ਸਮੱਗਰੀ 'ਤੇ ਜਾਓ

ਉਸਤਾਦ ਸ਼ਰੀਫ਼ ਖ਼ਾਨ ਪੁੰਛਵਾਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਸਤਾਦ ਮੁਹੰਮਦ ਸ਼ਰੀਫ ਖਾਨ (ਜਨਮ 1926, ਪੁੰਛ, ਬ੍ਰਿਟਿਸ਼ ਭਾਰਤ-ਮੌਤ 26 ਮਈ 1980, ਪਾਕਿਸਤਾਨ) ਜਿਸ ਨੂੰ ਉਸਤਾਦ ਸ਼ਰੀਫ ਖ਼ਾਨ ਪੁੰਛਵਾਲੇ ਵਜੋਂ ਵੀ ਜਾਣਿਆ ਜਾਂਦਾ ਹੈ, ਹਿੰਦੁਸਤਾਨੀ ਕਲਾਸੀਕਲ ਸੰਗੀਤ ਪਰੰਪਰਾ ਵਿੱਚ ਇੱਕ ਸਿਤਾਰ, ਵਿਚਿੱਤਰਾ ਵੀਨਾ ਅਤੇ ਰਜ਼ਾ( ਰੁਦ੍ਰ ਵੀਣਾ) ਦਾ ਹਿੰਦੁਸਤਾਨੀ ਕਲਾਸੀਕਲ ਵਾਦਕ ਸੀ।

ਕੈਰੀਅਰ

[ਸੋਧੋ]

ਉਸਤਾਦ ਸ਼ਰੀਫ਼ ਖ਼ਾਨ ਦਾ ਜਨਮ ਹਿਸਾਰ, ਹੁਣ ਹਰਿਆਣਾ, ਭਾਰਤ ਵਿੱਚ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ।ਉਹਨਾਂ ਨੇ ਆਪਣੇ ਪਿਤਾ ਉਸਤਾਦ ਰਹੀਮ ਬਖਸ਼ ਖਾਨ ਤੋਂ ਸਿਤਾਰ ਵਜਾਉਣ ਦੀ ਤਾਲੀਮ ਹਾਸਿਲ ਕੀਤੀ ਜੋ ਖੁਦ ਉਸਤਾਦ ਇਮਦਾਦ ਖਾਨ ਦੇ ਸ਼ਗਿਰਦ ਸਨ। ਉਹਨਾਂ ਦੇ ਪਿਤਾ ਅਸਲ ਵਿੱਚ ਪੁੰਛ ਦੇ ਰਾਜਾ ਦੇ ਦਰਬਾਰੀ ਸੰਗੀਤਕਾਰ ਸਨ। ਸ਼ਰੀਫ਼ ਖ਼ਾਨ ਪੁੰਛਵਾਲੇ ਨੇ ਉਸਤਾਦ ਅਬਦੁਲ ਅਜ਼ੀਜ਼ ਖ਼ਾਨ ਬੀਨਕਾਰ ਤੋਂ ਵਚਿੱਤਰ ਵੀਨਾ ਸਿੱਖੀ।[1]

ਉਸਤਾਦ ਸ਼ਰੀਫ਼ ਖ਼ਾਨ ਪੁੰਛਵਾਲੇ 'ਇਟਾਵਾ ਘਰਾਣੇ (ਇਮਦਾਦਖਾਨੀ ਘਰਾਣੇ) ਨਾਲ ਸਬੰਧਤ ਹਨ। ਉਨ੍ਹਾਂ ਨੇ 1942 ਵਿੱਚ ਲਾਹੌਰ ਦੇ ਵਾਈ. ਐਮ. ਸੀ. ਏ. ਹਾਲ ਵਿੱਚ ਇੱਕ ਨੌਜਵਾਨ ਸਿਤਾਰ ਵਾਦਕ ਦੇ ਰੂਪ ਵਿੱਚ ਪ੍ਰਦਰਸ਼ਨ ਕੀਤਾ। ਉਹਨਾਂ ਦੇ ਨਾਲ ਸੰਗੀਤ ਦੀਆਂ ਕੁਝ ਪ੍ਰਸਿੱਧ ਹਸਤੀਆਂ ਨੇ ਵੀ ਉੱਥੇ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿੱਚ ਕਸੂਰ ਦੇ ਬੜੇ ਗੁਲਾਮ ਅਲੀ ਖਾਨ, ਬੜੋਦਾ ਦੇ ਉਸਤਾਦ ਫਿਆਜ਼ ਖਾਨ ਅਤੇ ਇੰਦੌਰ ਦੇ ਉਸਤਾਦ ਅਮੀਰ ਖਾਨ ਵੀ ਸ਼ਾਮਲ ਸਨ। ਇਨ੍ਹਾਂ ਸਾਰੇ ਸੰਗੀਤਕਾਰਾਂ ਨੂੰ 1942 ਵਿੱਚ ਲਾਹੌਰ ਵਿੱਚ ਦੋ ਦਿਨਾਂ ਸੰਗੀਤ ਉਤਸਵ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਪਾਕਿਸਤਾਨ ਵਿੱਚ ਸਿਤਾਰ ਨੂੰ ਪ੍ਰਚਲਿਤ ਕਰਨ ਅਤੇ ਸਰੋਤਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਹ ਪਾਕਿਸਤਾਨ ਟੈਲੀਵਿਜ਼ਨ, ਲਾਹੌਰ ਸੈਂਟਰ ਦੇ ਪਹਿਲੇ ਪ੍ਰਬੰਧ ਨਿਰਦੇਸ਼ਕ ਅਸਲਮ ਅਜ਼ਹਰ ਦੁਆਰਾ ਸਿਤਾਰ ਵਾਦਕ ਵਜੋਂ ਪ੍ਰਦਰਸ਼ਨ ਕਰਨ ਲਈ ਰੱਖੀ ਗਈ ਸ਼ੁਰੂਆਤੀ ਮੂਲ ਟੀਮ ਦੇ ਮੈਂਬਰ ਸੀ, ਜਦੋਂ ਇਹਨਾਂ ਨੇ ਪਹਿਲੀ ਵਾਰ 1964 ਵਿੱਚ ਟੀਵੀ ਪ੍ਰਸਾਰਣ ਸ਼ੁਰੂ ਕੀਤਾ ਸੀ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ, ਇਸ ਪਰਦਰਸ਼ਨ ਵਿੱਚ ਉਨ੍ਹਾਂ ਨੇ ਆਮ ਰਾਗ ਦੀਆਂ ਗੁੰਝਲਾਂ ਅਤੇ ਸੂਖਮ ਗੱਲਾਂ ਉਜਾਗਰ ਕੀਤੀਆਂ। ਉਹਨਾਂ ਨੇ ਪਾਕਿਸਤਾਨ ਦੇ ਪ੍ਰਸਿੱਧ ਫਿਲਮ ਸੰਗੀਤ ਨਿਰਦੇਸ਼ਕ ਖਵਾਜਾ ਖੁਰਸ਼ੀਦ ਅਨਵਰ ਦੀਆਂ ਕੁਝ ਫਿਲਮਾਂ ਦੀਆਂ ਰਚਨਾਵਾਂ ਲਈ ਵੀ ਸਿਤਾਰ ਵਜਾਈ ਅਤੇ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ, ਉਹਨਾਂ ਨੇ ਫਿਲਮ ਸੰਗੀਤਕ ਨਿਰਦੇਸ਼ਕ ਪੰਡਿਤ ਅਮਰ ਨਾਥ ਲਈ ਵੀ ਸਿਤਾਰ ਵਜਾਈ।

ਅਵਾਰਡ ਅਤੇ ਮਾਨਤਾ

[ਸੋਧੋ]

ਉਸਤਾਦ ਸ਼ਰੀਫ਼ ਖ਼ਾਨ ਨੂੰ ਪਾਕਿਸਤਾਨ ਲਈ ਆਪਣੀਆਂ ਸੇਵਾਵਾਂ ਲਈ 1965 ਵਿੱਚ ਪ੍ਰਾਈਡ ਆਫ਼ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਰਾਸਤ

[ਸੋਧੋ]

2011 ਵਿੱਚ, ਉਹਨਾਂ ਦੇ ਪੁੱਤਰ ਅਸ਼ਰਫ ਸ਼ਰੀਫ ਖਾਨ ਨੇ ਪਾਕਿਸਤਾਨ ਵਿੱਚ ਸੰਗੀਤ ਸਮਾਰੋਹਾਂ ਵਿੱਚ ਸਿਤਾਰ ਵਾਦਨ ਪੇਸ਼ ਕੀਤਾ ਸੀ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named TNI

ਬਾਹਰੀ ਲਿੰਕ

[ਸੋਧੋ]
  • ਉੱ ਸ਼ਰੀਫ਼ ਖਾਨ ਪੁੰਚਵਾਲੇ ਦੀ ਪੇਸ਼ਕਾਰੀ ਦਾ ਆਡੀਓ ਵਿਜ਼ੁਅਲ