ਇਬੇਰੀਆਈ ਟਾਪੂਨੁਮਾ
|
|
|
|---|---|
ਇਬੇਰੀਆਈ ਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ। |
|
| ਭੂਗੋਲ | |
| ਸਥਿਤੀ | ਦੱਖਣੀ & ਪੱਛਮੀ ਯੂਰਪ |
| ਗੁਣਕ | 40°N 4°W / 40°N 4°W |
| ਖੇਤਰਫਲ | 5,81,471.1 |
| ਸਭ ਤੋਂ ਵੱਧ ਉਚਾਈ | 3,478 |
| ਸਭ ਤੋਂ ਉੱਚਾ ਬਿੰਦੂ | ਮੂਲਾਸੇਨ |
| ਖ਼ੁਦਮੁਖ਼ਤਿਆਰ ਮੁਲਕ ਅਤੇ ਮੁਥਾਜ ਰਾਜਖੇਤਰ | |
| ਸਭ ਤੋਂ ਵੱਡਾ ਸ਼ਹਿਰ | ਅੰਡੋਰਾ ਲਾ ਵੈਲਾ |
| ਸਭ ਤੋਂ ਵੱਡਾ ਸ਼ਹਿਰ | ਜਿਬਰਾਲਟਰ |
| ਸਭ ਤੋਂ ਵੱਡਾ ਸ਼ਹਿਰ | ਲਿਸਬਨ |
| ਸਭ ਤੋਂ ਵੱਡਾ ਸ਼ਹਿਰ | ਮਾਦਰਿਦ |
| ਸਭ ਤੋਂ ਵੱਡਾ ਸ਼ਹਿਰ | ਫ਼ੋਂ-ਰੋਮਾ-ਓਦੇਯੋ-ਵੀਆ |
| ਅਬਾਦੀ ਅੰਕੜੇ | |
| ਵਾਸੀ ਸੂਚਕ | ਇਬੇਰੀਆਈ |
| ਅਬਾਦੀ | 50–55 ਮਿਲੀਅਨ |
ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ ਸਪੇਨੀ: Península Ibérica, ਕਾਤਾਲਾਨ: Península Ibèrica, ਆਰਾਗੋਨੀ ਅਤੇ ਓਕਸੀਤਾਈ: Peninsula Iberica, ਫ਼ਰਾਂਸੀਸੀ: Péninsule Ibérique, ਬਾਸਕੇ: Iberiar Penintsula), ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿੱਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ ਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ 582,000 ਵਰਗ ਕਿਲੋਮੀਟਰ ਹੈ।
ਹਵਾਲੇ[ਸੋਧੋ]
- ਆਰਾਗੋਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਆਰਾਗੋਨੀ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਲੇਖ
- ਅਸਤੂਰੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਅਸਤੂਰੀ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਲੇਖ
- ਬਾਸਕੇ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਕਾਤਾਲਾਨ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਕਾਤਾਲਾਨ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਸਫ਼ੇ
- ਫ਼ਰਾਂਸੀਸੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਗਲੀਸੀਆਈ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਗਲੀਸੀਆਈ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਲੇਖ
- ਮਿਰਾਂਦੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਓਸੀਤੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਓਕਸੀਤਾਈ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਸਫ਼ੇ
- ਸਪੇਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਯੂਰਪ ਦੇ ਦੇਸ਼