ਆ ਕਿਊ ਦੀ ਸੱਚੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਹ ਕਿਊ ਦੀ ਸੱਚੀ ਕਹਾਣੀ
ਤਸਵੀਰ:TheStoryofAQreprint.jpg
One of the reprints after 1923 with the author and English title on the cover
ਲੇਖਕਲੂ ਸ਼ੁਨ
ਮੂਲ ਸਿਰਲੇਖĀ Q Zhèngzhuàn
ਦੇਸ਼ਚੀਨ
ਭਾਸ਼ਾਦੇਸੀ ਚੀਨੀ
ਪ੍ਰਕਾਸ਼ਨ ਦੀ ਮਿਤੀ
1921

ਆਹ ਕਿਊ ਦੀ ਸੱਚੀ ਕਹਾਣੀ (ਸਰਲ ਚੀਨੀ: 阿Q正传; ਰਿਵਾਇਤੀ ਚੀਨੀ: 阿Q正傳; ਪਿਨਯਿਨ: Ā Q Zhèngzhuàn; ਵੇਡ–ਗਾਈਲਜ਼: A Q Cheng-chuan), ਚੀਨੀ ਲੇਖਕ ਲੂ ਸ਼ੁਨ ਦੀਆਂ ਸ਼ਾਹਕਾਰ ਰਚਨਾਵਾਂ ਵਿੱਚੋਂ ਇੱਕ ਹੈ। ਇਹ ਇੱਕ ਛੋਟਾ ਨਾਵਲ ਹੈ ਜੋ 4 ਦਸੰਬਰ 1921 ਅਤੇ 12 ਫਰਵਰੀ 1922 ਦੇ ਦਰਮਿਆਨ ਸੀਰੀਅਲ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਾਅਦ ਨੂੰ ਇਹ ਉਸਦੇ ਪਹਿਲੇ ਕਹਾਣੀ ਸੰਗ੍ਰਹਿ ਹਥਿਆਰਾਂ ਨੂੰ ਸੱਦਾ (吶喊, Nahan) (1923) ਵਿੱਚ ਪ੍ਰਕਾਸ਼ਿਤ ਹੋਈ ਸਭ ਤੋਂ ਲੰਬੀ ਕਹਾਣੀ ਹੈ। ਇਹ ਰਚਨਾ ਆਮ ਤੌਰ 'ਤੇ ਆਧੁਨਿਕ ਚੀਨੀ ਸਾਹਿਤ ਦੀ ਸ਼ਾਹਕਾਰ ਮੰਨੀ ਜਾਂਦੀ ਹੈ, ਕਿਉਂਕਿ ਇਹ ਚੀਨ ਵਿੱਚ 1919 ਵਾਲੀ ਚਾਰ ਮਈ ਦੀ ਲਹਿਰ ਤੋਂ ਬਾਅਦ ਪੂਰੀ ਤਰ੍ਹਾਂ ਵਰਨੈਕੂਲਰ ਚੀਨੀ ਵਿੱਚ ਲਿਖੀ ਗਈ ਪਹਿਲੀ ਰਚਨਾ ਸੀ।[1]

ਹਵਾਲੇ[ਸੋਧੋ]

  1. Luo, Jing. [2004] (2004). Over a Cup of Tea: An Introduction to Chinese Life and Culture. University Press of America. ISBN 0-7618-2937-7