ਸਮੱਗਰੀ 'ਤੇ ਜਾਓ

ਅਸੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸੰਧ
ਸ਼ਹਿਰ
Country India
ਰਾਜਹਰਿਆਣਾ
ਜਿਲ੍ਹਾਕਰਨਾਲ
ਆਬਾਦੀ
 (2001)
 • ਕੁੱਲ22,707
ਭਾਸ਼ਾਵਾਂ
 • ਅਧਿਕਾਰਕਹਿੰਦੀ
ਸਮਾਂ ਖੇਤਰਯੂਟੀਸੀ+5:30 (IST)

ਅਸੰਧ ਹਰਿਆਣਾ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਕਰਨਾਲ ਜ਼ਿਲ੍ਹੇ ਦੇ ਖੇਤਰ ਵਿਚ ਆਉਂਦਾ ਹੈ। ਇਹ ਸ਼ਹਿਰ ਰਲੇ ਮਿਲੇ ਸਭਿਆਚਾਰ ਦੀ ਇਕ ਚੰਗੀ ਮਿਸਲ ਹੈ। ਇਥੋਂ ਦੀ ਆਬਾਦੀ ਵਿਚ ਸਿੱਖ ਤੇ ਹਿੰਦੂ ਵੱਡੀ ਗਿਣਤੀ ਵਿਚ ਹਨ। ਸਿੱਖਾਂ ਵਿਚ ਵਿਰਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਜੋ ਅਕਸਰ ਆਪਣੇ ਨਾਂ ਪਿੱਛੇ ਲਹਿੰਦੇ ਪੰਜਾਬ ਤੋਂ ਛੱਡ ਕੇ ਆਏ ਪਿੰਡਾਂ ਦਾ ਨਾਂ ਜੋੜਨ ਲੱਗ ਗਏ ਹਨ, ਜਿਵੇਂ ਨੌਖਰੀਏ, ਕਾਹਲੋਂ ਕੇ, ਪੰਜ ਚੱਕੀਏ ਆਦਿ। ਇਸ ਨੂੰ ਛੱਡ ਕੇ ਇਥੇ ਢਿੱਲੋ, ਚੱਠੇ, ਸਿੱਧੂ, ਗਿੱਲ, ਸੰਧੂ, ਬਾਜਵੇ, ਬਾਠ, ਮਜਬੀ ਸਿੱਖ ਅਤੇ ਪੰਜਾਬੀ ਖੱਤਰੀ ਆਦਿ ਵੱਡੀ ਗਿਣਤੀ ਵਿਚ ਹਨ। ਇਹ ਸਾਰੀ ਬਰਾਦਰੀ ੪੭ ਤੋਂ ਬਾਅਦ ਇਥੇ ਆ ਕੇ ਵੱਸੀ ਹੋਈ ਹੈ। ਇਥੋਂ ਦੇ ਮੂਲ ਲੋਕਾਂ ਵਿਚ ਇਥੇ ਰਾਜਪੂਤ, ਪੰਡਤ, ਜਾਟ, ਰੋਡ ਅਤੇ ਦਲਿਤ ਆਦਿ ਹਨ। ਇਨ੍ਹਾਂ ਦੋਵਾਂ ਵਰਗਾਂ ਵਿਚ ਮੂਲ ਫ਼ਰਕ ਭਾਸ਼ਾ ਦਾ ਹੈ। ਪਹਿਲੀਆਂ ਦੀ ਭਾਸ਼ਾ ਮਾਝੀ ਪੰਜਾਬੀ ਜਾਂ ਮੁਲਤਾਨੀ ਪੰਜਾਬੀ ਹੈ, ਜਦਕਿ ਦੂਜੇ ਵਰਗ ਦੀ ਭਾਸ਼ਾ ਹਰਿਆਣਵੀਂ ਜਾਂ ਪੁਆਧੀ ਹੈ। ਦੂਜਾ ਵੱਡਾ ਫ਼ਰਕ ਧਰਮ ਦਾ ਹੈ, ਪਹਿਲਾ ਵਰਗ ਵਧੇਰੇ ਕਰਕੇ ਸਿੱਖ ਧਰਮ ਨੂੰ ਮੰਨਦਾ ਹੈ ਅਤੇ ਦੂਜਾ ਸਨਾਤਨੀ ਧਰਮ ਨੂੰ।

ਇਸ ਸ਼ਹਿਰ ਬਾਬਤ ਇਕ ਮਿੱਥ ਵੀ ਪ੍ਰਚਲਤ ਹੈ ਕਿ ਇਹ ਸ਼ਹਿਰ ਮਹਾਭਾਰਤ ਵਿਚ ਆਉਣ ਵਾਲੇ ਪਾਤਰ ਜਰਾਸੰਧ ਦਾ ਸ਼ਹਿਰ ਸੀ। ਇਸ ਸ਼ਹਿਰ ਦੇ ਵਿੱਚੋ-ਵਿਚ ਇਕ ਟਿੱਬਾ ਵੀ ਹੈ। ਇਤਿਹਾਸਿਕ ਨਜ਼ਰੀਏ ਤੋਂ ਇਸ ਟਿੱਬੇ ਨੂੰ ਬੇਹੱਦ ਖ਼ਾਸ ਮੰਨਿਆ ਜਾ ਰਿਹਾ ਹੈ।