ਇਹਸਾਨ ਬਾਜਵਾ
ਇਹਸਾਨ ਬਾਜਵਾ | |
---|---|
![]() | |
ਜਨਮ | ਇਹਸਾਨ ਉਲਾ ਬਾਜਵਾ ਜਨਵਰੀ 15, 1951 (ਅਸਲ ਵਿਚ 9 ਸਾਵਣ ਮੰਗਲਵਾਰ 24 ਜੁਲਾਈ 1951) [ਹਵਾਲਾ ਲੋੜੀਂਦਾ] ਪਿੰਡ ਗੜਵਾਲੀ, ਡਾਕਘਰ ਕਿਲਾ ਸੂਬਾ ਸਿੰਘ (ਕਾਲਰ ਵਾਲਾ), ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ (ਪੰਜਾਬ), ਪਾਕਿਸਤਾਨ। |
ਕਿੱਤਾ | ਕਵੀ, ਲੇਖਕ, ਸੰਪਾਦਕ, ਅਨੁਵਾਦਕ |
ਭਾਸ਼ਾ | ਸ਼ਾਹਮੁਖੀ (ਪੰਜਾਬੀ) |
ਰਾਸ਼ਟਰੀਅਤਾ | ਪਾਕਿਸਤਾਨੀ |
ਨਾਗਰਿਕਤਾ | ਪਾਕਿਸਤਾਨ |
ਸਿੱਖਿਆ | ਐੱਮ. ਏ. ਅਰਥ ਸ਼ਾਸਤਰ (ਇਕਨਾਮਿਕਸ), ਐਮ.ਏ. ਪੰਜਾਬੀ |
ਸ਼ੈਲੀ | ਸੂਫ਼ੀ ਕਾਵਿ |
ਪ੍ਰਮੁੱਖ ਕੰਮ |
|
ਪ੍ਰਮੁੱਖ ਅਵਾਰਡ |
|
ਰਿਸ਼ਤੇਦਾਰ |
|
ਇਹਸਾਨ ਬਾਜਵਾ (15 ਜਨਵਰੀ, 1951) ਪਾਕਿਸਤਾਨੀ ਪੰਜਾਬ ਦੇ ਲੇਖਕ, ਸੰਪਾਦਕ, ਅਨੁਵਾਦਕ ਅਤੇ ਖੋਜਕਾਰ ਹਨ।[1] ਇਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਕਈ ਅਣਮੁੱਲੀਆਂ ਕਿਤਾਬਾਂ ਪਾਈਆਂ। ਜਿਨ੍ਹਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀ (ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ)[1], ਸੱਯਦ ਹਾਸ਼ਿਮ ਸ਼ਾਹ (ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।[2][3]
ਜੀਵਨ
[ਸੋਧੋ]ਅਸਲ ਵਿੱਚ ਇਹਸਾਨ ਬਾਜਵਾ ਦਾ ਜਨਮ 9 ਸਾਵਣ, ਦਿਨ ਮੰਗਲਵਾਰ, 24 ਜੁਲਾਈ, 1951 ਵਿੱਚ ਹੋਇਆ ਹੈ[4] ਪਰ ਦਫ਼ਤਰੀ ਗ਼ਲਤੀ ਕਰਕੇ ਉਨ੍ਹਾਂ ਦਾ ਕਾਗ਼ਜ਼ੀ ਜਨਮ 15 ਜਨਵਰੀ, 1951 ਨੂੰ ਚੌਧਰੀ ਗੁਲਾਮ ਰਸੂਲ ਦੇ ਗ੍ਰਹਿ ਵਿਖੇ ਮਾਤਾ ਆਮਨਾ ਬੀਬੀ ਦੀ ਕੁੱਖੋਂ, ਪਿੰਡ ਗੜਵਾਲੀ, ਡਾਕਘਰ ਕਿਲਾ ਸੂਬਾ ਸਿੰਘ (ਕਾਲਰ ਵਾਲਾ), ਤਹਿਸੀਲ ਪਸਰੂਰ, ਜ਼ਿਲਾ ਸਿਆਲਕੋਟ (ਪੰਜਾਬ), ਪਾਕਿਸਤਾਨ ਵਿਖੇ ਹੋਇਆ ਮੰਨਿਆ ਜਾਂਦਾ ਹੈ।[5]
ਵਿੱਦਿਆ
[ਸੋਧੋ]ਇਹਸਾਨ ਬਾਜਵਾ ਨੇ ਐੱਮ. ਏ. ਅਰਥ ਸ਼ਾਸਤਰ (ਇਕਨਾਮਿਕਸ), ਪੰਜਾਬ ਯੂਨੀਵਰਸਟੀ ਲਾਹੌਰ ਤੋਂ ਐਮ.ਏ. ਪੰਜਾਬੀ ਤੱਕ ਦੀ ਉਚੇਰੀ ਵਿੱਦਿਆ ਹਾਸਲ ਕੀਤੀ ਹੋਈ ਹੈ।[5]
ਸਾਹਿਤਿਕ ਰੁਚੀਆਂ
[ਸੋਧੋ]ਪੰਜਾਬੀ ਪਰਚਾਕਾਰੀ
[ਸੋਧੋ]- ਸੰਪਾਦਿਕ ਪੰਜਾਬੀ ਮਹੀਨਾਵਰ "ਸਾਂਝ ਵਿਚਾਰ" ਲਾਹੌਰ।
ਕਾਲਮ ਨਿਗਾਰੀ
[ਸੋਧੋ]- ਰੋਜ਼ਾਨਾ "ਸੱਜਣ" (ਲਾਹੌਰ)
- ਹਫਤਾਵਾਰ "ਬੇਲੀ" (ਕਾਰਾਚੀ)
- ਰੋਜ਼ਾਨਾ "ਭੁਲੇਖਾ" (ਲਾਹੋਰ)
- ਮਹੀਨਾਵਾਰ “ਤ੍ਰਿੰਜਣ” (ਲਾਹੌਰ)
- ਮਹੀਨਾਵਾਰ “ਲਹਿਰਾਂ” (ਲਾਹੌਰ)
- ਰੋਜ਼ਾਨਾ ਅਜੀਤ, ਜਲੰਧਰ (ਭਾਰਤ)
- ਰੋਜਾਨਾ “ਨਵਾਂ ਜ਼ਮਾਨਾ” (ਜਲੰਧਰ)
- ਮੇਰੀ ਬੋਲੀ ਮੇਰਾ ਧਰਮ (ਇੰਗਲੈਂਡ)
ਪਾਕਿਸਤਾਨ ਟੈਲੀਵੀਜਨ ਲਾਹੌਰ ਲਈ ਕੰਮਕਾਜ
[ਸੋਧੋ]- ਕੰਮਪੇਅਰ ਹਫਤਾਵਾਰ ਪੰਜਾਬੀ ਮੈਗਜ਼ੀਨ ਪ੍ਰੋਗਰਾਮ "ਲੋਕ ਵਿਹਾਰ" ।
- ਕੰਮਪੇਅਰ ਹਫਤਾਵਾਰ ਪੰਜਾਬੀ ਮੈਗਜ਼ੀਨ ਪ੍ਰੋਗਰਾਮ "ਰੇਸ਼ਮੀ ਤੰਦਾਂ"।
- ਕਈ ਪੰਜਾਬੀ ਪ੍ਰੋਗਰਾਮ ਦੇ ਸਕਰਿਪਟ ਲਿੱਖੇ ।
- ਪਾਕਿਸਤਾਨ ਟੀ ਵੀ ਦੇ ਨੈਸ਼ਨਲ ਚੈਨਲ ਲਈ 50 ਦੇ ਨੇੜੇ ਪੰਜਾਬੀ ਡਰਾਮਿਆਂ ਦਾ ਉਰਦੂ ਤਰਜਮਾ ਕੀਤਾ।
ਸਾਹਿਤਕ ਸੱਥਾਂ ਦਾ ਕੰਮਕਾਰ
[ਸੋਧੋ]- ਮੋਢੀ ਪਰਧਾਨ, "ਮਜਲਿਸ ਹਾਸ਼ਿਮ ਸ਼ਾਹ" ਨਾਰੋਵਾਲ (ਰਜਿਸਟਰਡ)।
- ਮੋਢੀ ਪ੍ਰਧਾਨ, ਪੰਜਾਬੀ ਸੱਥ "ਸਾਂਝ ਸਵੇਰ" ਕਿਲਾ ਸੂਬਾ ਸਿੰਘ (ਕਾਲਰ ਵਾਲਾ), ਜ਼ਿਲਾ ਸਿਆਲਕੋਟ।
- ਪਰਧਾਨ, ਪੰਜਾਬੀ ਅਕੈਡਮੀ ਗਖੜਵਾਲੀ, ਸਿਆਲਕੋਟ।
- ਜਨਰਲ ਸੈਕਰੇਟਰੀ, ਆਲਮੀ ਅਦਬੀ ਮਜਸਿਲ "ਸਾਂਝ ਵਿਚਾਰ", ਲਾਹੌਰ।
- ਮੈਂਬਰ, ਪੰਜਾਬੀ ਰਾਈਟਰਜ਼ ਗਿਲਡ, ਲਾਹੌਰ।
- ਮੈਂਬਰ, ਅਲਮੀ ਪੰਜਾਬੀ ਸੱਥ ਆਪਣਾ, ਅਮਰੀਕਾ।
ਅਵਾਰਡ
[ਸੋਧੋ]- "ਵਾਰਸ ਸ਼ਾਹ ਅਵਾਰਡ" ਵਾਰਸ ਸ਼ਾਹ ਵਿਚਾਰ ਸੱਥ ਲਾਹੌਰ।
- "ਮੀਰ ਕਲਾਂ ਅਵਾਰਡ" ਤਕੀਆ ਮੀਰ ਕਲਾਂ ਚੰਗਾ ਮੈਰਾ ਜੁਜੱਰ ਖ਼ਾਂ ਰਾਵਲਪਿੰਡੀ।
- "ਸੁਲਤਾਨ ਬਾਹੂ ਅਵਾਰਡ" ਮਰਕਜ਼ੀ ਪੰਜਾਬੀ ਅਦਬੀ ਬੋਰਡ ਜੰਝ ਸਦਰ।
- "ਬੇਰੀ ਨਿਜ਼ਾਮੀ ਅਵਾਰਡ" ਫੈਸਲ ਆਬਾਦ।
- "ਸੱਚ ਸੰਗ ਅਵਾਰਡ ਸੱਚ ਸੰਗ ਅਦਬੀ ਤਨਜ਼ੀਮ ਗੁਜਰਾਤ।
- "ਮੌਲਵੀ ਗੁਲਾਮ ਰਸੂਲ ਅਵਾਰਡ ਮੌਲਾਵੀ ਗੁਲਾਮ ਰਸੂਲ ਰੀਸਰਚ ਅਕੈਡਮੀ ਫੈਸਲਾਬਾਦ ।
- "ਮਾਤਾ ਦਰਸ਼ਣ ਕੌਰ ਅਵਾਰਡ ਪੰਜਾਬੀ ਅਦਬੀ ਸੰਗਤ ਕੈਨੇਡਾ।
- ਮੌਲਾ ਸ਼ਾਹ ਅਵਾਰਡ ਬਜਮ-ਮੌਲਾ-ਸ਼ਾਹ ਲਾਹੌਰ।
- ਗੁਰੂ ਨਾਨਕ ਅਵਾਰਡ ਵੱਜਦਾਨ ਅਦਬੀ ਸੱਥ, ਨਾਨਕਾਨਾ ਸਾਹਿਬ।
- ਮਾਂ ਬੋਲੀ ਅਵਾਰਡ ਮਜਲਿਸ ਮਾਂ ਬੋਲੀ ਸ਼ੱਕਰਗੜ੍ਹ।
ਰਚਨਾ
[ਸੋਧੋ]- ਕੁਆਰ ਗੰਦਲ (ਸ਼ਾਇਰੀ)
- ਪੀਲੂ ਪੱਕੀਆਂ ਨੀ (ਸ਼ਾਇਰੀ)
- ਲਹੂ ਰੰਗੀ ਸਵੇਰ (ਨਾਵਲ)
- ਪੂਰਨ ਬਾਣੀ (ਕਿੱਸਾ ਪੂਰਨ ਭਗਤ)
- ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਮੁਤਾਬਿਕ)
- ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ)[1]
- ਸੱਯਦ ਹਾਸ਼ਿਮ ਸ਼ਾਹ (ਮੁਕੰਮਲ ਪੰਜਾਬੀ ਕਲਾਮ)
- ਮਿਰਜ਼ਾ-ਸਾਹਿਬਾਂ (ਕਿੱਸਾ)
- ਮਕਰ ਚਾਨਣੀ ਰਾਤ (ਸ਼ਾਇਰੀ)[6]
ਹਵਾਲੇ
[ਸੋਧੋ]- ↑ 1.0 1.1 1.2 Punjabi Parchar TV (2019-10-20), Punjabi Akhaan with Ahsan Bajwa [Part - 01], retrieved 2025-02-23
- ↑ "Ahsaan Bajwa Punjabi Poetry/Kavita". www.punjabi-kavita.com. Retrieved 2025-02-16.
- ↑ Punjabi Parchar TV (2023-03-22), Baba Ahsan Bajwa Remembering Bloodied Partition of Punjab 1947 with Gurcharan Kaur Thind, retrieved 2025-02-23
- ↑ Sanjha Punjab (2020-06-30), HISTORY OF BAJWA BIRADARI || ਬਾਜਵੇ ਜੱਟਾਂ ਦੀ ਤਾਰੀਖ || EXP BY EHSAN BAJWA SAHIB || SANJHA PUNJAB, retrieved 2025-02-23
- ↑ 5.0 5.1 "ਅਹਿਸਨ ਬਾਜਵਾ – ਪੰਜਾਬੀ ਕਵਿਤਾ". Folk Punjab. Retrieved 2025-02-23.
- ↑ "ਪੀਲੂ ਪੱਕੀਆਂ ਨੀਂ : ਅਹਿਸਾਨ ਬਾਜਵਾ". www.punjabi-kavita.com. Retrieved 2025-02-23.