ਅਸ਼ਰਫ ਫਾਇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਸ਼ਰਫ ਫਾਇਜ (ਅਰਬੀ: اشرف فياض, * 1980 Saudi Arabia ਵਿੱਚ) ਫਲਸਤੀਨੀ ਮੂਲ (ਗਾਜ਼ਾ ਪੱਟੀ ਵਿੱਚ ਖਾਨ ਯੂਨਿਸ) ਦਾ ਇੱਕ ਕਲਾਕਾਰ ਅਤੇ ਕਵੀ ਹੈ [1] ਜੋ ਸਾਊਦੀ ਅਰਬ ਵਿੱਚ ਰਹਿੰਦਾ ਹੈ। ਉਹ ਸਾਊਦੀ ਅਰਬ ਵਿੱਚ ਕਲਾ ਸੀਨ ਵਿੱਚ ਸਰਗਰਮ ਸੀ ਅਤੇ ਯੂਰਪ ਅਤੇ ਸਾਊਦੀ ਅਰਬ ਵਿੱਚ ਸਾਊਦੀ ਕਲਾ ਦੀ ਪ੍ਰਦਰਸ਼ਨਕਾਰੀ ਦਾ ਪ੍ਰਬੰਧ ਕਰਦਾ ਸੀ। ਉਸ ਨੇ, ਬ੍ਰਿਟਿਸ਼-ਅਰਬ ਕਲਾ ਸੰਗਠਨ ਐੱਜ ਆਫ਼ ਅਰੇਬੀਆ ਵਿੱਚ ਸਰਗਰਮ ਸੀ.[2] ਨਵੰਬਰ 2015  ਨੂੰ ਉਸ ਨੂੰ ਕੁਫ਼ਰ ਦੇ ਲਈ ਮੌਤ ਦੀ ਸਜ਼ਾ ਦਿੱਤੀ ਗਈ ਹੈ।[3]

ਇੱਕ ਫੁਟਬਾਲ ਦੀ ਖੇਡ ਸਮੇਂ ਇੱਕ ਸਾਥੀ ਕਲਾਕਾਰ ਨਾਲ ਬਹਿਸ ਦੇ ਬਾਅਦ, ਫਾਇਜ ਨੂੰ ਦੇਸ਼ ਦੀ ਧਾਰਮਿਕ ਪੁਲਿਸ ਨੇ 2013 ਵਿੱਚ ਦੱਖਣ-ਸਾਊਦੀ ਅਰਬ ਦੇ ਸਥਾਨ ਆਭਾ ਵਿੱਚ ਗ੍ਰਿਫਤਾਰ ਕਰ ਲਿਆ, ਜ਼ਮਾਨਤ' ਤੇ ਰਿਹਾਅ ਕਰ ਦਿੱਤਾ, 2014 ਦੇ ਸ਼ੁਰੂ ਵਿੱਚ ਫਿਰ ਗ੍ਰਿਫਤਾਰ ਕਰ ਲਿਆ ਮੁੜ ਮੁਕੱਦਮਾ ਚਲਾਇਆ ਗਿਆ ਅਤੇ ਚਾਰ ਸਾਲ ਦੀ ਜੇਲ੍ਹ ਅਤੇ 800 ਕੋੜਿਆਂ ਦੀ ਸਜ਼ਾ ਸੁਣਾਈ ਸੀ। ਅਪੀਲ 'ਤੇ, ਇੱਕ ਸਾਊਦੀ ਅਪੀਲ ਅਦਾਲਤ ਨੇ ਹੇਠਲੀ ਅਦਾਲਤ ਨੂੰ ਮਾਮਲਾ ਵਾਪਸ ਭੇਜ ਦਿੱਤਾ ਅਤੇ ਇੱਕ ਨਵੇਂ ਜੱਜ ਨੂੰ ਕੇਸ ਸੁਣਵਾਈ ਲਈ ਲਾ ਦਿੱਤਾ ਗਿਆ ਸੀ। ਉਸ ਨੇ ਫਾਇਜ ਨੂੰ ਮੌਤ ਦੀ ਸਜ਼ਾ ਸੁਣਾਈ.[4][5] ਉਸ ਤੇ ਆਪਣੀਆਂ ਕਵਿਤਾਵਾਂ ਦੀ 2008 ਵਿੱਚ ਛਪੀ ਕਿਤਾਬ ਵਿੱਚ ਨਾਸਤਿਕਤਾ ਤਰੱਕੀ ਨੂੰ ਦੇਣ ਦਾ ਦੋਸ਼ ਲਾਇਆ ਗਿਆ ਸੀ। ਫਾਇਜ ਦੇ ਸਮਰਥਕ ਕਹਿੰਦੇ ਹਨ ਕਿ ਉਸ ਨੂੰ ਆਨਲਾਈਨ ਇੱਕ ਵੀਡੀਓ ਪੋਸਟ ਕਰਨ ਦੀ ਸਜ਼ਾ ਦਿੱਤੀ ਗਈ ਹੈ ਜਿਸ ਵਿੱਚ ਆਭਾ ਵਿੱਚ ਧਾਰਮਿਕ ਪੁਲਿਸ ਵਲੋਂ ਜਨਤਕ ਤੌਰ 'ਤੇ ਇੱਕ ਆਦਮੀ ਨੂੰ ਕੋੜੇ ਮਾਰਦੇ ਦਿਖਾਇਆ ਗਿਆ ਸੀ। ਆਦਮ ਕੂਗਲੇ, ਹਿਊਮਨ ਰਾਈਟਸ ਵਾਚ ਦੇ ਲਈ ਇੱਕ ਮਿਡਲ ਈਸਟ ਖੋਜਕਾਰ ਦਾ ਵਿਸ਼ਵਾਸ ਹੈ, ਫਾਇਜ ਮੌਤ ਦੀ ਸਜ਼ਾ ਨੇ ਦਰਸਾ ਦਿੱਤਾ ਹੈ ਕਿ ਸਾਊਦੀ ਅਰਬ "ਸਰਕਾਰ ਵਲੋਂ ਥੋਪੇ, ਧਾਰਮਿਕ ਰਾਜਨੀਤਕ ਅਤੇ ਸਮਾਜਿਕ ਵਿਚਾਰ ਨਾ ਮੰਨਣ ਵਾਲੇ ਕਿਸੇ ਵੀ ਵਿਅਕਤੀ ਪ੍ਰਤੀ ਮੁਕੰਮਲ ਤੌਰ 'ਤੇ ਅਸਹਿਣਸ਼ੀਲ ਹੈ".[2][5]

ਹਵਾਲੇ[ਸੋਧੋ]

  1. Stoughton, India (28 March 2014). "Putting contemporary Saudi art in context". The Daily Star. Retrieved 27 December 2015. 
  2. 2.0 2.1 Batty, David (20 November 2015). "Saudi court sentences poet to death for renouncing Islam". The Guardian. Retrieved 21 November 2015. 
  3. Ben Hubbard (22 November 2015). "Saudi Artist's Death Sentence Follows a String of Harsh Punishments". The New York Times. Retrieved 23 November 2015. 
  4. Angus McDowall (November 20, 2015). "Saudi Arabian court sentences Palestinian poet Ashraf Fayadh to death for apostasy". The Independent. 
  5. 5.0 5.1 McDowall, Angus; Evans, Dominic (20 November 2015). "Saudi court sentences Palestinian poet to death for apostasy: HRW". Reuters. Riyadh. Retrieved 21 November 2015.