ਸਮੱਗਰੀ 'ਤੇ ਜਾਓ

ਆਓ ਹੁਜ਼ੂਰ ਤੁਮਕੋ (ਇੱਕ ਗੀਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਆਓ ਹੁਜ਼ੂਰ ਤੁਮਕੋ" ਇੱਕ ਗੀਤ ਹੈ ਜਿਸ ਦਾ ਸੰਗੀਤ ਓ. ਪੀ. ਨਈਅਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਸ਼ਾ ਭੋਸਲੇ ਦੁਆਰਾ 1968 ਦੀ ਬਾਲੀਵੁੱਡ ਫਿਲਮ ਕਿਸਮਤ ਲਈ ਗਾਇਆ ਗਿਆ ਹੈ।[1] ਇਸ ਗੀਤ ਨੂੰ ਬਬੀਤਾ ਅਤੇ ਬਿਸਵਜੀਤ ਚੈਟਰਜੀ ਉੱਤੇ ਦਰਸਾਇਆ ਗਿਆ ਸੀ। ਇਸ ਨੂੰ ਬਬੀਤਾ ਨਾਲ ਜੁੜੇ ਸਭ ਤੋਂ ਯਾਦਗਾਰੀ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਪ੍ਰਸਿੱਧੀ

[ਸੋਧੋ]

ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਬਹੁਤ ਮਸ਼ਹੂਰ ਹੋਇਆ।... ਇਹ ਇੱਕ ਘੱਟ ਜਾਣੇ-ਪਛਾਣੇ ਗੀਤਕਾਰ, ਨੂਰ ਦੇਵਸੀ (1959-1992 ਦੌਰਾਨ ਸਰਗਰਮ) ਦੁਆਰਾ ਲਿਖਿਆ ਗਿਆ ਸੀ।[3] ਇਸ ਨੂੰ ਆਸ਼ਾ ਭੋਸਲੇ ਦੁਆਰਾ ਗਾਏ ਗਏ ਚੋਟੀ ਦੇ ਪੰਜ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4][5] ਇਹ 10 ਅਤੇ 12 ਸਤੰਬਰ 2015 ਦੌਰਾਨ ਦਿੱਲੀ ਵਿੱਚ ਭਾਰਤੀ ਅਤੇ ਪਾਕਿਸਤਾਨੀ ਸਭਿਆਚਾਰਾਂ ਦਾ ਜਸ਼ਨ ਮਨਾਉਣ ਵਾਲੇ ਸ਼ਾਨ-ਏ-ਪਾਕਿਸਤਾਨ ਸਮਾਰੋਹ ਲਈ ਚੁਣੇ ਗਏ ਗੀਤਾਂ ਵਿੱਚੋਂ ਵੀ ਇੱਕ ਸੀ।[6]

ਮੁੜ-ਜਾਰੀ

[ਸੋਧੋ]

ਇਸ ਗੀਤ ਦਾ ਇੱਕ ਮਿਸ਼ਰਤ ਸੰਸਕਰਣ ਗਲੋਬਲ ਸਪਿਰਟ ਐਲਬਮ,ਪੰਜਾਬ 2000 ਵਿੱਚ ਕਰੁਨੇਸ਼ ਦੁਆਰਾ ਜਾਰੀ ਕੀਤਾ ਗਿਆ ਸੀ ਐਲਬਮ ਨੇ 2007 ਵਿੱਚ ਅਮਰੀਕੀ ਰਿਕਾਰਡ ਚਾਰਟ ਨਿਊ ਏਜ ਰਿਪੋਰਟਰ ਦਾ ਬੈਸਟ ਡਾਂਸ/ਡੱਬ/ਕਲੱਬ ਐਲਬਮ ਅਵਾਰਡ ਜਿੱਤਿਆ ਸੀ।[7][8][9]

ਹਵਾਲੇ

[ਸੋਧੋ]
  1. "Jane woh kaise log the - YouTube". www.youtube.com.
  2. "Happy birthday Babita Kapoor: A look at her hit songs". India Today. 20 April 2014. Retrieved 9 October 2018.
  3. "Lyricist : Noor Devasi : Lyrics and video of Hindi Film Songs - Page 1 of 5". HindiGeetMala.
  4. "Top 5 songs of Asha Bhosle". 8 September 2015.
  5. "Happy Birthday Asha Bhosle: Top 10 songs you cannot not listen to today". India Today. 7 September 2015.
  6. "Shaan-e-Pakistan celebrates Indo-Pak Fashion - DESIblitz". 15 September 2015.
  7. "Global Spirit - world fusion music by Karunesh". www.karuneshmusic.com.
  8. Md. Nahin (16 April 2014). "Aao Huzoor Tumko - Karunesh" via YouTube.
  9. "NAR 2007 Lifestyle Music Award Winners". www.zonemusicreporter.com.