ਇਲਿਨਦਲਾ ਸਰਸਵਤੀ ਦੇਵੀ
ਇਲਿਨਦਲਾ ਸਰਸਵਤੀ ਦੇਵੀ (1918–1998) ਇੱਕ ਤੇਲਗੂ ਨਾਵਲਕਾਰ, ਲਘੂ ਕਹਾਣੀਕਾਰ, ਜੀਵਨੀ, ਲੇਖਕ ਅਤੇ ਆਂਧਰਾ ਪ੍ਰਦੇਸ਼, ਭਾਰਤ ਤੋਂ ਸਮਾਜ ਸੇਵਕ ਸੀ। ਉਸ ਨੂੰ 1982 ਵਿੱਚ ਆਪਣੇ ਛੋਟੇ ਕਹਾਣੀ ਸੰਗ੍ਰਹਿ, ਸਵਰਨਕਮਲਾਲੂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।
ਜੀਵਨੀ
[ਸੋਧੋ]ਸਰਸਵਤੀ ਦੇਵੀ ਦਾ ਜਨਮ 1918 ਵਿੱਚ ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਸਨੇ 1936 ਵਿੱਚ ਔਰਤਾਂ ਦੀ ਵਿਦਿਅਕ ਅਤੇ ਸਮਾਜਿਕ ਸੰਸਥਾ, ਆਂਧਰਾ ਯੁਵਤੀ ਮੰਡਲੀ ਦੀ ਸ਼ੁਰੂਆਤ ਕੀਤੀ ਸੀ। 1950 ਤੋਂ ਕੁਝ ਸਮੇਂ ਬਾਅਦ ਉਸ ਨੇ ਓਸਮਾਨਿਆ ਯੂਨੀਵਰਸਿਟੀ ਵਿੱਚ ਪੱਤਰਕਾਰੀ ਦਾ ਇੱਕ ਕੋਰਸ ਪੂਰਾ ਕੀਤਾ। ਇਸ ਤੋਂ ਬਾਅਦ ਉਸਨੇ ਰਸਾਲਿਆਂ ਜਿਵੇਂ ਕਿ ਭਾਰਤੀ ਅਤੇ ਸੁਜਾਤਾ ਵਿੱਚ ਕਈ ਨਿੱਕੀਆਂ ਕਹਾਣੀਆਂ ਪ੍ਰਕਾਸ਼ਤ ਕਰਵਾਈਆਂ। ਉਸਨੇ ਦੋਵਾਂ ਕੇਂਦਰੀ ਅਤੇ ਰਾਜ ਫਿਲਮ ਅਵਾਰਡ ਕਮੇਟੀਆਂ ਦੀ ਮੈਂਬਰ ਵਜੋਂ ਸੇਵਾ ਨਿਭਾਈ। ਉਹ 1958 ਤੋਂ 1966 ਤੱਕ ਰਾਜ ਵਿਧਾਨ ਸਭਾ ਦੀ ਨਾਮਜ਼ਦ ਮੈਂਬਰ ਰਹੀ ਸੀ।[1][2]
ਸਾਹਿਤਕ ਕੰਮ
[ਸੋਧੋ]ਉਸਨੇ ਚਾਲੀ ਤੋਂ ਵੱਧ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਵਿੱਚ ਬਾਰ੍ਹਾਂ ਨਾਵਲ, ਕਈ ਸਾਰੇ ਨਾਟਕ ਅਤੇ ਲੇਖ, ਜੀਵਨੀਆਂ ਅਤੇ ਛੋਟੀਆਂ ਕਹਾਣੀਆਂ ਸ਼ਾਮਲ ਹਨ। ਉਸਨੇ ਸਾਹਿਤ ਦੀ ਵਰਤੋਂ ਨੈਤਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੇ ਸਾਧਨ ਵਜੋਂ ਕੀਤੀ ਹੈ। ਉਸ ਦਾ ਕਹਾਣੀ ਸੰਗ੍ਰਹਿ ਸਵਰਨਕਮਲਾਲੂ ਵਿੱਚ ਮਨੁੱਖੀ ਤਜ਼ਰਬੇ ਦੀ ਬਹੁਪੱਖਤਾ, ਨਿੱਜੀ ਸੰਬੰਧਾਂ ਦੀ ਤੀਖਣ ਸੂਝ, ਅਗਾਂਹਵਧੂ ਦ੍ਰਿਸ਼ਟੀਕੋਣ ਅਤੇ ਦਿਲ ਖਿੱਚਵੀਂ ਸ਼ੈਲੀ ਦਾ ਸਜੀਵ ਚਿਤਰ ਹੈ।[2] ਉਸਨੇ ਬਾਲ ਸਾਹਿਤ ਵੀ ਲਿਖਿਆ ਹੈ, ਜਿਸ ਵਿੱਚ ਮਹਾਤਮਾ ਗਾਂਧੀ ਦੀ ਸੰਖੇਪ ਜੀਵਨੀ[3] ਅਤੇ ਮਹਾਤਮਾਦੂ ਮਹਿਲਾ ( ਗਾਂਧੀ ਜੀ ਦੇ ਔਰਤ ਬਾਰੇ ਵਿਚਾਰ ) ਸ਼ਾਮਲ ਹਨ। ਇਨ੍ਹਾਂ ਨੂੰ 1969 ਵਿੱਚ ਆਂਧਰਾ ਪ੍ਰਦੇਸ਼ ਸਾਹਿਤ ਅਕਾਦਮੀ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ।[4]
ਉਸ ਦੀਆਂ ਹੋਰ ਮਹੱਤਵਪੂਰਣ ਰਚਨਾਵਾਂ ਨਾਵਲ ਹਨ: ਮੁਥਿਆਲੂ ਮਾਨਸੁ (1962; ਮੁਥਾਲੂ ਦਾ ਦਿਲ ), ਦਰੀਜਰੀਨਾ ਪ੍ਰਣੂਲੁ (1963; ਜਿੰਦੜੀਆਂ ਜੋ ਤੱਟ ਤੇ ਪਹੁੰਚ ਗਈਆਂ ਹਨ), ਤੇਜੋਮੂਰਤੂਲੂ (1976; ਚਾਨਣ ਦੇ ਚਿੰਨ੍ਹ) ਅਤੇ ਅਕਾਰਾਕੂ ਵਚਿਚਨਾ ਚੱਟਾਮੁ (1967, ਇੱਕ ਮਦਦਗਾਰ ਰਿਸ਼ਤੇਦਾਰ ); ਅਤੇ ਕਹਾਣੀ ਸੰਗ੍ਰਹਿ: ਰਾਜਾ ਹਮਸਾਲੂ (1981, ਰਾਜ ਹੰਸ)। ਉਸਨੇ ਸੌ ਤੋਂ ਛੋਟੀਆਂ ਛੋਟੀਆਂ ਕਹਾਣੀਆਂ ਲਿਖੀਆਂ ਹਨ ਜੋ ਕਿ ਇਸ ਤੋਂ ਬਾਅਦ ਸੰਗ੍ਰਹਿ, ਸਵਰਨਕਮਲਾਲੂ ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ ਹਨ।[1]
ਮਾਨ ਸਨਮਾਨ
[ਸੋਧੋ]ਸਾਹਿਤ ਪ੍ਰਤੀ ਉਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਸ ਨੂੰ 1964 ਵਿੱਚ ਗ੍ਰਹਿਲਕਸ਼ਮੀ ਸੰਸਥਾ ਗੋਲਡ ਬੰਗਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ ਸਾਹਿਤ ਅਕਾਦਮੀ ਨੇ 1974 ਵਿੱਚ ਉਸ ਨੂੰ ਬੈਸਰ ਵੂਮੈਨ ਰਾਈਟਰ ਅਵਾਰਡ ਨਾਲ ਸਨਮਾਨਤ ਕੀਤਾ। ਉਸ ਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ, ਸਵਰਨਕਮਲਾਲੂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[2]
ਹਵਾਲੇ
[ਸੋਧੋ]- ↑ 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 2.0 2.1 2.2 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).