ਇਕ ਜਵਾਨ ਕੁੜੀ ਦੀ ਡਾਇਰੀ
ਲੇਖਕ | ਐਨ ਫਰੈਂਕ |
---|---|
ਮੂਲ ਸਿਰਲੇਖ | Het Achterhuis |
ਮੁੱਖ ਪੰਨਾ ਡਿਜ਼ਾਈਨਰ | ਹੇਲਮਤ ਸਾਲਡਨ |
ਦੇਸ਼ | ਨੀਦਰਲੈਂਡਜ਼ |
ਭਾਸ਼ਾ | ਡਚ |
ਵਿਧਾ | ਡਾਇਰੀ |
ਪ੍ਰਕਾਸ਼ਕ | ਕੋਨਟੈਕਟ ਪਬਲਿਸ਼ਿੰਗ |
ਪ੍ਰਕਾਸ਼ਨ ਦੀ ਮਿਤੀ | 25 ਜੂਨ 1947 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1952 |
ਓ.ਸੀ.ਐਲ.ਸੀ. | 1432483 |
949.207 | |
ਐੱਲ ਸੀ ਕਲਾਸ | DS135.N6 |
ਮੂਲ ਟੈਕਸਟ | Het Achterhuis Dutch ਵਿਕੀਸਰੋਤ ਉੱਤੇ |
ਇਕ ਜਵਾਨ ਕੁੜੀ ਦੀ ਡਾਇਰੀ, ਜਿਸਨੂੰ ਐਨ ਫਰੈਂਕ ਦੀ ਡਾਇਰੀ ਵੀ ਕਿਹਾ ਜਾਂਦਾ ਹੈ, ਡੱਚ ਭਾਸ਼ਾ ਦੀ ਡਾਇਰੀ ਦੀ ਇੱਕ ਕਿਤਾਬ ਹੈ ਜੋ ਐਨ ਫਰੈਂਕ ਨੇ ਉਦੋਂ ਲਿਖੀ ਸੀ ਜਦੋਂ ਉਹ ਨੀਦਰਲੈਂਡਜ਼ ਦੇ ਨਾਜ਼ੀ ਕਬਜ਼ੇ ਦੌਰਾਨ ਆਪਣੇ ਪਰਿਵਾਰ ਨਾਲ ਦੋ ਸਾਲਾਂ ਲਈ ਲੁਕ ਕੇ ਰਹਿ ਰਹੀ ਸੀ। ਇਹ ਪਰਿਵਾਰ 1944 ਵਿੱਚ ਫੜਿਆ ਗਿਆ ਸੀ, ਅਤੇ ਐਨ ਫਰੈਂਕ ਦੀ ਮੌਤ 1945 ਵਿੱਚ ਬਰਗੇਨ-ਬੇਲਸਨ ਤਸੀਹਾ ਕੈਂਪ ਵਿੱਚ ਟਾਈਫਸ ਨਾਲ ਹੋਈ। ਡਾਇਰੀ ਨੂੰ ਮੀਪ ਗੀਸ ਨੇ ਸੰਭਾਲ ਲਿਆ ਸੀ, ਅਤੇ ਉਸਨੇ ਲੜਾਈ ਖ਼ਤਮ ਹੋਣ ਤੋਂ ਬਾਅਦ ਪਰਿਵਾਰ ਦੇ ਇੱਕੋ ਇੱਕ ਜ਼ਿੰਦਾ ਰਹਿ ਗਏ ਜੀਅ, ਐਨ ਦੇ ਪਿਤਾ, ਓਟੋ ਫਰੈਂਕ ਨੂੰ ਦੇ ਦਿੱਤੀ ਸੀ। ਉਦੋਂ ਤੋਂ ਇਹ ਡਾਇਰੀ 60 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕੀਤੀ ਜਾ ਚੁੱਕੀ ਹੈ।
ਸਭ ਤੋਂ ਪਹਿਲਾਂ ਇਹ ਹਤਿ ਅਚੇਰਹੂਇਸ ਡੱਗਬੋਇਕਬਰਿਵੇਨ 14 ਜੂਨ 1942 - 1 ਅਗਸਤ 1944 (ਐਨੈਕਸ: ਡਾਇਰੀ ਨੋਟ 14 ਜੂਨ 1942 - 1 ਅਗਸਤ 1944) ਦੇ ਸਿਰਲੇਖ ਹੇਠ 1947 ਵਿੱਚ ਐਮਸਟਰਡਮ ਵਿੱਚ ਕੋਨਟੈਕਟ ਪਬਲਿਸ਼ਿੰਗ ਵਾਲਿਆਂ ਨੇ ਛਾਪੀ ਸੀ। ਜਦੋਂ ਡਾਇਰੀ ਦਾ ਅੰਗਰੇਜ਼ੀ ਭਾਸ਼ਾ ਦਾ ਅਨੁਵਾਦ 1952 ਵਿੱਚ ਐਨ ਫ੍ਰੈਂਕ: ਦ ਡਾਇਰੀ ਆਫ਼ ਏ ਯੰਗ ਗਰਲ ਦੇ ਸਿਰਲੇਖ ਹੇਠ ਛਪਿਆ ਤਾਂ ਇਸ ਨੂੰ ਵਿਆਪਕ ਹੁੰਗਾਰਾ ਮਿਲਿਆ। ਇਹ ਡਬਲਡੇਅ ਐਂਡ ਕੰਪਨੀ (ਯੂਨਾਈਟਿਡ ਸਟੇਟਸ) ਅਤੇ ਵੈਲੇਨਟਾਈਨ ਮਿਸ਼ੇਲ (ਯੁਨਾਈਟਡ ਕਿੰਗਡਮ) ਨੇ ਛਾਪਿਆ ਸੀ। ਇਕ ਜਵਾਨ ਲੜਕੀ ਦੀ ਡਾਇਰੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ 1955 ਵਿੱਚ ਫ੍ਰਾਂਸਿਸ ਗੂਡਰਿਚ ਅਤੇ ਐਲਬਰਟ ਹੈਕੇਟ ਨੇ ਇਸ ਨੂੰ ਇਸੇ ਨਾਮ ਦੀ ਨਾਟਕੀ ਪਟਕਥਾ ਦਾ ਰੂਪ ਦੇ ਦਿੱਤਾ, ਜਿਸ ਨੂੰ ਉਨ੍ਹਾਂ ਨੇ 1959 ਦੇ ਫਿਲਮ ਵਰਜ਼ਨ ਲਈ ਤਿਆਰ ਕਰ ਲਿਆ। ਇਹ ਕਿਤਾਬ 20 ਵੀਂ ਸਦੀ ਦੀਆਂ ਚੋਟੀ ਦੀਆਂ ਕਿਤਾਬਾਂ ਦੀਆਂ ਕਈ ਸੂਚੀਆਂ ਵਿੱਚ ਸ਼ਾਮਲ ਕੀਤੀ ਗਈ ਹੈ।[1][2][3][4][5]
1947 ਵਿੱਚ ਪ੍ਰਕਾਸ਼ਤ ਡਾਇਰੀ ਦੇ ਡੱਚ ਅਡੀਸ਼ਨ ਦਾ ਕਾਪੀਰਾਈਟ, 1 ਜਨਵਰੀ 2016 ਨੂੰ, ਯੂਰਪੀਅਨ ਯੂਨੀਅਨ ਦੇ ਕਾਪੀਰਾਈਟ ਕਾਨੂੰਨ ਦੇ ਆਮ ਦਸ੍ਤੂਰ ਦੇ ਨਤੀਜੇ ਵਜੋਂ ਲੇਖਕ ਦੀ ਮੌਤ ਤੋਂ 70 ਸਾਲ ਬਾਅਦ 1 ਜਨਵਰੀ, 2016 ਨੂੰ ਖਤਮ ਹੋ ਗਿਆ ਸੀ। ਇਸ ਦੇ ਬਾਅਦ, ਡੱਚ ਦਾ ਮੌਲਿਕ ਅਡੀਸ਼ਨ ਔਨਲਾਈਨ ਉਪਲਬਧ ਕਰਵਾਇਆ ਗਿਆ।[6][7]
ਪਿਛੋਕੜ
[ਸੋਧੋ]ਨੀਦਰਲੈਂਡਜ਼ ਦੇ ਨਾਜ਼ੀ ਕਬਜ਼ੇ ਦੌਰਾਨ, ਐਨ ਫਰੈਂਕ ਨੂੰ 12 ਜੂਨ 1942 ਨੂੰ, ਉਸਦੇ 13 ਵੇਂ ਜਨਮਦਿਨ, ਦੇ ਸਮੇਂ ਮਿਲੇ ਤੋਹਫਿਆਂ ਵਿੱਚ ਇੱਕ ਖਾਲੀ ਡਾਇਰੀ ਵੀ ਮਿਲੀ ਸੀ।[8][9] ਐਨ ਫ੍ਰੈਂਕ ਹਾਊਸ ਦੇ ਅਨੁਸਾਰ, ਲਾਲ, ਖਾਨੇਦਾਰ ਆਟੋਗ੍ਰਾਫ ਕਿਤਾਬ ਜੋ ਐਨ ਨੇ ਆਪਣੀ ਡਾਇਰੀ ਵਜੋਂ ਵਰਤੀ ਹੈ, ਅਸਲ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਉਸਨੇ ਇੱਕ ਦਿਨ ਪਹਿਲਾਂ ਆਪਣੇ ਪਿਤਾ ਦੇ ਨਾਲ ਆਪਣੇ ਘਰ ਦੇ ਨੇੜੇ ਵਾਲੀ ਕਿਤਾਬਾਂ ਦੀ ਦੁਕਾਨ ਵੇਖਦੇ ਹੋਏ ਇਹ ਪਸੰਦ ਕਰ ਲਈ ਸੀ। 14 ਜੂਨ 1942 ਨੂੰ ਐਨ ਨੇ ਇਸ ਵਿੱਚ ਲਿਖਣਾ ਸ਼ੁਰੂ ਕੀਤਾ।[10][11]
5 ਜੁਲਾਈ 1942 ਨੂੰ, ਐਨ ਦੀ ਵੱਡੀ ਭੈਣ ਮਾਰਗੋਤ ਨੂੰ ਜਰਮਨੀ ਦੇ ਇੱਕ ਨਾਜ਼ੀ ਵਰਕ ਕੈਂਪ ਵਿੱਚ ਰਿਪੋਰਟ ਕਰਨ ਲਈ ਇੱਕ ਸਰਕਾਰੀ ਸੰਮਨ ਮਿਲੇ ਅਤੇ 6 ਜੁਲਾਈ ਨੂੰ ਮਾਰਗੋਤ ਅਤੇ ਐਨ ਆਪਣੇ ਪਿਤਾ ਓਟੋ ਅਤੇ ਮਾਂ ਐਡੀਥ ਦੇ ਨਾਲ ਲੁਕ ਗਏ।ਓਟੋ ਦਾ ਕਾਰੋਬਾਰੀ ਭਾਈਵਾਲ ਹਰਮੈਨ ਵੈਨ ਪੇਲਸ, ਉਨ੍ਹਾਂ ਦੀ ਪਤਨੀ ਔਗਸਟ ਅਤੇ ਉਨ੍ਹਾਂ ਦਾ ਕਿਸ਼ੋਰ ਪੁੱਤਰ ਪੀਟਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੀ ਲੁਕਣ ਦੀ ਜਗ੍ਹਾ ਐਮਸਟਰਡਮ ਵਿੱਚ ਓਟੋ ਦੀ ਕੰਪਨੀ ਦੀ ਇਮਾਰਤ ਦੇ ਪਿਛਲੇ ਪਾਸੇ ਅਨੇਕਸ ਦੇ ਸੀਲ ਬੰਦ ਕਮਰੇ ਸਨ।[12] ਓਟੋ ਫਰੈਂਕ ਨੇ 1933 ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸਦਾ ਨਾਮ ਓਪੇਕਟਾ ਸੀ। ਉਸ ਨੂੰ ਪੈਕਟਿਨ ਤਿਆਰ ਕਰਨ ਅਤੇ ਵੇਚਣ ਦਾ ਲਾਇਸੈਂਸ ਮਿਲ ਗਿਆ ਸੀ। ਇਹ ਪਦਾਰਥ ਜਾਮ ਬਣਾਉਣ ਲਈ ਵਰਤਿਆ ਜਾਂਦਾ ਸੀ। ਉਸਨੇ ਲੁਕੇ ਹੋਏ ਆਪਣਾ ਕਾਰੋਬਾਰ ਬੰਦ ਕਰ ਦਿੱਤਾ। ਪਰ ਇੱਕ ਵਾਰ ਜਦੋਂ ਉਹ ਵਾਪਸ ਆਇਆ, ਉਸਨੇ ਦੇਖਿਆ ਕਿ ਉਸਦੇ ਕਰਮਚਾਰੀਆਂ ਨੇ ਇਸ ਨੂੰ ਚਲਦਾ ਰੱਖਿਆ ਹੋਇਆ ਸੀ। ਓਪੇਕਟਾ ਵਾਲੀ ਇਮਾਰਤ ਵਿੱਚ ਹੀ ਇੱਕ ਸਲਾਈਡਿੰਗ ਬੁੱਕਕੇਸ ਦੇ ਪਿੱਛੇ ਦੇ ਕਮਰਿਆਂ ਵਿੱਚ ਉਹ ਸਾਰੇ ਲੁਕੇ ਹੋਏ ਸਨ। ਸ੍ਰੀਮਤੀ ਵੈਨ ਪੇਲਜ਼ ਦੇ ਦੰਦਾਂ ਦੇ ਡਾਕਟਰ, ਫਰਿੱਟਜ਼ ਫੀਫਰ, ਵੀ ਚਾਰ ਮਹੀਨਿਆਂ ਬਾਅਦ ਉਨ੍ਹਾਂ ਨਾਲ ਰਲ ਗਿਆ। ਪ੍ਰਕਾਸ਼ਤ ਸੰਸਕਰਣ ਵਿੱਚ, ਨਾਮ ਬਦਲੇ ਗਏ ਸਨ: ਵੈਨ ਪੇਲਸਜ਼ ਨੂੰ ਵੈਨ ਡੈਨਜ਼, ਅਤੇ ਫਰਿੱਟਜ਼ ਫੀਫਰ ਨੂੰ ਐਲਬਰਟ ਡੱਸਲ ਦੇ ਤੌਰ ਤੇ ਜਾਣਿਆ ਜਾਂਦਾ ਹੈ। ਓਟੋ ਫਰੈਂਕ ਦੇ ਭਰੋਸੇਮੰਦ ਸਾਥੀਆਂ ਦੇ ਇੱਕ ਸਮੂਹ ਦੀ ਸਹਾਇਤਾ ਨਾਲ, ਉਹ ਦੋ ਸਾਲ ਅਤੇ ਇੱਕ ਮਹੀਨੇ ਤੱਕ ਲੁਕੇ ਰਹੇ।
ਅਗਸਤ 1944 ਵਿਚ, ਉਨ੍ਹਾਂ ਨੂੰ ਲੱਭ ਲਿਆ ਗਿਆ ਅਤੇ ਨਾਜ਼ੀ ਤਸੀਹਾ ਕੈਂਪਾਂ ਵਿੱਚ ਭੇਜ ਦਿੱਤਾ ਗਿਆ। ਲੰਬੇ ਸਮੇਂ ਤੱਕ ਸਮਝਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਸੀ, ਹਾਲਾਂਕਿ ਇਸ ਗੱਲ ਦੇ ਸੰਕੇਤ ਹਨ ਕਿ ਉਨ੍ਹਾਂ ਦਾ ਲਭ ਪੈਣਾ ਮਹਿਜ ਸਬੱਬੀ ਹੋ ਸਕਦਾ ਹੈ, ਕਿ ਪੁਲਿਸ ਦੀ ਛਾਪੇਮਾਰੀ ਅਸਲ ਵਿੱਚ "ਰਾਸ਼ਨ ਧੋਖਾਧੜੀ" ਨੂੰ ਲੈ ਕੇ ਹੋਈ ਸੀ।[13] ਅੱਠ ਵਿਅਕਤੀਆਂ ਵਿਚੋਂ, ਸਭ ਤੋਂ ਬੁਢਾ, ਓਟੋ ਫਰੈਂਕ ਹੀ ਯੁੱਧ ਤੋਂ ਮਗਰੋਂ ਤੱਕ ਜੀਵਤ ਰਿਹਾ। ਐਨ ਦੀ ਮੌਤ ਬਰਗੇਨ-ਬੇਲਸੇਨ ਵਿੱਚ ਟਾਈਫਸ ਨਾਲ ਹੋ ਗਈ ਜਦੋਂ ਉਹ 15 ਸਾਲਾਂ ਦੀ ਸੀ। ਉਸਦੀ ਮੌਤ ਦੀ ਸਹੀ ਤਾਰੀਖ ਪਤਾ ਨਹੀਂ ਹੈ, ਅਤੇ ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ 1945 ਵਿੱਚ ਬ੍ਰਿਟਿਸ਼ ਫੌਜਾਂ ਵਲੋਂ ਕੈਦੀਆਂ ਨੂੰ ਆਜ਼ਾਦ ਕਰਾਉਣ ਤੋਂ ਕੁਝ ਹਫ਼ਤੇ ਪਹਿਲਾਂ, ਮਾਰਚ ਦੇ ਅਰੰਭ ਵਿੱਚ ਹੋ ਗਈ ਸੀ। ਹਾਲਾਂਕਿ, 2015 ਵਿੱਚ ਹੋਈ ਖੋਜ ਦੱਸਦੀ ਹੈ ਕਿ ਐਨ ਦੀ ਮੌਤ ਫਰਵਰੀ ਵਿੱਚ ਹੋਈ ਹੋ ਸਕਦੀ ਹੈ।[14]
ਖਰੜੇ ਵਿਚ, ਉਸ ਦੀਆਂ ਅਸਲ ਡਾਇਰੀਆਂ ਤਿੰਨ ਕਾਪੀਆਂ ਉੱਤੇ ਲਿਖੀਆਂ ਗਈਆਂ ਹਨ। ਪਹਿਲੀ ਜਿਲਦ (ਲਾਲ ਅਤੇ ਚਿੱਟੇ ਰੰਗ ਦੇ ਖਾਨਿਆਂ ਵਾਲੀ ਆਟੋਗ੍ਰਾਫ ਕਿਤਾਬ) 14 ਜੂਨ ਤੋਂ 5 ਦਸੰਬਰ, 1942 ਦੇ ਵਿਚਕਾਰ ਦੇ ਸਮੇਂ ਨੂੰ ਕਵਰ ਕਰਦੀ ਹੈ। ਕਿਉਂਜੋ ਦੂਜੀ ਮਿਲੀ ਜਿਲਦ (ਇੱਕ ਸਕੂਲ ਵਾਲੀ ਕਾਪੀ) 22 ਦਸੰਬਰ, 1943 ਨੂੰ ਸ਼ੁਰੂ ਹੁੰਦੀ ਹੈ, ਅਤੇ 17 ਅਪ੍ਰੈਲ 1944 ਨੂੰ ਖਤਮ ਹੁੰਦੀ ਹੈ, ਇਹ ਮੰਨਿਆ ਜਾਂਦਾ ਹੈ ਕਿ ਦਸੰਬਰ 1942 ਅਤੇ ਦਸੰਬਰ 1943 ਦੇ ਵਿਚਕਾਰ ਅਸਲ ਜਿਲਦ ਜਾਂ ਜਿਲਦਾਂ - ਸ਼ਾਇਦ ਗ੍ਰਿਫਤਾਰੀ ਤੋਂ ਬਾਅਦ ਗੁੰਮ ਹੋ ਗਈਆਂ ਸਨ, ਜਦੋਂ ਨਾਜ਼ੀ ਨਿਰਦੇਸ਼ਾਂ ਦੇ ਬਾਦ ਲੁਕਣ ਦੀ ਜਗ੍ਹਾ ਨੂੰ ਖਾਲੀ ਕੀਤਾ ਗਿਆ ਸੀ। ਹਾਲਾਂਕਿ, ਇਸ ਗੁੰਮ ਜਾਣ ਦੇ ਸਮੇਂ ਨੂੰ ਸੰਭਾਲਣ ਲਈ ਐਨ ਨੇ ਦੋਬਾਰਾ ਲਿਖੇ ਵਰਜਨ ਵਿੱਚ ਮੁੜ-ਲਿਖਿਆ ਹੋਇਆ ਹੈ। ਤੀਜੀ ਮਿਲਦੀ ਜਿਲਦ (ਇਹ ਵੀ ਸਕੂਲ ਵਾਲੀ ਕਾਪੀ ਸੀ) ਵਿੱਚ 17 ਅਪ੍ਰੈਲ ਤੋਂ 1 ਅਗਸਤ 1944 ਤਕ ਦੇ, ਜਦੋਂ ਐਨ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਆਖਰੀ ਵਾਰ ਲਿਖਿਆ ਸੀ, ਇੰਦਰਾਜ਼ ਹਨ।[15] : 2
ਕਾਗਜ਼ ਦੀਆਂ ਖੁੱਲ੍ਹੀਆਂ ਸ਼ੀਟਾਂ 'ਤੇ ਲਿਖਿਆ ਖਰੜਾ, ਮਿਪ ਜੀਜ ਅਤੇ ਬੇਪ ਵੋਸਕੁਜਲ ਨੂੰ ਪਰਿਵਾਰ ਦੀ ਗ੍ਰਿਫਤਾਰੀ ਤੋਂ ਬਾਅਦ ਲੁਕਣ ਵਾਲੀ ਜਗ੍ਹਾ ਦੀ ਫਰਸ਼ 'ਤੇ ਖਿਲਰਿਆ ਹੋਇਆ ਮਿਲਿਆ ਸੀ,[16] ਪਰ ਉਨ੍ਹਾਂ ਦੇ ਕਮਰਿਆਂ ਨੂੰ ਡੱਚ ਪੁਲਿਸ ਅਤੇ ਗੇਸਟਾਪੋ ਵਲੋਂ ਤੋੜ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਖਰੜੇ ਨੂੰ ਸੰਭਾਲ ਲਿਆ ਸੀ, ਅਤੇ ਯੁੱਧ ਤੋਂ ਬਾਅਦ ਜਦੋਂ 1945 ਦੀ ਬਸੰਤ ਵਿੱਚ ਐਨ ਦੀ ਮੌਤ ਦੀ ਪੁਸ਼ਟੀ ਹੋ ਗਈ ਸੀ, ਓਟੋ ਫਰੈਂਕ ਨੂੰ ਮੌਲਿਕ ਨੋਟਿਸਾਂ ਸਹਿਤ ਦੇ ਦਿੱਤਾ ਸੀ।
ਹਵਾਲੇ
[ਸੋਧੋ]- ↑ "Best (100) Books of the 20th Century] #8". Goodreads.
- ↑
- ↑
- ↑ Books of the Century: War, Holocaust, Totalitarianism. New York Public Library. 1996. ISBN 978-0-19-511790-5.
- ↑ "Top 100 Books of the 20th century, while there are several editions of the book. The publishers made a children's edition and a thicker adult edition. There are hardcovers and paperbacks, #26". Waterstone's. Archived from the original on 2018-12-25. Retrieved 2019-10-20.
- ↑ Attard, Isabelle (1 January 2016). "Vive Anne Frank, vive le Domaine Public" [Long live Anne Frank, long live the Public Domain] (in French). Archived from the original on 29 ਜੂਨ 2019. Retrieved 8 July 2019.
The files are available in TXT and ePub format.
{{cite web}}
: CS1 maint: unrecognized language (link) - ↑
- ↑
- ↑
- ↑ "Anne Frank: The Diary of a Young Girl: June 14, 1942 – November 17, 1942" (PDF). edHelper.com. Retrieved April 29, 2014.
- ↑ "The Diary of Anne Frank Learning Guide: Table of Contents". Shmoop University, Inc. Archived from the original on ਅਪ੍ਰੈਲ 29, 2014. Retrieved April 29, 2014.
{{cite web}}
: Check date values in:|archive-date=
(help) - ↑
- ↑ "Anne Frank may have been discovered by chance, new study says". BBC News. December 17, 2016.
- ↑
- ↑ "Ten questions on the authenticity of the diary of Anne Frank" (PDF). Anne Frank Stichting. 2007. Retrieved April 27, 2014.
- ↑ Frank, Anne (1997). The Diary of a Young Girl: The Definite Edition. Bantam Books. p. vii. ISBN 0553577123.