ਆਇਸ਼ਾ ਬੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਸ਼ਾ ਬੀਬੀ ਮਕਬਰਾ
Aisha bibi.png
ਆਇਸ਼ਾ ਬੀਬੀ ਦਾ ਬਹਾਲ ਕੀਤਾ ਮਕਬਰਾ
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀIslamic
ਟਾਊਨ ਜਾਂ ਸ਼ਹਿਰਆਇਸ਼ਾ ਬੀਬੀ
ਦੇਸ਼ਕਜ਼ਾਕਿਸਤਾਨ

ਆਇਸ਼ਾ ਬੀਬੀ ਮਕਬਰਾ (ਕਜ਼ਾਖ਼: Айша бибі) ਇੱਕ 11ਵੀਂ ਜਾਂ 12ਵੀਂ-ਸਦੀ ਦਾ ਆਇਸ਼ਾ ਬੀਬੀ ਪਿੰਡ ਵਿੱਚ ਇੱਕ ਕੁਲੀਨ ਔਰਤ ਆਇਸ਼ਾ ਬੀਬੀ ਦਾ ਮਕਬਰਾ ਹੈ। ਇਹ ਸਿਲਕ ਰੋਡ ਉੱਤੇ ਤਰਾਜ਼, ਕਜ਼ਾਕਿਸਤਾਨ ਦੇ ਪੱਛਮ ਵੱਲ 18 ਕਿਮੀ (11 ਮੀਲ) ਦੂਰੀ ਤੇ ਸਥਿੱਤ ਹੈ। ਇਹ ਸਥਾਨਕ ਤੌਰ ਤੇ ਮਹੱਬਤ ਅਤੇ ਵਫ਼ਾਦਾਰੀ ਦੇ ਮਕਬਰੇ ਦੇ ਤੌਰ ਤੇ ਮਸ਼ਹੂਰ ਹੈ।

ਮਕਬਰੇ ਦੀ ਉਸਾਰੀ ਬਾਰੇ ਕੋਈ ਵੀ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ। ਪਰ ਆਇਸ਼ਾ ਬੀਬੀ ਦੇ ਪਿਆਰ ਬਾਰੇ ਇੱਕ ਕਜ਼ਾਖ਼ ਦੰਦ ਕਥਾ ਹੈ। ਇਸ ਕਥਾ ਦੇ 28 ਵੱਖ-ਵੱਖ ਵਰਜਨ ਹਨ। ਇਨ੍ਹਾਂ ਸਭਨਾਂ ਦੇ ਅਨੁਸਾਰ ਆਇਸ਼ਾ ਬੀਬੀ ਗਿਆਰਵੀਂ ਸਦੀ ਦੇ ਮਸ਼ਹੂਰ ਵਿਗਿਆਨੀ, ਸੂਫ਼ੀ ਕਵੀ ਅਤੇ ਹਕੀਮ ਸੁਲੇਮਾਨ ਬਾਕਰਗਨੀ ਦੀ ਧੀ ਸੀ। ਬਾਪ ਦੀ ਮੌਤ ਦੇ ਬਾਅਦ, ਉਸ ਨੂੰ ਸ਼ੇਖ ਆਇਹੋਜੀ ਆਪਣੇ ਪਾਸ ਲੈ ਗਿਆ। ਇੱਕ ਵਾਰ ਤਰਾਜ਼ ਦਾ ਬਾਦਸ਼ਾਹ ਕਰਖਾਨ ਮੁਹੰਮਦ (ਜਿਸ ਦੇ ਸਨਮਾਨ ਵਿਚ ਤਰਾਜ਼ ਵਿਚ ਮਕਬਰਾ ਬਣਾਇਆ ਗਿਆ) ਨੇ ਆਇਸ਼ਾ ਦਾ ਰਿਸ਼ਤਾ ਮੰਗਿਆ, ਪਰ ਉਸ ਦੇ ਪਾਲਕ ਨੇ ਸਹਿਮਤੀ ਨਹੀਂ ਦਿੱਤੀ। ਪਰ ਦੋਨਾਂ ਪ੍ਰੇਮੀਆਂ ਨੇ ਸ਼ਾਦੀ ਕਰਵਾਉਣ ਦਾ ਫੈਸਲਾ ਕਰ ਲਿਆ। ਸ਼ਾਦੀ ਤੋਂ ਪਹਿਲਾਂ ਹੀ ਆਇਸ਼ਾ ਬੀਬੀ ਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ।[1]

ਇਤਿਹਾਸ[ਸੋਧੋ]

ਆਇਸ਼ਾ ਬੀਬੀ ਦੇ ਮਕਬਰੇ ਦੇ ਨਾਲ ਬੀਬੀ ਖਾਨੁਮ ਦਾ ਮਕਬਰਾ

16 ਸਾਲ ਦੀ ਉਮਰ ਦੀ ਹੁਸੀਨ ਆਇਸ਼ਾ ਬੀਬੀ ਦੀ ਆਪਣੇ ਪ੍ਰੇਮੀ ਨਾਲ ਮਿਲਣੀ ਹੋਣ ਵਿੱਚ ਬੱਸ ਇੱਕ ਘੰਟੇ ਦਾ ਸਮਾਂ ਬਾਕੀ ਸੀ। ਪਰ ਇੱਕ ਤ੍ਰਾਸਦੀ ਨੇ ਲੜਕੀ ਦੇ ਜੀਵਨ ਦਾ ਅੰਤ ਕਰ ਦਿੱਤਾ।...ਉਸ ਨੇ ਲੱਖਣ ਲਾ ਲਿਆ ਸੀ ਕਿ ਉਹ ਤਰਾਜ਼ ਦੇ ਅਮੀਰ ਨਾਲ ਵਿਆਹ ਕਰਨ ਦੇ ਕਾਬਿਲ ਹੈ, ਅਤੇ ਉਹ ਆਪਣੀ ਨਰਸ ਦੇ ਨਾਲ ਓਤਰਾਰ ਵਿੱਚ ਆਪਣਾ ਘਰ ਛੱਡ ਕੇ ਚੱਲ ਪਈ। ਆਪਣੇ ਸਫ਼ਰ ਦੇ ਅੰਤ ਤੇ, ਦੋ ਨਾਰੀਆਂ ਆਪਣੇ ਆਪ ਨੂੰ ਤਾਜ਼ਾ ਕਰਨ ਲਈ ਤਾਲਾਸ ਨਦੀ ਦੇ ਕਿਨਾਰੇ ਠਹਿਰ ਗਈਆਂ। ਉੱਥੇ ਇੱਕ ਸੱਪ ਦੇ ਡੰਗਣ ਨਾਲ ਆਇਸ਼ਾ ਬੀਬੀ ਦੀ ਜ਼ਿੰਦਗੀ ਖਤਮ ਹੋ ਗਈ। ਅਮੀਰ ਨੂੰ ਜਦੋਂ ਜਵਾਨ ਔਰਤ ਦੇ ਮਿਸ਼ਨ ਅਤੇ ਉਸ ਦੀ ਤ੍ਰਾਸਦੀ ਦੀ ਜਾਣਕਾਰੀ ਮਿਲੀ, ਉਹ ਤੁਰਤ ਉਸਦੀ ਆਖਰੀ ਆਹ ਨੂੰ ਧਾਰਨ ਲਈ ਛੇਤੀ ਆਇਆ ਸੀ ਅਤੇ ਇਸ ਮਕਬਰੇ ਦੀ ਉਸਾਰੀ ਦਾ ਹੁਕਮ ਦਿੱਤਾ। ਅੱਜ ਕੋਈ ਵੀ ਨਹੀਂ ਦੱਸ ਸਕਦਾ ਹੈ ਕਿ ਉਸਦੀਆਂ ਅੱਖਾਂ ਕਿਹੜੇ ਰੰਗ ਦੀਆਂ ਸਨ। ਕਿਸੇ ਨੂੰ ਉਸ ਦੀ ਆਵਾਜ਼, ਉਸ ਦੀਆਂ ਆਦਤਾਂ, ਅਤੇ ਉਸ ਦੇ ਹੱਥ ਦੇ ਨਿੱਘ ਦੀ ਯਾਦ ਨਹੀਂ। ਪਰ ਸਾਨੂੰ ਉਸ ਬਾਰੇ ਮੁੱਖ ਗੱਲ ਪਤਾ ਹੈ: ਉਸ ਨੇ ਪਿਆਰ ਕੀਤਾ ਅਤੇ ਉਸਨੂੰ ਪਿਆਰ ਮਿਲਿਆ ਸੀ।

—ਕਾਮਿਲਾ ਏਰਬੋਲ


ਚਲੰਤ ਵਰਤੋਂ[ਸੋਧੋ]

ਇਸ ਸਥਾਨ ਦੀ ਮੱਧਕਾਲ ਦੇ ਜ਼ਮਾਨੇ ਤੋਂ ਹੀ ਬੜੀ ਮੰਨਤਾ ਚਲੀ ਆ ਰਹੀ ਹੈ। ਤਾਰਾਜ਼ ਨਖਲਸਤਾਨ ਦੀਆਂ ਸਥਾਨਕ ਇਸਤਰੀਆਂ ਅਜੇ ਵੀ ਬਾਲ ਬੱਚੇ ਲਈ ਅਤੇ ਖੁਸ਼ਹਾਲ ਪਰਿਵਾਰ ਲਈ ਇਥੇ ਪ੍ਰਾਰਥਨਾ ਕਰਦੀਆਂ ਹਨ। ਇਹ ਰਵਾਇਤ ਚਲੀ ਆ ਰਹੀ ਹੈ ਕਿ ਤਾਰਾਜ਼ ਦੇ ਨਵ-ਵਿਆਹੇ ਜੋੜੇ ਆਪਣੇ ਮਿਲਾਪ ਲਈ ਮ੍ਰਿਤ ਪ੍ਰੇਮੀਆਂ ਦੀ ਆਸ਼ੀਰਵਾਦ ਲੈਣ। ਇਹ ਰਸਮ ਮਿੱਥ ਨੂੰ ਮੁੜ ਜੀਵਤ ਕਰ ਦਿੰਦੀ ਹੈ। ਸਮਾਰੋਹ ਦੇ ਬਾਅਦ ਵਿਆਹ ਦੀ ਪਾਰਟੀ ਤਾਰਾਜ਼ ਤੋਂ ਮੰਗੇਤਰ ਦੀ ਮੌਤ ਦੀ ਥਾਂ ਤੱਕ ਕਰਖਾਨ ਦੀ ਯਾਤਰਾ ਮੁੜ ਕਰਦੀ ਹੈ। ਯਾਤਰਾ ਦੀ ਸ਼ੁਰੂਆਤ ਤਾਰਾਜ਼ ਵਿੱਚ ਕਰਖਾਨ ਦੇ ਮਕਬਰੇ ਤੋਂ ਹੁੰਦੀ ਹੈ, ਅਤੇ ਆਇਸ਼ਾ ਬੀਬੀ ਦੇ ਤੇ ਖਤਮ ਹੁੰਦੀ ਹੈ। ਦੋਨਾਂ ਥਾਵਾਂ ਤੇ ਲਾੜੀ ਅਤੇ ਲਾੜਾ ਮੋਏ ਪ੍ਰੇਮੀਆਂ ਦੀ ਅਰਾਧਨਾ ਕਰਦੇ ਹਨ ਅਤੇ ਆਪਣੇ ਲਈ ਬਰਕਤਾਂ ਦੀ ਆਸ਼ੀਰਵਾਦ ਮੰਗਦੇ ਹਨ।

ਰੂਸੀ ਆਰਕੀਓਲਜਿਸਟ ਵਸੀਲੀ ਬਰਤੋਲਦ ਪਹਿਲਾ ਵਿਗਿਆਨੀ ਸੀ ਜਿਸਨੇ 1893 ਵਿਚ ਖੰਡਰਾਂ ਦਾ ਅਧਿਐਨ ਕੀਤਾ ਸੀ।[2] ਸੋਵੀਅਤ ਯੂਨੀਅਨ ਨੇ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ (ਅੰ.1960) ਇੱਕ ਸੁਰੱਖਿਆ ਗਲਾਸ ਸ਼ੈੱਲ ਬਣਾਇਆ ਅਤੇ ਤਾਰਾਜ਼ ਦੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਸੈਰ-ਸਪਾਟੇ ਦੇ ਲਈ ਇਸ ਨੂੰ ਵਰਤਿਆ। 2002 ਵਿੱਚ ਕਜ਼ਾਕਿਸਤਾਨ ਗਣਰਾਜ ਨੇ ਆਇਸ਼ਾ ਬੀਬੀ ਦੇ ਮਕਬਰੇ ਨੂੰ ਬਹਾਲ ਕਰਨ ਲਈ ਅਤੇ ਇਸ ਦੇ ਆਲੇ-ਦੁਆਲੇ ਪਾਰਕ ਅਧਾਰ ਢਾਂਚਾ ਬਣਾਉਣ ਲਈ ਨਿਸ਼ਾਨ ਰਾਮੇਤੋ ਨੂੰ ਭੁਗਤਾਨ ਕੀਤਾ।[3]

ਮੂਰਤਾਂ[ਸੋਧੋ]

ਹਵਾਲੇ[ਸੋਧੋ]

  1. http://kazakhstan.orexca.com/taraz_kazakhstan.shtml
  2. keravan, 2005
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Lebedev, 2002