ਆਚਾਰੀਆ ਸਾਗਰਨੰਦੀ
ਆਚਾਰੀਆ ਸਾਗਰਨੰਦੀ ਦਾ ਨਾਂ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ ਜਿਸ ਦਾ ਮਹੱਤਵ ਨਾਟਯਸ਼ਾਸਤ੍ਰ ਨਾਲ ਸੰਬੰਧਿਤ ਉਸ ਦੇ ਗ੍ਰੰਥ 'ਨਾਟਕਲਕ੍ਸ਼ਣਰਤਨਕੋਸ਼' ਦੀ ਰਚਨਾ ਕਾਰਨ ਹੈ। ਇਸ ਗ੍ਰੰਥ ਦੀ ਰਚਨਾ ਭਰਤਰਚਿਤ 'ਨਾਟਯਸ਼ਾਸਤਰ' ਦੇ ਆਧਾਰ ‘ਤੇ ਕੀਤੀ ਗਈ ਹੈ।[1]
ਜੀਵਨ
[ਸੋਧੋ]ਆਚਾਰੀਆ ਸਾਗਰਨੰਦੀ ਦਾ ਅਸਲੀ ਨਾਮ 'ਸਾਗਰ'ਸੀ ਅਤੇ ਨੰਦੀ ਜਾਂ ਨੰਦ ਕੁਲ ਵਿੱਚ ਜਨਮ ਲੈਣ ਦੇ ਕਾਰਣ 'ਸਾਗਰਨੰਦੀ' ਬਣ ਗਏ। ਆਚਾਰੀਆ ਸਾਗਰਨੰਦੀ ਦੇ ਜੀਵਨ ਅਤੇ ਸਮੇਂ ਬਾਰੇ ਕੋਈ ਠੋਸ ਸਰੋਤ ਨਹੀਂ ਮਿਲਦੇ ਪਰ ਫਿਰ ਵੀ ਉਹਨਾਂ ਦੇ ਗ੍ਰੰਥ ਵਿੱਚ ਪੇਸ਼ ਕੀਤੇ ਅਤੇ ਪ੍ਰਵ੍ਰਤੀ ਆਚਾਰੀਆ ਦੁਆਰਾ ਉੱਧਰਣਾ ਦੇ ਆਧਾਰ ਤੇ ਇਹਨਾਂ ਦੇ ਸਮੇਂ ਦੀ ਪੂਰਵ ਅਤੇ ਅਪਰ ਸੀਮਾ ਨਿਸ਼ਚਿਤ ਕੀਤੀ ਜਾ ਸਕਦੀ ਹੈ। ਇਹਨਾਂ ਦੇ ਗ੍ਰੰਥ'ਚ ਉੱਲਿਖਿਤ ਆਚਾਰੀਆ ਵਿਚੋਂ ਰਾਜਸ਼ੇਖਰ (880-900 ਈ੦ ਸਦੀ) ਸਭ ਤੋਂ ਬਾਅਦ ਦੇ ਹਨ, ਇਸ ਲਈ ਨਿਸ਼ਚਿਤ ਤੌਰ ਤੇ ਇਹ ਰਾਜਸ਼ੇਖਰ ਤੋਂ ਬਾਅਦ ਹੋਏ ਸਨ[2]।'ਨਾਟਕਲਕ੍ਸ਼ਣਰਤਨਕੋਸ਼'ਨੂੰ ਪੇਸ਼ ਕਰਨ ਵਾਲੇ ਅਚਾਰੀਆ ਅਤੇ ਟੀਕਾਕਾਰਾਂ ਵਿੱਚੋਂ ਸਭ ਤੋਂ ਪੁਰਾਣਾ ਆਚਾਰੀਆ ਸੁਭੂਤੀ ਹੈ। ਅਤੇ ਸਾਗਰਨੰਦੀ ਦਾ ਸਮਾਂ (1060-1150 ਈo ਸਦੀ) ਦਾ ਮੱਧ ਭਾਗ ਮੰਨਿਆ ਜਾ ਸਕਦਾ ਹੈ[3]।
ਰਚਨਾਵਾਂ
[ਸੋਧੋ]ਆਚਾਰੀਆ ਸਾਗਰਨੰਦੀ ਦੀ ਪੁਸਤਕ'ਨਾਟਕਲਕ੍ਸ਼ਣਰਤਨਕੋਸ਼' ਉਪਲਬਧ ਨਹੀਂ ਸੀ। ਇਸ ਦੀ ਜਾਣ-ਪਛਾਣ ਹੋਰ ਗ੍ਰੰਥਾਂ ਵਿੱਚ ਜ਼ਿਕਰ ਦੇ ਰੂਪ ਵਿਚ ਹੀ ਮਿਲਦੀ ਹੈ, ਪਰ 1922 ਵਿੱਚ ਇਸ ਦਾ ਇੱਕ ਹੱਥ ਲਿਖਤ ਖਰੜਾ ਨੇਪਾਲ ਵਿੱਚ ਸਵਰਗੀ ਸਿਲਵਾਨ ਲੇਵੀ ਦੁਆਰਾ ਲੱਭਿਆਂ ਗਿਆ ਸੀ, ਜਿਸ ਉੱਤੇ 'ਜਨਰਲ ਏਸ਼ੀਆਟਿਕ' ਵਿੱਚ ਇੱਕ ਲੇਖ ਛਪਿਆ ਸੀ। ਇਸ ਨੂੰ ਸੰਪਾਦਿਤ ਕਰਨ ਤੋਂ ਬਾਅਦ ਮਿਸਟਰ ਐਮ•ਡਿਲਨ ਨੇ ਇਸਨੂੰ 1937 ਵਿੱਚ ਲੰਡਨ ਤੋਂ ਪ੍ਰਕਾਸ਼ਿਤ ਕਰਵਾਇਆ। ਨਾਟ੍ਯ ਅਤੇ ਸੰਗੀਤ ਸ਼ਾਸਤਰ ਦੇ ਲੇਖਕਾਂ ਕੁੰਭਕਰਨ,ਸ਼ੁੰਭਕਰ ਨੇ ਆਪਣੇ ਗ੍ਰੰਥਾਂ ਵਿੱਚ ਸਾਗਰਨੰਦੀ ਦੇ ਗ੍ਰੰਥ ਵਿੱਚੋਂ ਕੁੱਝ ਸਲੋਕ ਲਏ ਹਨ। ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਸਾਗਰਨੰਦੀ ਦੀ ਨਾਟ੍ਯਸ਼ਾਸਤ੍ਰ ਸੰਬੰਧੀ ਸਿਰਫ਼ ਇੱਕੋ ਰਚਨਾ ਨਾਟਕਲਕ੍ਸ਼ਣਰਤਨਕੋਸ਼ ਪ੍ਰਾਪਤ ਹੈ, ਜਿਸ ਵਿੱਚ ਨਾਟਯ ਦੇ ਸਾਰੇ ਸਿਧਾਂਤਾਂ ਅਤੇ ਨਾਟਕਾਂ ਦੀ ਰਚਨਾ ਲਈ ਜ਼ਰੂਰੀ ਸਾਰਿਆਂ ਵਿਸ਼ਿਆਂ ਦਾ ਬਹੁਤ ਸਰਲ ਭਾਸ਼ਾ ਵਿੱਚ ਵਿਸਤਰਿਤ ਵਿਵੇਚਨ ਹੋਇਆ ਮਿਲਦਾ ਹੈ। ਇਸ ਗ੍ਰੰਥ ਵਿੱਚ ਹੇਠਲੇ ਵਿਸ਼ੈ ਪ੍ਰਤਿਪਾਦਿਤ ਹਨ:- ਰੂਪਕ,ਅਵਸਥਾਪੰਚਕ, ਭਾਸ਼ਾਪ੍ਰਕਾਰ ,ਅਰਥਪ੍ਰਕ੍ਰਿਤੀਆਂ ,ਅੰਕ, ਸੰਧੀਆਂ, ਪ੍ਰਦੇਸ਼, ਪਤਾਕਾਸਥਾਨ ,ਵ੍ਰਿੱਤੀਆ ਦੇ ਲਕ੍ਸ਼ਣ , ਅਲੰਕਾਰ ,ਰਸ ,ਭਾਵ , ਨਾਇਕ- ਨਾਇਕਾ ਦੇ ਭੇਦ,ਗੁਣ, ਰੂਪਕਾਂ-ਉਪਰੂਪਕਾਂ ਦੇ ਭੇਦ ਅਤੇ ਲਕ੍ਸ਼ਣ ਆਦਿ ਹਨ। ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਸਾਗਰਨੰਦੀ ਦਾ ਨਾਟਯ ਸ਼ਾਸਤਰੀ ਅਤੇ ਕਾਵਿਸ਼ਾਸਤਰੀ ਸਿਧਾਂਤਾਂ ਦੇ ਵਿਕਾਸ ਵਿੱਚ ਇੱਕ ਉੱਘਾ ਯੋਗਦਾਨ ਕਿਹਾ ਜਾ ਸਕਦਾ ਹੈ[4]।
ਹਵਾਲੇ
[ਸੋਧੋ]- ↑ कुमार, मनोज (रविवार, 20 जून 2010). "राजभाषा हिंदी: काव्यशास्त्र-17 :: आचार्य सागरनन्दी एवं आचार्य (राजानक) रुय्यक (रुचक)". राजभाषा हिंदी. Retrieved 2022-01-27.
{{cite web}}
: Check date values in:|date=
(help) - ↑ ਸ਼ੁਕਦੇਵ ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਸਾਗਰਨੰਦੀ. ਨਾਟਕਲਕ੍ਸ਼ਣਰਤਨਕੋਸ਼. ਬਾਬੂ ਲਾਲ ਸ਼ੁਕਲਾ. pp. 106, 107.
- ↑ ਅਭਿਨਵਗੁਪਤਾ - ਟੀਕਾ. ਨਾਟ੍ਯਸ਼ਾਸਤ੍ਰ . ਭਰਤ. pp. 18, 12.
=