ਆਨੰਦਵਰਧਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਨੰਦਵਰਧਨ
ਜਨਮ ਅੰਦਾਜ਼ਨ 820
ਕਸ਼ਮੀਰ, ਭਾਰਤ
ਮੌਤ ਅੰਦਾਜ਼ਨ 890
ਭਾਰਤ
ਸਕੂਲ ਧੁਨੀ ਸੰਪ੍ਰਦਾਏ

ਆਨੰਦਵਰਧਨ (ਸੰਸਕ੍ਰਿਤ: आनन्दवर्धन 820-890) ਭਾਰਤ ਦੇ ਸਭ ਤੋਂ ਵੱਡੇ ਦਾਰਸ਼ਨਿਕਾਂ, ਰਿਸ਼ੀਆਂ ਅਤੇ ਸੁਹਜ-ਸਾਸ਼ਤਰੀਆਂ ਵਿੱਚੋਂ ਇੱਕ ਸੀ। ਉਹ ਕਾਵਿ ਸ਼ਾਸਤਰ ਵਿੱਚ ਧੁਨੀ ਸੰਪ੍ਰਦਾਏ ਸੂਤਰਬੱਧ ਕਰਨ ਵਾਲੇ ਵਜੋਂ ਪ੍ਰਸਿੱਧ ਆਚਾਰੀਆ ਹਨ। ਕਾਵਿ ਸ਼ਾਸਤਰ ਦੇ ਇਤਿਹਾਸਿਕ ਪਟਲ ਉੱਤੇ ਆਚਾਰੀਆ ਰੁਦਰਭੱਟ ਦੇ ਬਾਅਦ ਆਚਾਰੀਆ ਆਨੰਦਵਰਧਨ ਆਉਂਦੇ ਹਨ ਅਤੇ ਇਨ੍ਹਾਂ ਦਾ ਗਰੰਥ ‘ਧਵੰਨਿਆਲੋਕ’ ਕਵਿਤਾ ਸ਼ਾਸਤਰ ਦੇ ਇਤਹਾਸ ਵਿੱਚ ਮੀਲ ਪੱਥਰ ਹੈ।

ਆਚਾਰਿਆ ਆਨੰਦਵਰਧਨ ਕਸ਼ਮੀਰ ਦੇ ਨਿਵਾਸੀ ਸਨ ਅਤੇ ਇਹ ਤਤਕਾਲੀਨ ਕਸ਼ਮੀਰ ਨਰੇਸ਼ ਅਵੰਤੀਵਰਮਾ ਦੇ ਸਮਕਾਲੀ ਸਨ। ਇਸ ਸੰਬੰਧ ਵਿੱਚ ਮਹਾਕਵੀ ਕਲਹਣ ‘ਰਾਜਤਰਙਗਣੀ’ ਵਿੱਚ ਲਿਖਦੇ ਹਨ:

ਮੁਕਤਾਕਣ: ਸ਼ਿਵਸਵਾਮੀ ਕਵਿਰਾਨੰਦਵਰਧਨ: ।

ਪ੍ਰਥਾਂ ਰਤਨਾਕਰਾਸ਼ਚਾਗਾਤ ਸਾੰਮ੍ਰਿਾऽਏऽਵੰਤੀਵਰਮਣ:।।

ਕਸ਼ਮੀਰ ਨਿਰੇਸ਼ ਅਵੰਤੀਵਰਮਾ ਦਾ ਰਾਜਕਾਲ 855 ਤੋਂ 884 ਹੈ। ਇਸ ਲਈ ਆਚਾਰੀਆ ਆਨੰਦਵਰਧਨ ਦਾ ਕਾਲ ਵੀ ਨੌਵੀਂ ਸਦੀ ਮੰਨਣਾ ਚਾਹੀਦਾ ਹੈ। ਇਨ੍ਹਾਂ ਨੇ ਪੰਜ ਗ੍ਰੰਥਾਂ ਦੀ ਰਚਨਾ ਕੀਤੀ ਹੈ -

  • ਵਿਸ਼ਮਬਾਣਲੀਲਾ
  • ਅਰਜੁਨਚਰਿਤ
  • ਦੇਵੀਸ਼ਤਕ
  • ਤਤਵਾਲੋਕ
  • ਧਵੰਨਿਆਲੋਕ

ਹਵਾਲੇ[ਸੋਧੋ]