ਇਸਲਾਮ ਵਿੱਚ ਆਦਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

   

ਮੰਨਿਆ ਜਾਂਦਾ ਹੈ ਕਿ ਆਦਮ ਧਰਤੀ ਦਾ ਪਹਿਲਾ ਮਨੁੱਖ ਅਤੇ ਇਸਲਾਮ ਵਿੱਚ ਪਹਿਲਾ ਪੈਗ਼ੰਬਰ ਸੀ। ਮੁਸਲਮਾਨ ਲੋਕ ਆਦਮ ਨੂੰ "ਮਨੁੱਖਤਾ ਦਾ ਪਿਤਾਮਾ" ਅਤੇ ਉਸਦੀ ਪਤਨੀ ਨੂੰ ਹਵਾ (ਈਵ) ਨੂੰ "ਮਨੁੱਖਤਾ ਦੀ ਮਾਂ" ਆਖਦੇ ਹਨ। ਮੁਸਲਮਾਨ ਲੋਕ ਆਦਮ ਨੂੰ ਪਹਿਲਾ ਮੁਸਲਮਾਨ ਵਿਅਕਤੀ ਮੰਨਦੇ ਹਨ, ਕਿਉਂਕਿ ਕੁਰਾਨ ਮੁਤਾਬਕ ਸਾਰੇ ਪੈਗ਼ੰਬਰ ਇਸਲਾਮ ਦਾ ਸੁਨੇਹਾ ਹੀ ਦੇ ਕੇ ਗਏ ਹਨ।