ਆਰਟੇਮਿਸ ਪ੍ਰੋਗਰਾਮ
ਆਰਟੇਮਿਸ ਪ੍ਰੋਗਰਾਮ ਚੰਦ ਦੀ ਪੜਚੋਲ ਕਰਨ ਲਈ ਸ਼ੁਰੂ ਕੀਤਾ ਇੱਕ ਮਿਸ਼ਨ ਹੈ, ਜਿਸ ਦੀ ਅਗਵਾਈ ਨਾਸਾ (ਅੰਗਰੇਜ਼ੀ: NASA) ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ੨੦੧੭ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਟੀਚਾ ੨੦੨੮ ਤੱਕ ਮੁੜ ਮਨੁੱਖਾਂ ਨੂੰ ਚੰਦ ਤੇ ਪਹੁੰਚਾਉਣਾ ਹੈ, ਜੋ ਕਿ ੧੯੭੨ ਦੇ ਅਪੋਲੋ ੧੭ ਮਿਸ਼ਨ ਤੋਂ ਬਾਅਦ ਪਹਿਲੀ ਵਾਰ ਹੋਵੇਗਾ। ਚੰਦ ਉੱਤੇ ੨੦੩੦ ਦੇ ਦਹਾਕੇ ਵਿੱਚ ਇੱਕ ਸਥਾਈ ਅੱਡਾ ਬਣਾਉਣਾ ਇਸ ਦਾ ਦੂਜਾ ਟੀਚਾ ਹੈ।
ਪ੍ਰੋਗਰਾਮ ਲਈ ਕਈ ਰਾਕਟ ਵਰਤੇ ਜਾ ਰਹੇ ਹਨ ਜਿਵੇਂ ਕਿ ਸਪੇਸ ਲਾਂਚ ਸਿਸਟਮ (ਅੰਗਰੇਜ਼ੀ: Space Launch System) ਅਤੇ ਓਰਾਇਨ ਪੁਲਾੜਯਾਨ (ਅੰਗਰੇਜ਼ੀ: Orion Spacecraft)। ਨਿੱਜੀ ਕੰਪਨੀਆਂ ਵੀ ਕੁੱਝ ਹਿੱਸੇ ਬਣਾਉਣ ਵਿੱਚ ਮਦਦ ਕਰ ਰਹੀਆਂ ਹਨ ਜਿਵੇਂ ਕਿ ਲੂਨਰ ਲੈਂਡਰ (ਅੰਗਰੇਜ਼ੀ: Lunar Lander)।
ਆਰਟੇਮਿਸ ੧ (੨੦੨੨): ਪੁਲਾੜਯਾਨ ਨੇ ਚੰਦ ਦੁਆਲੇ ਗੇੜਾ ਲਗਾਇਆ, ਗੈਰ-ਮਨੁੱਖੀ ਮਿਸ਼ਨ।
ਆਰਟੇਮਿਸ ੨ (੨੦੨੬): ਪੁਲਾੜ ਯਾਤਰੀਆਂ ਨੇ ਓਰਾਇਨ ਪੁਲਾੜਯਾਨ ਸਦਕੇ ਚੰਦ ਦੁਆਲੇ ਇੱਕ ਚੱਕਰ ਲਗਾਇਆ।
ਆਰਟੇਮਿਸ ੩ (੨੦੨੭): ਪੁਲਾੜ ਵਿੱਚ ਵਿਵਸਥਾ ਦੀ ਜਾਂਚ ਕੀਤੀ ਜਾਵੇਗੀ।
ਆਰਟੇਮਿਸ ੪ (੨੦੨੮): ਚੰਦ ‘ਤੇ ਉਤਰਨ ਦੀ ਯੋਜਨਾ।
ਇਸ ਸਭ ਤੋਂ ਬਾਅਦ, ਨਾਸਾ ਹੋਰ ਮਿਸ਼ਨ ਵੀ ਥੋੜ੍ਹੇ ਅੰਤਰਾਲਾਂ ਬਾਅਦ ਚੰਦ ‘ਤੇ ਭੇਜਦਾ ਰਹੇਗਾ ਅਤੇ ਲੰਬੇ ਅਰਸੇ ਲਈ ਮਨੁੱਖੀ ਮੌਜੂਦਗੀ ਬਣਾਏ ਰੱਖਣ ਦੀ ਉਮੀਦ ਵਿੱਚ ਹੈ।