ਈਵਾਨ ਤੁਰਗਨੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

"ਈਵਾਨ ਤੁਰਗਨੇਵ" ਈਵਾਨ ਤੁਰਗਨੇਵ ਰੂਸ ਦਾ ਪ੍ਰਸਿੱਧ ਲੇਖਕ ਹੈ।ਈਵਾਨ ਤੁਰਗਨੇਵ ਦਾ ਜਨਮ 28 ਅਕਤੂਬਰ 1818 ਈ. ਨੂੰ ਹੋਇਆ। ਉਸਦਾ ਜਨਮ ਉਰੇਲ ਨਗਰ ਵਿੱਚ ਹੋਇਆ।ਉਸਦੇ ਪਿਤਾ ਸੇਰਗੇਈ ਨਿਕੋਲਾਇਵਿਚ ਤੁਰਗਨੇਵ ਰਿਟਾਇਰਡ ਕਰਨਲ ਸਨ।ਉਸਦੀ ਮਾਂ ਦਾ ਨਾਂ ਵਰਵਾਰਾ ਪਾਵਲੋਵਨਾ ਸੀ।ਉਸਨੇ ਪੀਟਰਸਬਰਗ ਯੂਨੀਵਰਸਿਟੀ ਤੋਂ ਵਿਦਿਆ ਪ੍ਰਾਪਤ ਕੀਤੀ।3 ਸਤੰਬਰ 1883 ਈ. ਵਿੱਚ ਲੇਖਕ ਦੀ ਮੌਤ ਹੋ ਗਈ। ਲੇਖਕ ਇੱਕ ਮਾਨਵਵਾਦੀ ਲੇਖਕ ਹੈ।ਉਸਨੇ ਸਾਹਿਤ ਦੀਆਂ ਬਹੁਤ ਵਿਧਾਵਾਂ ਵਿੱਚ ਰਚਨਾ ਕੀਤੀ ਹੈ।ਲੇਖਕ ਨੇ ਨਾਵਲ, ਲੇਖ, ਕਹਾਣੀਆਂ, ਕਵਿਤਾਵਾਂ,ਨਾਟਕ ਰਚੇ।ਲੇਖਕ ਨੇ ਚਿਤਰਕਾਰੀ ਵੀ ਕੀਤੀ ਹੈ।ਲੇਖਕ ਦੀਆਂ ਕਹਾਣੀਆਂ ਲੰਮੀਆਂ ਹਨ।

ਰਚਨਾਵਾਂ[ਸੋਧੋ]

ਏ ਹਾਊਸ ਆਫ ਜੈਂਟਲ ਫ਼ੋਕ (ਨਾਵਲ), ਏ ਹੰਟਰਜ਼ ਸਕੈੱਚਜ਼(ਨਾਵਲ),ਪਿਤਾ ਅਤੇ ਪੁੱਤਰ (ਨਾਵਲ), ਜਿੰਦਾ ਅਸਥੀ (ਕਹਾਣੀ),ਵਿਰਜਿਨ ਸੋਏਲ (ਨਾਵਲ),ਪੂਰਬਲੀ ਸੰਧਿਆ (ਕਹਾਣੀਆਂ ਅਤੇ ਖੁੱਲੀਆਂ ਕਵਿਤਾਵਾਂ), ਰੁਦਿਨ, ਇੱਕ ਪਰਿਵਾਰਕ ਆਲਣਾ (ੳਪਨਿਆਸ),ਚੇਰਤੌਫਕੋਨੋਵ ਦਾ ਅੰਤ(ਕਹਾਣੀ),ਫਾਸਟ (ਕਹਾਣੀ), ਥਰੀ ਇਨਕਾਉਂਟਰ, ਦਿ ਕਾਉਂਟਿੰਗ ਹਾਉਸ ।[1]

ਹਵਾਲੇ[ਸੋਧੋ]

  1. ਪੁਸਤਕ ਕੁਲਵੰਤ ਸਿੰਘ ਵਿਰਕ ਅਤੇ ਈਵਾਨ ਤੁਰਗਨੇਵ ਇੱਕ ਤੁਲਨਾਤਮਕ ਅਧਿਐਨ,ਲੇਖਕ - ਡਾ.ਰਾਜਿੰਦਰਪਾਲ ਕੌਰ, ਪ੍ਰਕਾਸ਼ਕ -ਵੈਲਵਿਸ਼ ਪਬਲਿਸ਼ਰਜ ਦਿੱਲੀ, ਸੰਨ - 2004,ਪੰਨਾ ਨੰ. 41-43,99,194