਼ਫਾਕ ਅਹਿਮਦ ਦੇ ਨਾਟਕਾਂ ਵਿਚ ਕਥਾ ਦੀਆਂ ਖੂਬਸੂਰਤ ਬੁਣਤੀਆਂ ਹਨ ਅਤੇ ਕਿਰਦਾਰ ਨਿਗਾਰੀ ਭਾਵ ਪਾਤਰ ਉਸਾਰੀ ਵਿਚ ਉਸਨੂੰ ਕਮਾਲ ਹਾਸਿਲ ਹੈ।"[3] ਰਚਨਾਤਮਕ ਤੌਰ ਤੇ ਉਰਦੂ ਵਿੱਚ ਪੰਜਾਬੀ ਸ਼ਬਦਾਂ ਦੀ ਵਰਤੋਂ 1953 ਤੋਂ ਬਾਅਦ ਕੀਤੀ ਅਤੇ ਇੱਕ ਖੂਬਸੂਰਤ ਵਾਰਤਕ ਦੀ ਰਚਨਾ ਆਪਣੇ ਪਾਠਕਾਂ ਦੀ ਝੋਲੀ ਪਾਈ। ਅਫ਼ਸਾਨਾਨਿਗਾਰ ਵਜੋਂ ਉਰਦੂ ਸਾਹਿਤ ਖੇਤਰ ਵਿਚ ਜੋ ਨਾਮਣਾ ਅਸ਼ਫ਼ਾਕ ਅਹਿਮਦ ਨੇ ਖੱਟਿਆ ਉਹ ਬਹੁਤ ਘੱਟ ਲੇਖਕਾਂ ਦੇ ਹਿੱਸੇ ਆਉਂਦਾ ਹੈ।

ਗਲਪ[ਸੋਧੋ]

 • ਤਵੀਤ ਚੇਤੰਨ
 • ਤੋਤੇ ਦੀ ਕਹਾਣੀ
 • ਲਾਹੌਰ ਨੂੰ ਇੱਕ ਉੱਚਾ ਬੁਰਜ ਦਿਓ
 • ਅਲਵਿਦਾ ਯੁੱਧ
 • ਕੋਣ
 • ਸਵੇਰ ਦੇ ਜਾਲ
 • ਅਸੌਦਾ ਖਤਮ ਹੋ ਗਿਆ ਹੈ
 • ਮਹਿਮਾਨ ਇਨ
 • ਬੇਅਰਫੁਟਡ
 • ਡੇਰੇ
 • ਯਾਤਰਾ ਵਿਚ ਯਾਤਰਾ
 • ਰਜ਼ੂ ਦਾ ਸ਼ਹਿਰ
 • ਗਮਲਾ
 • ਹੈਰਾਨ ਨਾ ਹੋਵੋ
 • ਪਛਤਾਵਾ ਉਸਾਰੀ
 • ਉਹੀ ਭਾਸ਼ਣ
 • ਸੌ ਪਿਆਰ ਨਾਟਕ
 • ਇਕ ਪਿਆਰ ਦੀ ਕਹਾਣੀ
 • ਦਿਲਾਸਾ

ਰੇਡੀਉ/ਟੀ.ਵੀ. ਨਾਟਕ[ਸੋਧੋ]

 • ਟਾਹਲੀ ਦੇ ਥੱਲੇ
 • ਲਾਹੌਰ ਨੂੰ ਇਕ ਚੰਗਾ ਪੁਲ ਦਿਉ
 • ਤਲਕਿਨ ਸ਼ਾਹ
 • ਗਮਲਾ
 • ਜੰਗ ਉੱਤੇ ਯੁਧ
 • ਕਿਲ੍ਹੇ ਦੀ ਕਹਾਣੀ
 • ਉਸਾਰੀ
 • ਸ਼ਾਹਿਲਾ ਕੋਟ
 • ਮਹਿਮਾਨ ਇਨ

ਹਵਾਲੇ[ਸੋਧੋ]

 1. "ਅਸ਼ਫ਼ਾਕ ਅਹਿਮਦ". Urdu wikipedia. Retrieved 16 ਦਸੰਬਰ 2020.  Check date values in: |access-date= (help)
 2. "ਅਸ਼ਫਾਕ ਅਹਿਮਦ (ਇਕ ਸੌ ਪਿਆਰ ਦੀਆਂ ਗਲਪਾਂ) ਆਲੋਚਨਾਤਮਕ ਸਮੀਖਿਆ (ਖੋਜ ਪੱਤਰ)". ਉਰਦੂ ਮਹਿਫ਼ਿਲ.  |first1= missing |last1= in Authors list (help)
 3. ਡਾ. ਸਤੀਸ਼ ਕੁਮਾਰ ਵਰਮਾ, ਡਾ. ਨਸੀਬ ਬਵੇਜਾ (ਸੰਪਾ.). ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਉਰੋ,. p. 171.