ਅੰਗਰੇਜ਼ੀ ਭਾਸ਼ਾ
[http://www.ethnologue.com/show_language.asp?code=eng }};</ref>[1]
ਕੁੱਲ: 500 ਮਿਲੀਅਨ–1.8 ਬਿਲੀਅਨ[1][2]
| rank= 3 (ਦੇਸ਼ੀ ਬੋਲਣ ਵਾਲੇ)[3]
Total: 1 or 2[4]
| date = 2013
| fam2=ਜਰਮਨਿਕ
| fam3=ਪੱਛਮੀ ਜਰਮਨਿਕ
| fam4=ਐਂਗਲੋ-ਫ਼ਰੀਸੀਅਨ
| said script=ਲਾਤੀਨੀ (ਅੰਗਰੇਜ਼ੀ ਰੂਪ)
| nation=53 ਦੇਸ਼
ਸੰਯੁਕਤ ਰਾਸ਼ਟਰ
ਯੂਰਪੀ ਸੰਘ
ਰਾਸ਼ਟਰਾਂ ਦੀ ਕਾਮਨਵੈਲਥ
ਸੀ.ਓ.ਈ
ਨਾਟੋ
ਨਾਫਟਾ
ਓ.ਏ.ਐਸ
ਓ.ਆਈ.ਸੀ
ਪੀ.ਆਈ.ਐਫ
ਉਕੁਸਾ
| iso1=en |iso2=eng |iso3=eng |map=Anglospeak(800px).png|center|300px
| IPAChartEng=include }}
ਅੰਗਰੇਜ਼ੀ ਜਾਂ ਅੰਗਰੇਜੀ ( English (ਮਦਦ·ਜਾਣੋ) ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ gਅਤੇ ਉੱਚ ke ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਇਤਿਹਾਸ[ਸੋਧੋ]

ਪੰਜਵੀਂ ਅਤੇ ਛੇਵੀਂ ਸਦੀ ਵਿੱਚ ਬ੍ਰਿਟੇਨ ਦੇ ਟਾਪੂਆਂ ਉੱਤੇ ਉੱਤਰ ਵਲੋਂ ਏਂਗਲ ਅਤੇ ਸੈਕਸਨ ਕਬੀਲਿਆਂ ਨੇ ਹਮਲਾ ਕੀਤਾ ਸੀ ਅਤੇ ਉਹਨਾਂ ਨੇ ਕੈਲਟਿਕ ਭਾਸ਼ਾਵਾਂ ਬੋਲਣ ਵਾਲੇ ਮਕਾਮੀ ਲੋਕਾਂ ਨੂੰ ਸਕਾਟਲੈਂਡ, ਆਇਰਲੈਂਡ ਅਤੇ ਵੇਲਸ ਦੇ ਵੱਲ ਧਕੇਲ ਦਿੱਤਾ ਸੀ।
ਅਠਵੀਂ ਅਤੇ ਨੌਵੀਂ ਸਦੀ ਵਿੱਚ ਉੱਤਰ ਵਲੋਂ ਵਾਇਕਿੰਗਸ ਅਤੇ ਨੋਰਸ ਕਬੀਲਿਆਂ ਦੇ ਹਮਲੇ ਵੀ ਸ਼ੁਰੂ ਹੋ ਗਏ ਸਨ ਅਤੇ ਇਸ ਪ੍ਰਕਾਰ ਵਰਤਮਾਨ ਇੰਗਲੈਂਡ ਦਾ ਖੇਤਰ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਵਾਲਿਆਂ ਦਾ ਦੇਸ਼ ਬਣ ਗਿਆ, ਅਤੇ ਕਈ ਪੁਰਾਣੇ ਸ਼ਬਦਾਂ ਨੂੰ ਨਵੇਂ ਅਰਥ ਮਿਲ ਗਏ। ਜਿਵੇਂ : ਡਰੀਮ ( dream ) ਦਾ ਅਰਥ ਉਸ ਸਮੇਂ ਤਕ ਆਨੰਦ ਲੈਣਾ ਸੀ ਲੇਕਿਨ ਉੱਤਰ ਦੇ ਵਾਇਕਿੰਗਸ ਨੇ ਇਸ ਨੂੰ ਸਪਨੇ ਦੇ ਅਰਥ ਦੇ ਦਿੱਤੇ। ਇਸ ਪ੍ਰਕਾਰ ਸਕਰਟ ਦਾ ਸ਼ਬਦ ਵੀ ਉੱਤਰੀ ਹਮਲਾਵਰਾਂ ਦੇ ਨਾਲ ਇੱਥੇ ਆਇਆ। ਲੇਕਿਨ ਇਸ ਦਾ ਰੂਪ ਬਦਲ ਕੇ ਸ਼ਰਟ (shirt) ਹੋ ਗਿਆ। ਬਾਅਦ ਵਿੱਚ ਦੋਨੋਂ ਸ਼ਬਦ ਵੱਖ - ਵੱਖ ਅਰਥਾਂ ਵਿੱਚ ਪ੍ਰਚਲਿਤ ਹੋ ਗਏ।
ਸੰਨ 500 ਤੋਂ ਲੈ ਕੇ 1100 ਤੱਕ ਦੇ ਕਾਲ ਨੂੰ ਪੁਰਾਣੀ ਅੰਗਰੇਜ਼ੀ ਦਾ ਦੌਰ ਕਿਹਾ ਜਾਂਦਾ ਹੈ। 1066 ਈਸਵੀ ਵਿੱਚ ਡਿਊਕ ਆਫ ਨਾਰਮੰਡੀ ਨੇ ਇੰਗਲੈਂਡ ਉੱਤੇ ਹਮਲਾ ਕੀਤਾ ਅਤੇ ਇੱਥੇ ਦੇ ਐਂਗਲੋ - ਸੈਕਸਨ ਕਬੀਲਿਆਂ ਉੱਤੇ ਫਤਹਿ ਪਾਈ। ਇਸ ਪ੍ਰਕਾਰ ਪੁਰਾਣੀ ਫਰਾਂਸੀਸੀ ਭਾਸ਼ਾ ਦੇ ਸ਼ਬਦ ਮਕਾਮੀ ਭਾਸ਼ਾ ਵਿੱਚ ਮਿਲਣ ਲੱਗੇ। ਅੰਗਰੇਜ਼ੀ ਦਾ ਇਹ ਦੌਰ 1100 ਤੋਂ 1500 ਤੱਕ ਜਾਰੀ ਰਿਹਾ ਅਤੇ ਇਸਨੂੰ ਅੰਗਰੇਜ਼ੀ ਵਿਸਥਾਰ ਵਾਲਾ ਦੌਰ ਮੱਧਕਾਲੀਨ ਅੰਗਰੇਜ਼ੀ ਕਿਹਾ ਜਾਂਦਾ ਹੈ। ਕਾਨੂੰਨ ਅਤੇ ਅਪਰਾਧ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਅੰਗਰੇਜ਼ੀ ਸ਼ਬਦ ਇਸ ਕਾਲ ਵਿੱਚ ਪ੍ਰਚੱਲਿਤ ਹੋਏ। ਅੰਗਰੇਜ਼ੀ ਸਾਹਿਤ ਵਿੱਚ ਚੌਸਰ (Chaucer) ਦੀ ਸ਼ਾਇਰੀ ਨੂੰ ਇਸ ਭਾਸ਼ਾ ਦੀ ਮਹੱਤਵਪੂਰਨ ਉਦਾਹਰਣ ਦੱਸਿਆ ਜਾਂਦਾ ਹੈ।
ਸੰਨ 1500 ਦੇ ਬਾਅਦ ਅੰਗਰੇਜ਼ੀ ਦਾ ਆਧੁਨਿਕ ਕਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਯੂਨਾਨੀ ਭਾਸ਼ਾ ਦੇ ਕੁੱਝ ਸ਼ਬਦਾਂ ਨੇ ਮਿਲਣਾ ਸ਼ੁਰੂ ਕੀਤਾ। ਇਹ ਦੌਰ ਸ਼ੈਕਸਪੀਅਰ ਵਰਗੇ ਸਾਹਿਤਕਾਰ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ ਅਤੇ ਸੰਨ 1800 ਤੱਕ ਚੱਲਦਾ ਹੈ। ਉਸ ਦੇ ਬਾਅਦ ਅੰਗਰੇਜ਼ੀ ਦਾ ਆਧੁਨਿਕਤਮ ਦੌਰ ਆਉਂਦਾ ਹੈ ਜਿਸ ਵਿੱਚ ਅੰਗਰੇਜ਼ੀ ਵਿਆਕਰਣ ਸਰਲ ਹੋ ਚੁੱਕੀ ਹੈ ਅਤੇ ਉਸ ਵਿੱਚ ਅੰਗਰੇਜ਼ਾਂ ਦੇ ਨਵੀਂ ਉਪਨਿਵੇਸ਼ਿਕ ਏਸ਼ੀਆਈ ਅਤੇ ਅਫਰੀਕੀ ਪਰਜਾ ਦੀਆਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਸ਼ਾਮਿਲ ਹੋ ਚੁੱਕੇ ਹਨ।
ਸੰਸਾਰ ਰਾਜਨੀਤੀ, ਸਾਹਿਤ, ਪੇਸ਼ਾ ਆਦਿ ਵਿੱਚ ਅਮਰੀਕਾ ਦੇ ਵੱਧਦੇ ਹੋਏ ਪ੍ਰਭਾਵ ਨਾਲ ਅਮਰੀਕੀ ਅੰਗਰੇਜ਼ੀ ਨੇ ਵੀ ਵਿਸ਼ੇਸ਼ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਦਾ ਦੂਜਾ ਕਾਰਨ ਬ੍ਰਿਟਿਸ਼ ਲੋਕਾਂ ਦਾ ਸਾਮਰਾਜਵਾਦ ਵੀ ਸੀ। ਹਿੱਜਿਆਂ ਦੀ ਸਰਲਤਾ ਅਤੇ ਗੱਲ ਕਰਨ ਦੀ ਸਰਲ ਅਤੇ ਸੁਗਮ ਸ਼ੈਲੀ ਅਮਰੀਕੀ ਅੰਗਰੇਜ਼ੀ ਦੀਆਂ ਵਿਸ਼ੇਸ਼ਤਾਵਾਂ ਹਨ।
ਭੂਗੋਲੀ ਵੰਡ[ਸੋਧੋ]
ਹਵਾਲੇ[ਸੋਧੋ]
- ↑ 1.0 1.1 "Lecture 7: World-Wide English". EHistLing. Retrieved 2007-03-26.
- ↑ Ethnologue (1999 estimate);
- ↑ Ethnologue, 2009
- ↑ Languages of the World (Charts), Comrie (1998), Weber (1997), and the Summer Institute for Linguistics (SIL) 1999 Ethnologue Survey. Available at The World's Most Widely Spoken Languages