ਆਲੋਚਤਨਾਤਮਿਕ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਲੋਚਤਨਾਤਮਿਕ ਸਿਧਾਂਤ (ਅੰਗਰੇਜ਼ੀ: Critical theory ਕ੍ਰਿਟੀਕਲ ਥਿਓਰੀ) ਇੱਕ ਚਿੰਤਨ ਸੰਪਰਦਾ ਹੈ ਜੋ ਸਮਾਜਿਕ ਵਿਗਿਆਨਾਂ ਵਿੱਚਲੇ ਗਿਆਨ ਦਾ ਪ੍ਰਯੋਗ ਕਰ ਕੇ ਸਮਾਜ ਅਤੇ ਸੰਸਕ੍ਰਿਤੀ ਦਾ ਆਲੋਚਨਾਤਮਕ ਅਧਿਐਨ ਕਰਨ ਉੱਤੇ ਜੋਰ ਦਿੰਦਾ ਹੈ। ਇੱਕ ਧਾਰਨਾ ਵਜੋਂ ਕ੍ਰਿਟੀਕਲ ਥਿਓਰੀ ਦੇ ਵੱਖ ਵੱਖ ਮੁਢ ਅਤੇ ਇਤਿਹਾਸ ਦੇ ਧਾਰਨੀ ਦੋ ਅਰਥ ਹਨ। ਪਹਿਲੀ ਦਾ ਜਨਮ ਸਮਾਜ ਸ਼ਾਸਤਰ ਵਿੱਚ ਹੋਇਆ ਅਤੇ ਦੂਜੀ ਦਾ ਸਾਹਿਤਕ ਆਲੋਚਨਾ ਵਿੱਚ। ਮਗਰਲੀ ਵਿੱਚ, ਇਸ ਦਾ ਇਸਤੇਮਾਲ ਇੱਕ ਵਿਆਪਕ ਧਾਰਨਾ ਵਜੋਂ ਕੀਤਾ ਜਾਂਦਾ ਹੈ ਜਿਸ ਵਿੱਚ ਉਹ ਸਭ ਸਿਧਾਂਤ ਆ ਜਾਂਦੇ ਹਨ ਜਿਹੜੇ ਵੀ ਆਲੋਚਨਾ ਉੱਤੇ ਸਥਾਪਤ ਹੋਣ ਦਾ ਦਾਹਵਾ ਕਰਦੇ ਹਨ। ਇਸ ਪ੍ਰਕਾਰ, ਵਿਚਾਰਕ ਮੈਕਸ ਹੋਰਖੇਮਰ ਸਿਧਾਂਤ ਨੂੰ ਉਥੋਂ ਤੱਕ ਕ੍ਰਿਟੀਕਲ ਮੰਨਦਾ ਹੈ ਜਿਸ ਹੱਦ ਇਹ "ਮਨੁੱਖਾਂ ਨੂੰ ਉਹਨਾਂ ਹਾਲਤਾਂ ਤੋਂ ਅਜ਼ਾਦ ਕਰਵਾਉਣਾ ਲੋਚਦਾ ਹੈ ਜਿਹਨਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਹੈ।"[1]

ਦਰਸ਼ਨ ਵਿੱਚ, ਸ਼ਬਦ ਕ੍ਰਿਟੀਕਲ ਥਿਊਰੀ ਤੋਂ ਭਾਵ 1930 ਵਿੱਚ ਜਰਮਨੀ ਵਿੱਚ ਵਿਕਸਤ ਹੋਈ ਫਰੈਂਕਫਰਟ ਸਕੂਲ ਦੀ ਨਵ-ਮਾਰਕਸਵਾਦੀ ਵਿਚਾਰਧਾਰਾ ਤੋਂ ਹੈ।

ਹਵਾਲੇ[ਸੋਧੋ]

  1. (Horkheimer 1982, 244)