ਅੰਬਰਸਰੀਆ
ਅੰਬਰਸਰੀਆ | |
---|---|
ਨਿਰਦੇਸ਼ਕ | ਮਨਦੀਪ ਕੁਮਾਰ |
ਲੇਖਕ | ਧੀਰਜ ਰਤਨ |
ਸਕਰੀਨਪਲੇਅ | ਧੀਰਜ ਰਤਨ |
ਨਿਰਮਾਤਾ | ਟਿਪਸ ਇੰਡਸਟਰੀਜ਼ ਲਿਮਿਟਡ |
ਸਿਤਾਰੇ | ਦਿਲਜੀਤ ਦੁਸਾਂਝ ਨਵਨੀਤ ਕੌਰ ਢਿੱਲੋਂ ਮੋਨਿਕਾ ਗਿੱਲ ਲੌਰੇਨ ਗੋਤਲੀਬ ਗੁਲ ਪਨਾਗ ਗੁਰਪ੍ਰੀਤ ਘੁੱਗੀ ਬੀਨੂ ਢਿੱਲੋਂ |
ਸਿਨੇਮਾਕਾਰ | ਅੰਸ਼ੁਲ ਚੌਬੇ |
ਸੰਪਾਦਕ | ਮਨੀਸ਼ ਮੋਰੇ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀ | ਟਿਪਸ ਇੰਡਸਟਰੀਜ਼ ਲਿਮਿਟਡ[1] |
ਡਿਸਟ੍ਰੀਬਿਊਟਰ | ਟਿਪਸ ਇੰਡਸਟਰੀਜ਼ ਲਿਮਿਟਡ ਵਾਇਟ ਹਿੱਲ ਸਟੂਡੀਓ |
ਰਿਲੀਜ਼ ਮਿਤੀ |
|
ਮਿਆਦ | 139 ਮਿੰਟ[3] |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ ਭਾਸ਼ਾ |
ਬਾਕਸ ਆਫ਼ਿਸ | ਅੰਦਾ. ₹21.22 crore (US$2.7 million)[4] |
ਅੰਬਰਸਰੀਆ ਇੱਕ ਭਾਰਤੀ ਪੰਜਾਬੀ ਫ਼ਿਲਮ ਹੈ, ਜਿਸਨੂੰ ਮਨਦੀਪ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਧੀਰਜ ਰਤਨ ਨੇ ਲਿਖਿਆ ਹੈ।ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਮੋਨਿਕਾ ਗਿੱਲ, ਨਵਨੀਤ ਕੌਰ ਢਿੱਲੋਂ, ਲੌਰੇਨ ਗੋਤਲੀਬ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਵਿਸ਼ਵਭਰ ਵਿੱਚ 25 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[5][6][7]
ਕਾਸਟ
[ਸੋਧੋ]- ਦਿਲਜੀਤ ਦੁਸਾਂਝ, ਜੱਟ ਅੰਬਰਸਰੀਆ, ਇੱਕ ਬੀਮਾ ਏਜੰਟ/ਰਾਅ ਏਜੰਟ ਵਜੋਂ[8]
- ਨਵਨੀਤ ਕੌਰ ਢਿੱਲੋਂ, ਜਸਲੀਨ ਕੌਰ ਵਜੋਂ, ਬੀਮਾ ਦਫ਼ਤਰ ਦੀ ਮਾਲਕ
- ਮੋਨਿਕਾ ਗਿੱਲ, ਕੀਰਤ ਵਜੋਂ, ਇੱਕ ਧਨਾਢ ਦੀ ਧੀ
- ਲੌਰੇਨ ਗੋਤਲੀਬ, ਮਨਪ੍ਰੀਤ ਵਜੋਂ, ਇੱਕ ਫੋਟੋਗ੍ਰਾਫ਼ਰ[9]
- ਗੁਲ ਪਨਾਗ, ਗੀਤ ਸੰਧੂ ਵਜੋਂ, ਰਾਅ ਜਾਸੂਸੀ ਵਿਭਾਗ ਦੇ ਇੱਕ ਅਫ਼ਸਰ ਵਜੋਂ[10]
- ਗੁਰਪ੍ਰੀਤ ਘੁੱਗੀ, ਮਨਪ੍ਰੀਤ ਵਜੋਂ, ਇੱਕ ਡਾਕਟਰ (ਹਕੀਮ)
- ਰਾਣਾ ਰਣਬੀਰ, ਮਨਪ੍ਰੀਤ ਵਜੋਂ, ਭੰਗਡ਼ਾ ਸਿਖਾਉਣ ਵਾਲਾ
- ਕਰਮਜੀਤ ਅਨਮੋਲ, ਇੱਕ ਢਾਬੇ ਦੇ ਮਾਲਕ ਵਜੋਂ
- ਬੀਨੂੰ ਢਿੱਲੋਂ, ਪੰਜਾਬ ਪੁਲਿਸ ਮੁਲਾਜ਼ਮ ਵਜੋਂ
- ਰਵਿੰਦਰ ਮੰਡ, ਢਾਬੇ ਤੇ ਕੰਮ ਕਰਨ ਵਾਲੇ ਵਜੋਂ
- ਰਘੁਬੀਰ ਬੋਲੀ, ਪੰਜਾਬ ਪੁਲਿਸ ਮੁਲਾਜ਼ਮ ਵਜੋਂ
- ਸ਼ਵਿੰਦਰ ਮਾਹਲ, ਪੰਜਾਬ ਦੇ ਇੱਕ ਮੰਤਰੀ ਵਜੋਂ
- ਰਾਣਾ ਜੰਗ ਬਹਾਦਰ, ਜੱਟ ਅੰਬਰਸਰੀਆ ਦਾ ਧਨਾਢ
- ਸੀਮਾ ਕੌਸ਼ਲ, ਧਨਾਢ ਦੀ ਪਤਨੀ ਵਜੋਂ
ਕਥਾਨਕ
[ਸੋਧੋ]ਜੱਟ ਅੰਬਰਸਰੀਆ ਉਰਫ਼ ਦਿਲਜੀਤ ਸਿੰਘ (ਦਿਲਜੀਤ ਦੁਸਾਂਝ) ਦੋਹਰੀ ਜ਼ਿੰਦਗੀ ਜ਼ਿਊਂਦਾ ਹੈ ਭਾਵ ਕਿ ਇੱਕ ਰਾਅ ਏਜੰਟ (ਜਾਸੂਸ) ਵਜੋਂ ਅਤੇ ਇੱਕ ਬੀਮਾ ਏਜੰਟ ਵਜੋਂ। ਉਸਨੂੰ ਇੱਕ ਮਿਸ਼ਨ 'ਤੇ ਭੇਜਿਆ ਜਾਂਦਾ ਹੈ ਕਿ ਉਸਨੇ ਪੰਜਾਬ ਦੇ ਇੱਕ ਇਮਾਨਦਾਰ ਅਤੇ ਚੰਗੇ ਮੰਤਰੀ ਨੂੰ ਡਰੱਗ ਮਾਫ਼ੀਆ ਦੁਆਰਾ ਉਨ੍ਹਾ ਨੂੰ ਮਾਰਨ ਦੀ ਸਾਜ਼ਿਸ਼ ਤੋਂ ਬਚਾਉਣਾ ਹੈ।
ਇਸ ਮਿਸ਼ਨ ਦੌਰਾਨ ਜੱਟ ਅੰਬਰਸਰੀਆ ਦੀ ਮੁਲਾਕਾਤ ਜਸਲੀਨ ਕੌਰ (ਨਵਨੀਤ ਕੌਰ ਢਿੱਲੋਂ) ਨਾਲ ਹੁੰਦੀ ਹੈ, ਜੋ ਕਿ ਬੀਮਾ ਕੰਪਨੀ 'ਚ ਹੀ ਕੰਮ ਕਰਦੀ ਹੈ ਅਤੇ ਕੀਰਤ (ਮੋਨਿਕਾ ਗਿੱਲ) ਨਾਲ ਵੀ ਉਸਦੀ ਮੁਲਾਕਾਤ ਹੁੰਦੀ ਹੈ। ਇਸ ਮਿਸ਼ਨ ਦੌਰਾਨ ਉਹ ਇਨ੍ਹਾਂ ਦੋਵਾਂ ਨੂੰ ਪਿਆਰ ਕਰ ਬੈਠਦਾ ਹੈ ਅਤੇ ਇਹ ਦੋਵੇਂ ਵੀ ਉਸਨੂੰ ਪਿਆਰ ਕਰਨ ਲਗਦੀਆਂ ਹਨ। ਪਰ ਅੰਤ 'ਚ ਦਿਖਾਇਆ ਗਿਆ ਹੈ ਕਿ ਅੰਬਰਸਰੀਆ ਆਪਣੀ ਨੌਕਰੀ ਪ੍ਰਤੀ ਵਫ਼ਾਦਾਰ ਹੈ ਅਤੇ ਉਹ ਪਿਆਰ ਨੂੰ ਨਾਕਾਰ ਦਿੰਦਾ ਹੈ।
ਯੋਜਨਾ ਅਤੇ ਫ਼ਿਲਮਾਂਕਣ
[ਸੋਧੋ]ਜੀਹਨੇ ਮੇਰਾ ਦਿਲ ਲੁੱਟਿਆ ਤੋਂ ਬਾਅਦ ਨਿਰਦੇਸ਼ਕ ਮਨਦੀਪ ਕੁਮਾਰ ਨਾਲ ਇਹ ਦਿਲਜੀਤ ਦੀ ਦੂਸਰੀ ਫ਼ਿਲਮ ਸੀ ਅਤੇ ਨਿਰਮਾਤਾ ਕੁਮਾਰ ਤੁਰਾਨੀ ਨਾਲ ਵੀ।[11] ਦਿਲਜੀਤ ਦੁਸਾਂਝ ਨੇ ਸੈੱਟ ਤੇ ਲੌਰੇਨ ਗੋਤਲੀਬ ਨੂੰ ਪੰਜਾਬੀ ਭਾਸ਼ਾ ਸਿਖਾਈ।[12][13] ਫੈਮਿਨਾ ਮਿਸ ਇੰਡੀਆ 2013 ਦੀ ਵਿਜੇਤਾ ਨਵਨੀਤ ਕੌਰ ਢਿੱਲੋਂ ਨੇ ਕਿਹਾ ਸੀ ਕਿ ਦਿਲਜੀਤ ਨਾਲ ਕੰਮ ਕਰਨ ਦਾ ਉਸਦਾ ਇਹ ਇੱਕ ਸੁਪਨਾ ਸੀ, ਜੋ ਸੱਚ ਹੋ ਗਿਆ ਹੈ।[14] ਫ਼ਿਲਮ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਭਾਗਾਂ ਵਿੱਚ ਫ਼ਿਲਮਾਇਆ ਗਿਆ ਸੀ।[15][16] ਦਿਲਜੀਤ ਨੇ ਇਹ ਵੀ ਕਿਹਾ ਕਿ ਫ਼ਿਲਮਾਂਕਣ ਲਈ ਇਹ ਸ਼ਹਿਰ ਉਸਦਾ ਸਭ ਤੋਂ ਪਸੰਦੀਦਾ ਸ਼ਹਿਰ ਹੈ।[17]
ਪ੍ਰਦਰਸ਼ਿਤ
[ਸੋਧੋ]ਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19]
ਪ੍ਰਦਰਸ਼ਿਤ
[ਸੋਧੋ]ਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19]
ਹਵਾਲੇ
[ਸੋਧੋ]- ↑ "Photos: Diljit Dosanjh's and Simran Singh's behind-the-scenes moments from the sets of 'Ambarsariya'". IBNLive. 4 October 2015. Archived from the original on 25 ਮਾਰਚ 2016. Retrieved 7 October 2015.
- ↑ "ਕਪਤਾਨ ਤੋਂ ਪਹਿਲਾਂ ਆਏਗਾ ਅੰਬਰਸਰੀਆ !".[permanent dead link]
- ↑ "AMBARSARIYA". British Board of Film Classification. Retrieved 23 March 2016.
- ↑ "Ambarsariya Continues Strong Run". Box Office India. 4 April 2016. Retrieved 19 April 2016.
- ↑ Service, Tribune News (30 September 2015). "Wandering falcon". tribuneindia.com/news/life-style/wandering-falcon/138952.html. Archived from the original on 29 ਸਤੰਬਰ 2015. Retrieved 30 September 2015.
- ↑ India (27 August 2015). "Lauren Gottlieb ready to do 'dhamaal' with Diljit Dosanjh". The Indian Express. Retrieved 25 September 2015.
- ↑ "Lauren Gottlieb to make her Punjabi film debut oppite Diljit Dosanjh". The Times of India. 2 September 2015. Retrieved 25 September 2015.
- ↑ "Diljit Dosanjh - AJ DA BEEMA KAL DI MUSKAAN 😁😀Koi..." Facebook. 2015-09-26. Retrieved 2016-03-23.
- ↑ "Actress Lauren Gottlieb to turn photographer for Punjabi film "Ambarsariya"". Bollywood Dhamaka. 14 June 2015. Retrieved 29 October 2015.
- ↑ "This film's star cast includes Diljit Dosanjh, Monika Bedi, Gul Panag and Gurpreet Ghugi". Archived from the original on 2016-04-06. Retrieved 2018-03-11.
- ↑ "When you go for the trailer launch of Ambarsariya and come face to face with the entire cast, you move your gaze from one to the other and try to extract the complete story".[permanent dead link]
- ↑ "Punjabi superstar Diljit Dosanjh turns Lauren Gottlieb's tutor for 'Ambarsariya'".
- ↑ "Diljit turns Lauren's Punjabi tutor". deccanchronicle.com/. 9 March 2016. Retrieved 23 March 2016.
- ↑ "Navneet Kaur Dhillon "Working With Diljit Dosanjh, Dream come true"". Archived from the original on 2016-02-02. Retrieved 2018-03-11.
- ↑ "ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਨੇੜੇ ਫ਼ਿਲਮ ਦੀ ਸ਼ੂਟਿੰਗ ਸ਼ੋ੍ਰਮਣੀ ਕਮੇਟੀ ਨੇ ਕਰਵਾਈ ਬੰਦ". ਅਜੀਤ: ਪੰਜਾਬ/ਜਨਰਲ. 28 October 2015. Retrieved 29 October 2015.
- ↑ "Lauren Gottlieb "Ambarsariya" sweetest moment".[permanent dead link]
- ↑ ANI (11 March 2016). "Amritsar is my favourite shooting destination: Diljit Dosanjh". Business Standard News. Retrieved 23 March 2016.
- ↑ 18.0 18.1 Ambarsariya (22 March 2016). "Ambarsariya releasing in Pakistan". Ambarsariya. Archived from the original on 22 ਮਾਰਚ 2016. Retrieved 23 March 2016.
{{cite web}}
: Unknown parameter|dead-url=
ignored (|url-status=
suggested) (help) - ↑ 19.0 19.1 "Indian Punjabi film banned in Pakistan". The Express Tribune. 31 March 2016. Retrieved 4 April 2016.
ਬਾਹਰੀ ਲਿੰਕ
[ਸੋਧੋ]- ਵੈੱਬਸਾਇਟ Archived 2007-02-02 at the Wayback Machine.
- ਯੂਟਿਊਬ ਚੈਨਲ
- Articles with dead external links from ਮਈ 2022
- Articles with dead external links from ਅਗਸਤ 2024
- Articles with dead external links from ਜਨਵਰੀ 2024
- CS1 errors: unsupported parameter
- Template film date with 1 release date
- Pages using infobox film with unknown parameters
- ਪੰਜਾਬੀ ਭਾਸ਼ਾ ਭਾਰਤੀ ਫ਼ਿਲਮਾਂ
- 2016 ਦੀਆਂ ਫ਼ਿਲਮਾਂ