ਅੈਸ. ਬਲਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਸ. ਬਲਬੀਰ ਪੰਜਾਬੀ, ਭਾਰਤੀ ਗਾੲਿਕ ਸੀ ਜਿਸਨੇ ਪੰਜਾਬੀ, ਹਿੰਦੀ, ਬੰਗਾਲੀ ਫਿਲਮਾਂ ਵਿੱਚ ਅਨੇਕਾਂ ਗੀਤ ਗਾੲੇ। ੳੁਸਨੇ ਜ਼ਿਅਾਦਾਤਰ ਗੀਤ ਸਹਾੲਿਕ ਦੇ ਤੌਰ ਤੇ ਗਾੲੇ। ਪੰਜਾਬੀ ਗਾੲਿਕੀ ਦੇੇ ਖੇਤਰ ਵਿੱਚ ੳੁਸਨੂੰ ਮਜ਼ਾਹੀਅਾ ਗਾੲਿਕ ਦੇ ਤੌਰ ਤੇ ਜਾਣਿਅਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੈਸ. ਬਲਬੀਰ ਸਿੱਖ ਪਰਿਵਾਰ ਨਾਲ ਨਾਲ ਸੰਬੰਧਿਤ ਸੀ ਜੋ ਤਰਨਤਾਰਨ ਨੇੜਲੇ ਕਿਸੇ ਪਿੰਡ ਦਾ ਜੰਮਪਲ ਸੀ।

ਗਾੲਿਕੀ ਦਾ ਸਫ਼ਰ[ਸੋਧੋ]

ਐਸ. ਬਲਬੀਰ ਨੇ ਮੁਹੰਮਦ ਰਫ਼ੀ ਜਾਂ ਮਹਿੰਦਰ ਕਪੂਰ ਦੇ ਗਾੲੇ ਗੀਤਾਂ ਮਿਸਾਲ ਵਜੋਂ ‘ਮੈਂ ਕੋਈ ਝੂਠ ਬੋਲਿਆ… ਕੋਈ ਨਾ’, ‘ਯਿਹ ਦੇਸ਼ ਹੈ ਵੀਰ ਜਵਾਨੋਂ ਕਾ…’, ‘ਓ ਯਾਰਾ ਦਿਲਦਾਰਾ, ਮੇਰਾ ਦਿਲ ਕਰਦਾ…’, ‘ਮੌਸਮ ਹੈ ਬਹਾਰੋਂ ਕਾ, ਫੂਲੋਂ ਕਾ ਖਿਲਨਾ ਹੈ…’ ਗੀਤਾਂ ਵਿੱਚ ਸਹਾੲਿਕ ਦੇ ਤੌਰ ਤੇ ਅਾਪਣੀ ਅਵਾਜ਼ ਦਿੱਤੀ। ੳੁਸਤੋਂ ਬਾਅਦ ਐਸ.ਡੀ. ਬਾਤਿਸ਼ ਨੇ ਬਲਬੀਰ ਤੋਂ 1949 ਵਿੱਚ ਫਿਲਮ ‘ਖ਼ੁਸ਼ ਰਹੋ’ ਦੇ ਪੰਜ ਗੀਤ ਗਵਾਏ। ਇਨ੍ਹਾਂ ਵਿੱਚੋਂ ਦੋ ‘ਧੋਖਾ ਦੀਆ ਮੇਰੇ ਹਾਥ ਨੇ’ ‘ਤੇ ’ਦੁਨੀਆਂ ਮੇ ਕਿਸੀਕਾ ਕੋਈ ਨਹੀਂ’ ਸੋਲੋ ਸਨ ਅਤੇ ਬਾਕੀ ਪਰਮੋਦਿਨੀ ਦੇਸਾਈ ਨਾਲ ਦੋਗਾਣਿਆਂ ਦੇ ਰੂਪ ਵਿੱਚ ਹਨ। ਸੰਗੀਤਕਾਰ ਹੰਸਰਾਜ ਬਹਿਲ ਨੇ ਵੀ ਫਿਲਮ ‘ਕਰਵਟ’ ਵਿੱਚ ਬਲਬੀਰ ਪਾਸੋਂ ਇਕ ਸੋਲੋ ਤੇ ਇਕ ਡੂਏਟ ਗਵਾਇਆ। ਫਿਰ 1950 ਵਿੱਚ ਸੰਗੀਤਕਾਰ ਮੁਕੁਲ ਰਾਏ ਨੇ ‘ਭੇਦ’ ਵਿੱਚ ਬਲਬੀਰ ਪਾਸੋਂ ਦੋ ਸੋਲੋ ਗਵਾਏ। ੲਿਸੇ ਲੜੀ ਵਿੱਚ ਰਫ਼ੀ ਤੇ ਬਲਬੀਰ ਨੇ ਸਚਿਨ ਦੇਵ ਬਰਮਨ ਦੀ ਫਿਲਮ ‘ਸੁਸਾਇਟੀ’ ਵਿੱਚ ਕੱਵਾਲੀ ‘ਆ ਭੀ ਜਾ, ਅਬ ਆ ਭੀ ਜਾ' ਗਾਈ।

ਪੰਜਾਬੀ ਫਿਲਮ ਗਾਇਕੀ ਵਿਚ ਐਸ. ਬਲਬੀਰ ਬੜਾ ਕਿਸੇ ਸਮੇਂ ਵੱਡਾ ਨਾਂਅ ਸੀ। ੳੁੇਸਦੇ ਗਾੲੇ ਗੀਤਾਂ ਕਰਕੇ ਹੀ ੳੁਸਨੂੰ ਮਜ਼ਾਹੀਆ ਗਾਇਕੀ ਦਾ ਸਰਤਾਜ ਕਿਹਾ ਜਾਂਦਾ ਹੈ। ੳੁਸਨੇ ‘ਮੱਝ ਗਾਂ ਵਾਲਿਆਂ…ਵੱਡੇ ਨਾਂ ਵਾਲਿਆਂ’ (ਦੋ ਲੱਛੀਆਂ), ‘ਵਾਹ ਜਮੂਰੇ ਵਾਹ…ਕਾਹਨੂੰ ਲੈਨੈਂ ਔਖੇ ਸਾਹ…’(ਮਾਮਾ ਜੀ), ‘ਹਾਏ ਓ ਮਾਰ ਸੁੱਟਿਆ ਈ ਆ..’ (ਚੰਬੇ ਦੀ ਕਲੀ), ‘ਪੀਵੇ ਪੀਵੇ..ਪੀਵੇ ਕਾਲੀਆਂ ਦਾ ਦੁੱਧ’ (ਲਾਈਏ ਤੋੜ ਨਿਭਾਈਏ), ‘ਰੁੱਖੀ ਸੁੱਖੀ ਖਾ ਗੋਪਾਲਾ…’ (ਲਾਜੋ) ਵਰਗੇ ਸਦਾਬਹਾਰ ਗੀਤ ਗਾੲੇ। ਫਿਲਮ ‘ਸ਼ੌਂਕਣ ਮੇਲੇ ਦੀ’ ਵਿੱਚ ਸ਼ਿਵ ਬਟਾਲਵੀ ਵੱਲੋਂ ਲਿਖਿਆ ਪਹਿਲਾ ਮਜ਼ਾਹੀਆ ਗੀਤ ‘ਕੁਕੜੂ ਘੜੂੰ, ਦੁਰ ਫਿਟੇ ਮੂੰਹ…’ ਵੀ ਬਲਬੀਰ ਨੇ ਗਾਇਆ। ‘ਨੌਕਰੀ ਬੀਵੀ ਕਾ’, ‘ਕੌਡੇ ਸ਼ਾਹ’, ‘ਧਰਤੀ ਵੀਰਾਂ ਦੀ’, ‘ਖੇਡ ਪ੍ਰੀਤਾਂ ਦੀ’, ਕਿੱਕਲੀ’, ‘ਜੱਗਾ’ , ‘ਸ਼ੇਰਨੀ’, ‘ਬੰਤੋ’, ‘ਪਰਦੇਸੀ ਢੋਲਾ’, ‘ਮੇਲੇ ਮਿੱਤਰਾਂ ਦੇ’, ‘ਮੁੱਖੜਾ ਚੰਨ ਵਰਗਾ’ ਫਿਲਮਾਂ ਵਿਚ ਵੀ ਬਲਵੀਰ ਨੇ ਗੀਤ ਗਾੲੇ।[1]

ਹਵਾਲੇ[ਸੋਧੋ]

  1. ਸੁਰਿੰਦਰ ਸਿੰਘ ਤੇਜ. "ਖਾਮੋਸ਼ ਸੁਰਾਂ-14 : ਐੱਸ. ਬਲਬੀਰ".