ਇਨਵੇਰੀਅੰਟ (ਭੌਤਿਕ ਵਿਗਿਆਨ)
ਗਣਿਤ ਅਤੇ ਸਿਧਾਂਤਿਕ ਭੌਤਿਕ ਵਿਗਿਆਨ ਅੰਦਰ, ਇਨਵੇਰੀਅੰਟ ਕਿਸੇ ਸਿਸਟਮ ਦੀ ਇੱਕ ਅਜਿਹੀ ਵਿਸ਼ੇਸ਼ਤਾ ਨੂੰ ਕਹਿੰਦੇ ਹਨ ਜੋ ਕਿਸੇ ਰੂਪਾਂਤ੍ਰਨ ਅਧੀਨ ਬਦਲਦਾ ਨਹੀਂ ਹੈ।
ਉਦਾਹਰਨਾਂ
[ਸੋਧੋ]- ਤਾਜ਼ਾ ਯੁੱਗ ਵਿੱਚ, ਤਾਰਾ ਸਫੀਅਰ ਦੀ ਪੋਲਰਿਸ (ਉੱਤਰੀ ਤਾਰਾ) ਦੀ ਰੋਜ਼ਾਨਾ ਗਤੀ ਅਧੀਨ ਸਥਿਰਤਾ ਭੌਤਿਕੀ ਇਨਵੇਰੀਅੰਸ ਦੀ ਇੱਕ ਕਲਾਸੀਕਲ ਉਦਾਰਹਨ ਹੈ।
- ਕਿਸੇ ਭੌਤਿਕੀ ਇਨਵੇਰੀਅੰਟ ਦੀ ਇੱਕ ਹੋਰ ਉਦਾਹਰਨ ਕਿਸੇ ਲੌਰੰਟਜ਼ ਟ੍ਰਾਂਸਫੋਰਮੇਸ਼ਨ ਅਧੀਨ ਪ੍ਰਕਾਸ਼ ਦੀ ਸਪੀਡ[1] ਅਤੇ ਕਿਸੇ ਗੈਲੀਲੀਅਨ ਟ੍ਰਾਂਸਫੋਰਮੇਸ਼ਨ ਅਧੀਨ ਵਕਤ ਹੈ। ਅਜਿਹੀਆਂ ਸਪੇਸਟਾਈਮ ਟ੍ਰਾਂਸਫੋਰਮੇਸ਼ਨਾਂ ਵੱਖਰਿੇ ਔਬਜ਼ਰਵਰਾਂ ਦੀਆਂ ਰੈਫ੍ਰੇਸ ਫ੍ਰੇਮਾਂ ਦਰਮਿਆਨ ਸ਼ਿਫਟਾਂ (ਖਿਸਕਾਓ) ਪ੍ਰਸਤੁਤ ਕਰਦੀਆਂ ਹਨ, ਅਤੇ ਇਸੇ ਤਰਾਂ ਕਿਸੇ ਟ੍ਰਾਂਸਫੋਰਮੇਸ਼ਨ ਅਧੀਨ ਨੋਇਥਰ ਦੀ ਥਿਊਰੀ ਇਨਵੇਰੀਅੰਸ ਇੱਕ ਬੁਨਿਆਦੀ ਸੁਰੱਖਿਅਤਾ ਨਿਯਮ ਪ੍ਰਸਤੁਤ ਕਰਦੀ ਹੈ। ਉਦਾਹਰਨ ਦੇ ਤੌਰ 'ਤੇ, ਟਰਾਂਸਲੇਸ਼ਨ ਅਧੀਨ ਇਨਵੇਰੀਅੰਸ ਮੋਮੈਂਟਮ-ਸੁਰੱਖਿਅਤਾ ਵੱਲ ਲਿਜਾਂਦੀ ਹੈ, ਅਤੇ ਵਕਤ ਅੰਦਰ ਇਨਵੇਰੀਅੰਸ ਊਰਜਾ ਦੀ ਸੁਰੱਖਿਅਤਾ ਲਈ ਜ਼ਿੰਮੇਵਾਰ ਹੈ।
ਮਾਤਰਾਵਾਂ ਕੁੱਝ ਸਾਂਝੀਆਂ ਟ੍ਰਾਂਸਫੋਰਮੇਸ਼ਨਾਂ ਅਧੀਨ ਇਨਵੇਰੀਅੰਟ ਹੋ ਸਕਦੀਆਂ ਹਨ, ਪਰ ਹੋਰ ਦੂਜੀਆਂ ਅਧੀਨ ਨਹੀਂ। ਉਦਾਹਰਨ ਦੇ ਤੌਰ 'ਤੇ, ਕਿਸੇ ਕਣ ਦੀ ਵਿਲੌਸਿਟੀ ਓਦੋਂ ਇਨਵੇਰੀਅੰਟ ਰਹਿੰਦੀ ਹੈ ਜਦੋਂ ਆਇਤਾਕਾਰ “ਕੋ-ਆਰਡੀਨੇਟ ਸਿਸਟਮ” ਤੋਂ ਕਰਵੀ-ਲੀਨੀਅਰ “ਕੋ-ਆਰਡੀਨੇਟ ਸਿਸਟਮ” ਵੱਲ ਰੂਪਾਂਰਤ੍ਰਨ ਕੀਤਾ ਜਾਂਦਾ ਹੈ, ਪਰ ਇਹ ਓਦੋਂ ਇਨਵੇਰੀਅੰਟ ਨਹੀਂ ਹੁੰਦੀ ਜਦੋਂ ਅਜਿਹੀਆਂ ਰੈਫ੍ਰੈਂਸ ਦੀਆਂ ਫ੍ਰੇਮਾਂ ਦਰਮਿਆਨ ਰੂਪਾਂਤ੍ਰਨ ਕੀਤਾ ਜਾਵੇ ਜੋ ਇੱਕ ਦੂਜੀ ਪ੍ਰਤਿ ਗਤੀ ਕਰ ਰਹੀਆਂ ਹੋਣ। ਹੋਰ ਮਾਤ੍ਰਾਵਾਂ, ਜਿਵੇਂ ਪ੍ਰਕਾਸ਼ ਦੀ ਸਪੀਡ, ਹਮੇਸ਼ਾ ਹੀ ਇਨਵੇਰੀਅੰਟ ਹੁੰਦੀਆਂ ਹਨ।
ਮਹੱਤਤਾ
[ਸੋਧੋ]ਇਨਵੇਰੀਅੰਟ ਮਾਤਰਾਵਾਂ ਅਜੋਕੀ ਸਿਧਾਂਤਿਕ ਭੌਤਿਕ ਵਿਗਿਆਨ ਅੰਦਰ ਮਹੱਤਵਪੂਰਨ ਹਨ, ਅਤੇ ਬਹੁਤ ਸਾਰੀਆਂ ਥਿਊਰੀਆਂ ਆਪਣੀਆਂ ਸਮਰੂਪਤਾਵਾਂ ਅਤੇ ਇਨਵੇਰੀਅੰਟਾਂ ਦੀ ਭਾਸ਼ਾ ਵਿੱਚ ਸਮੀਕਰਨਬੱਧ ਕੀਤੀਆਂ ਜਾਂਦੀਆਂ ਹਨ। ਨੋਇਥਰ ਦੀ ਥਿਊਰਮ ਬਿਆਨ ਕਰਦੀ ਹੈ ਕਿ ਕਿਸੇ ਭੌਤਿਕੀ ਸਿਸਟਮ ਦੇ ਕਾਰਜ ਦੀ ਹਰੇਕ ਡਿਫ੍ਰੈਂਸ਼ੀਏਬਲ ਸਮਰੂਪਤਾ ਨਾਲ ਇੱਕ ਸਬੰਧਤ ਸੁਰੱਖਿਅਤਾ ਨਿਯਮ ਹੁੰਦਾ ਹੈ।
ਵੈਕਟਰਾਂ ਦੇ ਕੋਵੇਰੀਅੰਸ ਅਤੇ ਕੌਂਟ੍ਰਾਵੇਰੀਅੰਸ ਟੈਂਸਰ ਗਣਿਤ ਅੰਦਰ ਇਨਵੇਰੀਅੰਸਾਂ ਦੀਆਂ ਗਣਿਤਿਕ ਵਿਸ਼ੇਸ਼ਤਾਵਾਂ ਨੂੰ ਸਰਵ ਸਧਾਰਨ ਬਣਾਉਂਦੇ ਹਨ, ਅਤੇ ਇਲੈਕਟ੍ਰੋਮੈਗਨਟਿਜ਼ਮ ਸਪੈਸ਼ਲ ਰਿਲੇਟੀਵਿਟੀ, ਅਤੇ ਜਨਰਲ ਰਿਲੇਟੀਵਿਟੀ ਅੰਦਰ ਅਕਸਰ ਵਰਤੇ ਜਾਂਦੇ ਹਨ।
ਇਹ ਵੀ ਦੇਖੋ
[ਸੋਧੋ]- ਜਨਰਲ ਕੋਵੇਰੀਅੰਸ
- ਇਨਵੇਰੀਅੰਟ (ਗਣਿਤ))
- ਭੌਤਿਕੀ ਸਥਿਰਾਂਕ
- ਆਇਗਨ-ਮੁੱਲ ਅਤੇ ਆਇਗਨ-ਵੈਕਟਰ
- ਵੇਇਲ ਰੂਪਾਂਤ੍ਰਨ
- ਕੈਸਮੀਰ ਓਪਰੇਟਰ
- ਕਿਲਿੰਗ ਫੌਰਮ
- ਚਾਰਜ (ਭੌਤਿਕ ਵਿਗਿਆਨ)
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).