ਈਸ਼ਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਸ਼ਾ ਸਿੰਘ (ਜਨਮ 1 ਜਨਵਰੀ 2005) ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਇਸਨੇ ਸਾਲ 2019 ਵਿੱਚ ਜਰਮਨੀ ਦੇ ਸੁਹਲ ਵਿਖੇ ਜੂਨੀਅਰ ਵਿਸ਼ਵਕੱਪ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਹਨ। ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਔਰਤਾਂ ਦੀ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਈਸ਼ਾ ਨੇ ਦੋ ਸੋਨ ਤਮਗੇ ਜਿੱਤੇ।[1][2]

ਤੇਲੰਗਾਨਾ ਦੀ ਇਸ ਨਿਸ਼ਾਨੇਬਾਜ਼ ਨੇ 2019 ਵਿੱਚ ਤਾਈਵਾਨ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗਾ ਜਿੱਤਿਆ ਹੈ।[3]

2018 ਵਿੱਚ ਈਸ਼ਾ 13 ਸਾਲ ਦੀ ਛੋਟੀ ਉਮਰ ਵਿੱਚ 10 ਮੀਟਰ ਏਅਰ ਪਿਸਟਲ ਸ਼੍ਰੇਣੀ ਵਿੱਚ ਰਾਸ਼ਟਰੀ ਚੈਂਪੀਅਨ ਬਣ ਗਈ। 10 ਮੀਟਰ ਏਅਰ ਪਿਸਟਲ ਤੋਂ ਇਲਾਵਾ ਉਹ 25 ਮੀਟਰ ਸਟੈਂਡਰਡ ਅਤੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੀ ਹੈ।[4][2]

ਈਸ਼ਾ ਨਿਸ਼ਾਨੇਬਾਜ਼ ਨੂੰ ਟੋਕੀਓ ਓਲੰਪਿਕ ਲਈ ਭਾਰਤ ਦੀ ਮੁੱਖ ਸਿਖਲਾਈ ਟੀਮ ਲਈ ਚੁਣਿਆ ਗਿਆ ਸੀ।[5]

ਈਸ਼ਾ ਸਿੰਘ
ਜਨਮ1 ਜਨਵਰੀ 2005
ਹੈਦਰਾਬਾਦ
ਰਾਸ਼ਟਰੀਅਤਾਭਾਰਤੀ

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਰੈਲੀ ਚਾਲਕ ਸਚਿਨ ਸਿੰਘ ਅਤੇ ਸ਼੍ਰੀਲਤਾ ਦੀ ਇਕਲੌਤੀ ਪੁੱਤਰੀ ਈਸ਼ਾ ਸਿੰਘ ਦਾ ਜਨਮ 1 ਜਨਵਰੀ 2005 ਨੂੰ ਹੈਦਰਾਬਾਦ ਤੇਲੰਗਾਨਾ ਭਾਰਤ ਵਿੱਚ ਹੋਇਆ ਸੀ। ਨਿਸ਼ਾਨੇਬਾਜ਼ੀ ਤੋਂ ਪਹਿਲਾਂ ਜਦੋਂ ਉਹ 9 ਸਾਲ ਦੀ ਸੀ ਉਸ ਤੋਂ ਪਹਿਲਾਂ ਈਸ਼ਾ ਨੇ ਗੋਅ-ਕਾਰਟਿੰਗ, ਬੈਡਮਿੰਟਨ, ਟੈਨਿਸ ਅਤੇ ਸਕੇਟਿੰਗ ਖੇਡਾਂ ਵਿੱਚ ਵੀ ਆਪਣੀ ਰੁਚੀ ਦਿਖਾਈ। ਜਦੋਂ ਉਹ ਹੈਦਰਾਬਾਦ ਦੇ ਗਾਚੀਬਾਉਲੀ ਸਟੇਡੀਅਮ ਵਿੱਚ ਗਈ ਤਾਂ ਨਿਸ਼ਾਨੇਬਾਜ਼ੀ ਦੀ ਖੇਡ ਨੇ ਉਸ ਨੂੰ ਉਤਸ਼ਾਹਿਤ ਕਰ ਦਿੱਤਾ ਅਤੇ ਉਸ ਨੇ ਏਅਰ ਪਿਸਟਲ ਦੀ ਚੋਣ ਕੀਤੀ। ਸਟੇਡੀਅਮ ਈਸ਼ਾ ਦੇ ਘਰ ਤੋਂ 1 ਘੰਟੇ ਦੀ ਦੂਰੀ ’ਤੇ ਹੈ ਜਿੱਥੇ ਉਹ ਸ਼ੁਰੂਆਤ ਵਿੱਚ ਸਿਖਲਾਈ ਲੈਂਦੀ ਸੀ, ਕਿਉਂਕਿ ਨੇੜੇ ਕੋਈ ਸਹੂਲਤ ਨਾ ਹੋਣ ਕਰਕੇ ਉਸ ਦੇ ਪਿਤਾ ਨੇ ਉਸ ਲਈ ਘਰ ਵਿੱਚ ਅਭਿਆਸ ਕਰਨ ਲਈ ਇੱਕ ਪੇਪਰ ਰੇਂਜ ਤਿਆਰ ਕੀਤੀ। ਬਾਅਦ ਵਿੱਚ ਈਸ਼ਾ ਮਹਾਰਾਸ਼ਟਰ ਦੇ ਪੂਣੇ ਵਿਖੇ ਸਾਬਕਾ ਓਲੰਪਿਕ ਤਮਗਾ ਜੇਤੂ ਗਗਨ ਨਾਰੰਗ ਦੁਆਰਾ ਗਨ ਫਾਰ ਗਲੋਰੀ ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਗਈ।[6][4]

ਉਸ ਦੇ ਪਿਤਾ ਜੋ ਉਸ ਨਾਲ ਸਿਖਲਾਈ ਕੈਂਪਾਂ ਵਿੱਚ ਜਾਂਦੇ ਸੀ, ਉਨ੍ਹਾਂ ਨੂੰ ਆਪਣੀ ਧੀ ਦੇ ਨਿਸ਼ਾਨੇਬਾਜੀ ਦੇ ਕੈਰੀਅਰ ਲਈ ਆਪਣੀ ਮੋਟਰਸਪੋਰਟ ਤੋਂ ਸੰਨਿਆਸ ਲੈਣਾ ਪਿਆ।[7] ਜਦੋਂ ਉਸ ਦੇ ਪਿਤਾ ਈਸ਼ਾ ਨਾਲ ਘਰੋਂ ਦੂਰ ਰਹਿੰਦੇ ਸਨ ਤਾਂ ਮਾਂ ਸ਼੍ਰੀਲਤਾ ਉਨ੍ਹਾਂ ਦੀ ਖੇਡਾਂ ਦੇ ਸਾਮਾਨ ਦੀ ਦੁਕਾਨ ਦੀ ਦੇਖਭਾਲ ਕਰਦੀ ਸੀ।[4]

ਈਸ਼ਾ ਨੇ ਕੋਵਿਡ-19 ਵਿਰੁੱਧ ਲੜਨ ਲਈ ਪ੍ਰਧਾਨ-ਮੰਤਰੀ ਕੇਅਰਜ਼ ਫੰਡ ਵਿੱਚ 30,000 ਰੁਪਏ (406 ਅਮਰੀਕੀ ਡਾਲਰ) ਦੇਣ ਦਾ ਵਾਅਦਾ ਕੀਤਾ ਸੀ।[8]

ਈਸ਼ਾ ਨੇ ਹੈਦਰਾਬਾਦ ਵਿੱਚ ਪ੍ਰਧਾਨ-ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕੀਤਾ। ਇਹ ਦੇਸ਼ ਦਾ ਸਰਵੋਤਮ ਨਾਗਰਿਕ ਪੁਰਸਕਾਰ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਸਾਧਾਰਨ ਪ੍ਰਦਰਸ਼ਨ ਕਰਨ ਲਈ ਦਿੱਤਾ ਜਾਂਦਾ ਹੈ।

ਪੇਸ਼ੇਵਰ ਕੈਰੀਅਰ[ਸੋਧੋ]

ਈਸ਼ਾ ਨੇ ਸ਼ੂਟਿੰਗ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ ਅਤੇ ਇੱਕ ਸਾਲ ਦੇ ਅੰਦਰ ਉਹ ਤੇਲੰਗਾਨਾ ਰਾਜ ਦੀ ਚੈਂਪੀਅਨ ਬਣ ਗਈ, ਪਰ 2018 ਉਹ ਸਾਲ ਸੀ ਜਦੋਂ ਉਸ ਨੇ ਰਾਸ਼ਟਰੀ ਪੱਧਰ ਉੱਤੇ ਆਪਣੀ ਪਛਾਣ ਬਣਾਈ। ਈਸ਼ਾ ਨੇ ਰਾਸ਼ਟਰ ਮੰਡਲ ਖੇਡਾਂ ਅਤੇ ਯੂਥ ਓਲੰਪਿਕਸ ਦੀ ਸੋਨ ਤਮਗਾ ਜੇਤੂ ਮਨੂੰ ਭਾਕਰ ਅਤੇ ਕਈ ਤਮਗੇ ਜਿੱਤ ਚੁੱਕੀ ਹੀਨਾ ਸਿੱਧੂ ਨੂੰ 62 ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਤਿਰੂਵਨੰਤਪੁਰਮ, ਕੇਰਲਾ ਵਿਖੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਹਰਾਇਆ। ਇਸ ਤਰ੍ਹਾਂ ਉਹ ਸੀਨੀਅਰ ਵਰਗ ਵਿੱਚ 13 ਸਾਲ ਦੀ ਸਭ ਤੋਂ ਛੋਟੀ ਚੈਂਪੀਅਨ ਬਣ ਗਈ। ਉਸ ਨੇ ਯੂਥ ਅਤੇ ਜੂਨੀਅਰ ਵਰਗ ਵਿੱਚ ਕੁੱਲ 5 ਸੋਨ ਤਮਗੇ ਜਿੱਤੇ।[9][7][4]

ਜਨਵਰੀ 2019 ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਦੇ ਦੂਜੇ ਪੜਾਅ ਵਿੱਚ ਈਸ਼ਾ ਸਿੰਘ ਨੇ ਅੰਡਰ-17 ਵਰਗ ਵਿੱਚ 10 ਮੀਟਰ ਏਅਰ ਪਿਸਟਲ ਈਵੇਂਟ ਵਿੱਚ ਸੋਨ ਤਮਗਾ ਜਿੱਤਿਆ।[6]

ਈਸ਼ਾ ਨੇ ਮਾਰਚ-ਅਪ੍ਰੈਲ 2019 ਵਿੱਚ ਤਾਯੂਆਨ, ਤਾਈਵਾਨ ਵਿੱਚ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਈਵੈਂਟ ਦੇ ਜੂਨੀਅਰ ਵਰਗ ਵਿੱਚੋਂ ਸੋਨ ਤਮਗਾ ਜਿੱਤਿਆ।[6]

ਜੁਲਾਈ 2019 ਵਿੱਚ ਸੁਹਲ ਜਰਮਨੀ ਵਿੱਚ ਹੋਏ ਆਈ.ਐੱਸ.ਐੱਸ.ਐੱਫ. ਜੂਨੀਅਰ ਵਰਲਡ ਕੱਪ ਵਿੱਚ ਈਸ਼ਾ ਸਿੰਘ ਨੇ 10 ਮੀਟਰ ਏਅਰ ਪਿਸਟਲ ਮਹਿਲਾ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਸ ਨੇ ਉੱਥੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗਾ ਵੀ ਜਿੱਤਿਆ, ਹਾਲਾਂਕਿ 25 ਮੀਟਰ ਸਟੈਂਡਰਡ ਅਤੇ 25 ਮੀਟਰ ਪਿਸਟਲ ਈਵੈਂਟ ਵਿੱਚ ਉਸ ਦੀ ਰੈਂਕਿਗ 22 ਅਤੇ 41 ਰਹੀ।[2]

ਈਸ਼ਾ ਸਿੰਘ ਨੇ ਨਵੰਬਰ 2019 ਦੇ ਦੋਹਾ, ਕਤਰ ਵਿੱਚ ਹੋਏ 10 ਮੀਟਰ ਏਅਰ ਪਿਸਟਲ (ਜੂਨੀਅਰ) ਈਵੈਂਟ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਅਤੇ ਮਿਸ਼ਰਤ ਟੀਮ ਵਿੱਚ ਸੋਨ ਤਮਗੇ ਜਿੱਤੇ ਸਨ।[2]

ਈਸ਼ਾ ਨੂੰ ਟੋਕੀਓ ਓਲੰਪਿਕ ਦੀ ਟੀਮ ਲਈ ਵੀ ਚੁਣਿਆ ਗਿਆ ਸੀ। ਪਰ ਫਰਵਰੀ 2020 ਇਸ ਦੇ ਕੁਆਲੀਫਿਕੇਸ਼ਨ ਈਵੈਂਟ ਵਿੱਚ ਸਿਖਰਲੇ 2 ਖਿਡਾਰੀਆਂ ਵਿੱਚ ਨਾ ਆਉਣ ਦੀ ਵਜ੍ਹਾ ਨਾਲ ਉਹ ਇਸ ਤੋਂ ਬਾਹਰ ਹੋ ਗਈ, ਪਰ ਇਸ ਈਵੈਂਟ ਦੇ ਮੁਲਤਵੀ ਹੋਣ ਨਾਲ ਉਸ ਨੂੰ ਇਸ ਵਿੱਚ ਥਾਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ।[5]

ਇਸ ਨਿਸ਼ਾਨੇਬਾਜ਼ ਦੀ ਨਜ਼ਰ ਯੂਥ ਓਲੰਪਿਕ 2022, ਰਾਸ਼ਟਰ ਮੰਡਲ ਖੇਡਾਂ 2022, ਏਸ਼ੀਅਨ ਖੇਡਾਂ 2022, ਓਲੰਪਿਕ ਖੇਡਾਂ 2024 ਉੱਤੇ ਵੀ ਹੈ।[1][9]

ਸਮਾਗਮ[ਸੋਧੋ]

●               10 ਮੀਟਰ ਏਅਰ ਪਿਸਟਲ,

●               25 ਮੀਟਰ ਸਟੈਂਡਰਡ ਪਿਸਟਲ,

●               25 ਮੀਟਰ ਪਿਸਟਲ

ਮੈਡਲ[ਸੋਧੋ]

ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ 2019 ਵਿੱਚ 10 ਮੀਟਰ ਏਅਰ ਪਿਸਟਲ ਔਰਤਾਂ ਵਿੱਚ ਚਾਂਦੀ, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਕਾਂਸੀ ਦਾ ਤਮਗਾ ਜਿੱਤਿਆ

ਏਸ਼ੀਅਨ ਏਅਰਗਨ ਚੈਂਪੀਅਨਸ਼ਿਪ 2019 (ਜੂਨੀਅਰ ਵਰਗ)10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਜਿੱਤਿਆ।

ਏਸ਼ੀਅਨ ਏਅਰਗਨ ਚੈਂਪੀਅਨਸ਼ਿਪ 2019 (ਜੂਨੀਅਰ ਵਰਗ)10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ।

ਹਵਾਲੇ[ਸੋਧੋ]

  1. 1.0 1.1 "ਈਸ਼ਾ ਸਿੰਘ: ਭਾਰਤ ਦੀ ਸਭ ਤੋਂ ਘੱਟ ਉਮਰ ਦੀ ਨਿਸ਼ਾਨੇਬਾਜ਼ ਚੈਂਪੀਅਨ". BBC News ਪੰਜਾਬੀ. Retrieved 2021-02-18.
  2. 2.0 2.1 2.2 2.3 "ISSF - International Shooting Sport Federation - issf-sports.org". www.issf-sports.org. Retrieved 2021-02-18.
  3. Staff, Scroll. "Asian Airgun Championships: Sarabjot Singh, Esha Singh win gold in junior air pistol". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-02-18.
  4. 4.0 4.1 4.2 4.3 "In a battle of teens, 13-year-old Esha Singh upstages Manu Bhaker at Shooting Nationals". The Indian Express (in ਅੰਗਰੇਜ਼ੀ). 2018-11-30. Retrieved 2021-02-18.
  5. 5.0 5.1 Jun 27, B. Krishna Prasad / TNN /; 2020; Ist, 09:44. "Esha Singh makes NRAI core training group | More sports News - Times of India". The Times of India (in ਅੰਗਰੇਜ਼ੀ). Retrieved 2021-02-18.{{cite web}}: CS1 maint: numeric names: authors list (link)
  6. 6.0 6.1 6.2 PTI. "Shooter Esha Singh reveals her father's sacrifice to support her career". Sportstar (in ਅੰਗਰੇਜ਼ੀ). Retrieved 2021-02-18.
  7. 7.0 7.1 Staff, Scroll. "Shooting Nationals: Teenager Esha Singh pips Manu Bhaker to clinch triple crown". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-02-18.
  8. Apr 24, Amit Kumar / TIMESOFINDIA COM / Updated:; 2020; Ist, 19:36. "15-year-old pistol shooter Esha Singh busy practising dry firing during lockdown | More sports News - Times of India". The Times of India (in ਅੰਗਰੇਜ਼ੀ). Retrieved 2021-02-18.{{cite web}}: CS1 maint: extra punctuation (link) CS1 maint: numeric names: authors list (link)
  9. 9.0 9.1 "14 साल की उम्र में रोजाना 4 घंटे शूटिंग की प्रैक्टिस और 1 घंटा योग". Dainik Bhaskar (in ਹਿੰਦੀ). 2019-04-06. Retrieved 2021-02-18.