ਇੰਦਰ ਰਾਜ ਆਨੰਦ
ਦਿੱਖ
ਇੰਦਰ ਰਾਜ ਆਨੰਦ (ਮੌਤ 6 ਮਾਰਚ 1987) ਹਿੰਦੀ ਸਿਨੇਮਾ ਵਿੱਚ ਇੱਕ ਸੰਵਾਦ ਅਤੇ ਸਕ੍ਰੀਨਪਲੇ ਲੇਖਕ ਸੀ। ਉਸਨੇ ਰਾਜ ਕਪੂਰ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਆਗ (1948), ਆਹ (1953), ਅਨਾਰੀ (1959) ਅਤੇ ਸੰਗਮ (1963) ਸ਼ਾਮਲ ਹਨ।[1] ਉਹ ਅਦਾਕਾਰ-ਨਿਰਦੇਸ਼ਕ ਟੀਨੂੰ ਆਨੰਦ ਅਤੇ ਨਿਰਮਾਤਾ ਬਿੱਟੂ ਆਨੰਦ ਦੇ ਪਿਤਾ ਸਨ। ਇੰਦਰ ਰਾਜ ਆਨੰਦ ਦਾ ਪੋਤਾ ਫਿਲਮ ਨਿਰਦੇਸ਼ਕ ਸਿਧਾਰਥ ਆਨੰਦ ਹੈ। ਮਸ਼ਹੂਰ ਨਿਰਦੇਸ਼ਕ ਮੁਕੁਲ ਆਨੰਦ ਇੰਦਰ ਦਾ ਭਤੀਜਾ ਸੀ। ਅਮਿਤਾਭ ਬੱਚਨ ਦੀ ਫਿਲਮ ਸ਼ਹਿਨਸ਼ਾਹ, ਇੰਦਰ ਰਾਜ਼ ਆਨੰਦ ਦੀ ਲਿਖੀ ਹੋਈ ਆਖਰੀ ਫਿਲਮ ਸੀ। ਇਸਦਾ ਨਿਰਮਾਣ ਉਸਦੇ ਪੁੱਤਰ, ਬਿੱਟੂ ਦੁਆਰਾ ਕੀਤਾ ਗਿਆ ਸੀ, ਅਤੇ ਨਿਰਦੇਸ਼ਨ ਟੀਨੂੰ ਦੁਆਰਾ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ "राज कपूर : हम तुम्हारे रहेंगे सदा". वेबदुनिया (in ਹਿੰਦੀ). Archived from the original on 26 अप्रैल 2019. Retrieved 26 अप्रैल 2019.
{{cite news}}
: Check date values in:|accessdate=
and|archive-date=
(help)