ਅੰਤਰਰਾਸ਼ਟਰੀ ਸ਼ਤਰੰਜ ਦਿਵਸ
| ਅੰਤਰਰਾਸ਼ਟਰੀ ਸ਼ਤਰੰਜ ਦਿਵਸ | |
|---|---|
| ਮਨਾਉਣ ਵਾਲੇ | ਵੱਖ-ਵੱਖ ਦੇਸ਼ |
| ਮਿਤੀ | 20 July |
| ਬਾਰੰਬਾਰਤਾ | ਸਲਾਨਾ |
| ਪਹਿਲੀ ਵਾਰ | 1966 |
| ਨਾਲ ਸੰਬੰਧਿਤ | FIDE, Chess |
ਅੰਤਰਰਾਸ਼ਟਰੀ ਸ਼ਤਰੰਜ ਦਿਵਸ ਹਰੇਕ ਸਾਲ 20 ਜੁਲਾਈ ਨੂੰ ਮਨਾਇਆ ਜਾਂਦਾ ਹੈ, ਜਿਸ ਦਿਨ ਅੰਤਰਰਾਸ਼ਟਰੀ ਚੱਕਰ ਸੰਘ (ਐਫ. ਆਈ. ਡੀ. ਈ.) (F.I.D.E) ਦੀ ਸਥਾਪਨਾ ਸੰਨ:1924 ਵਿੱਚ ਕੀਤੀ ਗਈ ਸੀ।
ਅੰਤਰਰਾਸ਼ਟਰੀ ਸ਼ਤਰੰਜ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦੇ ਜਸ਼ਨਾਂ ਪਿੱਛੇ ਦਾ ਕਾਰਨ ਸੰਸਾਰ ਪੱਧਰ 'ਤੇ ਮਾਨਤਾ ਪ੍ਰਾਪਤ ਸ਼ਤਰੰਜ਼ ਦੀ ਪ੍ਰਬੰਧਕ ਸੰਸਥਾ, (ਐਫ. ਆਈ. ਡੀ. ਈ). ਦੇ ਗਠਨ ਦੀ ਯਾਦ ਦਿਵਾਉਣਾ ਹੈ। ਅੰਤਰਰਾਸ਼ਟਰੀ ਸ਼ਤਰੰਜ ਦਿਵਸ ਮਨਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਯੂਨੈਸਕੋ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਅਤੇ ਇਹ ਸੰਨ: 1966 ਤੋਂ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਦੋਂ ਇਸ ਦੀ ਸਥਾਪਨਾ (ਐਫ. ਆਈ. ਡੀ. ਈ). ਵਲ੍ਹੋ ਕੀਤੀ ਗਈ ਸੀ।[1] ਸਾਲ 2013 ਵਿੱਚ, ਐਫ. ਆਈ. ਡੀ. ਈ. ਦੇ ਤਤਕਾਲੀ ਪ੍ਰਧਾਨ ਕਿਰਸਨ ਇਲਯੁਮਜ਼ਿਨੋਵ ਦੇ ਅਨੁਸਾਰ 178 ਦੇਸ਼ਾਂ ਵਿੱਚ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਮਨਾਇਆ ਗਿਆ ਸੀ।[2]
12 ਦਸੰਬਰ 2019 ਨੂੰ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸਰਬਸੰਮਤੀ ਨਾਲ ਇਸ ਦਿਨ ਨੂੰ ਮਾਨਤਾ ਦੇਣ ਵਾਲੇ ਇੱਕ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਸੀ[3]
ਹਵਾਲੇ
[ਸੋਧੋ]- ↑ "History of International Chess Day". Chess-teacher.com. 2012-07-21. Retrieved 2015-07-07.
- ↑ "Interview by Kirsan Ilyumzhinov - in Russian". Vesti.ru. Retrieved 2015-07-07.
- ↑ UN adopts July 20 as World Chess Day, FIDE, 13 December 2019, retrieved 2 May 2020