ਆਸ਼ਾ ਭੋਸਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਸ਼ਾ ਭੋਸਲੇ
ਆਸ਼ਾ ਭੋਂਸਲੇ
ਜਾਣਕਾਰੀ
ਜਨਮ ਦਾ ਨਾਂ ਆਸ਼ਾ ਮੰਗੇਸ਼ਕਰ
ਜਨਮ 8 ਸਤੰਬਰ 1933
ਸੰਗਲੀ, ਬੰਬੇ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
ਵੰਨਗੀ(ਆਂ) ਫ਼ਿਲਮੀ, ਕਲਾਸੀਕਲ, ਲੋਕ-ਸੰਗੀਤ, ਪੌਪ
ਕਿੱਤਾ ਗਾਇਕਾ, ਪਿੱਠਵਰਤੀ ਗਾਇਕਾ
ਸਰਗਰਮੀ ਦੇ ਸਾਲ 1943–ਜਾਰੀ

ਆਸ਼ਾ ਭੋਂਸਲੇ (ਜਨਮ: 8 ਸਤੰਬਰ 1933) ਇੱਕ ਭਾਰਤੀ ਗਾਇਕਾ ਹੈ। ਇਹ ਭਾਰਤ ਸਿਨਮੇ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿਚੋਂ ਹਨ।[1] ਗਾਇਕਾ ਲਤਾ ਮੰਗੇਸ਼ਕਰ ਇਹਨਾਂ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1943 ਵਿੱਚ ਕੀਤੀ। ਇਹਨਾਂ ਨੇ ਤਕਰੀਬਨ ਇੱਕ ਹਜ਼ਾਰ ਹਿੰਦੀ ਫ਼ਿਲਮਾਂ ਵਿੱਚ ਗੀਤ ਗਾਏ ਹਨ ਅਤੇ ਪ੍ਰਾਈਵੇਟ ਐਲਬਮਾਂ ਵੀ ਜਾਰੀ ਕੀਤੀ। ਹਿੰਦੀ ਤੋਂ ਬਿਨਾਂ ਇਹਨਾਂ ਨੇ ਵੀਹ ਭਾਰਤੀ ਭਾਸ਼ਾਵਾਂ ਵਿੱਚ ਗਾਇਆ ਹੈ।

ਸਤੰਬਰ 2009 ਵਿੱਚ ਦ ਵਰਲਡ ਰਿਕਾਰਡ ਅਕੈਡਮੀ ਨੇ ਇਹਨਾਂ ਨੂੰ ਦੁਨੀਆਂ ਦੀ ਸਭ ਤੋਂ ਵੱਧ ਰਿਕਾਰਡਡ ਗਾਇਕਾ ਐਲਾਨਿਆ।[1]

ਜੀਵਨੀ[ਸੋਧੋ]

ਆਸ਼ਾ ਭੋਸਲੇ ਦਾ ਜਨਮ 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ‘ਸਾਂਗਲੀ’ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸਕਰ ਪ੍ਰਸਿੱਧ ਗਾਇਕ ਅਤੇ ਨਾਇਕ ਸਨ, ਜਿਹਨਾਂ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਕਾਫ਼ੀ ਛੋਟੀ ਉਮਰ ਵਿੱਚ ਹੀ ਆਸ਼ਾ ਜੀ ਨੂੰ ਦਿੱਤੀ। ਆਸ਼ਾ ਜੀ ਜਦੋਂ ਕੇਵਲ 9 ਸਾਲ ਦੇ ਸਨ, ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਦੇ ਬਾਅਦ ਉਨ੍ਹਾਂ ਦਾ ਪਰਵਾਰ ਪੂਨੇ ਤੋਂ ਕੋਲਹਾਪੁਰ ਅਤੇ ਉਸ ਦੇ ਬਾਅਦ ਬੰਬਈ ਆ ਗਿਆ। ਪਰਵਾਰ ਦੀ ਸਹਾਇਤਾ ਲਈ ਆਸ਼ਾ ਅਤੇ ਉਨ੍ਹਾਂ ਦੀ ਵੱਡੀ ਭੈਣ ਲਤਾ ਮੰਗੇਸਕਰ ਨੇ ਗਾਉਣ ਅਤੇ ਫਿਲਮਾਂ ਵਿੱਚ ਅਦਾਕਾਰੀ ਦਾ ਕੰਮ ਸ਼ੁਰੂ ਕਰ ਦਿੱਤਾ। 1943 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਮਰਾਠੀ ਫਿਲਮ (‘माझा बाळ’) ਵਿੱਚ ਗੀਤ ਗਾਇਆ। ਇਹ ਗੀਤ ‘ਚੱਲਿਆ ਚਲਾ ਨਵ ਬਾਲਾਕ.’ ਦੱਤਾ ਦਵਾਜੇਕਰ ਨੇ ਸੰਗੀਤਬੱਧ ਕੀਤਾ ਸੀ। 1948 ਵਿੱਚ ਹਿੰਦੀ ਫਿਲਮ ‘ਚੁਨਰੀਆ’ ਦਾ ਗੀਤ ‘ਸਾਵਣ ਆਇਆ. . . ’ ਹੰਸਰਾਜ ਬਹਿਲ ਲਈ ਗਾਇਆ। ਦੱਖਣ ਏਸ਼ੀਆ ਦੀ ਪ੍ਰਸਿੱਧ ਗਾਇਕਾ ਵਜੋਂ ਆਸ਼ਾ ਜੀ ਨੇ ਗੀਤ ਗਾਏ। ਫਿਲਮ ਸੰਗੀਤ, ਪੌਪ, ਗਜ਼ਲ, ਭਜਨ, ਭਾਰਤੀ ਸ਼ਾਸਤਰੀ ਸੰਗੀਤ, ਖੇਤਰੀ ਗੀਤ, ਕਵਾਲੀ, ਰਵਿੰਦਰ ਸੰਗੀਤ ਅਤੇ ਨਜਰੁਲ ਗੀਤ ਇਨ੍ਹਾਂ ਦੇ ਗੀਤਾਂ ਵਿੱਚ ਸ਼ਾਮਲ ਹਨ। ਇਨ੍ਹਾਂ ਨੇ 14 ਤੋਂ ਵਧ ਭਾਸ਼ਾਵਾਂ ਵਿੱਚ ਗੀਤ ਗਾਏ ਜਿਵੇਂ– ਮਰਾਠੀ, ਆਸਾਮੀ, ਹਿੰਦੀ, ਉਰਦੂ, ਤੇਲਗੂ, ਮਰਾਠੀ, ਬੰਗਾਲੀ, ਗੁਜਰਾਤੀ, ਪੰਜਾਬੀ, ਤਮਿਲ, ਅੰਗਰਜ਼ੀ, ਰੂਸੀ, ਨੇਪਾਲੀ, ਮਲਾ ਅਤੇ ਮਲਿਆਲਮ। 12000 ਤੋਂ ਵਧ ਗੀਤਾਂ ਨੂੰ ਆਸ਼ਾ ਜੀ ਨੇ ਅਵਾਜ ਦਿੱਤੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Most Recorded Artist-world record set by Asha Bhonsle". WorldRecordAcademy.com. ਸਤੰਬਰ 3, 2009. Retrieved ਨਵੰਬਰ 26, 2012.  Check date values in: |access-date=, |date= (help); External link in |publisher= (help)