ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੰਡੀ (ਸੰਖੇਪ ਵਿੱਚ: ਆਈ.ਆਈ.ਟੀ. ਮੰਡੀ) ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਵਿੱਚ ਸਥਿਤ ਇੱਕ ਖੁਦਮੁਖਤਿਆਰੀ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਯੂਨੀਵਰਸਿਟੀ ਹੈ।

ਜੁਲਾਈ 2009 ਵਿੱਚ 97 ਵਿਦਿਆਰਥੀਆਂ ਦੇ ਪਹਿਲੇ ਸਮੂਹ ਤੋਂ ਬਾਅਦ, ਆਈਆਈਟੀ ਮੰਡੀ ਇਸ ਵੇਲੇ 125 ਅਧਿਆਪਕ, 1655 ਵਿਦਿਆਰਥੀ (ਵੱਖ ਵੱਖ ਅੰਡਰ ਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਖੋਜ ਪ੍ਰੋਗਰਾਮ ਵਿੱਚ) ਅਤੇ 1,141 ਸਾਬਕਾ ਵਿਦਿਆਰਥੀ ਦੀ ਮੇਜ਼ਬਾਨੀ ਕਰਦਾ ਹੈ। ਸੰਸਥਾ ਦੀ ਸ਼ੁਰੂਆਤ ਤੋਂ, ਆਈ.ਆਈ.ਟੀ. ਮੰਡੀ ਦੇ ਅਧਿਆਪਕ 275 ਤੋਂ ਵੱਧ ਖੋਜ ਅਤੇ ਵਿਕਾਸ (ਆਰ ਐਂਡ ਡੀ) ਪ੍ਰੋਜੈਕਟ ਵਿਚ ਸ਼ਾਮਲ ਰਹੇ ਹਨ। ਪਿਛਲੇ 10 ਸਾਲਾਂ ਵਿੱਚ, ਸੰਸਥਾ ਨੇ ਘੱਟ ਤੋਂ ਘੱਟ 11 ਅੰਤਰਰਾਸ਼ਟਰੀ ਅਤੇ 12 ਰਾਸ਼ਟਰੀ ਯੂਨੀਵਰਸਿਟੀ ਨਾਲ ਸਮਝੌਤੇ ਤੇ ਹਸਤਾਖਰ ਕੀਤੇ ਹਨ।

ਇਤਿਹਾਸ[ਸੋਧੋ]

ਆਈ.ਆਈ.ਟੀ. ਮੰਡੀ ਦਾ ਸਥਾਈ ਕੈਂਪਸ (ਮੰਡੀ ਤੋਂ ਲਗਭਗ 14 ਕਿਲੋਮੀਟਰ) ਮੰਡੀ ਦੇ ਕਮਾਂਦ ਅਤੇ ਸਾਲਗੀ ਪਿੰਡ ਵਿਖੇ ਉਲ ਨਦੀ ਦੇ ਖੱਬੇ ਕਿਨਾਰੇ ਤੇ ਸਥਿੱਤ ਹੈ। ਤਿਮੋਥਿ ਏ. ਗੋਂਗੋਂਸਾਲਵੇਸ ਆਈ.ਆਈ.ਟੀ. ਮੰਡੀ ਦੇ ਸੰਸਥਾਪਕ ਡਾਇਰੈਕਟਰ (15/1/2010 - 30/6/2020) ਹਨ ਅਤੇ ਆਰ. ਸੀ. ਸਾਹਨੀ ਨੇ ਪਹਿਲੇ ਰਜਿਸਟਰਾਰ ਵਜੋਂ ਕੰਮ ਕੀਤਾ। ਪ੍ਰੋ. ਅਜੀਤ ਕੁਮਾਰ ਚਤੁਰਵੇਦੀ, ਡਾਇਰੈਕਟਰ, ਆਈ.ਆਈ.ਟੀ. ਰੁੜਕੀ, ਨੇ ਕਾਰਜਕਾਰੀ ਡਾਇਰੈਕਟਰ ਵਜੋਂ 1 ਜੁਲਾਈ, 2020 ਤੋਂ ਕਾਰਜਭਾਰ ਸੰਭਾਲਿਆ।

ਆਈ.ਆਈ.ਟੀ. ਮੰਡੀ, ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਾਲ 2008 ਵਿੱਚ ਇੰਸਟੀਚਿਊਟ ਆਫ਼ ਟੈਕਨਾਲੋਜੀ (ਸੋਧ) ਐਕਟ, 2011 ਦੇ ਤਹਿਤ ਸਥਾਪਤ ਕੀਤੇ ਗਏ ਅੱਠ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਵਿਚੋਂ ਇੱਕ ਹੈ। ਇਹ ਐਕਟ 24 ਮਾਰਚ 2011 ਨੂੰ ਲੋਕ ਸਭਾ ਵਿਚ ਅਤੇ ਰਾਜ ਸਭਾ ਦੁਆਰਾ 30 ਅਪ੍ਰੈਲ 2012 ਨੂੰ ਪਾਸ ਕੀਤਾ ਗਿਆ ਸੀ।

ਆਈਆਈਟੀ ਮੰਡੀ ਦੇ  ਸਲਾਹਕਾਰ ਆਈ.ਆਈ.ਟੀ. ਰੁੜਕੀ ਨੇ ਵਿਦਿਆਰਥੀਆਂ ਦੇ ਪਹਿਲੇ ਸਮੂਹ ਦੀ ਮੇਜ਼ਬਾਨੀ ਕੀਤੀ ਸੀ। ਆਈ.ਆਈ.ਟੀ. ਮੰਡੀ ਦੀ ਉਸਾਰੀ 24 ਫਰਵਰੀ 2009 ਨੂੰ ਸ਼ੁਰੂ ਹੋਈ ਸੀ। ਆਈ.ਆਈ.ਟੀ. ਮੰਡੀ ਉਤਰਾਖੰਡ ਵਿੱਚ ਇੱਕ ਸੁਸਾਇਟੀ ਦੇ ਤੌਰ ਤੇ 20 ਜੂਨ 2009 ਨੂੰ ਰਜਿਸਟਰ ਹੋਈ ਸੀ। ਕਲਾਸਾਂ ਦੀ ਸ਼ੁਰੂਆਤ ਆਈਆਈਟੀ ਰੁੜਕੀ ਵਿੱਚ 27 ਜੁਲਾਈ 2009 ਨੂੰ ਹੋਈ। ਹਿਮਾਚਲ ਪ੍ਰਦੇਸ਼ ਸਰਕਾਰ ਨੇ 16 ਨਵੰਬਰ 2009 ਨੂੰ ਮੰਡੀ ਵਿਖੇ ਸਥਿੱਤ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਨੂੰ ਟਰਾਂਜਿਟ ਕੈਂਪਸ ਦੇ ਤੌਰ ਤੇ ਆਈ.ਆਈ.ਟੀ. ਮੰਡੀ ਨੂੰ ਸੌਂਪਿਆ ਸੀ। 25 ਅਪ੍ਰੈਲ 2015 ਨੂੰ ਬੀ. ਟੈਕ ਦੇ ਵਿਦਿਆਰਥੀ ਨੂੰ ਪੂਰੀ ਤਰ੍ਹਾਂ ਸਥਾਈ ਕੈਂਪਸ ਵਿੱਚ ਸ਼ਿਫਟ ਕਰ ਦੀਤਾ ਗਿਆ।

ਕੈਂਪਸ[ਸੋਧੋ]

ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।

2009 ਵਿੱਚ ਆਪਣੀ ਯਾਤਰਾ ਦੀ ਸ਼ੁਰੂਆਤ ਕਰਦਿਆਂ, ਨਵੀਂ ਦਿੱਲੀ ਤੋਂ 460 ਕਿਲੋਮੀਟਰ (290 ਮੀਲ) ਦੂਰ,ਨਦੀ ਦੇ ਕਿਨਾਰੇ 510 ਏਕੜ (210 ਹੈਕਟੇਅਰ) ਜ਼ਮੀਨ ਦੇ ਨਾਲ ਆਈ.ਆਈ.ਟੀ. ਮੰਡੀ ਨੇ ਚੁਣੌਤੀਪੂਰਨ ਪਰ ਸ਼ਾਂਤ ਹਿਮਾਲੀਅਨ ਖੇਤਰ ਵਿਚ ਇਕ ਸ਼ਾਨਦਾਰ ਅਤੇ ਵਿਲੱਖਣ ਕੈਂਪਸ ਬਣਾਉਣ ਲਈ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਕਦਮ ਅੱਗੇ ਵਧਿਆ। ਕੈਂਪਸ ਅੰਦਰੂਨੀ ਤੌਰ ਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਉੱਤਰੀ ਕੈਂਪਸ ਅਤੇ ਦੱਖਣੀ ਕੈਂਪਸ। ਕਾਲਜ ਦੁਆਰਾ ਵਿਦਿਆਰਥੀਆਂ, ਸਟਾਫ ਅਤੇ ਫੈਕਲਟੀ ਨੂੰ ਉੱਤਰ ਅਤੇ ਦੱਖਣ ਕੈਂਪਸ ਦੇ ਵਿਚਕਾਰ ਸੰਚਾਰ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ।

ਖੇਡਾਂ, ਸਹਿ ਪਾਠਕ੍ਰਮ ਅਤੇ ਵਾਧੂ ਪਾਠਕ੍ਰਮ ਦੀਆਂ ਗਤੀਵਿਧੀਆਂ ਵੀ ਸੰਸਥਾ ਲਈ ਉੱਚ ਮਹਤੱਵ ਰੱਖਦੀਆਂ ਹਨ। ਮੌਜੂਦਾ ਇਨਡੋਰ ਬੈਡਮਿੰਟਨ ਕੋਰਟਸ, ਸਵੀਮਿੰਗ ਪੂਲ, ਟੇਬਲ ਟੈਨਿਸ ਹਾਲ, ਫੁਟਬਾਲ ਅਤੇ ਕ੍ਰਿਕਟ ਦੇ ਮੈਦਾਨ ਅਤੇ ਜਿਮਨੇਜ਼ੀਅਮ ਤੋਂ ਇਲਾਵਾ, ਆਪਣੀ ਕਿਸਮ ਦਾ ਇਕ ਮੰਡਪ, ਕਿਓਸਕ ਵਾਲਾ ਹਾਕੀ ਦਾ ਮੈਦਾਨ, ਅਤੇ ਨਵਾਂ ਟੈਨਿਸ, ਵਾਲੀਬਾਲ ਅਤੇ ਬਾਸਕਟਬਾਲ ਕੋਰਟ ਵੀ ਸਥਾਪਤ ਕਰ ਰਿਹਾ ਹੈ। ਇੰਸਟੀਚਿਟ ਦੇ ਦੱਖਣ ਕੈਂਪਸ ਵਿਚ ਇਕ ਮੈਡੀਕਲ ਯੂਨਿਟ ਅਤੇ ਉੱਤਰੀ ਕੈਂਪਸ ਵਿਚ ਇਕ ਹੈਲਥ ਕੇਅਰ ਸੈਂਟਰ ਹੈ, ਜਿਸ ਵਿਚ 3 ਮੈਡੀਕਲ ਅਧਿਕਾਰੀ, ਇਕ ਈ.ਐਨ.ਟੀ ਮਾਹਰ, ਅਤੇ ਇਕ ਬਾਲ ਰੋਗ ਵਿਗਿਆਨੀ ਹਨ। ਇਸ ਵਿਚ ਇਕ ਪ੍ਰੋਸੀਜਰ ਰੂਮ, ਇਕ  ਛੋਟਾ ਆਪ੍ਰੇਸ਼ਨ ਥੀਏਟਰ ਅਤੇ ਫਿਜ਼ੀਓਥੈਰੇਪੀ ਸੈਂਟਰ ਵੀ ਸ਼ਾਮਲ ਹਨ।

ਸੰਸਥਾ ਵਿੱਚ ਇੱਕ ਆਡੀਟੋਰੀਅਮ ਹਾਲ ਵੱਖ ਵੱਖ ਮੌਕਿਆਂ ਅਤੇ ਪ੍ਰੋਗਰਾਮਾਂ ਲਈ ਬਣਾਇਆ ਗਿਆ ਹੈ।

ਦੱਖਣੀ ਕੈਂਪਸ[ਸੋਧੋ]

ਗਰਿਫਨ ਚੋਟੀ ਤੋਂ ਦੱਖਣੀ ਕੈਂਪਸ ਦੀ ਝਲਕ, ਅਪ੍ਰੈਲ '17

ਆਈ.ਆਈ.ਟੀ ਮੰਡੀ ਦੇ ਦੱਖਣੀ ਕੈਂਪਸ ਵਿਚ ਸਾਰੀਆਂ ਖੋਜ ਸਹੂਲਤਾਂ ਮੌਜੂਦ ਹਨ।

ਉੱਤਰੀ ਕੈਂਪਸ[ਸੋਧੋ]

ਉੱਤਰੀ ਕੈਂਪਸ, ਜੁਲਾਈ. '19

ਸਾਰੇ ਵਿਦਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਉੱਤਰੀ ਕੈਂਪਸ ਵਿੱਚ ਕੀਤਾ ਗਿਆ ਹੈ। ਇਸ ਸਮੇਂ, ਸਾਰੇ ਅੰਡਰ ਗ੍ਰੈਜੂਏਟ ਵਿਦਿਆਰਥੀ ਉੱਤਰੀ ਕੈਂਪਸ ਵਿੱਚ ਰਹਿੰਦੇ ਹਨ, ਕੁਝ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਇੱਥੇ ਰਹਿੰਦੇ ਹਨ।

ਅੰਡਰਗ੍ਰੈਜੁਏਟ ਪ੍ਰੋਗਰਾਮ[ਸੋਧੋ]

ਵਰਤਮਾਨ ਵਿੱਚ (2019-2020), ਆਈਆਈਟੀ ਮੰਡੀ ਚਾਰ ਭਾਗਾਂ ਵਿੱਚ ਬੈਚਲਰ ਆਫ਼ ਟੈਕਨਾਲੋਜੀ (ਬੀ. ਟੈਕ.) ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ:[1]

 • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ
 • ਸਿਵਲ ਇੰਜੀਨਿਅਰੀ
 • ਇਲੈਕਟ੍ਰਿਕਲ ਇੰਜਿਨੀਰਿੰਗ
 • ਜੰਤਰਿਕ ਇੰਜੀਨਿਅਰੀ
 • ਇੰਜੀਨੀਅਰਿੰਗ ਫਿਜ਼ਿਕਸ
 • ਬਾਇਓ-ਇੰਜੀਨੀਅਰਿੰਗ
 • ਡਾਟਾ-ਸਾਇੰਸ ਅਤੇ ਇੰਜੀਨੀਅਰਿੰਗ

ਸਕੂਲ[ਸੋਧੋ]

ਇੰਸਟੀਚਿਟ ਵਿੱਚ ਮੁੱਖ ਤੌਰ ਤੇ ਫੈਕਲਟੀ, ਪ੍ਰੋਜੈਕਟ ਐਸੋਸੀਏਟਸ ਅਤੇ ਕਈ ਸਕੂਲ ਸ਼ਾਮਲ ਹੁੰਦੇ ਹਨ. ਇਸ ਸਮੇਂ ਆਈਆਈਟੀ ਮੰਡੀ ਵਿੱਚ ਚਾਰ ਸਕੂਲ ਚੱਲ ਰਹੇ ਹਨ।[2]

 • ਕੰਪਿਊਟਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਸਕੂਲ
 • ਬੇਸਿਕ ਸਾਇੰਸਜ਼ ਦਾ ਸਕੂਲ
 • ਇੰਜੀਨੀਅਰਿੰਗ ਦਾ ਸਕੂਲ
 • ਮਨੁੱਖਤਾ ਅਤੇ ਸਮਾਜਿਕ ਵਿਗਿਆਨ ਦਾ ਸਕੂਲ

ਹਵਾਲੇ[ਸੋਧੋ]

 1. "Undergraduate Admissions<< IIT Mandi". 
 2. "Schools".