ਆਸ਼ਾਪੂਰਣਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ(1909-01-08)8 ਜਨਵਰੀ 1909
Potoldanga, Calcutta, India
ਮੌਤ13 ਜੁਲਾਈ 1995(1995-07-13) (ਉਮਰ 86)
ਵੱਡੀਆਂ ਰਚਨਾਵਾਂPrathom Protishruti
Subarnolata
Bakul Katha
ਕੌਮੀਅਤਭਾਰਤੀ
ਨਸਲੀਅਤਬੰਗਾਲੀ
ਕਿੱਤਾਨਾਵਲਕਾਰ, ਕਵੀ
ਇਨਾਮਗਿਆਨਪੀਠ ਇਨਾਮ
Padma Shri
ਸਾਹਿਤ ਅਕਾਦਮੀ ਫੈਲੋਸ਼ਿਪ
ਵਿਧਾਗਲਪ

ਆਸ਼ਾਪੂਰਣਾ ਦੇਵੀ (ਬੰਗਾਲੀ: আশাপূর্ণা দেবী, 8 ਜਨਵਰੀ 1909 - 13 ਜੁਲਾਈ 1995) ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਸੀ, ਜਿਸ ਨੇ 13 ਸਾਲ ਦੀ ਉਮਰ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਆਜੀਵਨ ਸਾਹਿਤ ਰਚਨਾ ਨਾਲ ਜੁੜੀ ਰਹੀ। ਗ੍ਰਹਿਸਥ ਜੀਵਨ ਦੇ ਸਾਰੇ ਫਰਜ ਨੂੰ ਨਿਭਾਂਦੇ ਹੋਏ ਉਨ੍ਹਾਂ ਨੇ ਲੱਗਪੱਗ ਦੋ ਸੌ ਕ੍ਰਿਤੀਆਂ ਲਿਖੀਆਂ, ਜਿਨ੍ਹਾਂ ਵਿਚੋਂ ਅਨੇਕ ਕ੍ਰਿਤੀਆਂ ਦਾ ਭਾਰਤ ਦੀ ਲੱਗਪੱਗ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਨਾਰੀ ਜੀਵਨ ਦੇ ਵੱਖ ਵੱਖ ਪੱਖ, ਪਰਵਾਰਿਕ ਜੀਵਨ ਦੀਆਂ ਸਮਸਿਆਵਾਂ, ਸਮਾਜ ਦੀ ਕੁੰਠਾ ਅਤੇ ਲਿਪਸਾ ਅਤਿਅੰਤ ਸਿੱਦਤ ਦੇ ਨਾਲ ਪਰਗਟ ਹੋਏ ਹਨ। ਉਨ੍ਹਾਂ ਦੀ ਕ੍ਰਿਤੀਆਂ ਵਿੱਚ ਨਾਰੀ ਦਾ ਵਿਅਕਤੀ-ਸੁਤੰਤਰਤਾ ਅਤੇ ਉਸਦੀ ਮਹਿਮਾ ਨਵੀਂ ਲੌਅ ਦੇ ਨਾਲ ਮੁਖਰਿਤ ਹੋਈ ਹੈ। ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ ਸਵਰਣਲਤਾ, ਪ੍ਰਥਮ ਪ੍ਰਤਿਸ਼੍ਰੁਤਿ, ਪ੍ਰੇਮ ਔਰ ਪ੍ਰਯੋਜਨ, ਬਕੁਲਕਥਾ, ਗਾਛੇ ਪਾਤਾ ਨੀਲ, ਜਲ, ਆਗੁਨ ਆਦਿ। ਉਸ ਨੂੰ 1976 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਇਨਾਮ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਔਰਤ ਹੈ। ਇੱਕ ਨਾਵਲਕਾਰ ਅਤੇ ਕਹਾਣੀਕਾਰ ਦੇ ਤੌਰ ਤੇ ਉਸ ਦੇ ਯੋਗਦਾਨ ਨੂੰ, ਸਾਹਿਤ ਅਕਾਦਮੀ ਨੇ 1994 ਵਿਚ, ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ। [1]

ਜੀਵਨੀ[ਸੋਧੋ]

ਆਸ਼ਾਪੂਰਣਾ ਦੇਵੀ ਦਾ ਜਨਮ ਉੱਤਰੀ ਕਲਕੱਤਾ ਪੋਟੋਲਡਾਂਗਾ ਵਿਖੇ ਉਸ ਨੂੰ ਮਾਮੇ ਦੇ ਘਰ 8 ਜਨਵਰੀ 1909 ਨੂੰ ਹੋਇਆ ਸੀ। ਉਸ ਦਾ ਜਨਮ ਦਾ ਨਾਮ ਆਸ਼ਾ ਪੂਰਨਾ ਦੇਵੀ (ਗੁਪਤਾ) ਸੀ। ਉਸ ਦਾ ਬਚਪਨ ਵਰਿੰਦਾਬੇਨ ਬਾਸੂ ਲੇਨ ਤੇ ਇੱਕ ਰਵਾਇਤੀ ਅਤੇ ਬਹੁਤ ਹੀ ਰੂੜੀਵਾਦੀ ਪਰਿਵਾਰ ਵਿੱਚ ਰਿਸ਼ਤੇਦਾਰਾੰ ਦੀ ਇੱਕ ਵੱਡੀ ਗਿਣਤੀ ਵਿੱਚ ਬੀਤਿਆ। ਪੁਰਾਣੇ ਰਿਵਾਜ ਅਤੇ ਰੂੜੀਵਾਦੀ ਆਦਰਸ਼ ਦੀ ਇੱਕ ਪੱਕੀ ਸਮਰਥਕ ਉਸ ਦੀ ਦਾਦੀ ਦੀ ਹਕੂਮਤ ਦੇ ਕਾਰਨ, ਘਰ ਦੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਆਗਿਆ ਨਹੀਂ ਸੀ। ਪ੍ਰਾਈਵੇਟ ਟਿਊਟਰ ਸਿਰਫ ਮੁੰਡਿਆਂ ਲਈ ਰੱਖੇ ਗਏ ਸਨ। ਇਹ ਕਿਹਾ ਜਾਂਦਾ ਹੈ ਕਿ ਬਚਪਨ ਵਿੱਚ ਆਸ਼ਾਪੂਰਣਾ ਆਪਣੇ ਭਰਾਵਾਂ ਕੋਲ ਬੈਠੀ ਉਨ੍ਹਾਂ ਦੀ ਰੀਡਿੰਗ ਨੂੰ ਸੁਣ ਕੇ ਵਰਣਮਾਲਾ ਸਿੱਖੀ ਸੀ।[2]

ਵਿਅਕਤੀਗਤ ਜੀਵਨ[ਸੋਧੋ]

ਉਨ੍ਹਾਂ ਦਾ ਪਰਵਾਰ ਇੱਕ ਮਧਵਰਗੀ ਪਰਵਾਰ ਸੀ ਜਿਸ ਵਿੱਚ ਪਰਵਾਰ ਵਿੱਚ ਪਿਤਾ, ਮਾਤਾ ਅਤੇ ਤਿੰਨ ਭਰਾ ਸਨ। ਉਸ ਦੇ ਪਿਤਾ ਇੱਕ ਚੰਗੇ ਚਿੱਤਰਕਾਰ ਸਨ ਅਤੇ ਮਾਤਾ ਦੀ ਬੰਗਾਲੀ ਸਾਹਿਤ ਵਿੱਚ ਡੂੰਘੀ ਰੁਚੀ ਸੀ। ਪਿਤਾ ਦੀ ਚਿੱਤਰਕਾਰੀ ਵਿੱਚ ਰੁਚੀ ਅਤੇ ਮਾਂ ਦੇ ਸਾਹਿਤ ਪ੍ਰੇਮ ਦੀ ਵਜ੍ਹਾ ਕਰਕੇ ਆਸ਼ਾਪੂਰਣਾ ਦੇਵੀ ਨੂੰ ਉਸ ਸਮੇਂ ਦੇ ਮੰਨੇ ਪ੍ਰਮੰਨੇ ਸਾਹਿਤਕਾਰਾਂ ਅਤੇ ਕਲਾ ਸ਼ਿਲਪੀਆਂ ਨਾਲ ਨਜ਼ਦੀਕੀ ਸਾਂਝ ਦਾ ਮੌਕਾ ਮਿਲਿਆ। ਉਸ ਯੁੱਗ ਵਿੱਚ ਬੰਗਾਲ ਵਿੱਚ ਮਨਾਹੀਆਂ ਦਾ ਬੋਲਬਾਲਾ ਸੀ। ਪਿਤਾ ਅਤੇ ਪਤੀ ਦੋਨਾਂ ਦੇ ਹੀ ਘਰ ਵਿੱਚ ਪਰਦਾ ਆਦਿ ਦੇ ਬੰਧਨ ਸਨ ਪਰ ਘਰ ਦੇ ਝਰੋਖਿਆਂ ਤੋਂ ਮਿਲੀਆਂ ਝਲਕੀਆਂ ਨਾਲ ਹੀ ਉਹ ਸੰਸਾਰ ਵਿੱਚ ਘਟਿਤ ਹੋਣ ਵਾਲੀਆਂ ਘਟਨਾਵਾਂ ਦੀ ਕਲਪਨਾ ਕਰ ਲੈਂਦੀਆਂ ਸਨ।[3]

ਹਵਾਲੇ[ਸੋਧੋ]