ਆਇਰਨ ਮੈਨ (2008 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਇਰਨ ਮੈਨ 2008 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਆਇਰਨ ਮੈਨ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਬਣਾਈ ਗਈ ਅਤੇ ਪੈਰਾਮਾਉਂਟ ਪਿਕਚਰਜ਼ ਵਲੋਂ ਵੰਡੀ ਗਈ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਜੋਨ ਫੈਵਰੋਊ ਵਲੋਂ ਨਿਰਦੇਸ਼ਤ ਅਤੇ ਮਾਰਕ ਫੈਰਗਸ, ਹੌਕ ਓਲਟਬਾਏ, ਆਰਟ ਮੈਰਕਮ ਅਤੇ ਮੈਟ ਹੌਲੋਵੇ ਦੀ ਲੇਖਣੀ ਟੀਮ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਰੌਬਰਟ ਡਾਉਨੀ ਜੂਨੀਅਰ ਨੇ ਟੋਨੀ ਸਟਾਰਕ / ਆਇਰਨ ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਟੈਰੈਂਸ ਹੌਵਰਡ, ਜੈਫ ਬਰਿਜਸ, ਸ਼ੌਨ ਟੋਬ, ਅਤੇ ਗਵਿਨਿਥ ਪਾਲਟਰੋ ਵੀ ਹਨ। ਫ਼ਿਲਮ ਵਿੱਚ ਵਿਸ਼ਵ ਮਸ਼ਹੂਰ ਉਦਯੋਗਪਤੀ ਅਤੇ ਇੰਜੀਨੀਅਰ ਟੋਨੀ ਸਟਾਰਕ ਇੱਕ ਅੱਤਵਾਦੀ ਧੜੇ ਤੋਂ ਬੱਚ ਕੇ ਇੱਕ ਸੂਟ ਬਣਾਉਂਦਾ ਹੈ ਅਤੇ ਸੂਪਰਹੀਰੋ ਆਇਰਨ ਮੈਨ ਬਣ ਜਾਂਦਾ ਹੈ।

ਸਾਰ[ਸੋਧੋ]

ਟੋਨੀ ਸਟਾਰਕ, ਜਿਸਨੂੰ ਸਟਾਰਕ ਇੰਡਸਟਰੀਜ਼ ਆਪਣੇ ਪਿਓ ਹੌਵਰਡ ਸਟਾਰਕ ਕੋਲੋਂ ਵਿਰਾਸਤ ਵਿੱਚ ਮਿਲੀ ਹੈ, ਉਹ ਅਫ਼ਗ਼ਾਨਿਸਤਾਨ ਵਿੱਚ ਆਪਣੇ ਯਾਰ ਲੈਫਟੀਨੈਂਟ ਕਰਨਲ ਜੇਮਜ਼ ਰ੍ਹੋਡਸ ਨਾਲ ਹੈ ਤਾਂ ਕਿ ਉਹ ਆਪਣੀ ਮਿਸਾਈਲ "ਜੈਰੀਕੋ" ਦਿਖਾ ਸਕੇ। ਮਿਸਾਈਲ ਚਲਾ ਕੇ ਦਿਖਾਉਣ ਤੋਂ ਬਾਅਦ ਉਹਨਾਂ ਤੇ ਹਮਲਾ ਹੋ ਜਾਂਦਾ ਹੈ ਅਤੇ ਟੋਨੀ ਇੱਕ ਮਿਸਾਈਲ ਕਾਰਣ ਜੋ ਕਿ ਉਸਦੀ ਆਪਣੀ ਕੰਪਣੀ ਦੀ ਹੀ ਹੁੰਦੀ ਹੈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦਾ ਹੈ। ਉਸ ਨੂੰ ਇੱਕ ਅੱਤਵਾਦੀ ਧੜਾ ਜਿਸ ਦਾ ਨਾਮ ਟੈਨ ਰਿੰਗਜ਼ ਹੈ ਫ਼ੜ ਲੈਂਦਾ ਹੈ ਅਤੇ ਇੱਕ ਗੁਫ਼ਾ ਵਿੱਚ ਕੈਦ ਕਰ ਦਿੰਦਾ ਹੈ। ਹੋ ਯਿਨਸਨ, ਜਿਹੜਾ ਕਿ ਇੱਕ ਹਕੀਮ ਹੈ ਉਹ ਟੋਨੀ ਦੀ ਹਿੱਕ ਵਿੱਚ ਇੱਕ ਬਿਜਲ-ਚੁੰਬਕ ਲਗਾ ਦਿੰਦਾ ਹੈ ਤਾਂ ਕਿ ਗੰਜਗੋਲ਼ੇ ਦੇ ਪੁਰਜੇ ਉਸ ਦੇ ਕਲੇਜੇ ਤੱਕ ਨਾ ਪਹੁੰਚਣ ਅਤੇ ਉਸ ਨੂੰ ਮਰਨ ਤੋਂ ਬਚਾਇਆ ਜਾ ਸਕੇ। ਟੈਨ ਰਿੰਗਜ਼ ਦਾ ਮੁੱਖੀ ਰਾਜ਼ਾ ਟੋਨੀ ਨੂੰ ਆਖਦਾ ਹੈ ਕਿ ਉਹ ਉਸ ਲਈ ਇੱਕ ਜੈਰੀਕੋ ਮਿਸਾਈਲ ਬਣਾ ਦੇਵੇ ਅਤੇ ਉਹ ਉਸ ਨੂੰ ਛੱਡ ਦੇਵੇਗਾ, ਪਰ ਟੋਨੀ ਅਤੇ ਯਿਨਸਨ ਨੂੰ ਪਤਾ ਹੈ ਕਿ ਉਹ ਬਾਅਦ ਵਿੱਚ ਮੁੱਕਰ ਜਾਵੇਗਾ।

ਸਟਾਰਕ ਅਤੇ ਯਿਨਸਨ ਚੋਰੀ ਇੱਕ ਛੋਟਾ ਜਿਹਾ ਬਿਜਲੀ ਜਰਨੇਟਰ ਬਣਾਉਂਦੇ ਹਨ ਜਿਸ ਨੂੰ ਉਹ ਆਰਕ ਰਿਐਕਟਰ ਆਖਦੇ ਹਨ ਤਾਂ ਕਿ ਉਹ ਟੋਨੀ ਦੀ ਹਿੱਕ ਵਿੱਚ ਲਗੀ ਬਿਜਲ-ਚੁੰਬਕ ਨੂੰ ਅਤੇ ਉਸ ਦੇ ਆਰਮਰ ਸੂਟ ਨੂੰ ਚਲਦਾ ਰੱਖੇ ਤਾਂ ਕਿ ਉਹ ਓਥੋਂ ਨਿਕਲ਼ ਸਕਣ। ਉਹ ਜਦ ਤੱਕ ਸੂਟ ਨਹੀਂ ਬਣਦਾ ਉਦੋਂ ਤੱਕ ਉਸ ਨੂੰ ਲੁਕੋ ਕੇ ਰੱਖਦੇ ਹਨ, ਪਰ ਟੈਨ ਰਿੰਗਜ਼ ਨੂੰ ਉਹਨਾਂ ਦੀ ਇਸ ਵਿਉਂਤ ਦਾ ਪਤਾ ਲੱਗ ਜਾਂਦਾ ਹੈ ਅਤੇ ਉਹਨਾਂ'ਤੇ ਹਮਲਾ ਕਰ ਦਿੰਦੇ ਹਨ। ਯਿਨਸਨ ਆਪਣੀ ਕੁਰਬਾਨੀ ਦੇ ਦਿੰਦਾ ਹੈ ਤਾਂ ਕਿ ਸੂਟ ਨੂੰ ਚਾਰਜ ਹੋਣ ਲਈ ਸਮਾਂ ਮਿਲ਼ ਸਕੇ। ਸੂਟ ਪਾ ਕੇ ਟੋਨੀ ਗੁਫ਼ਾ ਵਿੱਚੋਂ ਬਾਹਰ ਨਿਕਲ਼ਦਾ ਹੈ, ਜਿਥੇ ਉਸ ਨੂੰ ਮਰਨ ਦੇ ਕੰਢੇ 'ਤੇ ਪਿਆ ਹੋਇਆ ਯਿਨਸਨ ਮਿਲ਼ਦਾ ਹੈ ਅਤੇ ਗੁੱਸੇ 'ਚ ਆ ਕੇ ਟੈਨ ਰਿੰਗਜ਼ ਦੇ ਕਈ ਹਥਿਆਰ ਭੰਨ ਦਿੰਦਾ ਹੈ ਅਤੇ ਉੱਡ ਜਾਂਦਾ ਹੈ ਅਤੇ ਰੇਗਿਸਤਾਨ ਵਿੱਚ ਜਾ ਕਿ ਡਿਗਦਾ ਹੈ ਜਿਸ ਕਾਰਣ ਉਸ ਦਾ ਸੂਟ ਟੁੱਟ ਜਾਂਦਾ ਹੈ। ਜਦੋਂ ਜੇਮਜ਼ ਰ੍ਹੋਡਸ ਉਸਨੂੰ ਬਚਾਅ ਲੈਂਦਾ ਹੈ ਤਾਂ ਘਰ ਆ ਕੇ ਉਹ ਐਲਾਨ ਕਰਦਾ ਹੈ ਕਿ ਸਟਾਰਕ ਇੰਡਸਟਰੀਜ਼ ਹੁਣ ਹਥਿਆਰ ਬਣਾਉਣੇ ਬੰਦ ਕਰ ਦੇਵੇਗੀ। ਓਬਾਦਿਆਹ ਸਟੈਨ, ਉਸ ਦੀ ਪਿਓ ਦਾ ਪੁਰਾਣਾ ਸਾਥੀ ਅਤੇ ਕੰਪਣੀ ਦਾ ਮੁਖ਼ਤਿਆਰ, ਟੋਨੀ ਨੂੰ ਸਲਾਹ ਦਿੰਦੇ ਹਨ ਕਿ ਹਥਿਆਰ ਨਾ ਬਣਾਉਣ ਨਾਲ ਸਟਾਰਕ ਇੰਡਸਟਰੀਜ਼ ਅਤੇ ਟੋਨੀ ਦੇ ਪਿਓ ਦੀ ਵਿਰਾਸਤ ਬਰਬਾਦ ਹੋ ਸਕਦੀ ਹੈ। ਟੋਨੀ ਆਪਣੇ ਘਰ ਵਿੱਚ ਇੱਕ ਵਧੀਆ ਆਇਰਨ ਮੈਨ ਸੂਟ ਅਤੇ ਆਪਣੀ ਹਿੱਕ ਲਈ ਅਤੇ ਸੂਟ ਲਈ ਹੋਰ ਸ਼ਕਤੀਸ਼ਾਲੀ ਆਰਕ ਰਿਐਕਟਰ ਬਣਾਉਂਦਾ ਹੈ। ਟੋਨੀ ਦੀ ਨਿੱਜੀ ਨਾਇਬ ਪੈਪਰ ਪੌਟਸ ਅਸਲ ਆਰਕ ਰਿਐਕਟਰ ਨੂੰ ਇੱਕ ਸ਼ੀਸ਼ੇ ਦੇ ਡੱਬੇ ਵਿੱਚ ਪਾ ਕੇ ਰੱਖ ਦਿੰਦੀ ਹੈ। ਓਬਾਦਿਆਹ ਟੋਨੀ ਕੋਲ਼ੋਂ ਆਰਕ ਰਿਐਕਟਰ ਬਾਰੇ ਵਿਸਥਾਰ ਵਿੱਚ ਪੁੱਛਦਾ ਹੈ, ਪਰ ਟੋਨੀ ਨੂੰ ਸ਼ੱਕ ਹੋਣ ਕਰਕੇ ਉਹ ਆਪਣਾ ਕੰਮ ਆਪਣੇ ਤੱਕ ਹੀ ਰੱਖਦਾ ਹੈ।

ਸਟਾਰਕ ਇੰਡਸਟਰੀਜ਼ ਵਲੋਂ ਇੱਕ ਚੈਰਿਟੀ ਸਮਾਰੋਹ ਦੇ ਦੌਰਾਨ ਇੱਕ ਵਾਰਤਾਕਾਰ ਕ੍ਰਿਸਟੀਨ ਐਵਰਹਾਰਟ ਟੋਨੀ ਨੂੰ ਦੱਸਦੀ ਹੈ ਕਿ ਟੋਨੀ ਦੀ ਕੰਪਣੀ ਦੇ ਕੁੱਝ ਹਥਿਆਰ ਟੈਨ ਰਿੰਗਜ਼ ਦੇ ਹੱਥ ਲੱਗ ਗਏ ਹਨ ਅਤੇ ਉਹ ਉਹਨਾਂ ਦੀ ਵਰਤੋਂ ਯਿਨਸਨ ਦੇ ਜੱਦੀ ਪਿੰਡ ਗੁਲਮੀਰਾ 'ਤੇ ਹਮਲਾ ਕਰਨ ਲਈ ਕਰਨਗੇ। ਟੋਨੀ ਆਇਰਨ ਮੈਨ ਸੂਟ ਪਾ ਕੇ ਅਫ਼ਗ਼ਾਨਿਸਤਾਨ ਲਈ ਰਵਾਨਾ ਹੋ ਜਾਂਦਾ ਹੈ ਜਿਥੇ ਉਹ ਉਸ ਪਿੰਡ ਦੇ ਵਸਨੀਕਾਂ ਨੂੰ ਬਚਾਅ ਲੈਂਦਾ ਹੈ। ਜਦੋਂ ਟੋਨੀ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਉਸ 'ਤੇ ਦੋ ਐਫ-22 ਰੈਪਟਰਜ਼ ਨਾਲ਼ ਹਮਲਾ ਹੋ ਜਾਂਦਾ ਹੈ। ਉਹ ਜੇਮਜ਼ ਰ੍ਹੋਡਸ ਨੂੰ ਦੱਸ ਦਿੰਦਾ ਹੈ ਕਿ ਉਹ ਹੀ ਆਇਰਨ ਮੈਨ ਹੈ। ਟੈਨ ਰਿੰਗਜ਼ ਟੋਨੀ ਦੇ ਆਇਰਨ ਮੈਨ ਸੂਟ ਦੇ ਪੁਰਜੇ ਇਕੱਠੇ ਕਰਦੇ ਹਨ ਅਤੇ ਓਬਾਦਿਆਹ ਨਾਲ਼ ਮਿਲ਼ਦੇ ਹਨ, ਜੋ ਟੈਨ ਰਿੰਗਜ਼ ਲਈ ਹਥਿਆਰਾਂ ਦੀ ਤਸਕਰੀ ਕਰਦਾ ਪਿਆ ਹੁੰਦਾ ਹੈ ਤਾਂ ਕਿ ਉਹ ਟੋਨੀ ਨੂੰ ਮਾਰ ਸਕਣ ਅਤੇ ਓਬਾਦਿਆਹ ਸਟਾਰਕ ਇੰਡਸਟਰੀਜ਼ ਦਾ ਮੁੱਖੀ ਬਣ ਸਕੇ। ਓਬਾਦਿਆਹ ਰਾਜ਼ਾ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਅਤੇ ਉਸ ਦਾ ਬਾਕੀ ਧੜ੍ਹੇ ਨੂੰ ਮਾਰ ਦਿੰਦਾ ਹੈ। ਓਬਾਦਿਆਹ ਕੋਲ਼ ਹੁਣ ਇੱਕ ਬਾਹਲ਼ਾ ਵੱਡਾ ਸੂਟ ਹੈ ਜਿਸ ਨੂੰ ਭੰਨਤੋੜ ਤੋਂ ਮੁੜ ਬਣਾਇਆ ਗਿਆ ਹੈ। ਸਟਾਰਕ ਇੰਡਸਟਰੀਜ਼ ਦੇ ਹਥਿਆਰਾਂ ਦੀ ਤਸਕਰੀ ਦਾ ਪਤਾ ਲਗਾਉਣ ਲਈ, ਟੋਨੀ ਪੈਪਰ ਪੌਟਸ ਨੂੰ ਭੇਜਦਾ ਹੈ ਤਾਂ ਕਿ ਉਹ ਉਸਦੇ ਡੇਟਾਬੇਸ ਨੂੰ ਹੈਕ ਕਰ ਸਕੇ। ਪੈਪਰ ਨੂੰ ਪਤਾ ਲੱਗਦਾ ਹੈ ਕਿ ਓਬਾਦਿਆਹ ਟੈਨ ਰਿੰਗਜ਼ ਨੂੰ ਟੋਨੀ ਮਾਰਨ ਲਈ ਨਿਯੁਕਤ ਕੀਤਾ ਸੀ। ਪੈਪਰ ਸ਼ੀਲਡ ਦੇ ਏਜੰਟ ਫਿਲ ਕੋਲਸਨ ਨੂੰ ਮਿਲ਼ਦੀ ਹੈ ਤਾਂ ਕਿ ਉਹ ਉਸ ਨੂੰ ਓਬਾਦਿਆਹ ਦੀਆਂ ਕਰਤੂਤਾਂ ਦੱਸ ਸਕੇ।

ਓਬਾਦਿਆਹ ਦੇ ਵਿਗਿਆਨੀ ਟੋਨੀ ਵਰਗਾ ਆਰਕ ਰਿਐਕਟਰ ਬਣਾਉਣ ਵਿੱਚ ਨਾਕਾਮ ਰਹੇ, ਤਾਂ ਓਬਾਦਿਆਹ ਟੋਨੀ ਦੇ ਘਰ ਜਾ ਕੇ ਉਸਦੇ ਉੱਤੇ ਹਮਲਾ ਕਰ ਦਿੰਦਾ ਹੈ ਅਤੇ ਉਸ ਦੀ ਹਿੱਕ ਵਿੱਚੋਂ ਆਰਕ ਰਿਐਕਟਰ ਕੱਢ ਲੈਂਦਾ ਹੈ। ਟੋਨੀ ਔਖਾ ਹੋ ਕੇ ਆਪਣੇ ਪੁਰਾਣੇ ਆਰਕ ਰਿਐਕਟਰ ਕੋਲ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਆਪਣੀ ਹਿੱਕ ਵਿੱਚ ਲਗਾ ਲੈਂਦਾ ਹੈ ਅਤੇ ਮਰਨੋਂ ਬਚ ਜਾਂਦਾ ਹੈ। ਪੈਪਰ ਅਤੇ ਸ਼ੀਲਡ ਦੇ ਕਈ ਏਜੰਟ ਓਬਾਦਿਆਹ ਨੂੰ ਗਿਰਫ਼ਤਾਰ ਕਰਨ ਦਾ ਜਤਨ ਕਰਦੇ ਹਨ, ਪਰ ਓਬਾਦਿਆਹ ਆਪਣਾ ਸੂਟ ਪਾ ਲੈਂਦਾ ਹੈ ਅਤੇ ਉਹਨਾਂ ਉੱਤੇ ਹਮਲਾ ਕਰ ਦਿੰਦਾ ਹੈ। ਟੋਨੀ ਓਬਾਦਿਆਹ ਨਾਲ਼ ਲੜਦਾ ਹੈ ਪਰ ਟੋਨੀ ਕੋਲ਼ ਪੁਰਾਣਾ ਆਰਕ ਰਿਐਕਟਰ ਹੋਣ ਕਾਰਣ ਓਬਾਦਿਆਹ ਨੂੰ ਮੁਕਾਬਲਾ ਨਹੀਂ ਦੇ ਹੁੰਦਾ। ਲੜਾਈ ਚਲਦੀ ਰਹਿੰਦੀ ਹੈ ਅਤੇ ਟੋਨੀ ਅਤੇ ਓਬਾਦਿਆਹ ਸਟਾਰਕ ਇੰਡਸਟਰੀਜ਼ ਦੀ ਛੱਤ 'ਤੇ ਚਲੇ ਜਾਂਦੇ ਹਨ, ਟੋਨੀ ਪੈਪਰ ਨੂੰ ਸਲਾਹ ਦਿੰਦਾ ਹੈ ਉਹ ਵੱਡੇ ਆਰਕ ਰਿਐਕਟਰ ਨੂੰ ਓਵਰਲੋਡ ਕਰ ਦੇਵੇ ਜਿਹੜਾ ਕਿ ਪੂਰੀ ਇਮਾਰਤ ਨੂੰ ਬਿਜਲੀ ਦੇ ਰਿਹਾ ਹੁੰਦਾ ਹੈ। ਇਸ ਨਾਲ਼ ਇੱਕ ਮਹਾਨ ਬਿਜਲੀ ਦਾ ਕਰੰਟ ਨਿਕਲ਼ਦਾ ਹੈ, ਜਿਸ ਨਾਲ਼ ਓਬਾਦਿਆਹ ਅਤੇ ਉਸ ਦਾ ਸੂਟ ਫਟਦੇ ਹੇਏ ਰਿਐਕਟਰ ਵਿੱਚ ਡਿੱਗ ਜਾਂਦੇ ਹਨ ਅਤੇ ਓਬਾਦਿਆਹ ਮਰ ਜਾਂਦਾ ਹੈ। ਅਗਲੇ ਦਿਨ ਟੋਨੀ ਸਟਾਰਕ ਇੱਕ ਕਾਨਫਰੰਸ 'ਤੇ ਸ਼ੀਲਡ ਦੀ ਗੱਲ ਨਾ ਸੁਣਦਾ ਹੋਇਆ ਇਹ ਐਲਾਨ ਕਰ ਦਿੰਦਾ ਹੈ ਕਿ ਉਹ ਹੀ ਆਇਰਨ ਮੈਨ ਹੈ।

ਇੱਕ ਪੋਸਟ-ਕਰੈਡਿਟ ਝਾਕੀ ਵਿੱਚ, ਸ਼ੀਲਡ ਦਾ ਡਾਇਰੈਕਟਰ ਨਿੱਕ ਫਿਊਰੀ ਟੋਨੀ ਨੂੰ ਉਸਦੇ ਘਰ ਮਿਲ਼ਦਾ ਹੈ ਅਤੇ ਆਖਦਾ ਹੈ ਕਿ ਆਇਰਨ ਮੈਨ ਦੁਨੀਆ 'ਤੇ ਇਕੱਲਾ ਸੂਪਰਹੀਰੋ ਨਹੀਂ ਹੈ ਅਤੇ ਉਸ ਨੂੰ "ਅਵੈਂਜਰਜ਼ ਇਨੀਸ਼ੀਏਟਿਵ" ਬਾਰੇ ਦੱਸਦਾ ਹੈ।

ਫ਼ਿਲਮ ਕਾਸਟ[ਸੋਧੋ]

ਰੋਬਰਟ ਡਾਉਨੀ ਜੂਨੀਅਰ 2007 ਦੇ ਸੈਨ ਡਿਐਗੋ ਕੌਮਿਕ-ਕੌਨ 'ਤੇ ਫ਼ਿਲਮ ਨੂੰ ਪ੍ਰਮੋਟ ਕਰਦਾ ਹੋਇਆ।
  • ਰੌਬਰਟ ਡਾਉਨੀ ਜੂਨੀਅਰ - ਟੋਨੀ ਸਟਾਰਕ / ਆਇਰਨ ਮੈਨ
  • ਗਵਿਨਿਥ ਪਾਲਟਰੋ - ਵਿਰਜੀਨੀਆ "ਪੈਪਰ" ਪੋਟਸ
  • ਟੈਰੈਂਸ ਹੌਵਰਡ - ਜੇੇਮਜ਼ "ਰ੍ਹੋਡੀ" ਰ੍ਹੌਡਸ
  • ਜੈਫ ਬਰਿਜਸ - ਓਬਾਦਿਆਹ ਸਟੈਨ ਆਇਰਨ ਮੌਂਗਰ
  • ਸ਼ੌਨ ਟੋਬ - ਹੋ ਯਿਨਸਨ

ਰਿਸੈਪਸ਼ਨ[ਸੋਧੋ]

ਬਾਕਸ ਆਫਿਸ[ਸੋਧੋ]

ਆਇਰਨ ਮੈਨ ਨੇ ਅਮਰੀਕਾ ਅਤੇ ਕਨੇਡਾ ਵਿੱਚ 318.4 ਮਿਲੀਅਨ ਡਾਲਰ ਅਤੇ ਹੋਰ ਖੇਤਰਾਂ ਵਿੱਚ $ 266.8 ਮਿਲੀਅਨ ਦੀ ਕਮਾਈ ਕੀਤੀ, ਦੁਨੀਆ ਭਰ ਵਿੱਚ $ 585.2 ਮਿਲੀਅਨ ਦੇ ਲਈ।

ਆਪਣੇ ਪਹਿਲੇ ਵੀਕਐਂਡ ਵਿੱਚ, ਆਇਰਨ ਮੈਨ ਨੇ ਅਮਰੀਕਾ ਅਤੇ ਕਨੇਡਾ ਵਿੱਚ 4,105 ਥਿਏਟਰਾਂ ਵਿੱਚ 98.6 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜਿਸ ਨੇ ਬਾਕਸ ਆਫਿਸ 'ਤੇ ਪਹਿਲਾ ਸਥਾਨ ਹਾਸਲ ਕੀਤਾ,  ਇਸ ਨੂੰ ਉਸ ਸਮੇਂ ਤੇ ਗਿਆਰ੍ਹਵਾਂ ਸਭ ਤੋਂ ਵੱਡਾ ਸ਼ੁਰੂਆਤ, ਥੀਏਟਰ ਦੇ ਰੂਪ ਵਿੱਚ ਨੌਵੇਂ-ਵੱਡਾ ਪ੍ਰਸਾਰ, ਅਤੇ 2008 ਦੀ ਭਾਰਤੀਆ ਜੋਨਸ ਅਤੇ ਕ੍ਰਿਸਟਲ ਸਕਾਲ ਅਤੇ ਦ ਡਾਰਕ ਨਾਈਟ ਦੀ ਰਾਜਧਾਨੀ ਤੋਂ ਬਾਅਦ ਤੀਸਰੀ ਸਭ ਤੋਂ ਇਸਨੇ ਪਹਿਲੇ ਦਿਨ 35.2 ਮਿਲੀਅਨ ਡਾਲਰ ਦੀ ਕਮਾਈ ਕੀਤੀ,  ਉਸ ਵੇਲੇ ਉਸ ਨੂੰ ਤੇਰ੍ਹਵਾਂ ਸਭ ਤੋਂ ਵੱਡਾ ਖੁੱਲ੍ਹਣ ਵਾਲਾ ਦਿਨ ਦਿੱਤਾ। ਮਾਈਕਰੋ ਮੈਨ ਦੀ ਇੱਕ ਨਾਜ਼ੀ ਸੀਕਵਲ ਲਈ ਦੂਜਾ ਸਭ ਤੋਂ ਵਧੀਆ ਪ੍ਰੀਮੀਅਰ ਸੀ, ਸਪਾਈਡਰ ਮੈਨ ਦੇ ਪਿੱਛੇ ਅਤੇ ਸੁਪਰਹੀਰੋ ਫ਼ਿਲਮ ਲਈ ਚੌਥਾ ਸਭ ਤੋਂ ਵੱਡਾ ਉਦਘਾਟਨ। ਯੂਐਸ ਅਤੇ ਕਨੇਡਾ ਵਿੱਚ ਦੂਜੀ ਸ਼ਨੀਵਾਰ ਤੇ ਆਇਰਨ ਮੈਨ ਵੀ ਨੰਬਰ ਇੱਕ ਫ਼ਿਲਮ ਸੀ, ਜੋ 51.1 ਮਿਲੀਅਨ ਡਾਲਰ ਦੀ ਕਮਾਈ ਹੋਈ ਸੀ,  ਇਸ ਨੂੰ ਬਾਰ੍ਹਵੀਂ ਸਭ ਤੋਂ ਵਧੀਆ ਦੂਜੀ ਹਫਤੇ ਦੇ ਦਿੱਤੀ ਅਤੇ ਗੈਰ-ਸੀਕਵਲ ਲਈ ਪੰਜਵਾਂ ਸਭ ਤੋਂ ਵਧੀਆ।  18 ਜੂਨ 2008 ਨੂੰ, ਆਇਰਨ ਮੈਨ ਘਰੇਲੂ ਬਾਕਸ ਆਫਿਸ ਲਈ $ 300 ਮਿਲੀਅਨ ਦਾ ਅੰਕ ਦੇਣ ਲਈ ਉਸ ਸਾਲ ਦੀ ਪਹਿਲੀ ਫ਼ਿਲਮ ਬਣ ਗਈ।

ਨੋਟਸ[ਸੋਧੋ]

ਹਵਾਲੇ[ਸੋਧੋ]