ਈਸ਼ਰ ਸਿੰਘ ਭਾਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਸ਼ਰ ਸਿੰਘ ਭਾਈਆ ਦਾ ਜਨਮ ਗੁੱਜਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਐਫ.ਏ ਕਰਨ ਤੋਂ ਬਾਅਦ ਡਾਕ ਵਿਭਾਗ ਵਿੱਚ ਨੌਕਰੀ ਕੀਤੀ। ਛੋਟੀ ਉਮਰ ਤੋਂ ਹੀ ਕਵਿਤਾ ਰਚਣ ਦੀ ਰੁਚੀ ਸੀ। ਤੇਰ੍ਹਾਂ ਵਰ੍ਹਿਆ ਦੀ ਉਮਰ ਵਿੱਚ ਸ਼ੀਹਰਫ਼ੀਆ ਲਿਖਣੀਆਂ ਸ਼ੁਰੂ ਕਰ ਦਿੱਤਆਂ। ਉਹ ਧਾਰਮਿਕ ਕਵੀ ਦਰਬਾਰਾਂ ਵਿੱਚ ਆਪਣੀਆਾਂ ਕਵਿਤਾਵਾਂ ਸੁਣਾਇਆ ਕਰਦੇ ਸੀ। 1930 ਤੋਂ ਬਾਅਦ ਉਹ ਅਚਾਨਕ ਹਾਸਰਸ ਵੱਲ ਮੁੜਿਆ ਅਤੇ ਭਾਈਆ ਨਾਂ ਦੇ ਇੱਕ ਕਾਵਿ-ਪਾਤਰ ਨੂੰ ਜਨਮ ਦਿੱਤਾ ਜੋ ਅਖੀਰ ਉਸਦੇ ਨਾਂ ਨਾਲ ਹੀ ਜੋੜਿਆ ਗਿਆ।

ਰਚਨਾਵਾਂ[ਸੋਧੋ]

ਉਨ੍ਹਾਂ ਦੀਆਂ ਕਾਵਿ ਪੁਸਤਕਾਂ

 • ਧਰਮੀ ਭਾਈਆ (1944)
 • ਅੜੁੱਤੋ ਅੜੁੱਤੀ ਭਾਈਆ
 • ਰੰਗੀਲਾ ਭਾਈਆ (1951)
 • ਨਵਾਂ ਭਾਈਆ
 • ਨਿਰਾਲਾ ਭਾਈਆ (1955)
 • ਭਾਈਆ ਤਿਲਕ ਗਿਆ(1958)
 • ਗੁਰਮੁਖ ਭਾਈਆ (1962)
 • ਭਾਈਆ ਵੈਦ ਰੋਗੀਆ ਦਾ (1962)
 • ਮਸਤਾਨਾ ਭਾਈਆ (1963)
 • ਪਰੇਮੀ ਭਾਈਆ, ਹਸਮੁਖ ਭਾਈਆ (1964)

ਇਲਾਵਾ ਇਨਕਲਾਬੀ ਭਾਈਆਂ ਵਰਗੇ ਹੋਰ ਕਈਂ ਪੁਸਤਕਾਂ ਵੀ ਲਿਖੀਆਂ। ਉਹ ਲਾਹੌਰ ਅਤੇ ਸ਼ਿਮਲੇ ਵਿੱਚ ਅਹੋਣ ਵਾਲੇ ਕਵੀ ਦਰਬਾਰਾਂ ਦੀ ਸ਼ਾਨ ਸੀ। ਉਸ ਨੇ ਆਪਣੀਆਂ ਕਵਿਤਾਵਾਂ ਰਾਹੀਂ ਧਰਮ, ਸਮਾਜ ਅਤੇ ਰਾਜਨੀਤਿਕ ਤਿਨਾਂ ਹੀ ਖੇਤਰਾਂ ਵਿੱਚ ਮੋਜੂਦ ਬੁਰਾਈਆਂ ਤੋਂ ਆਪਣੇ ਵਿਅੰਗ ਨਸ਼ਤਰਾਂ ਨਾਲ ਪਰਦਾ ਉਤਾਰਿਆ ਹੈ। ਉਸ ਦੀ ਕਵਿਤਾ ਵਿੱਚ ਕਿਤੇ ਕੇਵਲ ਹਾਸ ਰਸ ਹੀ ਨਹੀਂ ਸੀ ਸਗਂ ਡੂੰਘਾ ਵਿਅੰਗ ਵੀ ਹੁੰਦਾ ਸੀ। [1]

ਦਿਹਾਂਤ[ਸੋਧੋ]

ਆਪ ਜੀ ਦਾ ਦਿਹਾਂਤ 15 ਜਨਵਰੀ 1966 ਨੂੰ ਹੋਇਆ।

ਕਾਵਿ ਨਮੂਨਾ[ਸੋਧੋ]

ਕਿਸੇ ਪਾਈ ਸਾੜ੍ਹੀ ਤਾਂ ਮਜ੍ਹਬ ਨੂੰ ਖਤਰਾ।
ਕਿਸੇ ਬੰਨ੍ਹੀ ਦਾਹੜ੍ਹੀ, ਤਾਂ ਮਜ੍ਹਬ ਨੂੰ ਖਤਰਾ।
ਕਿਸੇ ਇੱਟ ਉਖਾੜੀ ਤਾਂ ਮਜ੍ਹਬ ਨੂੰ ਖਤਰਾ
ਕਿਤੇ ਵੱਜੀ ਤਾੜੀ ਤਾਂ ਮਜ੍ਹਬ ਨੂੰ ਖਤਰਾ।
ਇਹ ਮਜਹਬ ਨਾ ਹੋਇਆ ਹੋਈ ਮੋਮਬਤੀ।
ਪਿਘਲ ਗਈ ਫੋਰਨ ਲੱਗੀ ਧੁੱਪ ਤੱਤੀ।
ਟੁੱਟੇ ਮਨ ਬਲੌਰੀ, ਨਾ ਮਜ੍ਹਬ ਨੂੰ ਖਤਰਾ।
ਕਰੇ ਰੋਜ ਚੋਰੀ ਨਾ ਮਜ੍ਹਬ ਨੂੰ ਖਤਰਾ।
ਕਰੇ ਸੀਨਾ ਜੋਰੀ, ਨਾ ਮਜ੍ਹਬ ਨੂੰ ਖਤਰਾ।
ਜੇ ਜੰਵੁ ਦੇ ਧਾਗੇ ਚ ਵਲ ਪੈ ਗਿਆ ਹੈ।
ਤਾਂ ਮਜ੍ਹਬ ਦੇ ਸੀਨੇ ਤੇ ਸੱਲ ਪੈ ਗਿਆ ਏ।

ਹਵਾਲੇ[ਸੋਧੋ]

 1. ਪੰਜਾਬੀ ਸਟੇਜੀ ਕਾਵਿ ਸਰੂਪ, ਸਿਧਾਂਤ ਤੇ ਸਥਿਤੀ, ਡਾ. ਰਾਜਿੰਦਰ ਪਾਲ ਸਿੰਘ, ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ