ਇਰਾਕ ਅਤੇ ਅਲ ਸ਼ਾਮ ਵਿੱਚ ਇਸਲਾਮੀ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਇਸਲਾਮੀ ਰਾਜ (ਅਰਬੀ : ﺍﻟﺪﻭﻟﺔ ﺍﻹﺳﻼﻣﻴﺔ ਅਲ- ਦਵਲਾ ਅਲ-ਇਸਲਾਮੀਆ) ਜੂਨ 2014 ਵਿੱਚ ਐਲਾਨਿਆ ਇੱਕ ਰਾਜ ਅਤੇ ਇਰਾਕ ਅਤੇ ਸੀਰਿਆ ਵਿੱਚ ਸਰਗਰਮ ਜਿਹਾਦੀ ਸੁੰਨੀ ਫੌਜੀ ਸਮੂਹ ਹੈ। ਅਰਬੀ ਭਾਸ਼ਾ ਵਿੱਚ ਇਸ ਸੰਗਠਨ ਦਾ ਨਾਮ ਹੈ ਅਲ ਦੌਲਤੁਲ ਇਸਲਾਮੀਆ ਫ਼ੇ ਅਲ-ਇਰਾਕ ਓ ਅਲ-ਸ਼ਾਮ। ਇਸਦਾ ਅਰਥ ਹੈ - ਇਰਾਕ ਅਤੇ ਸ਼ਾਮ ਦਾ ਇਸਲਾਮੀ ਰਾਜ। ਸ਼ਾਮ ਸੀਰੀਆ ਦਾ ਪ੍ਰਾਚੀਨ ਨਾਮ ਹੈ। ਇਹ ਇੱਕ ਅਜਿਹੀ ਰਿਆਸਤ ਹੈ ਜਿਸਨੂੰ ਕੌਮਾਂਤਰੀ ਬਰਾਦਰੀ ਤਸਲੀਮ ਨਹੀਂ ਕਰਦੀ. ਇਸ ਰਿਆਸਤ ਦਾ ਦਾਅਵਾ ਹੈ ਕਿ ਇਹ ਇੱਕ ਆਜ਼ਾਦ ਅਤੇ ਖੁਦਮੁਖਤਾਰ ਰਿਆਸਤ ਹੈ। ਰਿਆਸਤ ਦੇ ਸਰਬਰਾਹ ਅਬੂ ਬਕਰ ਅਲ ਬਗ਼ਦਾਦੀ ਹਨ ਜੋ ਖ਼ੁਦ ਨੂੰ ਅਮੀਰ ਅਲਮਮਨੀਨ ਅਤੇ ਰਿਆਸਤ ਦਾ ਖ਼ਲੀਫਾ ਕਹਾਂਦੇ ਹਨ. ਇਸ ਤਨਜ਼ੀਮ ਦਾ ਕਹਿਣਾ ਹੈ ਕਿ ਨੇੜ ਭਵਿੱਖ ਵਿੱਚ ਇਹ ਰਿਆਸਤ ਇਰਾਕ ਅਤੇ ਸ਼ਾਮ ਦੇ ਹੋਰ ਇਲਾਕਿਆਂ ਨੂੰ ਜੋੜਨ ਦੇ ਇਰਾਦੇ ਰੱਖਦੀ ਹੈ ਸਗੋਂ ਅੱਜ ਵੀ ਉਸਨੇ ਇਰਾਕ ਦੇ ਵੱਡੇ ਹਿੱਸੇ ਤੇ ਕਬਜਾ ਕਰ ਲਿਆ ਹੈ ਅਤੇ ਬਹੁਤ ਛੋਟਾ ਹੀ ਹਿੱਸਾ ਇਰਾਕੀ ਹੁਕੂਮਤ ਦੇ ਹੱਥ ਵਿੱਚ ਰਹਿ ਗਿਆ ਹੈ।