ਇੰਜ਼ਮਾਮ ਉਲ ਹਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਜ਼ਮਾਮ-ਉਲ-ਹਕ
ਨਿੱਜੀ ਜਾਣਕਾਰੀ
ਜਨਮ (1970-03-03) 3 ਮਾਰਚ 1970 (ਉਮਰ 54)
ਮੁਲਤਾਨ, ਪੰਜਾਬ, ਪਾਕਿਸਤਾਨ
ਛੋਟਾ ਨਾਮਇੰਜ਼ੀ
ਕੱਦ6 ft 3 in (1.91 m)
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ (ਅਰਥਡੌਕਸ)
ਭੂਮਿਕਾਬੱਲੇਬਾਜ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 124)4 ਜੂਨ 1992 ਬਨਾਮ ਇੰਗਲੈਂਡ
ਆਖ਼ਰੀ ਟੈਸਟ5 ਅਕਤੂਬਰ 2007 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 158)22 ਨਵੰਬਰ 1991 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ21 ਮਾਰਚ 2007 ਬਨਾਮ ਜ਼ਿੰਬਾਬਵੇ
ਓਡੀਆਈ ਕਮੀਜ਼ ਨੰ.8
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008ਲਾਹੌਰ ਬਾਦਸ਼ਾਹ (ਇੰਡੀਅਨ ਕ੍ਰਿਕਟ ਲੀਗ)
2007ਹੈਦਰਾਬਾਦ ਹੀਰੋਜ
2007ਯਾਰਕਸ਼ਿਰ
2006–2007ਪਾਣੀ ਅਤੇ ਊਰਜਾ ਵਿਕਾਸ ਅਥਾਰਟੀ ਕ੍ਰਿਕਟ ਟੀਮ
2001–2002ਪਾਕਿਸਤਾਨ ਰਾਸ਼ਟਰੀ ਬੈਂਕ ਕ੍ਰਿਕਟ ਟੀਮ
1998–1999ਰਾਵਲਪਿੰਡੀ ਕ੍ਰਿਕਟ ਟੀਮ
1996–2001ਫ਼ੈਸਲਾਬਾਦ
1985–2004ਮੁਲਤਾਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਅੰਤਰਰਾਸ਼ਟਰੀ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 120 378 245 458
ਦੌੜਾਂ 8,830 11,739 16,785 13,746
ਬੱਲੇਬਾਜ਼ੀ ਔਸਤ 49.60 39.52 50.10 38.07
100/50 25/46 10/83 45/87 12/97
ਸ੍ਰੇਸ਼ਠ ਸਕੋਰ 329 137* 329 157*
ਗੇਂਦਾਂ ਪਾਈਆਂ 9 58 2,704 896
ਵਿਕਟਾਂ 0 3 39 30
ਗੇਂਦਬਾਜ਼ੀ ਔਸਤ 21.33 33.20 24.66
ਇੱਕ ਪਾਰੀ ਵਿੱਚ 5 ਵਿਕਟਾਂ 0 0 2 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 0/8 1/0 5/80 3/18
ਕੈਚਾਂ/ਸਟੰਪ 81/– 113/– 172/– 128/–
ਸਰੋਤ: CricketArchive, 20 ਸਤੰਬਰ 2008

ਇੰਜ਼ਮਾਮ-ਉਲ-ਹਕ ਉਚਾਰਨ ;ਪੰਜਾਬੀ, ਉਰਦੂ: انضمام الحق‎; ਜਨਮ 3 ਮਾਰਚ 1970[1]), ਜਿਸਨੂੰ ਕਿ ਇੰਜ਼ੀ ਵੀ ਕਿਹਾ ਜਾਂਦਾ ਹੈ, ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੂੰ ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸਫ਼ਲ ਬੱਲੇਬਾਜਾਂ ਵਿੱਚ ਗਿਣਿਆ ਜਾਂਦਾ ਹੈ।[2][3] ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਵਿੱਚੋਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ ਹੈ। ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਉਹ ਤੀਸਰੇ ਸਥਾਨ ਤੇ ਆਉਣ ਵਾਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਟੈਸਟ ਕ੍ਰਿਕਟ ਵਿੱਚ ਉਸ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਦੋ ਬੱਲੇਬਾਜ ਹਨ, ਯੁਨੂਸ ਖ਼ਾਨ ਅਤੇ ਜਾਵੇਦ ਮੀਆਂਦਾਦ

ਇੰਜ਼ਮਾਮ 1992 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਲੈਅ ਵਿੱਚ ਆਇਆ ਜਦੋਂ ਉਸਨੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਖਿਲਾਫ਼ 37 ਗੇਂਦਾ 'ਤੇ 60 ਦੌੜਾਂ ਬਣਾਈਆਂ ਸਨ।[4] ਉਸਦੀ ਮਜ਼ਬੂਤ ਬੱਲੇਬਾਜ਼ੀ ਨੇ ਪਾਕਿਸਤਾਨ ਨੂੰ 1992 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਿੱਚ ਬਹੁਤ ਯੋਗਦਾਨ ਪਾਇਆ। ਸੋ ਇਸ ਲਈ ਉਸਨੂੰ ਉਸ ਦਹਾਕੇ ਦੇ ਮਹਾਨ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਫਿਰ 2003 ਵਿੱਚ ਇੰਜ਼ਮਾਮ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਕਪਤਾਨ ਵਜੋਂ ਉਹ 2007 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਤੱਕ ਟੀਮ ਦਾ ਹਿੱਸਾ ਰਿਹਾ। 5 ਅਕਤੂਬਰ 2007 ਨੂੰ ਇੰਜ਼ਮਾਮ ਨੇ ਦੱਖਣੀ ਅਫ਼ਰੀਕਾ ਖਿਲਾਫ਼ ਦੂਸਰੇ ਟੈਸਟ ਕ੍ਰਿਕਟ ਮੈਚ ਦੌਰਾਨ ਸੰਨਿਆਸ ਲੈ ਲਿਆ। ਸੰਨਿਆਸ ਤੋਂ ਬਾਅਦ ਉਸਨੇ ਇੰਡੀਅਨ ਕ੍ਰਿਕਟ ਲੀਗ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੂੰ ਹੈਦਰਾਬਾਦ ਹੀਰੋਜ ਟੀਮ ਦਾ ਕਪਤਾਨ ਬਣਾਇਆ ਗਿਆ। ਫਿਰ ਇਸ ਲੀਗ ਦੇ ਅਗਲੇ ਸੀਜਨ ਉਹ ਲਾਹੌਰ ਬਾਦਸ਼ਾਹ ਦੀ ਟੀਮ ਵੱਲੋਂ ਖੇਡਿਆ।

ਖੇਡ-ਜੀਵਨ[ਸੋਧੋ]

ਇੰਡੀਅਨ ਕ੍ਰਿਕਟ ਲੀਗ[ਸੋਧੋ]

2007 ਵਿੱਚ ਇੰਜ਼ਮਾਮ ਨੇ ਇੰਡੀਅਨ ਕ੍ਰਿਕਟ ਲੀਗ ਵਿੱਚ ਹਿੱਸਾ ਲਿਆ ਸੀ। ਸ਼ੁਰੂਆਤੀ ਮੈਚ ਵਿੱਚ ਉਹ ਹੈਦਰਾਬਾਦ ਹੀਰੋਜ ਟੀਮ ਦਾ ਕਪਤਾਨ ਸੀ ਅਤੇ ਉਸਨੇ 5 ਮੈਚਾਂ ਵਿੱਚ 141 ਦੌੜਾਂ ਬਣਾਈਆਂ। ਫਿਰ ਮਾਰਚ 2008 ਵਿੱਚ ਉਹ ਲਾਹੌਰ ਬਾਦਸ਼ਾਹ ਟੀਮ ਦੀ ਕਪਤਾਨੀ ਕਰ ਰਿਹਾ ਸੀ ਅਤੇ ਉਸ ਟੀਮ ਵਿੱਚ ਪਾਕਿਸਤਾਨੀ ਖਿਡਾਰੀ ਸ਼ਾਮਿਲ ਸਨ। ਫਿਰ ਬਾਅਦ ਵਿੱਚ ਇੰਡੀਅਨ ਲੀਗ ਵਿੱਚ ਭਾਗ ਲੈਣਾ ਇੰਜ਼ਮਾਮ ਲਈ ਚੰਗਾ ਨਾ ਰਿਹਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਰੇ ਪਾਕਿਸਤਾਨੀ ਖਿਡਾਰੀਆਂ ਸਖ਼ਤ ਚਿਤਾਵਨੀ ਦੇ ਦਿੱਤੀ ਸੀ ਕਿ ਕੋਈ ਵੀ ਪਾਕਿਸਤਾਨੀ ਖਿਡਾਰੀ ਜੋ ਘਰੇਲੂ ਕ੍ਰਿਕਟ ਖੇਡਦਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ, ਉਹ ਅਜਿਹੀਆਂ ਲੀਗਾਂ ਵਿੱਚ ਹਿੱਸਾ ਨਾ ਲਵੇ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ ਪਾਕਿਸਤਾਨ ਵਿੱਚ ਘਰੇਲੂ ਕ੍ਰਿਕਟ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਹੀਂ ਖੇਡਣ ਦਿੱਤਾ ਜਾਵੇਗਾ।[5] ਫਿਰ ਕੁਝ ਸਮੇਂ ਬਾਅਦ ਇੰਜ਼ਮਾਮ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਹ ਵੀ ਕਿਹਾ ਗਿਆ ਹੈ ਕਿ ਉਹ 100ਮਿਲੀਅਨ (ਯੂਐੱਸ$1,100,000) ਲੈਣ ਵਾਲਾ ਚੋਣਵਾਂ ਖਿਡਾਰੀ ਸੀ ਜੋ ਕਿ ਲੀਗ ਵਿੱਚ ਹਿੱਸਾ ਲੈਂਦਾ ਹੈ। ਅਜਿਹਾ ਇੱਕ ਹੋਰ ਖਿਡਾਰੀ ਬਰਾਇਨ ਲਾਰਾ ਸੀ।

ਹਵਾਲੇ[ਸੋਧੋ]

  1. "Inzamam-ul-Haq: Profile". Cricinfo.com. Retrieved 18 July 2010.
  2. "Legend Greatest Xi - Cricket World Cup 2015 - ICC Cricket - Official Website". www.icc-cricket.com. Archived from the original on 2015-04-02. Retrieved 2016-11-28. {{cite web}}: Unknown parameter |dead-url= ignored (help)
  3. "Inzamam Ul-Haq - Pakistan's Greatest Ever Batsman? - Well Pitched - a cricket blog".
  4. "Inzamam-ul-Haq: Player profile". Yahoo! Cricket. Retrieved 18 July 2010.
  5. "Domestic cricket ban for Inzamam". BBC News. 24 ਦਸੰਬਰ 2007. Retrieved 24 December 2007.

ਹੋਰ ਪਡ਼੍ਹੋ[ਸੋਧੋ]