ਸਮੱਗਰੀ 'ਤੇ ਜਾਓ

ਆਸ਼ੂਤੋਸ਼ ਭੱਟਾਚਾਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Ashutosh Bhattacharya
ਜਨਮ(1917-03-17)17 ਮਾਰਚ 1917
Benares, Benares State, British India
ਮੌਤ8 ਫਰਵਰੀ 2004(2004-02-08) (ਉਮਰ 86)
Varanasi, Uttar Pradesh, India
ਵੰਨਗੀ(ਆਂ)Hindustani classical music
ਕਿੱਤਾinstrumentalist, music educator
ਸਾਜ਼Tabla

ਆਸ਼ੂਤੋਸ਼ ਭੱਟਾਚਾਰੀਆ (ਜਨਮ 17 ਮਾਰਚ 1917- ਦੇਹਾਂਤ 8 ਫਰਵਰੀ 2004) ਵਾਰਾਣਸੀ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਪ੍ਰਸਿੱਧ ਭਾਰਤੀ ਸ਼ਾਸਤਰੀ ਸੱਗੀਤਕਾਰ ਸੀ, ਜੋ ਇੱਕ ਤਬਲਾ ਵਾਦਕ ਅਤੇ ਸੰਗੀਤ ਸਿੱਖਿਅਕ ਸੀ, ਅਤੇ ਨਾਲ ਹੀ ਇੱਕ ਆਯੁਰਵੈਦਿਕ ਡਾਕਟਰ ਵੀ ਸੀ।

ਸੰਨ 1966 ਵਿੱਚ, ਉਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ-ਸੰਗੀਤ ਨਾਟ ਅਕਾਦਮੀ, ਭਾਰਤ ਦੀ ਰਾਸ਼ਟਰੀ ਸੰਗੀਤ, ਨਾਚ ਅਤੇ ਨਾਟਕ ਅਕਾਦਮੀ ਦੁਆਰਾ ਦਿੱਤਾ ਗਿਆ ਸਭ ਤੋਂ ਵੱਡਾ ਸਨਮਾਨ।[1]

ਮੁਢਲਾ ਜੀਵਨ ਅਤੇ ਪਿਛੋਕੜ

[ਸੋਧੋ]

ਵਾਰਾਣਸੀ (ਬਨਾਰਸ) ਉੱਤਰ ਪ੍ਰਦੇਸ਼ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਪੈਦਾ ਹੋਏ, ਭੱਟਾਚਾਰੀਆ ਆਯੁਰਵੈਦਿਕ ਡਾਕਟਰਾਂ ਦੇ ਪਰਿਵਾਰ ਵਿੱਚੋਂ ਵੱਡੇ ਹੋਏ, ਜਿੱਥੇ ਉਨ੍ਹਾਂ ਦੇ ਪਿਤਾ ਅਤੇ ਦਾਦਾ ਆਯੁਰਵੈਦਕ ਦਵਾਈ ਦਾ ਅਭਿਆਸ ਕਰਦੇ ਸਨ। ਹਾਲਾਂਕਿ, ਛੋਟੀ ਉਮਰ ਵਿੱਚ ਉਸਨੇ ਸੰਗੀਤ ਵੱਲ ਝੁਕਾਅ ਦਿਖਾਇਆ ਅਤੇ 8 ਸਾਲ ਦੀ ਉਮਰ ਵਿੱਚ ਪੰਡਿਤ ਰਾਮ ਨਾਥ ਮਿਸ਼ਰਾ ਤੋਂ ਪਖਾਵਜ ਸਿੱਖਣਾ ਸ਼ੁਰੂ ਕਰ ਦਿੱਤਾ।[2] ਕੁਝ ਸਾਲਾਂ ਦੀ ਸਿਖਲਾਈ ਤੋਂ ਬਾਅਦ, ਉਸਨੇ ਬਨਾਰਸ ਘਰਾਣੇ ਦੇ ਪ੍ਰਸਿੱਧ ਤਬਲਾ ਵਾਦਕ ਅਤੇ ਪੰਡਿਤ ਕਿਸ਼ਨ ਮਹਾਰਾਜ ਦੇ ਚਾਚੇ ਪੰਡਿਤ ਕਾਂਠੇ ਮਹਾਰਾਜ ਤੋਂ ਤਬਲਾ ਸਿੱਖਣ ਦੀ ਸ਼ੁਰੂਆਤ ਕੀਤੀ।[3]

ਕੈਰੀਅਰ

[ਸੋਧੋ]

ਉਸ ਨੇ 21 ਸਾਲ ਦੀ ਉਮਰ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ, ਜਦੋਂ 1937 ਵਿੱਚ ਉਹਨਾਂ ਨੇ ਇਲਾਹਾਬਾਦ ਵਿੱਚ ਸੰਗੀਤ ਸਮਾਰੋਹ ਵਿੱਚ ਸਰੋਦ ਵਾਦਕ ਅਲਾਉਦੀਨ ਖਾਨ ਨਾਲ ਸੰਗਤ ਕੀਤੀ ਸੀ। ਆਉਣ ਵਾਲੇ ਸਾਲਾਂ ਵਿੱਚ, ਉਹ ਪ੍ਰਮੁੱਖ ਸੰਗੀਤਕਾਰਾਂ ਜਿਵੇਂ ਪੰਡਿਤਰਵੀ ਸ਼ੰਕਰ, ਉਸਤਾਦ ਅਲੀ ਅਕਬਰ ਖਾਨ ਅਤੇ ਉਸਤਾਦ ਵਿਲਾਇਤ ਖਾਨ ਹੁਰਾਂ ਨਾਲ ਵੀ ਸੰਗਤ ਕੀਤੀ [4][2]

ਆਪਣੇ ਸੰਗੀਤਕ ਕੈਰੀਅਰ ਤੋਂ ਇਲਾਵਾ, ਉਸਨੇ ਵਾਰਾਣਸੀ ਦੇ ਆਪਣੇ ਕਲੀਨਿਕ ਵਿੱਚ ਆਯੁਰਵੈਦਿਕ ਦਵਾਈ ਦਾ ਵੀ ਅਭਿਆਸ ਕੀਤਾ ਅਤੇ ਵਿਦਿਆਰਥੀਆਂ ਨੂੰ ਪੜਾਇਆ।[2] ਸੰਖੇਪ ਬਿਮਾਰੀ ਤੋਂ ਬਾਅਦ 9 ਫਰਵਰੀ 2004 ਨੂੰ ਵਾਰਾਣਸੀ ਵਿੱਚ 86 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਪੁੱਤਰ ਦੇਬਬ੍ਰਤ ਭੱਟਾਚਾਰੀਆ ਵੀ ਇੱਕ ਤਬਲਾ ਵਾਦਕ ਹੈ।  [ਹਵਾਲਾ ਲੋੜੀਂਦਾ][<span title="This claim needs references to reliable sources. (May 2017)">citation needed</span>]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "SNA: List of Sangeet Natak Akademi Ratna Puraskarwinners (Akademi Fellows)". SNA Official website. Archived from the original on 2016-03-04.
  2. 2.0 2.1 2.2 "Pandit Kaviraj Ashutosh Bhattacharya". Retrieved 24 July 2013.
  3. "Biography of Kanthe Maharaj". varanasi.org. 26 September 2012. Retrieved 24 July 2013.[permanent dead link]
  4. "the genius of Pandit Ravi Shankar". India Today. 12 December 2012. Retrieved 24 July 2013.

ਪੁਸਤਕ ਸੂਚੀ

[ਸੋਧੋ]
  •  

ਬਾਹਰੀ ਲਿੰਕ

[ਸੋਧੋ]