ਸਮੱਗਰੀ 'ਤੇ ਜਾਓ

ਇੰਦਰਜੀਤ ਸਿੰਘ ( ਡਾ. )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਦਰਜੀਤ ਸਿੰਘ

ਚੇਅਰਮੈਨ , ਡੀ ਲਿਟ
ਹੀਰਾ ਲਾਲ
ਜਨਮ11 November 1911
ਮੌਤ1998
ਸਿੱਖਿਆਬੀ ਕਾਮ
ਲਈ ਪ੍ਰਸਿੱਧਬੈਂਕਿੰਗ
ਜ਼ਿਕਰਯੋਗ ਕੰਮਪੰਜਾਬ ਸਿੰਧ ਬੈਂਕ ਦਾ ਪਸਾਰ , 18000 ਨੌਜਵਾਨਾਂ ਲਈ ਰੁਜ਼ਗਾਰ
ਜੀਵਨ ਸਾਥੀਦਮਿਅੰਤ ਕੌਰ
ਬੱਚੇਦਰਸ਼ਨਜੀਤ ਸਿੰਘ, ਹਰਪ੍ਰੀਤ ਸਿੰਘ, ਤੇਜਬੀਰ ਸਿੰਘ ਸਾਰੇ ਸਪੁੱਤਰ ; ਤ੍ਰਿਪਤ ਕੌਰ ਬੇਟੀ
ਮਾਤਾ-ਪਿਤਾ
  • ਥੇਵਾ ਲਾਲ ਪਿਤਾ (ਪਿਤਾ)
  • ਦੌਲਤਾਂ ਬਾਈ ਮਾਤਾ (ਮਾਤਾ)

ਇੰਦਰਜੀਤ ਸਿੰਘ ਡਾ. ,ਸਾਬਕਾ ਚੇਅਰਮੈਨ ਪੰਜਾਬ ਤੇ ਸਿੰਧ ਬੈਂਕ , ਇੱਕ ਬਹੁਤ ਸਤਕਾਰਤ ਵਿਅਕਤੀ ਤੇ ਬੈਂਕਰ ਸੀ। ਉਹ 11 ਨਵੰਬਰ 1911[1] ਨੂੰ ਆਪਣੇ ਪਿਤਾ ਥੇਵਾ ਲਾਲ ਤੇ ਮਾਤਾ ਦੌਲਤਾਂ ਬਾਈ ਦੇ ਘਰ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਲਾਇਲਪੁਰ ਜ਼ਿਲ੍ਹੇ ਵਿੱਚ ਪੈਦਾ ਹੋਇਆ। ਉਸ ਦਾ ਪਹਿਲਾ ਨਾਂ ਹੀਰਾ ਲਾਲ ਸੀ । 1935 ਵਿੱਚ ਸਿੱਖ ਸਰੂਪ ਵਿੱਚ ਅੰਮ੍ਰਿਤ ਸੰਸਕਾਰ ਤੋਂ ਬਾਦ ਉਸ ਦਾ ਨਾਂ ਇੰਦਰਜੀਤ ਸਿੰਘ ਰੱਖਿਆ ਗਿਆ।ਬਚਪਨ ਤੋਂ ਹੀ ਉਸ ਦੀ ਮਾਤਾ ਨੇ ਉਸ ਅੰਦਰ ਧਾਰਮਕ ਬਿਰਤੀ, ਅੰਮ੍ਰਿਤ ਵੇਲੇ ਜਾਗਣ ਦੀ ਲਗਨ ਤੇ ਰੁਚੀ ਪੈਦਾ ਕੀਤੀ ਜਿਸ ਨੂੰ ਉਸ ਨੇ ਪੁਰ ਜੀਵਨ ਨਿਬਾਹਿਆ।[2]

ਵਿੱਦਿਆ[ਸੋਧੋ]

ਹੇਲੀ ਕਾਲਜ ਲਹੌਰ ਤੋਂ ਉਸ ਨੇ ਬੀ ਕਾਮ ਦੀ ਪੜ੍ਹਾਈ ਤੇ ਡਿਗਰੀ ਹਾਸਲ ਕੀਤੀ।

ਕੰਮ ਕਾਜ[ਸੋਧੋ]

ਆਪਣੇ ਕੰਮ ਕਾਜ ਦੀ ਸ਼ੁਰੂਆਤ ਉਸ ਨੇ 1932 ਵਿੱਚ ਸੈਂਟਰਲ ਬੈਂਕ ਆਫ ਇੰਡੀਆ ਬੈਂਕ ਵਿੱਚ ਨੌਕਰੀ ਰਾਹੀਂ ਕੀਤੀ[2] । 1944 ਵਿੱਚ ਤਰੱਕੀ ਪਾ ਕੇ ਉਸ ਨੇ ਯੂਕੋ ਬੈਂਕ ਵਿੱਚ ਚਲਾ ਗਿਆ।2 ਜਨਵਰੀ 1960 [1]ਵਿੱਚ ਉਸ ਨੂੰ ਪੰਜਾਬ ਤੇ ਸਿੰਧ ਬੈਂਕ ,ਜਿਸ ਦੀ ਸਥਾਪਨਾ ਇੱਕ ਸਿੱਖ ਨਿੱਜੀ ਬੈਂਕ ਵਜੋਂ ਭਾਈ ਵੀਰ ਸਿੰਘ , ਸਰ ਸੁੰਦਰ ਸਿੰਘ ਮਜੀਠੀਆ ਤੇ ਸ੍ਰਦਾਰ ਤਰਲੋਚਨ ਸਿੰਘ ਨੇ 1908 ਵਿੱਚ ਕੀਤੀ ਸੀ, ਵਿੱਚ ਜਨਰਲ ਮੈਨੇਜਰ ਦੀ ਪਦਵੀ ਪ੍ਰਾਪਤ ਹੋਈ।1968 ਵਿੱਚ ਉਸ ਦੇ ਕੰਮ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਉਸ ਨੂੰ ਬੈਂਕ ਦਾ ਚੇਅਰਮੈਨ ਬਣਾ ਦਿੱਤਾ ਗਿਆ ਜਿੱਥੇ ਉਹ 1982 ਤੱਕ ਰਿਹਾ।ਪੰਜਾਬ ਸਿੰਧ ਬੈਂਕ ਨੂੰ ਸ਼ੁਰੂਆਤੀ 13 ਬ੍ਰਾਂਚਾਂ ਤੋਂ 650 [3]ਤੋਂ ਵੱਧ ਬ੍ਰਾਂਚਾਂ ਵਾਲਾ ਸਫਲ ਬੈੱਕ ਬਣਾਉਣਾ ਉਸ ਦੀ ਹੀ ਕਾਰਗੁਜ਼ਾਰੀ ਸੀ ।1982 ਵਿੱਚ ਰਿਟਾਇਰਮੈਟ ਸਮੇਂ ਬੈਂਕ ਦੇ ਵਪਾਰ ਨੂੰ ਸ਼ੁਰੂਆਤੀ 80 ਕਰੋੜ ਤੋਂ 1220 ਕਰੋੜ ਤੇ ਪੁਚਾ ਦਿੱਤਾ ਸੀ ਤੇ ਜਮਾਂ ਪੂੰਜੀ 782 ਕਰੋੜ ਰੁਪਏ ਸੀ।

ਇਸ ਦੌਰਾਨ ਪੰਜਾਬ ਸਿੰਧ ਬੈਂਕ ਨੇ ਬਹੁਤ ਤਰੱਕੀ ਕੀਤੀ। ਉਸ ਨੇ ਜੀਅ ਖੋਲ੍ਹ ਕੇ ਕਿਸਾਨਾਂ ਦੇ ਕਰਜ਼ੇ ਮਨਜ਼ੂਰ ਕੀਤੇ ਤੇ ਦਿਹਾਤੀ ਕਾਮਯਾਬ ਬ੍ਰਾਂਚਾਂ ਖੋਲ੍ਹੀਆਂ ।ਪੰਜਾਬ ਸਿੰਧ ਬੈਂਕ ਤੋਂ ਸੇਵਾਮੁਕਤੀ ਤੋਂ ਬਾਅਦ 84 ਸਾਲ ਦੀ ਉਮਰ ਵੇਲੇ 1995 ਵਿੱਚ ਉਸ ਨੇ ਬੈਂਕ ਔਫ ਪੰਜਾਬ ਦੀ ਸਥਾਪਨਾ ਕੀਤੀ ਜਿਸ ਵਿੱਚ ਫਿਰ ਪੰਜਾਬੀ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਪਰਦਾਨ ਕੀਤੇ।

ਸਿੱਖੀ ਦੇ ਕਾਰਜ[ਸੋਧੋ]

ਪੰਜਾਬ ਤੇ ਸਿੰਧ ਬੈਂਕ ਵਿੱਚ ਉਸ ਦੀ ਪਹਿਲੀ ਪੋਸਟਿੰਗ ਗਵਾਲੀਅਰ ਵਿਖੇ ਹੋਈ।ਬੈਂਕ ਵਿੱਚ ਉਸ ਦੇ ਸਾਦਗੀ ਵਾਲਾ ਕੁੜਤੇ ਪਜਾਮੇ ਦਾ ਪਹਿਰਾਵਾ ,ਮਿੱਠਾ ਸੁਭਾਅ ਤੇ ਵਰਤਾਉ ਨੇ ਸਾਰਿਆਂ ਦਾ ਮਨ ਮੋਹ ਲੀਤਾ।ਗਵਾਲੀਅਰ ਵਿਖੇ ਪੋਸਟਿੰਗ ਦੌਰਾਨ ਉਸ ਨੇ ਬੰਦੀ ਛੋੜ ਗੁਰਦਵਾਰਾ ਸਾਹਿਬ ਗਵਾਲੀਅਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।[2]ਆਪਣੇ ਜੀਵਨ ਕਾਲ ਦੌਰਾਨ ਆਈਆਂ ਗੁਰੁ ਸਾਹਿਬਾਨ ਸ਼ਤਾਬਦੀਆਂ , ਗੁਰੁ ਨਾਨਕ 500 ਸਾਲਾ, ਗੁਰੂ ਤੇਗ ਬਹਾਦਰ 300 ਸਾਲਾ , ਗੁਰੂ ਗੋਬਿੰਦ ਸਿੰਘ 300 ਸਾਲਾ ਸ਼ਤਾਬਦੀਆਂ ਵੇਲੇ ਹਰ ਵਾਰ ਉਨ੍ਹਾਂ ਨੂੰ ਮਹੱਤਵਪੂਰਨ ਪਦਵੀਆਂ ਨਿਭਾਂ ਕੇ ਹਿੱਸਾ ਪਾਉਣ ਦਾ ਅਵਸਰ ਪ੍ਰਾਪਤ ਹੋਇਆ।ਗੁਰੂ ਨਾਨਕ ਪੰਜਵੀਂ ਸ਼ਤਾਬਦੀ ਵੇਲੇ ਸਥਾਪਤ ਗੁਰੂ ਨਾਨਕ ਫਾਂਊਡੇਸ਼ਨ ਨੂੰ ਉਨ੍ਹਾਂ ਪੰਜਾਬ ਸਿੰਧ ਬੈਂਕ ਰਾਹੀ ਪਾਲਣਾ ਪਰਦਾਨ ਕੀਤੀ ਤੇ ਰਾਗਾਂ ਤੇ ਨਿਰਧਾਰਤ ਸ਼ਬਦ ਗਾਇਨ-ਵਾਦਨ ਦੇ 8 ਐਲ ਪੀ ਰਿਕਾਰਡ ਸ਼ਾਇਆ ਕਰਵਾਏ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਗੁੱਜਰਾਂਵਾਲ਼ਾ ਖਾਲਸਾ ਕਾਲਜ ਕੌਂਸਲ ਦੇ ਪੈਟਰਨ ਬਣ ਕੇ ਇਨ੍ਹਾਂ ਸੰਸਥਾਵਾਂ ਰਾਹੀ ਸਿੱਖੀ ਪ੍ਰਚਾਰ ਤੇ ਸਿੱਖ ਨੌਜਵਾਨਾਂ ਨੂੰ ਕਾਰੋਬਾਰੀ ਬਨ੍ਹਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।[1]ਇਹ ਸੰਸਥਾਵਾਂ ਅੱਜ ਵੀ ਉਸ ਦੇ ਯੋਗਦਾਨ ਨੂੰ ਯਾਦ ਕਰਕੇ ਉਸ ਦੀ ਯਾਦ ਦੇ ਦਿਨ ਮਨਾਉਂਦੀਆਂ ਹਨ।ਗੁਰੂ ਨਾਨਕ ਫਾਂਊਡੇਸ਼ਨ ਦਿੱਲੀ ਪ੍ਰਧਾਨ ਰਹਿੰਦੇ ਹੋਏ ਹੋਰ ਕਾਰਜਾਂ ਤੋਂ ਇਲਾਵਾ ਤਿੰਨ ਅੰਤਰ ਰਾਸ਼ਟਰੀ ਮਿਆਰ ਦੇ ਸੈਕੰਡਰੀ ਸਕੂਲ ਗੁਰੂ ਨਾਨਕ ਫਾਂਊਡੇਸ਼ਨ ਪਬਲਿਕ ਸਕੂਲ ਪਟਿਆਲ਼ਾ[4], ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਚੱਪੜ ਚਿੜੀ) ਤੇ ਜਲੰਧਰ ਸਥਾਪਿਤ ਕੀਤੇ ਜਿਨ੍ਹਾਂ ਨੂੰ ਉਸ ਦੇ ਸਪੁੱਤਰ ਤੇਜਬੀਰ ਸਿੰਘ ਤੇ ਹਰਪ੍ਰੀਤ ਸਿੰਘ ਇਨ੍ਹਾਂ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਰਹਿ ਕੇ ਚਲਾ ਰਹੇ ਹਨ।[5][6][7]

ਸਨਮਾਨ[ਸੋਧੋ]

27 ਜੂਨ 1977 ਨੂੰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਸ ਦੇ ਸਮਾਜਕ , ਧਾਰਮਕ ਤੇ ਆਰਥਿਕ ਕੰਮਾਂ ਦੀ ਮਹੱਤਤਾ ਨੂੰ ਪਛਾਣਦੇ ਹੋਏ ਉਸ ਨੂੰ ਆਨਰੇਰੀ ਡੀ ਲਿਟ. ਦੀ ਡਿਗਰੀ ਨਾਲ ਸਨਮਾਨਤ ਕੀਤਾ।

ਮੌਤ[ਸੋਧੋ]

ਸੰਨ 1998 [8]ਨੂੰ ਇੱਕ ਛੋਟੀ ਬਿਮਾਰੀ ਉਪਰੰਤ ਉਹ ਅਕਾਲ ਚਲਾਣਾ ਕਰ ਗਏ। ਉਸੇ ਦਿਨ ਉਨ੍ਹਾਂ ਦੀ ਧਰਮ ਪਤਨੀ ਦਾ ਵੀ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅੰਤਮ ਅਰਦਾਸ ਵੇਲੇ ਗੁਰਦਵਾਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਲੱਖੀਸ਼ਾਹ ਵਣਜਾਰਾ ਹਾਲ ਵਿੱਚ ਅਣਗਿਣਤ ਸਿੱਖ ਸੰਗਤਾਂ ਸ਼ਾਮਲ ਹੋਈਆਂ।

ਹਵਾਲੇ[ਸੋਧੋ]

  1. 1.0 1.1 1.2 "S. Inderjeet Singh: Life and Personality | S. Inderjeet Singh: Life and Personality | By GGN Media | Facebook". www.facebook.com. Retrieved 2022-11-24.
  2. 2.0 2.1 2.2 ਰੇਣੁਕਾ, ਸਰਬਜੀਤ ਸਿੰਘ (2011). ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ , ਜੀਵਨ ਬਿਰਤਾਂਤ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਤੇ ਸਿੰਧ ਬੈੱਕ. ਲੁਧਿਆਣਾ: ਸੁਕ੍ਰਿਤ ਟਰੱਸਟ. Archived from the original on 2022-11-30. Retrieved 2022-11-30 – via https://sikhbookclub.com. {{cite book}}: External link in |via= (help)
  3. "Punjab and Sind Bank registers enormous growth rate of over 50% in deposits". India Today (in ਅੰਗਰੇਜ਼ੀ). Retrieved 2022-11-24.
  4. "CBSE Affiliation details for Guru Nana Foundation Public School Patiala". https://gnfpspatiala.org.in/. Retrieved 29 November 2022. {{cite web}}: External link in |website= (help)
  5. "Welcome to Guru Nanak Foundation Public School, Patiala". gnfpspatiala.org.in. Retrieved 2022-11-26.
  6. "Home". gnfpsmohali (in ਅੰਗਰੇਜ਼ੀ). Retrieved 2022-11-26.
  7. "Panth Rattan Dr Inderjit Singh Ji". Gurunanak Foundation Global School (in ਅੰਗਰੇਜ਼ੀ (ਅਮਰੀਕੀ)). Retrieved 2022-11-26.
  8. "News Headings 1998 The Tribune". www.tribuneindia.com. Retrieved 2022-11-24.