ਉਤਰ-ਆਧੁਨਿਕਤਾ ਯਾਂ ਬੌਦਰੀਲਾ ਦਾ ਸੱਭਿਆਚਾਰ ਚਿੰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨਮ[ਸੋਧੋ]

ਯਾਂ ਬੌਦਰੀਲਾ ਦਾ ਜਨਮ 27 ਜੁਲਾੲੀ 1929 ਨੂੰ ਫ਼ਰਾਂਸ ਦੇ ਸ਼ਹਿਰ ਰੀਮਜ਼ ਵਿੱਚ ਹੋਇਆ। ਉਸਦੇ ਦਾਦਾ-ਦਾਦੀ ਕਿਸਾਨ ਤੇ ਪਿਤਾ ਸਰਕਾਰੀ ਕਰਮਚਾਰੀ ਸੀ। ਆਪਣੇ ਪਰਿਵਾਰ ਵਿੱਚੋਂ ਉਹ ਪਹਿਲਾ ਵਿਅਕਤੀ ਸੀ ਜੋ ਯੂਨੀਵਰਸਿਟੀ ਵਿੱਚ ਪੜ੍ਹਿਆ‌।[1]

ਵਿਦਿਆ[ਸੋਧੋ]

ਉਸਨੇ ਸਾਲ 1956 ਤੋਂ 1966 ਤੱਕ ਦੇ ਆਪਣੇ ਅਧਿਆਪਨ ਦੌਰਾਨ ਸੈਕੰਡਰੀ ਸਕੂਲ ਵਿੱਚ ਸਮਾਜ ਸਾਸ਼ਤਰ ਪੜ੍ਹਾਇਆ। ਇਸ ਸਮੇਂ ਦੌਰਾਨ ਉਸਨੇ 1966 ਵਿੱਚ ਸਮਾਜ ਵਿਗਿਆਨ ਦੇ ਖੇਤਰ ਵਿੱਚ ਆਪਣੀ ਪੀਐਚ. ਡੀ. ਪੂਰੀ ਕਰਕੇ ਯੂਨੀਵਰਸਿਟੀ ਵਿੱਚ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। 1968 ਵਿੱਚ ਵਿੱਚ ਉਸਦੇ ਪੀਐਚ.ਡੀ. ਦੇ ਖੋਜ- ਪ੍ਰਬੰਧ ਉੱਤੇ ਆਧਾਰਿਤ ਉਸਦੀ ਪਹਿਲੀ ਪੁਸਤਕ 'ਦ ਸਿਸਟਮ ਆਫ਼ ਆਬਜੈਕਟਸ' ਪ੍ਰਕਾਸ਼ਿਤ ਹੋੲੀ ਜਿਸ ਨੇ ਉਸਦੇ ਵਿਚਾਰਾਂ ਨਾਲ ਪੂਰੀ ਦੁਨੀਆਂ ਦੀ ਵਾਕਫ਼ੀਅਤ ਕਰਵਾੲੀ।[2]

ਪ੍ਰਸਿੱਧ- ਲਿਖਤਾਂ[ਸੋਧੋ]

'ਦ ਸਿਸਟਮ ਆਫ਼ ਆਬਜੈਕਟਸ'(1968)

'ਸਿਮਯੂਲੇਸ਼ਨ ਐਂਡ ਸਿਮਯੂਲੈਕਰਾ'(1981)

'ਅਮਰੀਕਾ'(1986)

'ਦ ਗਲਫ਼ ਵਾਰ ਡਿਡ ਨਾਟ ਟੇਕ ਪਲੇਸ'(1991)[3]

ਉਤਰ- ਆਧੁਨਿਕਤਾ[ਸੋਧੋ]

ਯਾਂ ਬੌਦਰੀਲਾ ਦਾ ਜ਼ਿਆਦਾਤਰ ਅਧਿਐਨ ਕਾਰਜ ਉਤਰ-ਆਧੁਨਿਕਤਾ ਤੇ ਕੇਂਦਰਿਤ ਹੈ। ਉਤਰ -ਆਧੁਨਿਕ ਚਿੰਤਕ ਵਰਤਾਰਿਆਂ ਨੂੰ ਨਿਸ਼ਚਿਤ ਖਾਨਿਆਂ ਵਿੱਚ ਵੰਡਣ ਵਾਲੀ ਬੌਧਿਕਤਾ ਦਾ ਵਿਰੋਧ ਕਰਦੇ ਹਨ, ਇਸ ਲੲੀ ਉਤਰ-ਆਧੁਨਿਕਤਾ ਨੂੰ ਕਿਸੇ ਵੀ ਰੂਪ ਵਿੱਚ ਪਰਿਭਾਸ਼ਿਤ ਕਰਨ ਦਾ ਯਤਨ ਮੁਸ਼ਕਿਲ ਕੰਮ ਬਣ ਜਾਂਦਾ ਹੈ। ਪਰਿਭਾਸ਼ਿਤ ਦਾਇਰਿਆਂ ਪ੍ਰਤੀ ਪ੍ਰਤੀਰੋਧ ਜਤਾਉਣ ਵਾਲੇ ਤੇ ਇਹਨਾਂ ਦਾਇਰਿਆਂ ਤੋਂ ਬਾਹਰ ਵਿਚਰਨ ਵਾਲੇ ਵਰਤਾਰੇ ਉਤਰ-ਆਧੁਨਿਕ ਚਿੰਤਕਾਂ ਦਾ ਧਿਆਨ ਖਿੱਚਦੇ ਹਨ। ਇਹ ਚਿੰਤਕ ਨਿਸ਼ਚਿਤ ਦਾਇਰਿਆਂ ਨੂੰ ਖੰਡਿਤ ਕਰਨ ਵਾਲੇ ਵਰਤਾਰਿਆਂ ਨੂੰ ਪ੍ਰੋਤਸਾਹਿਤ ਕਰਦੇ ਹਨ। ਸਮਾਜਿਕ ਰਾਜਨੀਤਿਕ ਚਿੰਤਨ, ਸੱਭਿਆਚਾਰ, ਦਰਸ਼ਨ, ਵਸਤੂ ਕਲਾ ਅਤੇ ਸਾਹਿਤ ਚਿੰਤਨ ਨਾਲ ਸੰਬੰਧਿਤ ਖੇਤਰਾਂ ਵਿੱਚ 'ਉਤਰ- ਆਧੁਨਿਕ ਧਾਰਨਾ' ਨੂੰ ਦੋ ਅਹਿਮ ਢੰਗਾਂ ਨਾਲ ਵਰਤੋਂ ਵਿੱਚ ਲਿਆਦਾਂ ਗਿਆ ਹੈ: ਉਤਰ-ਆਧੁਨਿਕਤਾ ਅਤੇ ਉਤਰ- ਆਧੁਨਿਕਵਾਦ।

ਜਿੱਥੇ ਉਤਰ- ਆਧੁਨਿਕਤਾ ਦੀ ਧਾਰਨਾ ਦੀ ਵਰਤੋਂ ਮੁੱਖ ਰੂਪ ਵਿੱਚ ਵਿਸ਼ੇਸ਼ ਇਤਿਹਾਸਕ ਯੁੱਗ ਅਤੇ ਸੱਭਿਆਚਾਰਕ ਸੰਦਰਭ ਦੀ ਨਿਸ਼ਾਨਦੇਹੀ ਲੲੀ ਕੀਤੀ ਜਾਂਦੀ ਹੈ।ਉੱਥੇ ਉੱਤਰ-ਆਧੁਨਿਕਵਾਦ ਨੂੰ ਆਮ ਤੌਰ ਉੱਤੇ ਸਿਧਾਂਤ, ਪਰਾ-ਸਿਧਾਂਤ ਅਤੇ ਸੁਹਜਾਤਮਕਤਾ ਦੇ ਖੇਤਰ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ।[4]

ਸਾੲੀਮਨ ਮਾਲਪਸ[ਸੋਧੋ]

ਸਾਈਮਨ ਮਾਲਪਸ ਲਿਖਦਾ ਹੈ ਕਿ ਅਜੋਕੀ ਸਥਿਤੀ ਦੀ ਰਫ਼ਤਾਰ ਲਗਭਗ ਅਸੀਮ ਤੇ ਅਬੋਧ ਹੁੰਦੀ ਜਾ ਰਹੀ ਹੈ। ਭਾਵ ਇਸ ਵਿੱਚ ਤਬਦੀਲੀ ਦੀ ਰਫ਼ਤਾਰ ਏਨੀ ਤੇੇਜ ਹੈ ਕਿ ਇਸਨੂੂੰ ਨਾ ਪੂਰੀ ਤਰ੍ਹਾਂ ਨਾਪਿਆ-ਆਂਕਿਆਂ ਜਾ ਸਕਦਾ ਹੈ ਅਤੇ ਨਾ ਹੀ ਸਮਝਿਆ ਜਾ ਸਕਦਾ ਹੈ। ਨਿਰੰਤਰ ਵੱਧ ਰਹੀ ਰਫ਼ਤਾਰ ਨਾਲ ਉਭਰ ਰਹੇ ਨਵੇਂ-ਨਵੇਂ ਵਿਚਾਰ, ਤਕਨੀਕਾਂ ਅਤੇ ਫ਼ੈਸ਼ਨ ਲੋਕਾਂ ਸਾਹਮਣੇ ਅਸੀਮ ਸੰਭਾਵਨਾਵਾਂ ਅਤੇ ਜੀਵਨ ਸ਼ੈਲੀਆਂ ਦੇ ਰਾਹ ਖੋਲ੍ਹ ਰਹੇ ਹਨ ਜਿਨ੍ਹਾਂ ਦੀ ਗਿਣਤੀ ਛਾਲਾਂ ਮਾਰ ਕੇ ਵਧਦੀ ਪ੍ਰਤੀਤ ਹੁੰਦੀ ਹੈ। ਮੁਲਕਾਂ ਦੀਆਂ ਸਰਹੱਦਾਂ ਪਹਿਲਾਂ ਵਾਂਗ ਠੋਸ ਹੋਣ ਦੀ ਬਜਾਏ ਜਿਵੇਂ-ਜਿਵੇਂ ਨਰਮ ਹੁੰਦੀਆਂ ਜਾਂ ਰਹੀਆਂ ਹਨ ਉਵੇਂ ਹੀ ਸਭਿਆਤਾਵਾਂ, ਪ੍ਰੰਪਰਾਵਾਂ ਤੇ ਸਮਾਜਿਕ ਮੇਲ ਜੋਲ ਦੇ ਤਰੀਕੇ ਵੀ ਨਾ ਸਿਰਫ਼ ਬਦਲ ਰਹੇ ਹਨ ਸਗੋਂ ਕੲੀ ਵਾਰ ਤਾਂ ਉਹਨਾਂ ਵਿਚਲਾ ਅੰਤਰਵੀ ਅਲੋਪ ਹੋ ਰਿਹਾ ਲੱਗਦਾ ਹੈ।ਅਲੱਗ- ਅਲੱਗ ਥਾਵਾਂ ਨੂੰ ਇੱਕ-ਦੂਜੀ ਤੋਂ ਵਖਰਿਆਉਣ ਵਾਲੇ ਰਸਮ ਰਿਵਾਜ਼ ਤੇ ਜੀਵਨ ਸ਼ੈਲੀਆਂ ਅੱਜ ਇੱਕ ਕੌਮਾਂਤਰੀ ਖਪਤਕਾਰ ਲੲੀ ਚੋਣ ਦੀ ਖੁਲ੍ਹ ਬਣ ਕੇ ਰਹਿ ਗਈਆਂ ਹਨ। ਸੰਸਾਰ ਸੱਚਮੁੱਚ ਹੀ ਹੁਣ ਸਾਡੇ ਪੋਟਿਆਂ ਉੱਤੇ ਹੈ। ਅਸੀ ਜਿੱਥੇ ਵੀ ਚਾਹੀਏ ਆਪਣੀ ਜੀਵਨ ਸ਼ੈਲੀ ਚੁਣ ਤੇ ਖਰੀਦ ਸਕਦੇ ਹਾਂ, ਇਧਰੋਂ-ਉਧਰੋਂ ਬਿੰਬਾਂ ਤੇ ਚੀਨ੍ਹਾਂ ਦੇ ਟੁਕੜੇ ਜੋੜ ਕੇ ਆਪਣੀ ਪਛਾਣ ਬਣਾ ਸਕਦੇ ਹਾਂ।[5]

ਬੌਦਰੀਲਾ ਅਨੁਸਾਰ ਉਤਰ- ਆਧੁਨਿਕਤਾ ਦਾ ਦੌਰ[ਸੋਧੋ]

ਬੌਦਰੀਲਾ ਇਸ ਗੱਲ ਉੱਤੇ ਜੋਰ ਦਿੰਦਾ ਹੈ ਕਿ ਉਤਰ- ਆਧੁਨਿਕਤਾ ਦੇ ਦੌਰ ਵਿੱਚ ਸਭ ਕਾਸੇ ਨੂੰ ਚੰਗੇ ਬੁਰੇ ਦੀ ਬਜਾਇ ਕਾਰਗ਼ਰਦਗੀ ਜਾਂ ਵਰਤੋਂਯੋਗਤਾ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਂਦਾ ਹੈ। ਉਹ ਦਾਅਵਾ ਕਰਦਾ ਹੈ ਕਿ ਆਰਥਿਕ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਹੋਈਆਂ ਨਵੀਨ ਤਬਦੀਲੀਆਂ ਨੇ ਯਥਾਰਥ ਨਾਲ ਸੰਪਰਕਹੀਣਤਾਦਾ ਭਾਵ ਉਤਪੰਨ ਕਰ ਦਿੱਤਾ ਹੈ। ਉਹ ਦਲੀਲ ਉਸਾਰਦਾ ਹੈ ਕਿ ਉਤਰ-ਆਧੁਨਿਕ ਯੁੱਗ ਦੇ ਸਮਾਜ, ਜਿਨਸਾਂ ਦੇ ਉਤਪਾਦਨ ਉੱਤੇ ਆਧਾਰਿਤ ਸਮਾਜ ਤੋਂ ਅਗਾਂਹ ਵੱਧਦੇ ਹੋਏ ਜਿਨਸਾਂ ਦੇ ਬਿੰਬਾਂ ਦੇ ਉਤਪਾਦਨ ਉੱਤੇ ਆਧਾਰਿਤ ਸਮਾਜਾਂ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ।ਉਹ ਇਹਨਾਂ ਬਿੰਬਾਂ ਜਾਂ ਨਕਲਾਂ ਨੂੰ 'ਸਿਮਿਯੂਲੈਕਰਾ' ਕਹਿੰਦਾ ਹੈ। ਇਹਨਾਂ ਨੂੰ ਇੱਕ ਤਰ੍ਹਾਂ ਦੇ 'ਭੁਲਾਵੇਂ' ਜਾਂ 'ਪ੍ਰਤੀਰੂਪ' ਕਿਹਾ ਜਾ ਸਕਦਾ ਹੈ। ਜੋ ਅਸਲ ਵਸਤ ਨਹੀਂ ਸਗੋਂ ਉਹਨਾਂ ਦੇ ਭੁਲਾਵੇਂ ਹੀ ਹੁੰਦੇ ਹਨ। ਉਸ ਅਨੁਸਾਰ ਉਤਰ-ਆਧੁਨਿਕ ਸਮਾਜਾਂ ਵਿੱਚ ਵਾਸਤਵਿਕ ਜੀਵਨ ਅਤੇ ਸਿਮਿਯੂਲੈਕਰਮ ਜਾਂ ਪ੍ਰਤੀਰੂਪਾਂ ਵਿਚਲਾ ਭੇਦ ਇੰਨਾ ਘੱਟ ਗਿਆਂ ਹੈ ਕਿ ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਨਾ ਲਗਭਗ ਅਸੰਭਵ ਪ੍ਰਤੀਤ ਹੁੰਦਾ ਹੈ। ਅਖ਼ਬਾਰ, ਨਿਊਜ਼ ,ਚੈਨਲ ਅਤੇ ਟੀ.ਵੀ. ਵਾਪਰ ਰਹੀਆਂ ਘਟਨਾਵਾਂ ਬਾਰੇ ਸੂਚਨਾਵਾਂ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਕਿ ਇਹ ਵਾਸਤਵਿਕ ਜੀਵਨ ਦੀਆਂ ਸੱਚੀਆਂ ਘਟਨਾਵਾਂ ਹੋਣ ਕਿਉਂਕਿ ਲੋਕ ਸੋਪ ਉਪੇਰਾ ਦੇ ਪਾਤਰਾਂ ਵੱਲ ਆਪਣੇ ਗਵਾਂਢੀਆਂ ਤੋਂ ਵੀ ਵੱਧ ਧਿਆਨ ਦਿੰਦੇ ਹਨ। ਬੌਦਰੀਲਾ ਅਜਿਹੀ ਵਸਤੂ ਸਥਿਤੀ ਲਈ ਅਤਿ-ਯਥਾਰਥ ਸ਼ਬਦ ਦੀ ਵਰਤੋਂ ਕਰਦਾ ਹੈ।ਉਹ ਲਿਖਦਾ ਹੈ ਕਿ ਉਤਰ-ਆਧੁਨਿਕ ਸਮਾਜ ਵਿੱਚ ਨਾ ਸਿਰਫ਼ ਚਿੰਨ੍ਹਾਂ ਤੇ ਵਸਤੂਆਂ ਨੂੰ ਵਖਰਿਆਉਣਾ ਮੁਸ਼ਕਿਲ ਹੈ, ਸਗੋਂ ਸਿਮਯੂਲੇਸ਼ਨ ਅਤੇ ਅਤਿ- ਯਥਾਰਥ, ਯਥਾਰਥ ਦਾ ਬਦਲ ਬਣਦੇ ਜਾ ਰਹੇ ਹਨ। ਇੱਥੇ ਤੱਕ ਕਿ ਜਦ ਕੋਈ ਵਿਅਕਤੀ ਕਿਸੇ ਜਿਨਸ ਦੀ ਖ਼ਰੀਦ ਕਰਦਾ ਹੈ ਤਾਂ ਉਹ ਸਿਥਫ਼ ਜਿਨਸ ਹੀ ਨਹੀਂ ਖ਼ਰੀਦ ਰਿਹਾ ਹੁੰਦਾ ਬਲਕਿ ਉਸਦੇ ਨਾਲ ਜੁੜ੍ਹੇ ਚਿੰਨ੍ਹਾਂ,ਬਿੰਬਾਂ ਤੇ ਪਛਾਣਾਂ ਦੀ ਵੀ ਖ਼ਰੀਦ ਕਰ ਰਿਹਾ ਹੁੰਦਾ ਹੈ। ਅਸੀ ਉਹ ਨਹੀਂ ਖ਼ਰੀਦ ਦੇ ਜਿਸਦੀ ਸਾਨੂੰ ਲੋੜ ਹੈ ਜਾਂ ਜੋ ਸਾਡੀ ਜ਼ਰੂਰਤ ਨੂੰ ਸੰਤੁਸ਼ਟ ਕਰਦਾ ਹੈ ਬਲਕਿ ਅਸੀਂ ਬਰੈਂਡ, ਬਿੰਬ ਅਤੇ ਜੀਵਨ ਸ਼ੈਲੀ ਨਾਲ ਜੁੜੀ ਪਛਾਣ ਵੀ ਖ਼ਰੀਦ ਦੇ ਹਾਂ।ਜ਼ਰੂਰਤ ਨੂੰ ਤਾਂ ਕਿਸੇ ਜਿਨਸ ਦੁਆਰਾ ਸੰਤੁਸ਼ਟ ਕੀਤਾ ਜਾ ਸਕਦਾ ਹੈ ਪਰ ਲਾਲਸਾ ਦੀ ਤ੍ਰਿਪਤੀ ਕਿਸੇ ਵਿਸ਼ੇਸ਼ ਖ਼ਰੀਦ ਦੁਆਰਾ ਕਰਨੀ ਨਹੀਂ ਕਿਉਂਕਿ ਲਾਲਸਾ ਹਮੇਸ਼ਾ ਵੱਧਦੀ ਜਾਂਦੀ ਹੈ। ਬੌਦਰੀਲਾ ਅਨੁਸਾਰ ਇਹ ਲਾਲਸਾ ਹੀ ਉਤਰ- ਆਧੁਨਿਕ ਸੱਭਿਆਚਾਰ ਤੇ ਸਮਾਜ ਦੀ ਚਾਲਕ ਸ਼ਕਤੀ ਹੈ।[6]

ਲੋੋੜ, ਲਾਲਸਾ ਵਿੱਚ ਕਿਵੇਂ ਤਬਦੀਲ ਹੁੁੁੰਦਾ ਹੈੈ ਯਾਂ ਬੌਦਰੀਲਾ ਸੰਚਾਰ ਮਾਧਿਅਮਾਂ ਵਿੱਚ ਚਲਦੇ ਵਿਗਿਆਪਨਾਂ ਵਲ ਇਸ਼ਾਰਾ ਕਰਦਾ ਹੈ । ਭਾਰਤੀ ਸੰਚਾਰ ਸਾਧਨਾਂ ਵਿੱਚ ਚਲਦੇ ਵਿਗਿਆਪਨ ਜਿਵੇਂ ' ਡੋਂਟ ਬੀ ਸੰਤੁਸ਼ਟ ' , ' ਥੋੜ੍ਹਾ ਔਰ ਵਿਸ਼ ਕਰੋ ' , ਨੋ ਵਨ ਕੈਨ ਈਟ ਜਸਟ ਵਨ ' ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਲਾਲਸਾ ਕਿਵੇਂ ਬਣਾਈ ਜਾਂਦੀ ਹੈ । ਅਸੀਂ ਲਾਲਸਾ ਨੂੰ ਪੈੈਦਾ ਕਰਨ ਅਤੇ ਸੇਧ ਦੇਣ ਦਾ ਇਹ ਤਰੀਕਾ ਦਰਸਾਉਂਦਾ ਹੈ ਕੀ ਵਿਗਿਆਨ ਦੀ ਸਰਬ-ਵਿਆਪਕਤਾ ਯਥਾਰਥਕਤਾ ਨੂੰ ਮਿਟਾਉਦਿਆ ਹੋਇਆ ਇਸਦਾ ਬਿੰਬਾ ਤੇ ਚਿੰਨ੍ਹਾਂ ਨੂੰ ਵਧੇਰੇ ਵਾਸਤਵਿਕ ਬਣਾ ਕੇ ਯਥਾਰਥ ਨੂੰ ਰੂਪਾਂਤਰਿਤ ਕਰਨ ਦਾ ਕਾਰਜ ਕਰਦੀ ਹੈ ।[7]


ਉੱਤਰ ਆਧੁਨਿਕਤਾ ਵਿੱਚ ਬਿੰਬ ਅਤੇ ਸਿਮਯੂਲੇਸ਼ਨ ਵਧੇਰੇ ਨਜ਼ਦੀਕ ਦੇ ਵਧੇਰੇ ਵਾਸਤਵਿਕ ਬਣਨ ਦੇ ਨਾਲ-ਨਾਲ ਜ਼ਿਆਦਾ ਮਨਭਾਉਂਦੇ ਵੀ ਲਗਦੇ ਹਨ ਕਿਉਂਕਿ ਇਹ ਸਮਕਾਲੀ ਯਥਾਰਥ ਨੂੰ ਪ੍ਰਤਿਬਿੰਬ ਕਰਨ ਦੀ ਬਜਾਏ ਉਸ ਦੇੇ ਜਨਮਦਾਤੇ ਹਨ । ਸਮਕਾਲੀ ਸੱਭਿਆਚਾਰ ਸਿਮੂਲੇਸ਼ਨਾਂ ਦੀ ਉਤਪਾਦਕ ਹੋਣ ਦੇੇੇ ਨਾਲ-ਨਾਲ ਉਨ੍ਹਾਂ ਦੀ ਉਪਜ ਵੀ ਹੈ । ਇਸ ਤਰ੍ਹਾਂ ਸਮਕਾਲੀ ਸਭਿਆਚਾਰ ਯਥਾਰਥ ਤੋਂ ਅਤਿ - ਯਥਾਰਥ ਵੱਲ ਵਧਦੀ ਹੈ । ਉਹ ਇਸ ਗੱਲ ਤੇ ਵੀ ਜ਼ਰ ਦਿੰਦਾ ਹੈ ਕਿ ਅਤਿ ਯਥਾਰਥ ਦਾ ਮਤਲਬ ਅ - ਯਥਾਰਥ ਉੱਕਾ ਹੀ ਨਹੀਂ ਹੈ ਬਲਕਿ ਇਹ ਅਜਿਹੀ ਸਥਿਤੀ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਵਿਚ ਸੰਚਾਰ ਸਾਧਨ ਅਧੀ ਸੂਚਨਾ ਤਕਨੀਕ ਦੀਆਂ ਵਿਲੱਖਣ ਸਿਰਨਾਵਾਂ, ਪ੍ਰਾਕਿਰਤਕ ਜਾਂ ਅਧਿਆਤਮਿਕ ਖੇਤਰ ਦੀਆਂ ਵਾਸਤਵਿਕਤਾਵਾਂ ਤੋਂ ਵਧੇਰੇ ਯਥਾਰਥਕ ਬਣ ਨਿਬੜੀਆਂ ਹਨ । ਵਾਪਰ ਰਹੀਆਂ ਹਰ ਘਟਨਾਕਰਮ ਦੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਵਿਆਖਿਆਵਾਂ ਇਕ-ਦੂਜੇ ਤੋਂ ਵੱਧ ਸੁਲਭ ਤੇ ਤੇਜ਼ੀ ਵਿੱਚ ਹੋਣ ਦਾ ਯਤਨ ਕਰਦੀਆਂ ਹਨ । ਇਸ ਪ੍ਰਕ੍ਰਿਆ ਦੌਰਾਨ ਘਟਨਾ ਨੂੰ ਤਾਂ ਪਿਛੋਕੜ ਵਿਚ ਧਕੇਲ ਦਿੱਤਾ ਜਾਂਦਾ ਹੈ , ਜਿਸ ਵਿੱਚ ਇਹ ਜਾਨਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਵਾਸਤਵਿਕਤਾ ਵਿਚ ਕੀ ਵਾਪਰਿਆ ਸੀ । ਉੱਤਰ ਆਧੁਨਿਕਤਾ ਦਾ ਸੰਸਾਰ ਦਾ ਸਿਰਫ ਬਿੰਬਾਂ ਤੇ ਸਿਮਯੂਲੇਸ਼ਨਾਂ ਦਾ ਸੰਸਾਰ ਹੈ ਜਿਸ ਵਿਚ ਯਥਾਰਥ ਦਾ ਮਹੱਤਵ ਨਾ ਸਿਰਫ ਘਟ ਗਿਆ ਹੈ ਸਗੋਂ ਉਹਦਾ ਇਕ ਤਰ੍ਹਾਂ ਨਾਲ ਲੋਪ ਹੋ ਰਿਹਾ ਹੈ । ਸਮਕਾਲੀ ਸਭਿਆਚਾਰ ਵਿੱਚ ਬਿੰਬਾਂ ਅਤੇ ਸਿਮਯੂਲੇਸ਼ਨਾਂ ਦਾ ਮਹੱਤਵ ਯਥਾਰਥ ਤੋਂ ਕਿਤੇ ਵਧ ਜਾਂਦਾ ਹੈ ਜਿਸ ਨਾਲ ਉੱਤਰ ਆਧੁਨਿਕਤਾ ਦੇ ਵਿਧਾਨ ਅਤੇ ਭਾਸ਼ਾ ਦੀ ਸਿਰਜਣਾ ਹੁੰਦੀ ਹੈ ।[8]


ਬੌਦਰੀਲਾ ਮੰਨਦਾ ਹੈ ਪੂਰੇ ਪ੍ਰਸਾਰਣ ਵਿਚ ਵਿਗਿਆਪਨ ਦੀ ਸਰਬ-ਵਿਆਪਕਤਾ ਜੰਗ ਨੂੰ ਵੀ ਇਕ ਜਿਨਸ ਵਿੱਚ ਤਬਦੀਲ ਕਰ ਦਿੰਦੀ ਹੈ । ਇਹ ਪ੍ਰਸਾਰਣ ਲੋੜੋਂ ਵੱਧ ਚਰਚਾਵਾਂ , ਦਲੀਲਾਂ ਅਤੇੇੇ ਬਿੰਬਾਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਜੰਗ ਦਾ ਸੱਚ ਅਤੇ ਯਥਾਰਥ ਢਕਿਆ ਜਾਂਦਾ ਹੈ। ਪਰੋਸੀਆਂ ਜਾ ਰਹੀਆਂ ਸਿਮਯੂਲੇਸ਼ਨਾ ਤੋਂ ਸੰਮੋਹੀਤ ਵਿਅਕਤੀਆਂ ਲਈ ਵਾਪਰ ਰਹੇ ਘਟਨਾਕ੍ਰਮ ਦੀ ਸਹੀ ਸਮਝ ਬਣਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ । ਉਹ ਅਤਿ - ਯਥਾਰਥ ਵਿਚ ਉਲਝੇ ਉਸ ਬਾਰੇ ਚਰਚਾ ਕਰਦੇ ਰਹਿ ਜਾਂਦੇ ਹਨ । ਬੌਦਰੀਲਾ ਅਨੁਸਾਰ ਸਭਿਆਚਾਰ ਦਾ ਸਭ ਤੋਂ ਵੱਧ ਬੇਚੈਨ ਕਰਨ ਵਾਲਾ ਪਹਿਲੂ ਇਹ ਹੈ ਕਿ ਅਤਿ - ਯਥਾਰਥ ਚੰਗੇ-ਬੁਰੇ ਦੇ ਖੇਤਰ ਵਿੱਚ ਹੋਂਦ ਨਹੀਂ ਰੱਖਦਾ ਸਗੋਂ ਇਸ ਨੂੰ ਕਾਰਗਰਦਗੀ ( ਉਸਦੀ ਨਿਪੁੰਨਤਾ ) ਦੇ ਪੱਖ ਤੋਂ ਹੀ ਪਰਖਿਆ ਜਾਂਦਾ ਹੈ ।[9]


ਬੌਦਰੀਲਾ ਜ਼ੋਰ ਦਿੰਦਾ ਹੈ ਕਿ ਪੂਰੇ ਪ੍ਰਸਾਰਨ ਵਿੱਚ ਵਿਗਿਆਪਨ ਦੀ ਸਰਬ-ਵਿਆਪਕਤਾ ਜੰਗ ਨੂੰ ਵੀ ਇਕ ਜਿਨਸ ਵਿੱਚ ਤਬਦੀਲ ਕਰ ਦਿੰਦੀ ਹੈ । ਇਹ ਪ੍ਰਸਾਰਣ ਲੋੜੋਂ ਵੱਧ ਚਰਚਾਵਾਂ, ਦਲੀਲਾਂ ਅਤੇ ਬਿੰਬਾਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਜੰਗ ਦਾ ਸੱਚ ਤੇ ਯਥਾਰਥ ਢਕਿਆ ਜਾਂਦਾਾ ਹੈ। ਪਰੋਸੀਆਂ ਜਾ ਰਹੀਆਂ ਸਿਮੂਲੇਸ਼ਨਾਂ ਤੋਂ ਸੰਮੋਹਿਤ ਵਿਅਕਤੀਆਂ ਲਈ ਵਾਪਰ ਰਹੇੇ ਘਟਨਾਕ੍ਰਮ ਦੀ ਸਹੀ ਸਮਝ ਬਣਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ । ਉਹ ਅਤੇ ਯਥਾਰਥ ਵਿਚ ਉਲਝੇ ਉਸ ਬਾਰੇ ਹੀ ਚਰਚਾ ਕਰਦੇ ਰਹਿ ਜਾਂਦੇ ਹਨ। ਬੌਦਰੀਲਾ ਅਨੁਸਾਰ ਇਸ ਸਭਿਆਚਾਰ ਦਾ ਸਭ ਤੋਂ ਵੱਧ ਬੇਚੈਨ ਕਰਨ ਵਾਲਾ ਪਹਿਲੂ ਇਹ ਹੈ ਕਿ ਅਤਿ - ਯਥਾਰਥ ਚੰਗੇ-ਬੁਰੇ ਦੇ ਖੇਤਰ ਵਿੱਚ ਹੋਂਦ ਨਹੀਂ ਰੱਖਦਾ ਸਗੋਂ ਇਸਨੂੰ ਕਾਰਗਰਦਿਗੀ ( ਉਸਦੀ ਨਿਪੁੰਨਤਾ ) ਦੇ ਪੱਖ ਤੋਂ ਹੀ ਪਰਖਿਆ ਜਾਂਦਾ ਹੈ ।


ਹੈ ।[ਸੋਧੋ]

ਜੇ ਆਧੁਨਿਕਤਾ ਸਥਿਤੀ ਹੈ ਤੇ ਉੱਤਰ-ਆਧੁਨਿਕਤਾਵਾਦ ਉਸਦੀ ਹੀ ਵਿਆਖਿਆ ਹੈ । ਇਹ ਇੱਕ ਖਾਸ ਤਰ੍ਹਾਂ ਦੀ ਚੇਤਨਾ ਵਜੋਂ ਉਪਜਦੀ ਹੈ ਅਤੇ ਪਰਤੱਖਣ ਦਾ ਤਰੀਕਾ ਵੀ ਹੈ ।

  1. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. p. 87. ISBN 978-93-89997-73-6.
  2. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. pp. 87–88. ISBN 978-93-89997-73-6.
  3. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. p. 87. ISBN 978-93-89997-73-6.
  4. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. p. 88. ISBN 978-93-89997-73-6.
  5. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. pp. 88–89. ISBN 978-93-89997-73-6.
  6. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. pp. 90–91. ISBN 978-93-89997-73-6.
  7. ਸਿੰਘ, ਗੁਰਮੀਤ (੨੦੨੦). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. Punjabi Bhawan, Ludhiana: ਚੇਤਨਾ ਪ੍ਰਕਾਸ਼ਨ. p. 92. ISBN 978-93-89997-73-6. {{cite book}}: Check date values in: |year= (help)
  8. ਸਿੰਘ, ਸੁਰਜੀਤ , ਗੁਰਮੀਤ (੨੦੨੦). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. Ludhiana: ਚੇਤਨਾ ਪ੍ਰਕਾਸ਼ਨ. p. 92. ISBN 978-93-89997-73-6. {{cite book}}: Check date values in: |year= (help)
  9. ਸਿੰਘ, ਗੁਰਮੀਤ , ਸੁਰਜੀਤ (੨੦੨੦). ਸਭਿਆਚਾਰਕ ਅਤੇ ਲੋਕਧਾਰਾ ਵਿਸ਼ਵ ਚਿੰਤਨ. Ludhiana: ਚੇਤਨਾ ਪ੍ਰਕਾਸ਼ਨ. p. 94. ISBN 978-93-89997-73-6. {{cite book}}: Check date values in: |year= (help)