ਅੰਬਿਕਾ (ਦੇਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Ambika
Mother Goddess, Goddess of Supreme Power, Energy and Invincibility,
ਮਾਨਤਾAdi Parashakti, Shakti, Devi, Tripura Sundari, Durga, Mahakali, Navadurga, Mahavidya, Annapoorna, Bhuvaneshvari, Bhavani, Bhairavi, Matrika, Parvati, Chandika, Siddhidatri, Sati
ਨਿਵਾਸKailash
ਹਥਿਆਰDiscus, Conch Shell, Trident, Mace, Bow, Sword, Lotus Flower
ਵਾਹਨTiger or Tigress
ConsortParashivam

ਅੰਬਿਕਾ ਨੂੰ ਆਮ ਤੌਰ 'ਤੇ ਸ਼ਕਤੀ ਜਾਂ ਆਦਿ ਸ਼ਕਤੀ ਵਜੋਂ ਜਾਣਿਆ ਜਾਂਦਾ ਹੈ, ਜੋ ਪਾਰਾਸ਼ਿਵਮ ਦੀ ਪਤਨੀ ਹੈ। ਉਸ ਦੀਆਂ ਅੱਠ ਬਾਹਾਂ ਹਨ ਜਿਹਨਾਂ ਵਿੱਚ ਉਸ ਨੇ ਕਈ ਹਥਿਆਰ ਫੜ੍ਹੇ ਹੋਏ ਹਨ। ਉਸ ਨੂੰ ਭਗਵਤੀ ਅਤੇ ਚੰਡੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੂੰ ਆਦਿ ਸ਼ਕਤੀ ਅਤੇ ਜੱਗ ਜਨਣੀ ਵਜੋਂ ਵੀ ਜਾਣਿਆ ਜਾਂਦਾ ਹੈ। ਅੰਬਿਕਾ ਦਾ ਮਤਲਬ ਸੰਸਾਰ ਦੀ ਮਾਂ ਹੈ। ਉਹ ਸਕੰਦਾ ਪੁਰਾਨ ਅਤੇ ਦੇਵੀ ਮਹਾਤਮਾ ਦੀ ਦੇਵੀ ਹੈ, ਜੋ ਦੇਵੀ ਪਾਰਵਤੀ ਦੇ ਸਰੀਰ ਵਿੱਚ ਦਿਖਾਈ ਦਿੰਦੀ ਹੈ ਅਤੇ ਦਾਨਵ ਸ਼ੁੰਭ ਅਤੇ ਨਿਸ਼ੁੰਭ ਨੂੰ ਮਾਰਦੀ ਹੈ। ਉਸ ਦੀ ਪਛਾਣ ਬਤੌਰ ਅੰਬਾ, ਦੁਰਗਾ, ਭਗਵਤੀ, ਪਾਰਵਤੀ, ਭਵਾਨੀ, ਅੰਬੇ ਮਾਂ, ਸ਼ੇਰਾਵਾਲੀ, ਮਾਤਾ ਰਾਨੀ ਵਰਗੇ ਨਾਵਾਂ ਨਾਲ ਵੀ ਕੀਤੀ ਜਾਂਦੀ ਹੈ।[1]

ਅੰਬਿਕਾ ਦੇ ਪੱਖ[ਸੋਧੋ]

  • ਲਕਸ਼ਮੀ ਅੰਬਿਕਾ ਦਾ ਇੱਕ ਰੂਪ ਹੈ ਜੋ ਦੇਵਤਾ ਵਿਸ਼ਨੂੰ ਦੀ ਉਰਜਾ ਜਾਂ ਸ਼ਕਤੀ ਅਤੇ ਪਤਨੀ ਹੈ। ਉਹ ਧਨ ਦੀ ਦੇਵੀ ਹੈ।
  • ਸਰਸਵਤੀ ਅੰਬਿਕਾ ਦਾ ਇੱਕ ਹੋਰ ਰੂਪ ਹੈ ਜੋ ਦੇਵਤਾ ਬ੍ਰਹਮਾ ਦੀ ਪਤਨੀ ਹੈ। ਉਹ ਸਿਰਜਨਾ, ਗਿਆਨ ਅਤੇ ਬੁੱਧੀ ਦੀ ਦੇਵੀ ਹੈ।
  • ਸਤੀ ਅੰਬਿਕਾ ਦਾ ਉਹ ਰੂਪ ਹੈ ਜੋ ਦੇਵਤਾ ਸ਼ਿਵਾ ਦੀ ਪਤਨੀ ਹੈ ਜਿਸ ਨੂੰ ਦਕਸ਼ਿਯਾਨੀ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ।
  • ਭਦਰਕਾਲੀ ਅੰਬਿਕਾ ਦਾ ਉਹ ਰੂਪ ਹੈ ਜੋ ਦਕਸ਼ ਪ੍ਰਜਾਪਤੀ ਦੇ ਯਗ ਨੂੰ ਬਰਬਾਦ ਕਰਦੀ ਹੈ।
  • ਪਾਰਵਤੀ ਸ਼ਿਵ ਦੀ ਪਤਨੀ।
  • ਦੁਰਗਾ ਦਾਨਵਾਂ ਨਾਲ ਲੜਨ ਵਾਲਾ ਅੰਬਿਕਾ ਦਾ ਰੂਪ।
  • ਕਾਲੀ ਸਮੇਂ ਅਤੇ ਬਦਲਾਅ ਦੀ ਦੇਵੀ ਵੀ ਅੰਬਿਕਾ ਦਾ ਹੀ ਰੂਪ ਹੈ।
  • ਚੰਡੀ
  • ਨੌਦੁਰਗਾ ਦੇਵੀ ਅੰਬਿਕਾ ਦੇ ਨੌ ਰੂਪ।
  • ਮੀਨਾਕਸ਼ੀ,
  • ਅਖਿਲਨਦੇਸ਼ਵਰੀ, ਪਾਣੀ ਨਾਲ ਸੰਬੰਧਿਤ ਦੇਵੀ ਮੰਨੀ ਜਾਂਦੀ ਹੈ ਜਿਸ ਨੂੰ ਤੱਟੀ ਖੇਤਰਾਂ 'ਚ ਮੰਨਿਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Dalal, Roshen (2010). Ambika. Penguin Books. p. 18. ISBN 9780143415176. Retrieved 22 June 2016. {{cite book}}: |work= ignored (help)
  2. Subhash C Biswas, India the Land of Gods, ISBN 978-1482836554, pp 331–332