ਸਮੱਗਰੀ 'ਤੇ ਜਾਓ

ਆਲੇਖ਼ੋ ਕਾਰਪੈਂਤੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਲੇਖ਼ੋ ਕਾਰਪੈਂਤੀਅਰ
ਜਨਮ(1904-12-26)ਦਸੰਬਰ 26, 1904
ਲੁਸਾਨੇ, ਸਵਿਟਜ਼ਰਲੈਂਡ
ਮੌਤਅਪ੍ਰੈਲ 24, 1980(1980-04-24) (ਉਮਰ 75)
ਪੈਰਿਸ, ਫ਼ਰਾਂਸ
ਦਫ਼ਨ ਦੀ ਜਗ੍ਹਾਕੋਲਨ ਕਬਰਸਤਾਨ, ਹਵਾਨਾ
ਰਾਸ਼ਟਰੀਅਤਾਕਿਊਬਾਈ
ਪ੍ਰਮੁੱਖ ਕੰਮEl reino de este mundo
ਪ੍ਰਮੁੱਖ ਅਵਾਰਡਮਿਗੂਏਲ ਡੇ ਸਰਵਾਂਤੇਸ ਇਨਾਮ
1977

ਆਲੇਖ਼ੋ ਕਾਰਪੈਂਤੀਅਰ ਯ ਵਾਲਮੋ (26 ਦਸੰਬਰ, 19044[1]– 24 ਅਪ੍ਰੈਲ, 1980) ਇੱਕ ਕਿਊਬਨ ਨਾਵਲਕਾਰ, ਨਿਬੰਧਕਾਰ ਅਤੇ ਸੰਗੀਤ ਵਿਗਿਆਨੀ ਸੀ ਜਿਸ ਨੇ ਇਸਦੀ ਮਸ਼ਹੂਰ "ਬੂਮ" ਸਮੇਂ ਦੌਰਾਨ ਲਾਤੀਨੀ ਅਮਰੀਕੀ ਸਾਹਿਤ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਲੁਸਾਨੇ, ਸਵਿਟਜ਼ਰਲੈਂਡ ਵਿੱਚ ਜਨਮਿਆ ਕਾਰਪੈਂਤੀਅਰ ਹਵਾਨਾ, ਕਿਊਬਾ ਵਿੱਚ ਵੱਡਾ ਹੋਇਆ ਅਤੇ ਆਪਣੀ ਯੂਰਪੀ ਜਨਮ ਅਸਥਾਨ ਦੇ ਬਾਵਜੂਦ ਉਸ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਕਿਊਬਾਈ ਦੇ ਤੌਰ 'ਤੇ ਆਪਣੀ ਪਛਾਣ ਕੀਤੀ। ਉਸ ਨੇ ਵਿਆਪਕ ਤੌਰ 'ਤੇ ਯਾਤਰਾ ਕੀਤੀ, ਖਾਸ ਕਰਕੇ ਫਰਾਂਸ ਵਿਚ, ਅਤੇ ਦੱਖਣੀ ਅਮਰੀਕਾ ਅਤੇ ਮੈਕਸੀਕੋ ਵਿਚ, ਜਿੱਥੇ ਉਹ ਲਾਤੀਨੀ ਅਮਰੀਕੀ ਸੱਭਿਆਚਾਰਕ ਅਤੇ ਕਲਾਤਮਕ ਭਾਈਚਾਰੇ ਦੇ ਮੁੱਖ ਮੈਂਬਰਾਂ ਨੂੰ ਮਿਲਿਆ। ਕਾਰਪੈਂਤੀਅਰ ਨੇ ਲਾਤੀਨੀ ਅਮਰੀਕੀ ਰਾਜਨੀਤੀ ਵਿੱਚ ਡੂੰਘੀ ਦਿਲਚਸਪੀ ਲਈ ਸੀ ਅਤੇ ਅਕਸਰ ਆਪਣੇ ਆਪ ਨੂੰ ਕ੍ਰਾਂਤੀਕਾਰੀ ਅੰਦੋਲਨ ਨਾਲ ਜੋੜਿਆ, ਜਿਵੇਂ ਕਿ 20 ਵੀਂ ਸਦੀ ਦੇ ਅੱਧ ਵਿੱਚ ਕਿਊਬਾ ਵਿੱਚ ਫੀਦਲ ਕਾਸਟਰੋ ਦੀ ਕਮਿਊਨਿਸਟ ਇਨਕਲਾਬ। ਕਾਰਪੈਂਤੀਅਰ ਨੂੰ ਉਸ ਦੇ ਖੱਬੇਪੱਖੀ ਰਾਜਨੀਤਿਕ ਫ਼ਲਸਫ਼ਿਆਂ ਲਈ ਜੇਲ੍ਹ ਹੋਈ ਅਤੇ ਜਲਾਵਤਨ ਹੋਣਾ ਪਿਆ।  

ਸੰਗੀਤ ਦੇ ਵਿਕਸਤ ਗਿਆਨ ਦੇ ਨਾਲ, ਕਾਰਪੈਂਤੀਅਰ ਨੇ ਸੰਗੀਤ ਸ਼ਾਸਤਰ ਦੀ ਖੋਜ ਕੀਤੀ, ਕਿਊਬਾ ਦੇ ਸੰਗੀਤ ਦਾ ਡੂੰਘਾਈ ਨਾਲ ਅਧਿਐਨ, La música en Cuba (ਲਾ ਮਿਸ਼ਿਕਾ ਇਨ ਕਿਊਬਾ) ਪ੍ਰਕਾਸ਼ਿਤ ਕੀਤੀ ਅਤੇ ਸੰਗੀਤਕ ਵਿਸ਼ਿਆਂ ਅਤੇ ਸਾਹਿਤਕ ਤਕਨੀਕਾਂ ਨੂੰ ਆਪਣੇ ਸਾਰੇ ਕਾਰਜਾਂ ਵਿੱਚ ਸੰਜੋਇਆ। ਉਸ ਨੇ ਐਫ਼ਰੋ-ਕਿਊਬਨਿਜ਼ ਦੇ ਤੱਤਾਂ ਦੀ ਖੋਜ ਕੀਤੀ ਅਤੇ ਆਪਣੀਆਂ ਬਹੁਤੀਆਂ ਲਿਖਤਾਂ ਵਿੱਚ ਸੱਭਿਆਚਾਰਕ ਪਹਿਲੂਆਂ ਨੂੰ ਸ਼ਾਮਲ ਕੀਤਾ। ਭਾਵੇਂ ਕਿ ਕਾਰਪੈਂਤੀਅਰਨੇ ਅਨੇਕ ਪ੍ਰਕਾਰ ਵਿਧਾਵਾਂ, ਜਿਵੇਂ ਕਿ ਪੱਤਰਕਾਰੀ, ਰੇਡੀਓ ਡਰਾਮਾ, ਨਾਟਕਕਾਰ, ਅਕਾਦਮਿਕ ਲੇਖ, ਓਪੇਰਾ ਅਤੇ ਲਿਬਰੇਟੋ ਵਿੱਚ ਲਿਖਿਆ ਸੀ, ਉਹ ਆਪਣੇ ਨਾਵਲਾਂ ਲਈ ਸਭ ਤੋਂ ਮਸ਼ਹੂਰ ਹੈ। ਉਹ ਜਾਦੂਈ ਯਥਾਰਥਵਾਦ ਦੇ ਪਹਿਲੇ ਪ੍ਰੈਕਟੀਸ਼ਨਰਾਂ ਵਿੱਚੋਂ ਇੱਕ ਸੀ, ਅਤੇ ਲਾਤੀਨੀ ਅਮਰੀਕੀ ਇਤਿਹਾਸ ਅਤੇ ਸੱਭਿਆਚਾਰ ਦੀ ਸ਼ਾਨਦਾਰ ਕੁਆਲਿਟੀ ਦਾ ਪਤਾ ਲਾਉਣ ਲਈ ਉਸਨੇ ਇਸ ਤਕਨੀਕ ਦੀ ਭਰਪੂਰ ਵਰਤੋਂ ਕੀਤੀ। ਐਫਰੋ-ਕਿਊਬਨ ਪ੍ਰਭਾਵ ਜਾਦੂਈ ਯਥਾਰਥਵਾਦ ਦੀ ਵਰਤੋਂ ਦੀ ਸਭ ਤੋਂ ਮਸ਼ਹੂਰ ਉਦਾਹਰਨ ਹੈ 1949 ਦੇ ਅਖ਼ੀਰ ਵਿੱਚ ਲਿਖਿਆ ਉਸਦਾ ਨਾਵਲ El reino de este mundo, ਜੋ 18 ਵੀਂ ਸਦੀ ਦੇ ਅਖੀਰ ਦੇ ਹੇਤੀਅਨ ਇਨਕਲਾਬ ਬਾਰੇ ਲਿਖਿਆ ਹੈ। 

ਕਾਰਪੈਂਤੀਅਰ ਦੀ ਲੇਖਣੀ ਦੀ ਸ਼ੈਲੀ ਵਿੱਚ ਮੁੜ ਉਭਰੀ ਬਾਰੋਕ ਸ਼ੈਲੀ, ਜਾਂ ਨਿਊ ਵਰਲਡ ਬਰੋਕ ਸਟਾਈਲ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਲਾਤੀਨੀ ਅਮਰੀਕੀ ਕਲਾਕਾਰਾਂ ਨੇ ਯੂਰਪੀਨ ਮਾਡਲ ਤੋਂ ਅਪਣਾਈ ਸੀ ਅਤੇ ਇਸਨੂੰ ਲਾਤੀਨੀ ਅਮਰੀਕੀ ਕਲਾਤਮਕ ਦ੍ਰਿਸ਼ਟੀ ਨਾਲ ਮਿਲਾ ਦਿੱਤਾ ਗਿਆ। ਫਰਾਂਸੀਸੀ ਪੜਯਥਾਰਥਵਾਦੀ ਅੰਦੋਲਨ ਦੇ ਪ੍ਰਤੱਖ ਅਨੁਭਵ ਦੇ ਨਾਲ, ਕਾਰਪੈਂਤੀਅਰ ਨੇ ਲਾਤੀਨੀ ਅਮਰੀਕੀ ਸਾਹਿਤ ਵਿੱਚ ਪੜਯਥਾਰਥਵਾਦੀ ਥਿਊਰੀ ਨੂੰ ਵੀ ਅਪਣਾਇਆ। ਕਿਊਬਨ ਦੀ ਪਹਿਚਾਣ ਤੋਂ ਇਲਾਵਾ ਹੋਰ ਲੱਭਣ ਲਈ ਹਮੇਸ਼ਾ ਉਤਸੁਕ, ਕਾਰਪੈਂਤੀਅਰ ਨੇ ਲਾਤੀਨੀ ਅਮਰੀਕੀ ਪਛਾਣ ਦੀ ਆਪਣੀ ਸਮਝ ਨੂੰ ਵਧਾਉਣ ਲਈ ਪੂਰੇ ਯੂਰਪ ਅਤੇ ਲਾਤੀਨੀ ਅਮਰੀਕਾ ਵਿੱਚ ਆਪਣੀਆਂ ਯਾਤਰਾਵਾਂ ਦੇ ਅਨੁਭਵ ਨੂੰ ਵਰਤਿਆ। ਕਾਰਪੈਂਤੀਅਰ ਨੇ ਲਾਤੀਨੀ ਅਮਰੀਕੀ ਰਾਜਨੀਤਿਕ ਇਤਿਹਾਸ, ਸੰਗੀਤ, ਸਮਾਜਿਕ ਬੇਇਨਸਾਫ਼ੀ ਅਤੇ ਕਲਾ ਦੇ ਤੱਤਾਂ ਨੂੰ ਆਪਣੀਆਂ ਲਿਖਤਾਂ ਦੀਆਂ ਟੁਕੜੀਆਂ ਵਿੱਚ ਬੁਣਿਆ, ਇਸ ਸਭ ਨੇ ਲਿਸੇਨਡਰੋ ਓਟਰੋ, ਲਿਓਨਾਰਡੋ ਪਦੁਰਾ ਅਤੇ ਫਰਨਾਂਡੋ ਵੇਲਜ਼ੁਜ਼ ਮਦੀਨਾ ਵਰਗੇ ਲਾਤੀਨੀ ਅਮਰੀਕੀ ਅਤੇ ਕਿਊਬਨ ਲੇਖਕਾਂ ਦੇ ਕੰਮ ਤੇ ਨਿਰਣਾਇਕ ਪ੍ਰਭਾਵ ਪਾਇਆ। 

1980 ਵਿੱਚ ਪੈਰਿਸ ਵਿੱਚ ਕਾਰਪੈਂਤੀਅਰ ਦੀ ਮੌਤ ਹੋ ਗਈ ਅਤੇ ਉਸ ਨੂੰ ਹਵਾਨਾ ਦੇ ਕੋਲਨ ਕਬਰਸਤਾਨ ਵਿੱਚ ਦੂਜੇ ਕਿਊਬਨ ਰਾਜਨੀਤਿਕ ਅਤੇ ਕਲਾਤਮਕ ਪ੍ਰਕਾਸ਼ਕਾਂ ਦੇ ਨਾਲ ਦਫਨਾਇਆ ਗਿਆ। 

ਜ਼ਿੰਦਗੀ

[ਸੋਧੋ]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਕਾਰਪੈਂਤੀਅਰ ਦਾ ਜਨਮ 26 ਦਸੰਬਰ, 1904 ਨੂੰ ਸਵਿਟਜ਼ਰਲੈਂਡ ਵਿਖੇ ਇੱਕ ਰੂਸੀ ਅਕਾਦਮਿਕ ਜੋਰਜ ਜੂਲੀਅਨ ਕਾਰਪੈਂਤੀਅਰ ਅਤੇ ਇੱਕ ਰੂਸੀ ਭਾਸ਼ਾ ਅਧਿਆਪਕ ਲੀਨਾ ਵਾਲਮੌਂਤ ਦੇ ਘਰ ਹੋਇਆ ਸੀ।[2] For a long time it was believed that he was born in Havana, where his family moved immediately after his birth; however, following Carpentier's death, his birth certificate was found in Switzerland.[3]

ਲਿਖਤਾਂ

[ਸੋਧੋ]

ਨਾਵਲ

[ਸੋਧੋ]
  • ¡Écue-Yamba-O! (1933)
  • El reino de este mundo (ਇਸ ਸੰਸਾਰ ਦੀ ਬਾਦਸ਼ਾਹਤ) (1949)
  • Los pasos perdidos (ਭੁੱਲੇ ਰਾਹ) (1953)
  • El acoso (1956)
  • El Siglo de las Luces (1962)
  • Concierto barroco (ਬਰੋਕ ਕਨਸਰਟ) (1974)
  • El recurso del método (ਵਿਧੀ ਦਾ ਸਰੋਤ) (1974)
  • La consagración de la primavera (1978)
  • El arpa y la sombra (1979)

ਹੋਰ

[ਸੋਧੋ]
  • La música en Cuba (ਕਿਊਬਾ ਵਿੱਚ ਸੰਗੀਤ) (1946, ਲੇਖ)

ਕਹਾਣੀਆਂ

[ਸੋਧੋ]
  • "El sacrificio" (ਬਲੀਦਾਨ) (1923)
  • "Histoire de lunes" (1933, en francés)
  • "Viaje a la semilla" (1944)
  • "Oficio de tinieblas" (1944)
  • "Los fugitivos" (ਭਗੌੜੇ) (1946)

ਹਵਾਲੇ

[ਸੋਧੋ]
  1. Por mucho tiempo se creyó que había nacido en La Habana, donde su familia se mudó poco después de su nacimiento, pero su partida de nacimiento fue encontrada en Suiza años después de su muerte y demostró que nació en Lausana.
  2. Belnap 1993, pp. 263–264, cited in Wakefield (2004) p.5
  3. Belnap 1993, pp. 263–264, cited in Wakefield (2004) p.6