ਇਰਾਕ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਸੁਲ ਵਿੱਚ ਇਰਾਕੀ ਮਾਰਕੀਟ, 1932

ਇਰਾਕ ਦਾ ਇਤਹਾਸ ਮੈਸੋਪੋਟਾਮੀਆ ਦੀਆਂ ਅਨੇਕ ਪ੍ਰਾਚੀਨ ਸਭਿਅਤਾਵਾਂ ਦਾ ਇਤਿਹਾਸ ਹੈ, ਜਿਸਦੀ ਵਜ੍ਹਾ ਨਾਲ ਇਸਨੂੰ ਲਿਖਤੀ ਇਤਹਾਸ ਦੀ ਸਭ ਤੋਂ ਪ੍ਰਾਚੀਨ ਥਾਂ ਹੋਣ ਦਾ ਸੁਭਾਗ ਪ੍ਰਾਪਤ ਹੈ। ਇਸ ਲਈ ਇਸ ਨੂੰ ਆਮ ਤੌਰ ਸੱਭਿਆਚਾਰ ਦਾ ਪੰਘੂੜਾ ਵੀ ਕਹਿ ਦਿੱਤਾ ਜਾਂਦਾ ਹੈ। ਪਰੰਪਰਾਵਾਂ ਦੇ ਅਨੁਸਾਰ ਇਰਾਕ ਵਿੱਚ ਉਹ ਪ੍ਰਸਿੱਧ ਜੰਗਲ ਸੀ ਜਿਸਨੂੰ ਬਾਈਬਲ ਵਿੱਚ ਅਦਨ ਦਾ ਬਾਗ ਦੀ ਸੰਗਿਆ ਦਿੱਤੀ ਗਈ ਹੈ ਅਤੇ ਜਿੱਥੇ ਮਨੁੱਖ ਜਾਤੀ ਦੇ ਪੂਰਵਜ ਹਜਰਤ ਆਦਮ ਅਤੇ ਆਦਿ ਔਰਤ ਹੱਵਾ ਵਿਚਰਨ ਕਰਦੇ ਸਨ। ਇਰਾਕ ਨੂੰ ਸੰਰਾਜਨ ਦਾ ਖੰਡਰ ਵੀ ਕਿਹਾ ਜਾਂਦਾ ਹੈ ਕਿਉਂਕਿ ਅਨੇਕ ਸਾਮਰਾਜ ਇੱਥੇ ਜਨਮ ਲੈ ਕੇ, ਵੱਡੇ ਬਣ ਕੇ ਮਿੱਟੀ ਵਿੱਚ ਮਿਲ ਗਏ।

ਸੁਮੇਰੀ ਸਭਿਅਤਾ[ਸੋਧੋ]

ਸੰਸਾਰ ਦੀ ਦੋ ਮਹਾਨ ਨਦੀਆਂ ਦਜਲਾ ਅਤੇ ਫਰਾਤ ਇਰਾਕ ਨੂੰ ਹਰਾ ਭਰਾ ਬਣਾਉਂਦੀਆਂ ਹਨ। ਈਰਾਨ ਦੀ ਖਾੜੀ ਤੋਂ 100 ਮੀਲ ਦੇ ਦੂਰੀ ਤੇ ਇਨ੍ਹਾਂ ਦਾ ਸੰਗਮ ਹੁੰਦਾ ਹੈ ਅਤੇ ਇਹਨਾਂ ਦੀ ਰਲਵੀਂ ਧਾਰਾ ਸ਼ੱਤ ਅਲ ਅਰਬ ਕਹਿਲਾਉਂਦੀ ਹੈ। ਇਰਾਕ ਦੀਆਂ ਪ੍ਰਾਚੀਨ ਸਭਿਅਤਾਵਾਂ ਵਿੱਚ ਸੁਮੇਰੀ, ਬਾਬੁਲੀ, ਅਸੂਰੀ ਅਤੇ ਖਲਦੀ ਸਭਿਅਤਾਵਾਂ 2,000 ਸਾਲ ਤੋਂ ਵੱਧ ਤੱਕ ਵਿਦਿਆਬੁੱਧੀ, ਕਲਾਕੌਸ਼ਲਤਾ, ਉਦਯੋਗ ਵਪਾਰ ਅਤੇ ਸੰਸਕ੍ਰਿਤੀ ਦੀਆਂ ਕੇਂਦਰ ਬਣੀਆਂ ਰਹੀਆਂ। ਸੁਮੇਰੀ ਸਭਿਅਤਾ ਇਰਾਕ ਦੀਆਂ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਸੀ। ਇਸਦਾ ਸਮਾਂ ਈਸਾ ਤੋਂ 3,500 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਲੈਂਗਡਨ ਦੇ ਅਨੁਸਾਰ ਮੋਹਿੰਜੋਦੜੋ ਦੀ ਲਿਪੀ ਅਤੇ ਮੁਹਰਾਂ ਸੁਮੇਰੀ ਲਿਪੀ ਅਤੇ ਮੋਹਰਾਂ ਨਾਲ ਮਿਲਦੀਆਂ ਹਨ। ਸੁਮੇਰ ਦੇ ਪ੍ਰਾਚੀਨ ਨਗਰ ਊਰ ਵਿੱਚ ਭਾਰਤ ਦੇ ਚੂਨੇ ਮਿੱਟੀ ਦੇ ਬਣੇ ਬਰਤਨ ਮਿਲੇ ਹਨ। ਹਾਥੀ ਅਤੇ ਗੈਂਡੇ ਦੀ ਉਭਰੀ ਆਕ੍ਰਿਤੀਧਾਰੀ ਸਿੰਧ ਸਭਿਅਤਾ ਦੀ ਇੱਕ ਗੋਲ ਮੁਹਰ ਇਰਾਕ ਦੇ ਪ੍ਰਾਚੀਨ ਨਗਰ ਏਸ਼ਨੁੰਨਾ (ਤੇਲ ਅਸਮਰ) ਵਿੱਚ ਮਿਲੀ ਹੈ। ਮੋਹਿੰਜੋਦੜੋ ਦੀ ਉੱਕਰੇ ਹੋਏ ਬੈਲ ਦੀ ਇੱਕ ਮੂਰਤੀ ਸੁਮੇਰੀਆਂ ਦੇ ਪਵਿਤਰ ਬੈਲ ਨਾਲ ਮਿਲਦੀ ਹੈ। ਹੜੱਪਾ ਵਿੱਚ ਮਿਲੇ ਸਿੰਗਾਰਦਾਨ ਦੀ ਬਣਾਵਟ ਊਰ ਵਿੱਚ ਮਿਲੇ ਸਿੰਗਾਰਦਾਨ ਨਾਲ ਬਿਲਕੁੱਲ ਮਿਲਦੀ ਜੁਲਦੀ ਹੈ। ਇਸ ਪ੍ਰਕਾਰ ਦੀਆਂ ਮਿਲਦੀਆਂ ਜੁਲਦੀਆਂ ਵਸਤੂਆਂ ਇਹ ਪ੍ਰਮਾਣਿਤ ਕਰਦੀਆਂ ਹਨ ਕਿ ਇਸ ਅਤਿਅੰਤ ਪ੍ਰਾਚੀਨ ਕਾਲ ਵਿੱਚ ਸੁਮੇਰ ਅਤੇ ਭਾਰਤ ਵਿੱਚ ਬਹੁਤ ਨਜਦੀਕੀ ਸੰਬੰਧ ਸਨ।

ਮੇਸੋਪੋਟਾਮੀਆ ਦੇ ਉੱਤਰ ਵੱਲ 25 ਵੀਂ ਸਦੀ ਦੇ ਅਖੀਰ ਤਕ ਅੱਕਾਦੀ ਬੋਲਣ ਵਾਲੀ ਅਸੀਰਿਆ ਨਾਮ ਦੀ ਰਿਆਸਤ ਬਣ ਗਈ ਸੀ। ਬਾਕੀ ਦੇ ਮੇਸੋਪੋਟੇਟਾਮੀਆ ਦੇ ਨਾਲ ਇਸ ਉੱਤੇ 24 ਸਦੀ ਈਪੂ ਦੇ ਮਗਰਲੇ ਸਮੇਂ ਵੀਂ ਤੋਂ ਲੈ ਕੇ 22 ਵੀਂ ਸਦੀ ਈਪੂ ਦੇ ਅਖੀਰ ਤਕ ਆਕਾਦੀ ਬਾਦਸ਼ਾਹਾਂ ਦਾ ਰਾਜ ਰਿਹਾ ਸੀ, ਜਿਸ ਤੋਂ ਬਾਅਦ ਇਹ ਇੱਕ ਵਾਰ ਫਿਰ ਸੁਤੰਤਰ ਹੋ ਗਿਆ।[1]

ਬਾਬੁਲੀ ਸਭਿਅਤਾ[ਸੋਧੋ]

2170 ਈਪੂ ਵਿੱਚ ਊਰ ਦੇ ਤੀਸਰੇ ਰਾਜਕੁਲ ਦੇ ਅੰਤ ਦੇ ਨਾਲ ਸੁਮੇਰੀ ਸਭਿਅਤਾ ਵੀ ਖ਼ਤਮ ਹੋ ਗਈ ਉਸੇਦੇ ਖੰਡਰਾਂ ਤੇ ਬਾਬੁਲੀ ਸਭਿਅਤਾ ਦਾ ਉਭਾਰ ਹੋਇਆ। ਇਹ 1894 ਈਪੂ ਵਿੱਚ ਸੋਮੋਆਬੂਮ ਨਾਂ ਦੇ ਇੱਕ ਅਮੋਰੀ ਰਾਜੇ ਨੇ ਆਜ਼ਾਦ ਰਾਜ ਦੇ ਰੂਪ ਵਿੱਚ ਸਥਾਪਿਤ ਕੀਤੀ ਸੀ।[2] ਤੀਜੇ ਹਜ਼ਾਰਵੇਂ ਈਸਵੀ ਪੂਰਵ ਦੇ ਦੌਰਾਨ, ਸੁਮੇਰੀਅਨਾਂ ਅਤੇ ਅਕਕਾਦੀਆਂ ਦੇ ਵਿਚਕਾਰ ਇੱਕ ਬਹੁਤ ਹੀ ਨਜਦੀਕੀ ਸੱਭਿਆਚਾਰਕ ਸਾਂਝ ਪੈਦਾ ਹੋ ਗਈ ਸੀ, ਜਿਸ ਵਿੱਚ ਵਿਆਪਕ ਦੋਭਾਸਾਵਾਦ ਸ਼ਾਮਲ ਸੀ।[3] ਬਾਬੁਲ ਦੇ ਰਾਜਕੁਲਾਂ ਨੇ ਈਸਾ ਤੋਂ 1000 ਸਾਲ ਪਹਿਲਾਂ ਤੱਕ ਦੇਸ਼ ਉੱਤੇ ਹਕੂਮਤ ਕੀਤੀ ਅਤੇ ਗਿਆਨ ਅਤੇ ਵਿਗਿਆਨ ਦੀ ਉੱਨਤੀ ਕੀਤੀ। ਇਨ੍ਹਾਂ ਵਿੱਚ ਸਮਰਾਟ ਹੰਮੁਰਾਬੀ ਸੀ ਜਿਸਦਾ ਸਤੰਭ ਉੱਤੇ ਲਿਖਿਆ ਵਿਧਾਨ ਸੰਸਾਰ ਦਾ ਸਭ ਤੋਂ ਪ੍ਰਾਚੀਨ ਵਿਧਾਨ ਮੰਨਿਆ ਜਾਂਦਾ ਹੈ।

ਅਸੂਰੀ ਸਭਿਅਤਾ[ਸੋਧੋ]

ਬਾਬੁਲੀ ਸੱਤਾ ਦੀ ਅੰਤ ਦੇ ਬਾਅਦ ਉਸੇ ਜਾਤੀ ਦੀ ਇੱਕ ਹੋਰ ਸ਼ਾਖਾ ਨੇ ਅਸੂਰੀ ਸਭਿਅਤਾ ਦੀ ਬੁਨਿਆਦ ਰੱਖੀ। ਅਸੂਰੀਆ ਦੀ ਰਾਜਧਾਨੀ ਨਿਨੇਵੇ ਉੱਤੇ ਅਨੇਕ ਅਸੂਰੀ ਸਮਰਾਟਾਂ ਨੇ ਰਾਜ ਕੀਤਾ। 600 ਈਪੂ ਤੱਕ ਅਸੂਰੀ ਸਭਿਅਤਾ ਤਕੜੀ ਹੁੰਦੀ ਰਹੀ। ਉਸਦੇ ਬਾਅਦ ਖਲਦੀ ਰਾਜਿਆਂ ਨੇ ਫਿਰ ਇੱਕ ਵਾਰ ਬਾਬੁਲ ਨੂੰ ਦੇਸ਼ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਬਣਾ ਦਿੱਤਾ। ਨਗਰ ਨਿਰਮਾਣ, ਸ਼ਿਲਪਕਲਾ ਅਤੇ ਉਦਯੋਗ ਧੰਦਿਆਂ ਦੀ ਨਜ਼ਰ ਤੋਂ ਖਲਦੀ ਸਭਿਅਤਾ ਆਪਣੇ ਸਮੇਂ ਦੀ ਸੰਸਾਰ ਦੀ ਸਭ ਤੋਂ ਉੱਨਤ ਸਭਿਅਤਾ ਮੰਨੀ ਜਾਂਦੀ ਸੀ। ਖਲਦੀਆਂ ਦੇ ਸਮੇਂ ਨਿਰਮਿਤ ਚਾਨਣੀ ਫੁਲਵਾੜੀ ਨੂੰ ਸੰਸਾਰ ਦੇ ਸੱਤ ਅਜੂਬਿਆਂ ਵਿੱਚ ਗਿਣਿਆ ਜਾਂਦਾ ਹੈ। ਖਲਦੀਆਂ ਦੇ ਸਮੇਂ ਨਛੱਤਰ ਵਿਗਿਆਨ ਨੇ ਵੀ ਹੈਰਾਨੀਜਨਕ ਉੱਨਤੀ ਕੀਤੀ।

600 ਈਪੂ ਵਿੱਚ ਖਲਦੀਆਂ ਦੇ ਪਤਨ ਦੇ ਬਾਅਦ ਇਰਾਕੀ ਰੰਗ ਮੰਚ ਉੱਤੇ ਈਰਾਨੀਆਂ ਦਾ ਪਰਵੇਸ਼ ਹੁੰਦਾ ਹੈ ਪਰ ਤੀਜੀ ਸ਼ਤਾਬਦੀ ਈਪੂ ਵਿੱਚ ਸਿਕੰਦਰ ਦੀਆਂ ਯੂਨਾਨੀ ਸੈਨਾਵਾਂ ਈਰਾਨੀਆਂ ਨੂੰ ਹਰਾ ਕੇ ਇਰਾਕ ਉੱਤੇ ਅਧਿਕਾਰ ਕਰ ਲੈਂਦੀਆਂ ਹਨ। ਇਸਦੇ ਬਾਅਦ ਤੇਜੀ ਦੇ ਨਾਲ ਇਰਾਕ ਵਿੱਚ ਰਾਜਨੀਤਕ ਤਬਦੀਲੀਆਂ ਹੁੰਦੀਆਂ ਹਨ। ਯੂਨਾਨੀਆਂ ਦੇ ਬਾਅਦ ਪਾਰਥਵ, ਪਾਰਥਵੋਂ ਦੇ ਬਾਅਦ ਰੋਮਨ ਅਤੇ ਰੋਮਨਾਂ ਦੇ ਬਾਅਦ ਫਿਰ ਸਾਸਾਨੀ ਈਰਾਨੀ ਇਰਾਕ ਉੱਤੇ ਕਾਬਜ਼ ਹੁੰਦੇ ਹਨ।

ਹਵਾਲੇ[ਸੋਧੋ]