ਕੌਮਾਂਤਰੀ ਮਾਲੀ ਫੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅੰਤਰਰਾਸ਼ਟਰੀ ਮਾਲੀ ਪੂੰਜੀ
Headquarters of the International Monetary Fund (Washington, DC).jpg
ਆਈ.ਐੱਮ.ਐੱਫ਼. ਦਾ ਸਦਰ ਮੁਕਾਮ
ਸੰਖੇਪ ਰੂਪ IMF
FMI
ਨਿਰਮਾਣ ੨੭ ਦਸੰਬਰ ੧੯੪੫ ਨੂੰ ਰਸਮੀ ਤੌਰ 'ਤੇ ਬਣਿਆ (੬੮ ਵਰ੍ਹੇ ਪਹਿਲਾਂ)
੧ ਮਾਰਚ ੧੯੪੭ ਨੂੰ ਮਾਲੀ ਕੰਮ-ਕਾਜ ਅਰੰਭੇ (ਯਥਾਰਥ ਸਿਰਜਨਾ) (੬੭ ਵਰ੍ਹੇ ਪਹਿਲਾਂ)
ਕਿਸਮ ਕੌਮਾਂਤਰੀ ਮਾਲੀ ਸੰਸਥਾ
ਸਦਰ ਮੁਕਾਮ ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ
ਮੈਂਬਰੀ ੨੯ ਦੇਸ਼ (ਸਥਾਪਕ); ੧੮੮ ਦੇਸ਼ (ਅੱਜ ਦੀ ਮਿਤੀ 'ਚ)
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ, ਫ਼ਰਾਂਸੀਸੀ ਅਤੇ ਸਪੇਨੀ
ਪ੍ਰਬੰਧਕੀ ਸੰਚਾਲਕ ਕ੍ਰਿਸਟੀਨ ਲਾਗਾਰਡ
ਮੁੱਖ ਅਦਾਰਾ Board of Governors
ਵੈੱਬਸਾਈਟ www.imf.org

ਅੰਤਰਰਾਸ਼ਟਰੀ ਮਾਲੀ ਪੂੰਜੀ (ਆਈ.ਐੱਮ.ਐੱਫ਼.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜਿਹਦੀ ਸ਼ੁਰੂਆਤ ੧੯੪੪ 'ਚ ਬ੍ਰੈਟਨ ਵੁੱਡਸ ਕਾਨਫ਼ਰੰਸ 'ਚ ਹੋਈ ਸੀ ਪਰ ਰਸਮੀ ਤੌਰ 'ਤੇ ੧੯੪੫ ਵਿੱਚ ੨੯ ਮੈਂਬਰ ਦੇਸ਼ਾਂ ਵੱਲੋਂ ਵਿੱਢਿਆ ਗਿਆ। ਇਹਦਾ ਮਿੱਥਿਆ ਟੀਚਾ ਦੂਜੀ ਵਿਸ਼ਵ ਜੰਗ ਮਗਰੋਂ ਦੁਨੀਆਂ ਦੇ ਅੰਤਰਰਾਸ਼ਟਰੀ ਅਦਾਇਗੀ ਪ੍ਰਬੰਧ ਦੀ ਮੁੜ-ਉਸਾਰੀ ਵਿੱਚ ਹੱਥ ਵਟਾਉਣਾ ਸੀ। ਦੇਸ਼ ਕੋਟਾ ਪ੍ਰਨਾਲੀ ਦੇ ਰਾਹੀਂ ਇੱਕ ਸਾਂਝੀ ਭਾਈਵਾਲੀ ਵਿੱਚ ਸਰਮਾਇਆ (ਫ਼ੰਡ) ਪਾਉਂਦੇ ਹਨ ਜੀਹਦੇ ਤੋਂ ਅਦਾਇਗੀ ਦੇ ਕੁਮੇਲ ਵਾਲ਼ੇ ਦੇਸ਼ ਆਰਜ਼ੀ ਤੌਰ 'ਤੇ ਪੈਸੇ ਅਤੇ ਹੋਰ ਵਸੀਲੇ ਉਧਾਰ ਲੈ ਸਕਦੇ ਹਨ। ੨੦੧੦ ਦੇ ਅਖ਼ੀਰ 'ਚ ਹੋਈ ਕੋਟਿਆਂ ਦੀ ੧੪ਵੀਂ ਆਮ ਪੜਚੋਲ ਮੁਤਾਬਕ ਇਹ ਸਰਮਾਇਆ ਉਦੋਂ ਦੀਆਂ ਮੌਜੂਦਾ ਵਟਾਂਦਰਾ ਦਰਾਂ 'ਤੇ ੪੭੬.੮ ਅਰਬ ਦੇ ਖ਼ਾਸ ਕਢਾਈ ਹੱਕ ਜਾਂ ੭੫੫.੭ ਅਰਬ ਸੰਯੁਕਤ ਰਾਜ ਡਾਲਰ ਸੀ।[੧]

ਹਵਾਲੇ[ਸੋਧੋ]